Punjab Wrap Up : ਪੜ੍ਹੋ 20 ਜੂਨ ਦੀਆਂ ਪੰਜਾਬ ਦੀਆਂ ਵੱਡੀਆਂ ਖਬਰਾਂ

06/20/2019 5:48:04 PM

ਜਲੰਧਰ (ਵੈੱਬ ਡੈਸਕ) - ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਆਪਣਾ ਨਵਾਂ ਵਿਭਾਗ ਸੰਭਾਲਣ ਲਈ ਤਾਂ ਰਾਜ਼ੀ ਹੋ ਗਏ ਪਰ ਨਾਲ ਹੀ ਇਸ ਗੱਲ 'ਤੇ ਅੜ ਗਏ ਹਨ ਕਿ ਉਨ੍ਹਾਂ ਨੂੰ ਸੂਬੇ 'ਚ ਕੋਈ ਵੱਡੀ ਜ਼ਿੰਮੇਵਾਰੀ ਦਿੱਤੀ ਜਾਵੇ। ਉਥੇ ਹੀ ਦੂਜੇ ਪਾਸੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਅਜੇ ਤੱਕ ਆਪਣਾ ਨਵਾਂ ਬਿਜਲੀ ਵਿਭਾਗ ਨਹੀਂ ਸੰਭਾਲਿਆ ਗਿਆ ਹੈ, ਜਿਸ ਕਾਰਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਵਿਭਾਗ ਦੇ ਸਾਰੇ ਕੰਮ-ਕਾਜ ਖੁਦ ਦੇਖ ਰਹੇ ਹਨ।ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ  ਨਾਲ ਜੁੜੀਆਂ ਖ਼ਬਰਾਂ ਦੱਸਾਂਗੇ- 

ਨਵਜੋਤ ਸਿੱਧੂ ਨੇ ਕਾਂਗਰਸ ਹਾਈਕਮਾਨ ਤੋਂ ਰੱਖੀ ਇਹ ਨਵੀਂ ਮੰਗ
ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਆਪਣਾ ਨਵਾਂ ਵਿਭਾਗ ਸੰਭਾਲਣ ਲਈ ਤਾਂ ਰਾਜ਼ੀ ਹੋ ਗਏ ਪਰ ਨਾਲ ਹੀ ਇਸ ਗੱਲ 'ਤੇ ਅੜ ਗਏ ਹਨ ਕਿ ਉਨ੍ਹਾਂ ਨੂੰ ਸੂਬੇ 'ਚ ਕੋਈ ਵੱਡੀ ਜ਼ਿੰਮੇਵਾਰੀ ਦਿੱਤੀ ਜਾਵੇ। 

ਕੈਪਟਨ ਨੇ ਸੰਭਾਲਿਆ 'ਨਵਜੋਤ ਸਿੱਧੂ' ਦਾ ਮਹਿਕਮਾ
 ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਅਜੇ ਤੱਕ ਆਪਣਾ ਨਵਾਂ ਬਿਜਲੀ ਵਿਭਾਗ ਨਹੀਂ ਸੰਭਾਲਿਆ ਗਿਆ ਹੈ, ਜਿਸ ਕਾਰਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਵਿਭਾਗ ਦੇ ਸਾਰੇ ਕੰਮ-ਕਾਜ ਖੁਦ ਦੇਖ ਰਹੇ ਹਨ। 

ਫਤਿਹਵੀਰ ਨੂੰ ਯਾਦ ਕਰ ਹਰ ਅੱਖ ਹੋਈ ਨਮ, ਹਜ਼ਾਰਾ ਲੋਕਾਂ ਨੇ ਦਿੱਤੀ ਸ਼ਰਧਾਂਜਲੀ (ਵੀਡੀਓ)
ਸਥਾਨਕ ਨਵੀਂ ਅਨਾਜ ਮੰਡੀ ਵਿਖੇ ਫਤਿਹਵੀਰ ਦੇ ਪਾਠ ਦਾ ਭੋਗ ਪਾਇਆ ਗਿਆ, ਜਿਸ 'ਚ ਵੱਡੀ ਗਿਣਤੀ 'ਚ ਲੋਕਾਂ ਨੇ ਮਾਸੂਮ ਫਤਿਹਵੀਰ ਨੂੰ ਸ਼ਰਧਾਂਜਲੀ ਦਿੱਤੀ। 

ਫਤਿਹਵੀਰ ਦੇ ਨਾਂ 'ਤੇ ਸੜਕ ਦਾ ਨਾਂ ਰੱਖ ਕੇ ਉਲਟਾ ਘਿਰੀ ਸਰਕਾਰ, ਕੀਤੀ ਇਹ ਗਲਤੀ (ਵੀਡੀਓ) 
ਪੰਜਾਬ ਸਰਕਾਰ ਨੇ 150 ਫੁੱਟ ਡੂੰਘੇ ਬੋਰਵੈੱਲ ਡਿੱਗ ਕੇ ਮੌਤ ਦੇ ਮੂੰਹ ਵਿਚ ਗਏ ਮਾਸੂਮ ਫਤਿਹਵੀਰ ਸਿੰਘ ਲਈ ਬੀਤੇ 

