Punjab wrap up: ਪੜ੍ਹੋ 24 ਮਈ ਦੀਆਂ ਪੰਜਾਬ ਦੀਆਂ ਖ਼ਾਸ ਖ਼ਬਰਾਂ

05/24/2019 4:58:48 PM

ਜਲੰਧਰ (ਵੈਬ ਡੈਸਕ)—ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਫਿਰੋਜ਼ਪੁਰ ਤੋਂ ਬੰਪਰ ਜਿੱਤ ਮਿਲਣ ਤੋਂ ਬਾਅਦ ਵੱਡਾ ਐਲਾਨ ਕੀਤਾ ਹੈ। ਸੁਖਬੀਰ ਨੇ ਕਿਹਾ ਹੈ ਕਿ ਜਿਸ ਤਰ੍ਹਾਂ ਫਿਰੋਜ਼ਪੁਰ ਦੇ ਲੋਕਾਂ ਨੇ ਉਨ੍ਹਾਂ ਨੂੰ ਸੂਬੇ 'ਚ ਸਭ ਤੋਂ ਵੱਡੀ ਜਿੱਤ ਦਿਵਾਈ ਹੈ, ਇਸ ਲਈ ਉਹ ਜਨਤਾ ਦਾ ਧੰਨਵਾਦ ਕਰਦੇ ਹਨ। ਉਨ੍ਹਾਂ ਕਿਹਾ ਕਿ ਜਿਸ ਉਮੀਦ ਨਾਲ ਲੋਕਾਂ ਨੇ ਉਨ੍ਹਾਂ ਨੂੰ ਪਾਰਲੀਮੈਂਟ ਭੇਜਿਆ ਹੈ, ਉਹ ਲੋਕਾਂ ਦੀਆਂ ਉਮੀਦਾਂ 'ਤੇ ਖਰਾ ਉਤਰਨਗੇ। ਤੁਹਾਨੂੰ ਦੇਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂੰ ਕਰਵਾਇਆ ਜਾ ਰਿਹਾ ਹੈ। ਇਸ ਨਿਊਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਦੀਆਂ ਜੁੜੀਆਂ ਖਬਰਾਂ ਦੱਸਾਂਗੇ-

ਫਿਰੋਜ਼ਪੁਰ 'ਚ ਬੰਪਰ ਜਿੱਤ ਮਿਲਣ ਤੋਂ ਬਾਅਦ ਸੁਖਬੀਰ ਬਾਦਲ ਦਾ ਵੱਡਾ ਐਲਾਨ
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਫਿਰੋਜ਼ਪੁਰ ਤੋਂ ਬੰਪਰ ਜਿੱਤ ਮਿਲਣ ਤੋਂ ਬਾਅਦ ਵੱਡਾ ਐਲਾਨ ਕੀਤਾ ਹੈ। ਸੁਖਬੀਰ ਨੇ ਕਿਹਾ ਹੈ ਕਿ ਜਿਸ ਤਰ੍ਹਾਂ ਫਿਰੋਜ਼ਪੁਰ ਦੇ ਲੋਕਾਂ ਨੇ ਉਨ੍ਹਾਂ ਨੂੰ ਸੂਬੇ 'ਚ ਸਭ ਤੋਂ ਵੱਡੀ ਜਿੱਤ ਦਿਵਾਈ ਹੈ।

