Punjab Wrap Up : ਪੜ੍ਹੋ ਪੰਜਾਬ ਦੀਆਂ ਦਿਨ ਭਰ ਦੀਆਂ 10 ਵੱਡੀਆਂ ਖਬਰਾਂ

05/30/2019 5:22:12 PM

ਜਲੰਧਰ (ਵੈੱਬ ਡੈਸਕ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 'ਸਹੁੰ ਚੁੱਕ ਸਮਾਰੋਹ' 'ਚ ਸ਼ਾਮਲ ਨਹੀਂ ਹੋਣਗੇ। ਇਸ ਬਾਰੇ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠਕੁਰਾਲ ਨੇ ਜਾਣਕਾਰੀ ਦਿੱਤੀ ਹੈ। ਦੂਜੇ ਪਾਸੇ ਨਵਜੋਤ ਸਿੱਧੂ ਨੇ ਵੀਰਵਾਰ ਨੂੰ ਫਿਰ ਨਵਾਂ ਟਵੀਟ ਕੀਤਾ ਹੈ, ਜਿਸ 'ਚ ਉਨ੍ਹਾਂ ਨੇ ਵਿਰੋਧੀਆਂ ਨੂੰ ਨਿਸ਼ਾਨੇ 'ਤੇ ਲੈਂਦਿਆਂ ਲਿਖਿਆ ਹੈ, ''ਪਰਿੰਦਿਆਂ ਨੂੰ ਮੰਜ਼ਿਲ ਮਿਲੇਗੀ ਹਮੇਸ਼ਾ, ਇਹ ਫੈਲੇ ਹੋਏ ਉਨ੍ਹਾਂ ਦੇ ਪੰਖ ਬੋਲਦੇ ਨੇ, ਉਹੀ ਲੋਕ ਰਹਿੰਦੇ ਨੇ ਖਾਮੋਸ਼ ਅਕਸਰ, ਜ਼ਮਾਨੇ 'ਚ ਜਿਨ੍ਹਾਂ ਦੇ ਹੁਨਰ ਬੋਲਦੇ ਨੇ।'' ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ  ਜੁੜੀਆਂ ਖ਼ਬਰਾਂ ਦੱਸਾਂਗੇ-

ਪ੍ਰਧਾਨ ਮੰਤਰੀ ਮੋਦੀ ਦੇ 'ਸਹੁੰ ਚੁੱਕ' ਸਮਾਰੋਹ 'ਚ ਨਹੀਂ ਪੁੱਜਣਗੇ 'ਕੈਪਟਨ'      
 ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 'ਸਹੁੰ ਚੁੱਕ ਸਮਾਰੋਹ' 'ਚ ਸ਼ਾਮਲ ਨਹੀਂ ਹੋਣਗੇ। 

'ਨਵਜੋਤ ਸਿੱਧੂ' ਨੇ ਸੋਸ਼ਲ ਮੀਡੀਆ 'ਤੇ ਫਿਰ ਭੰਡੇ ਵਿਰੋਧੀ      
ਜਿੱਥੇ ਲੋਕ ਸਭਾ ਚੋਣਾਂ 'ਚ ਕਾਂਗਰਸ ਨੂੰ ਮਿਲੀ ਹਾਰ ਤੋਂ ਬਾਅਦ ਪਾਰਟੀ 'ਚ ਹੜਕੰਪ ਮਚਿਆ ਹੋਇਆ ਹੈ, ਉੱਥੇ ਹੀ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਆਪਣੀ ਹੀ ਪਾਰਟੀ ਦੇ ਕਟਹਿਰੇ 'ਚ ਖੜ੍ਹਾ ਹੋਣਾ ਪੈ ਰਿਹਾ ਹੈ। 

