Punjab Wrap Up : ਪੜ੍ਹੋ ਪੰਜਾਬ ਦੀਆਂ ਦਿਨ ਭਰ ਦੀਆਂ 10 ਵੱਡੀਆਂ ਖਬਰਾਂ

05/31/2019 5:38:22 PM

ਜਲੰਧਰ (ਵੈੱਬ ਡੈਸਕ) : ਬਹੁਮਤ ਨਾਲ ਸਰਕਾਰ ਬਣਾਉਣ ਵਾਲੀ ਭਾਜਪਾ ਨੇ ਵੀਰਵਾਰ ਨੂੰ 24 ਕੈਬਨਿਟ ਮੰਤਰੀਆਂ ਅਤੇ 33 ਰਾਜ ਮੰਤਰੀਆਂ ਨੂੰ ਸਹੁੰ ਚੁਕਾਉਣ ਤੋਂ ਬਾਅਦ ਮੰਤਰਾਲਿਆਂ ਦਾ ਵੀ ਐਲਾਨ ਕਰ ਦਿੱਤਾ ਹੈ। ਇਸ ਦੇ ਨਾਲ ਹੀ ਬਾਦਲ ਪਰਿਵਾਰ ਦੀ ਨੂੰਹ ਨੂੰ ਲਗਾਤਾਰ ਦੂਜੀ ਵਾਰ ਮੋਦੀ ਦੀ ਕੈਬਨਿਟ ਵਿਚ ਜਗ੍ਹਾ ਮਿਲੀ ਹੈ। ਦੂਜੇ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ (ਗ੍ਰਾਮੀਣ) ਦੀਆਂ ਸ਼ਰਤਾਂ ਨੂੰ ਨਰਮ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਨਿੱਜੀ ਦਖ਼ਲਅੰਦਾਜ਼ੀ ਦੀ ਮੰਗ ਕੀਤੀ ਹੈ ਜੋ ਯੋਜਨਾ ਦੇ ਘੇਰੇ 'ਚ ਵਧੇਰੇ ਦਿਹਾਤੀ ਖੇਤਰਾਂ ਦੇ ਗਰੀਬਾਂ ਨੂੰ ਲਿਆਂਦਾ ਜਾ ਸਕੇ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ  ਜੁੜੀਆਂ ਖ਼ਬਰਾਂ ਦੱਸਾਂਗੇ-

ਮੋਦੀ ਸਰਕਾਰ ਨੇ ਵੰਡੇ ਮੰਤਰਾਲੇ, ਜਾਣੋ ਹਰਸਿਮਰਤ, ਸੋਮ ਪ੍ਰਕਾਸ਼ ਤੇ ਪੁਰੀ ਨੂੰ ਕਿਹੜਾ ਵਿਭਾਗ ਮਿਲਿਆ      
 ਬਹੁਮਤ ਨਾਲ ਸਰਕਾਰ ਬਣਾਉਣ ਵਾਲੀ ਭਾਜਪਾ ਨੇ ਵੀਰਵਾਰ ਨੂੰ 24 ਕੈਬਨਿਟ ਮੰਤਰੀਆਂ ਅਤੇ 33 ਰਾਜ ਮੰਤਰੀਆਂ ਨੂੰ ਸਹੁੰ ਚੁਕਾਉਣ ਤੋਂ ਬਾਅਦ ਮੰਤਰਾਲਿਆਂ ਦਾ ਵੀ ਐਲਾਨ ਕਰ ਦਿੱਤਾ ਹੈ।  

ਅੱਤ ਦੀ ਗਰਮੀ 'ਚ ਕਿਸਾਨਾਂ ਦਾ ਚੜ੍ਹਿਆ ਪਾਰਾ, ਕੈਪਟਨ ਨੂੰ ਦਿੱਤੀ ਚਿਤਾਵਨੀ      
 ਬਠਿੰਡਾ ਅਤੇ ਮਾਨਸਾ ਦੇ ਡੀ.ਸੀ. ਦਫਤਰ ਦੇ ਬਾਹਰ ਅੱਜ ਪੰਜਾਬ ਦੀਆਂ 7 ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ ਗਿਆ। 

ਕੈਪਟਨ ਨੇ ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ, ਕੀਤੀ ਇਹ ਮੰਗ      
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ (ਗ੍ਰਾਮੀਣ) ਦੀਆਂ ਸ਼ਰਤਾਂ ਨੂੰ ਨਰਮ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਨਿੱਜੀ ਦਖ਼ਲਅੰਦਾਜ਼ੀ ਦੀ ਮੰਗ ਕੀਤੀ ਹੈ ਜੋ ਯੋਜਨਾ ਦੇ ਘੇਰੇ 'ਚ ਵਧੇਰੇ ਦਿਹਾਤੀ ਖੇਤਰਾਂ ਦੇ ਗਰੀਬਾਂ ਨੂੰ ਲਿਆਂਦਾ ਜਾ ਸਕੇ।

ਅੰਬਰੋਂ ਵਰ੍ਹਦੀ ਅੱਗ ਨੇ ਝੁਲਸਾਏ ਲੋਕ, ਅਜੇ ਨਹੀਂ ਮਿਲੇਗੀ ਰਾਹਤ (ਵੀਡੀਓ)      
ਭਾਰਤ ਸਮੇਤ ਪੂਰੇ ਪੰਜਾਬ 'ਚ ਗਰਮੀ ਨੇ ਲੋਕਾਂ ਦੇ ਵੱਟ ਕੱਢੇ ਹੋਏ ਹਨ। ਅੰਬਰੋਂ ਵਰ੍ਹਦੀ ਅੱਗ ਨੇ ਲੋਕਾਂ ਨੂੰ ਬੁਰੀ ਤਰ੍ਹਾਂ ਝੁਲਸਾ ਦਿੱਤਾ ਹੈ ਅਤੇ ਅਜਿਹੀ ਗਰਮੀ ਤੋਂ ਅਜੇ ਕੋਈ ਰਾਹਤ ਨਹੀਂ ਮਿਲਣ ਵਾਲੀ।