ਕਹਿਣ ਨੂੰ ਪ੍ਰਧਾਨ ਪਰ ਵੋਟਰਾਂ ਨੇ ਨਹੀਂ ਦਿੱਤਾ ਸਨਮਾਨ!
ਲੋਕ ਸਭਾ ਚੋਣਾਂ ਦੇ ਨਤੀਜਿਆਂ ਨੇ ਇਹ ਸਾਫ ਕਰ ਦਿੱਤਾ ਕਿ ਪੰਜਾਬ ਵਿਚ ਕੈਪਟਨ ਕਾਰਡ ਚੱਲਿਆ ਹੈ ਪਰ ਦੂਜੇ ਪਾਸੇ ਚੋਣ ਮੈਦਾਨ ਵਿਚ ਉਤਰੇ ਪੰਜਾਬ ਦੀਆਂ 7 ਪਾਰਟੀਆਂ ਦੇ ਪ੍ਰਧਾਨਾਂ 'ਚੋਂ ਸਿਰਫ ਸੁਖਬੀਰ ਬਾਦਲ ਅਤੇ ਭਗਵੰਤ ਮਾਨ ਹੀ ਚੋਣ ਜਿੱਤਣ ਵਿਚ ਕਾਮਯਾਬ ਰਹੇ ਜਦਕਿ ਬਾਕੀ 5 ਪ੍ਰਧਾਨਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ।

ਸਿੱਧੂ-ਕੈਪਟਨ ਕਲੇਸ਼ 'ਤੇ ਇਹ ਕੀ ਬੋਲ ਗਏ ਰਵਨੀਤ ਬਿੱਟੂ
ਲਗਾਤਾਰ ਤੀਜੀ ਵਾਰ ਲੋਕ ਸਭਾ ਚੋਣਾਂ ਜਿੱਤਣ ਤੋਂ ਬਾਅਦ ਜੋਸ਼ ਨਾਲ ਲਬਰੇਜ਼ ਰਵਨੀਤ ਬਿੱਟੂ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੱਧੂ ਵਿਚਾਲੇ ਚੱਲ ਰਹੀ ਸ਼ਬਦੀ ਜੰਗ 'ਤੇ ਵੱਖਰਾ ਹੀ ਬਿਆਨ ਦਿੱਤਾ ਹੈ। 

ਤਰਨਤਾਰਨ 'ਚ ਵੱਡੀ ਵਾਰਦਾਤ : ਇਕੋ ਪਰਿਵਾਰ ਦੇ 3 ਜੀਆਂ ਦਾ ਕਤਲ
ਤਰਨਤਾਰਨ ਦੇ ਪਿੰਡ ਢੋਟੀਆਂ ਵਿਚ ਇਕੋ ਪਰਿਵਾਰ ਦੇ 3 ਜੀਆਂ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ।

ਲੋਕ ਸਭਾ ਚੋਣਾਂ 'ਚ ਇਹ ਉਮੀਦਵਾਰ ਬਣੇ 'ਲੱਖਪਤੀ'
17 ਵੀਂ ਲੋਕ ਸਭਾ ਚੋਣਾਂ ਲਈ 7 ਵੇਂ ਪੜਾਵਾਂ 'ਚ ਹੋਈ ਪੋਲਿੰਗ ਪਿੱਛੋਂ 23 ਮਈ ਨੂੰ ਨਤੀਜੇ ਆ ਗਏ ਹਨ। ਨਤੀਜਿਆਂ ਅਨੁਸਾਰ ਸਿਰਫ ਚਾਰ ਹੀ ਉਮੀਦਵਾਰ ਅਜਿਹੇ ਹਨ, ਜਿਹੜੇ ਇਕ ਲੱਖ ਦੇ ਫਰਕ ਨਾਲ 'ਲੱਖਪਤੀ' ਬਣ ਗਏ ਹਨ। 

ਜਿੱਤਦੇ ਹੀ ਭਗਵੰਤ ਮਾਨ ਨੇ ਮੰਗਿਆ ਕੈਪਟਨ ਦਾ ਅਸਤੀਫਾ (ਵੀਡੀਓ)
ਸੰਗਰੂਰ ਤੋਂ ਇਕ ਵਾਰ ਫਿਰ ਸੰਸਦ ਮੈਂਬਰ ਬਣ ਕੇ ਭਗਵੰਤ ਮਾਨ ਨੇ ਕਿਹਾ ਕਿ ਇਹ ਲੋਕਾਂ ਦੀ ਜਿੱਤ ਹੈ, ਮੇਰਾ ਤਾਂ ਸਿਰਫ ਨਾਂ ਹੀ ਹੈ।