ਸੁਖਬੀਰ ਅਸਤੀਫਾ ਦੇਣ ਅਤੇ ਲੋਕਾਂ ਕੋਲੋਂ ਮੁਆਫੀ ਮੰਗਣ: ਖਹਿਰਾ (ਵੀਡੀਓ)      
 ਬੇਅਦਬੀ ਮਾਮਲੇ ਦੀ ਜਾਂਚ ਲਈ ਬਣਾਈ ਗਈ 'ਸਿੱਟ' ਵਲੋਂ ਸਿੱਧ ਕੀਤਾ ਗਿਆ ਹੈ ਕਿ ਸੁਖਬੀਰ ਸਿੰਘ ਬਾਦਲ ਸਮੇਤ ਸੁਮੇਧ ਸਿੰਘ ਸੈਣੀ ਅਤੇ ਡੇਰਾ ਸਿਰਸਾ ਮੁਖੀ ਮੁੱਖ ਜ਼ਿੰਮੇਵਾਰ ਹਨ।

ਅਕਾਲੀ ਦਲ ਕੋਰ ਕਮੇਟੀ ਨੇ ਕੀਤੇ ਜੀ. ਕੇ. ਵਿਰੁੱਧ ਵੱਡੇ ਖੁਲਾਸੇ      
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਸ. ਅਵਤਾਰ ਸਿੰਘ ਹਿੱਤ ਨੇ ਕਿਹਾ ਹੈ ਕਿ ਗੁਰੂ ਦੀ ਗੋਲਕ ਲੁੱਟਣ ਦਾ ਘੋਰਅਪਰਾਧ ਕਰਨ ਵਾਲੇ ਵਿਅਕਤੀਆਂ ਨੂੰ ਸਿੱਖ ਸੰਗਤ ਮੂੰਹ ਨਾ ਲਾਵੇ। 

ਪੰਜਾਬ 'ਚ ਗਰਮੀ ਨੇ ਕਰਾਈ ਲੋਕਾਂ ਦੀ ਹਾਏ-ਤੌਬਾ, ਕਿਸਾਨਾਂ ਨੂੰ ਸਲਾਹ      
ਪੂਰੇ ਪੰਜਾਬ 'ਚ ਪੈ ਰਹੀ ਅੰਤਾਂ ਦੀ ਗਰਮੀ ਨੇ ਲੋਕਾਂ ਦੇ ਵੱਟ ਕੱਢੇ ਹੋਏ ਹਨ। ਜੂਨ ਮਹੀਨੇ ਵੱਲ ਵਧਦੇ ਹੀ ਤਾਪਮਾਨ 'ਚ ਤੇਜ਼ੀ ਨਾਲ ਉਛਾਲ ਆਉਣ ਲੱਗਾ ਹੈ। 

ਪੰਜਾਬ 'ਚੋਂ ਸੋਮ ਪ੍ਰਕਾਸ਼ ਤੇ ਹਰਸਿਮਰਤ ਬਾਦਲ ਬਣਨਗੇ ਕੇਂਦਰ ਸਰਕਾਰ 'ਚ ਮੰਤਰੀ      
 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਤਾਜਪੋਸ਼ੀ ਸਮਾਰੋਹ ਅੱਜ ਰਾਸ਼ਟਰਪਤੀ ਭਵਨ ਦੇ ਖੁੱਲ੍ਹੇ ਕੰਪਲੈਕਸ 'ਚ ਸ਼ਾਮ 7 ਵਜੇ ਕੀਤਾ ਜਾ ਰਿਹਾ ਹੈ। 

ਜਲੰਧਰ: ਸਿਵਲ ਹਸਪਤਾਲ ਦੀ ਡਿੱਗੀ ਪਾਣੀ ਵਾਲੀ ਟੰਕੀ, ਵਾਲ-ਵਾਲ ਬਚੇ ਲੋਕ (ਵੀਡੀਓ)      
ਇਸਲਾਮਗੰਜ ਮੁਹੱਲੇ ਨੇੜੇ ਅਤੇ ਸਿਵਲ ਹਸਪਤਾਲ ਦੇ ਪਿੱਛੇ ਸਥਿਤ ਪਾਣੀ ਦੀ ਟੰਕੀ ਅੱਜ ਸੇਵਰੇ ਅਚਾਨਕ ਡਿੱਗ ਗਈ। 