ਬੱਬਰ ਖਾਲਸਾ ਦੇ 2 ਮੈਂਬਰ ਗ੍ਰਿਫਤਾਰ, 'ਘੱਲੂਘਾਰਾ ਹਫਤੇ' ਦੌਰਾਨ ਹਮਲੇ ਦੀ ਸੀ ਯੋਜਨਾ      
ਪੰਜਾਬ ਪੁਲਸ ਦੇ ਇੰਟੈਲੀਜੈਂਸ ਵਿੰਗ ਨੇ 'ਘੱਲੂਘਾਰਾ ਹਫਤੇ' ਦੌਰਾਨ ਆਈ. ਐਸ. ਆਈ. ਸਮਰਥਨ ਪ੍ਰਾਪਤ ਬੱਬਰ ਖਾਲਸਾ ਇੰਟਰਨੈਸ਼ਨਲ ਸੰਗਠਨ ਦੇ 2 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ

ਪੁਲਸ ਹਿਰਾਸਤੀ ਮੌਤ ਮਾਮਲੇ 'ਚ ਨਵਾਂ ਮੋੜ, ਪਰਿਵਾਰ ਨੇ ਨਕਾਰਿਆ ਪੁਲਸ ਦਾ ਦਾਅਵਾ      
 ਪੁਲਸ ਹਿਰਾਸਤ ਵਿਚ ਮਾਰੇ ਗਏ ਨੌਜਵਾਨ ਜਸਪਾਲ ਸਿੰਘ ਦੀ ਲਾਸ਼ ਮਿਲਣ ਦੇ ਦਾਅਵੇ ਨੂੰ ਪਰਿਵਾਰ ਨੇ ਨਕਾਰ ਦਿੱਤਾ ਹੈ। 

ਪਤੀ ਦੀ ਪਤਨੀ ਨੂੰ ਅਜੀਬ ਧਮਕੀ! ਧੀ ਹੋਈ ਤਾਂ ਤਲਾਕ, ਪੁੱਤ ਹੋਇਆ ਤਾਂ ਬਣਾਵਾਂਗਾ ਨੌਕਰਾਣੀ      
ਪਤੀ ਨੇ ਦਿੱਤਾ ਪਤਨੀ ਨੂੰ ਅਨੋਖਾ ਤੋਹਫਾ! ਧੀ ਹੋਈ ਤਾਂ ਦੇਵਾਂਗਾ ਤਲਾਕ, ਪੁੱਤਰ ਹੋਇਆ ਤਾਂ ਨੌਕਰਾਣੀ ਬਣ ਕੇ ਪਈ ਰਹੀ ਦਰਵਾਜੇ 'ਤੇ ਅਤੇ ਧੀ ਦੇ ਜਨਮ ਲੈਂਦੇ ਹੀ ਸਹੁਰੇ ਵਾਲਿਆਂ ਨੇ ਤੋੜਿਆ ਨਾਤਾ, ਧੀ ਦੀ ਪਰਵਰਿਸ਼ ਲਈ ਮਹਿਲਾ ਘਰਾਂ ਵਿਚ ਮਾਂਜ ਰਹੀ ਹੈ ਭਾਂਡੇ...

ਸ੍ਰੀ ਦਰਬਾਰ ਸਾਹਿਬ ਦੇ ਸਰੋਵਰ 'ਚ ਗਲਤ ਢੰਗ ਨਾਲ ਬਣਾਈ ਵੀਡੀਓ ਵਾਇਰਲ      
 ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਆਦੇਸ਼ ਦਿੱਤੇ ਗਏ ਸਨ ਕਿ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ 'ਚ ਕਿਸੇ ਨੂੰ ਫੋਟੋ ਖਿੱਚਣ ਜਾਂ ਵੀਡੀਓ ਬਣਾਉਣ ਨਹੀਂ ਦਿੱਤੀ ਜਾਵੇਗੀ। 

ਪੰਜਾਬ ਦੇ ਬਿਜਲੀ ਖਪਤਕਾਰਾਂ ਲਈ ਰਾਹਤ ਭਰੀ ਖਬਰ      
ਪੰਜਾਬ ਸਟੇਟ ਰੈਗੁਲੇਟਰੀ ਕਮਿਸ਼ਨ ਨੇ ਬਿਜਲੀ ਖਪਤਕਾਰਾਂ ਨੂੰ ਇਕ ਮਹੀਨੇ ਲਈ 12 ਪੈਸੇ ਪ੍ਰਤੀ ਯੂਨਿਟ ਦੀ ਰਾਹਤ ਦੇਣ ਦਾ ਫੈਸਲਾ ਕੀਤਾ ਹੈ 

ਲੋਕ ਸਭਾ ਚੋਣਾਂ ਪਿੱਛੋਂ ਹੁਣ ਪੰਜਾਬ 'ਚ ਅਸੈਂਬਲੀ ਉਪ ਚੋਣਾਂ ਦਾ ਮਚੇਗਾ ਘਮਾਸਾਨ      
ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਹੁਣ ਪੰਜਾਬ 'ਚ ਕੁਝ ਅਸੈਂਬਲੀ ਹਲਕਿਆਂ ਲਈ  ਹੋਣ ਵਾਲੀਆਂ ਉਪ ਚੋਣਾਂ ਨੂੰ ਲੈ ਕੇ ਘਮਾਸਾਨ ਮਚੇਗਾ। 

 


 


Anuradha

Content Editor

Related News