ਪੰਜਾਬ 'ਚ ਕਿਉਂ ਵਿਗੜੇ ਸਿਆਸੀ ਦਲਾਂ ਦੇ ਸਮੀਕਰਣ
17ਵੀਂ ਲੋਕ ਸਭਾ ਲਈ ਹੋਈਆਂ ਚੋਣਾਂ ਦੇ ਨਤੀਜੇ ਸਾਹਮਣੇ ਆ ਗਏ ਹਨ, ਜਿਨ੍ਹਾਂ ਨੇ ਪੂਰੇ ਦੇਸ਼ ਵਿਚ ਕਿਆਸਅਰਾਈਆਂ ਅਤੇ ਮਾਹਿਰਾਂ, ਏਜੰਸੀਆਂ, ਸਰਵੇਖਣਕਰਤਾਵਾਂ ਦੀਆਂ ਸਾਰੀਆਂ ਗਿਣਤੀਆਂ-ਮਿਣਤੀਆਂ ਪਲਟ ਦਿੱਤੀਆਂ ਹਨ।

ਸੰਨਿਆਸ ਲੈਣ ਵਾਲਾ ਬਿਆਨ ਪਿਆ ਸਿੱਧੂ ਨੂੰ ਮਹਿੰਗਾ, ਸੋਸ਼ਲ ਮੀਡੀਆ 'ਤੇ ਹੋ ਰਹੇ ਟਰੋਲ  
ਕਾਂਗਰਸ ਦੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਆਪਣੇ ਬਿਆਨਾਂ ਕਾਰਨ ਚਾਰੇ ਪਾਸੇ ਘਿਰ ਗਏ ਹਨ। 

ਰਾਜਾ ਵੜਿੰਗ ਦਾ ਹਾਰ ਤੋਂ ਬਾਅਦ ਸੁਣੋ ਪਹਿਲਾ ਵੱਡਾ ਬਿਆਨ (ਵੀਡੀਓ) 
ਬਠਿੰਡਾ ਤੋਂ ਕਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਬੀਬੀ ਹਰਸਿਮਰਤ ਕੌਰ ਬਾਦਲ ਹੱਥੋਂ ਹਾਰਨ ਤੋਂ ਬਾਅਦ ਅੱਜ ਪਹਿਲਾ ਬਿਆਨ ਦਿੱਤਾ ਹੈ। 

ਮਾਨ ਨੇ ਜਿੱਤ ਤੋਂ ਪਹਿਲਾਂ ਹੀ ਕਰ ਦਿੱਤਾ ਸੀ ਵੱਡਾ ਐਲਾਨ      
ਭਗਵੰਤ ਮਾਨ ਨੇ ਚੋਣ ਨਤੀਜੇ ਸ਼ੁਰੂ ਹੋਣ ਤੋਂ ਪਹਿਲਾਂ ਸੋਸ਼ਲ ਮੀਡੀਆ ਰਾਹੀਂ ਇਕ ਸੰਦੇਸ਼ ਦਿੱਤਾ ਸੀ ਕਿ ਪੰਜਾਬੀਓ ਮੈਂ ਸੰਗਰੂਰ ਤੋਂ ਜਿੱਤਾਂ ਜਾਂ ਹਾਰਾਂ ਪਰ ਹਰ ਸਾਲ 21 ਵਿਦਿਆਰਥੀਆਂ ਦੀ ਬੀ.ਟੈੱਕ, ਬੀ.ਬੀ.ਏ., ਬੀ.ਸੀ.ਏ., ਨਰਸਿੰਗ, ਬੀ.ਐੱਸ.ਸੀ. ਨਾਨ-ਮੈਡੀਕਲ ਅਤੇ ਐੱਮ.ਬੀ.ਏ. ਦੀ ਪੜ੍ਹਾਈ ਮੁਫਤ ਕਰਵਾਈ ਜਾਵੇਗੀ।
 


Shyna

Content Editor

Related News