ਫਤਿਹਵੀਰ ਦੇ ਭੋਗ 'ਤੇ ਪੁੱਜੇ ਢੀਂਡਸਾ ਦਾ ਕੈਪਟਨ 'ਤੇ ਵੱਡਾ ਹਮਲਾ (ਵੀਡੀਓ)
150 ਫੁੱਟ ਡੂੰਘੇ ਬੋਰਵੈੱਲ ਵਿਚ ਡਿੱਗ ਕੇ ਮੌਤ ਦੇ ਮੂੰਹ ਵਿਚ ਗਏ 2 ਸਾਲਾ ਫਤਿਹਵੀਰ ਸਿੰਘ ਦੀ ਆਤਮਿਕ ਸ਼ਾਂਤੀ ਲਈ ਅੱਜ ਨਵੀਂ ਦਾਣਾ ਮੰਡੀ ਸੁਨਾਮ ਵਿਖੇ ਸਹਿਜ ਪਾਠ ਦਾ ਭੋਗ ਰੱਖਿਆ ਗਿਆ। 

ਅਧਿਆਪਕਾਂ ਦੇ ਤਬਾਦਲੇ ਸਬੰਧੀ ਆਪਸ 'ਚ ਉਲਝੇ ਸੋਨੀ ਤੇ ਸਿੰਗਲਾ
ਅਧਿਆਪਕਾਂ ਦੇ ਤਬਾਦਲੇ ਨੂੰ ਲੈ ਕੇ ਸਾਬਕਾ ਸਿੱਖਿਆ ਮੰਤਰੀ ਓ. ਪੀ. ਸੋਨੀ ਅਤੇ ਨਵੇਂ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਉਲਝ ਗਏ ਹਨ।

ਭਾਰਤ-ਪਾਕਿ ਸਰਹੱਦ ਤੋਂ 25 ਕਰੋਡ਼ ਦੀ ਹੈਰੋਇਨ ਤੇ ਕਾਰਤੂਸ ਬਰਾਮਦ
ਫਿਰੋਜ਼ਪੁਰ ਭਾਰਤ-ਪਾਕਿ ਸਰਹੱਦ 'ਤੇ ਸਪੈਸ਼ਲ ਟਾਸਕ ਫੋਰਸ ਅਤੇ ਬੀ.ਐੱਸ.ਐੱਫ. ਨੇ ਸਪੈਸ਼ਲ ਸਰਚ ਆਪ੍ਰੇਸ਼ਨ ਦੌਰਾਨ 4.820 ਕਿਲੋ ਹੈਰੋਇਨ ਤੇ 7.63 ਬੋਰ ਦੇ 5 ਪਾਕਿਸਤਾਨੀ ਕਾਰਤੂਸ 

ਗੁਰਦਾਸਪੁਰ : 14 ਸਾਲਾ ਕੁੜੀ ਨਾਲ ਜਬਰ-ਜ਼ਨਾਹ, ਦੋਸ਼ੀ ਕਾਬੂ 
ਪੁਲਸ ਸਟੇਸ਼ਨ ਪਠਾਨਕੋਟ ਸਦਰ ਦੇ ਅਧੀਨ ਇਕ ਪਿੰਡ ਦੀ 14 ਸਾਲਾ ਨਾਬਾਲਗ ਕੁੜੀ ਨਾਲ ਗੁਆਂਢੀ ਵਲੋਂ ਜਬਰ-ਜ਼ਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। 

ਜੇਲ 'ਚ ਬੰਦ ਪੁਲਸ ਅਧਿਕਾਰੀ ਨੂੰ ਮੁਲਾਜ਼ਮ ਕਰਵਾ ਰਹੇ ਨੇ ਐਸ਼ (ਵੀਡੀਓ)
ਪੁਲਸ ਅਫਸਰ ਡਿਊਟੀ 'ਤੇ ਹੋਣ ਜਾਂ ਫਿਰ ਕੋਈ ਵੱਡਾ ਅਪਰਾਧ ਕਰਨ ਤੋਂ ਜੇਲ 'ਚ ਇਨ੍ਹਾਂ ਨੂੰ ਉਹੀ ਸੁੱਖ ਸੁਵਿਧਾਵਾਂ ਮਿਲਦੀਆ ਰਹਿੰਦੀਆਂ ਹਨ...

ਮੌਸਮ ਵਿਭਾਗ ਦੀ ਭਵਿੱਖਬਾਣੀ, ਪੰਜਾਬ 'ਚ ਅਜੇ ਨਹੀਂ ਆਵੇਗਾ 'ਮਾਨਸੂਨ' 
ਪੰਜਾਬ ਸਮੇਤ ਉੱਤਰੀ ਭਾਰਤ 'ਚ ਫਿਲਹਾਲ ਲੋਕਾਂ ਨੂੰ ਕੁਝ ਦਿਨ ਹੋਰ ਗਰਮੀ ਤੋਂ ਰਾਹਤ ਮਿਲੇਗੀ।


rajwinder kaur

Content Editor

Related News