ਬਾਦਲ ਪਰਿਵਾਰ 'ਤੇ ਕੇਂਦਰ ਅਤੇ ਪੰਜਾਬ ਦੇ ਸਰਕਾਰੀ ਖਜ਼ਾਨਿਆਂ ਦੀ ਮਿਹਰ      
 ਪੰਜਾਬ ਵਿਚ ਜਿੱਥੇ ਪ੍ਰਕਾਸ਼ ਸਿੰਘ ਬਾਦਲ ਲੰਬੀ ਤੋਂ ਵਿਧਾਇਕ ਹਨ, ਉਥੇ ਹੀ ਉਨ੍ਹਾਂ ਦੇ ਨੂੰਹ-ਪੁੱਤਰ ਹਰਸਿਮਰਤ ਕੌਰ ਬਾਦਲ ਅਤੇ ਸੁਖਬੀਰ ਬਾਦਲ ਇਸ ਵਾਰ ਹੋਈਆਂ ਲੋਕ ਸਭਾ ਚੋਣਾਂ ਵਿਚ ਜਿੱਤ ਹਾਸਲ ਕਰਕੇ ਇਕੱਠੇ ਸੰਸਦ ਵਿਚ ਪੁੱਜ ਗਏ ਹਨ। 

ਕੈਪਟਨ ਨੇ 'ਸਮਰਾਲਾ' ਲਈ ਖੋਲ੍ਹਿਆ ਦਿਲ, ਗ੍ਰਾਂਟਾ ਲਈ ਵੰਡੇ ਖੁੱਲ੍ਹੇ ਗੱਫੇ      
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਢਾਈ ਸਾਲ ਬਾਅਦ ਹਲਕਾ ਸਮਰਾਲਾ 'ਚ ਆਮਦ 'ਤੇ ਲੋਕਾਂ ਦੀਆਂ ਉਮੀਦਾਂ 'ਤੇ ਉਹ ਖ਼ਰੇ ਉਤਰੇ ਅਤੇ ਹਲਕਾ ਵਿਧਾਇਕ ਅਮਰੀਕ ਸਿੰਘ ਢਿੱਲੋਂ ਦੀ ਮਿਹਨਤ ਰੰਗ ਲਿਆਈ ਕਿਉਂਕਿ ਹਲਕੇ ਦੇ ਵਿਕਾਸ ਲਈ ਕਾਂਗਰਸ ਨੇ ਗ੍ਰਾਂਟਾ ਦੇ ਖੁੱਲ੍ਹੇ ਗੱਫ਼ੇ ਵੰਡੇ.

ਮੋਹਾਲੀ ਦੀਆਂ 2 ਵਿਦਿਆਰਥਣਾਂ ਲਈ ਸੁਨਹਿਰਾ ਮੌਕਾ, ਜਾਣਗੀਆਂ 'ਜਰਮਨ'
ਪੈਰਾਗਾਨ ਸੀਨੀਅਰ ਸੈਕੰਡਰੀ ਸਕੂਲ ਸੈਕਟਰ-71 ਮੋਹਾਲੀ ਦੀਆਂ 2 ਵਿਦਿਆਰਥਣਾਂ ਗੀਤਾਂਜਲੀ ਤੇ ਨਵਲੀਨ ਕੌਰ 'ਪਾਸਚ ਪ੍ਰੋਗਰਾਮ' ਤਹਿਤ ਜਰਮਨ 'ਚ ਯੂਥ ਕੈਂਪ ਵਿਚ ਹਿੱਸਾ ਲੈਣ ਲਈ 2 ਤੋਂ 22 ਜੂਨ ਤਕ ਜਰਮਨ ਯਾਤਰਾ 'ਤੇ ਜਾਣਗੀਆਂ। 

 


 


Anuradha

Content Editor

Related News