Punjab wrap up: ਪੜ੍ਹੋ 22 ਮਈ ਦੀਆਂ ਪੰਜਾਬ ਦੀਆਂ ਖ਼ਾਸ ਖ਼ਬਰਾਂ
Wednesday, May 22, 2019 - 05:31 PM (IST)

ਜਲੰਧਰ (ਵੈੱਬ ਡੈਸਕ)—ਨਵਜੋਤ ਸਿੰਘ ਸਿੱਧੂ ਦੀਆਂ ਮੁਸ਼ਕਲਾਂ ਜਿਥੇ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ, ਉਥੇ ਹੀ ਵਿਰੋਧੀ ਧਿਰਾਂ ਸਿੱਧੂ ਦੇ ਸਮਰਥਨ 'ਚ ਖੁੱਲ੍ਹ ਕੇ ਆ ਗਈਆਂ ਹਨ। ਮੰਗਲਵਾਰ ਨੂੰ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਅਤੇ ਪੰਜਾਬ ਕਾਂਗਰਸ ਚੋਣ ਮੈਨੇਜਿੰਗ ਕਮੇਟੀ ਦੇ ਚੇਅਰਮੈਨ ਲਾਲ ਸਿੰਘ ਨੇ ਸਿੱਧੂ ਦੀ ਬਿਆਨਬਾਜ਼ੀ ਨੂੰ ਲੈ ਕੇ ਨਿਸ਼ਾਨਾ ਸਾਧਿਆ ਹੈ। ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਸਿੱਧੂ ਕੈਬਨਿਟ ਦੇ ਹਰ ਫੈਸਲੇ 'ਚ ਬਰਾਬਰ ਦੇ ਹਿੱਸੇਦਾਰ ਰਹੇ ਹਨ। ਜੇ ਉਹ ਕਿਸੇ ਫੈਸਲਾ ਨਾਲ ਸਹਿਮਤ ਨਹੀਂ ਹਨ ਤਾਂ ਉਹ ਮੁੱਖ ਮੰਤਰੀ ਨੂੰ ਤਿਆਗਪੱਤਰ ਸੌਂਪ ਦੇਣ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂੰ ਕਰਵਾਇਆ ਜਾ ਰਿਹਾ ਹੈ। ਇਸ ਨਿਊਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਦੀਆਂ ਜੁੜੀਆਂ ਖਬਰਾਂ ਦੱਸਾਂਗੇ-
ਨਹੀਂ ਘੱਟ ਰਹੀਆਂ ਸਿੱਧੂ ਦੀਆਂ ਮੁਸ਼ਕਲਾਂ, ਇਸ ਮੰਤਰੀ ਨੇ ਮੰਗਿਆ ਅਸਤੀਫਾ!
ਨਵਜੋਤ ਸਿੰਘ ਸਿੱਧੂ ਦੀਆਂ ਮੁਸ਼ਕਲਾਂ ਜਿਥੇ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ, ਉਥੇ ਹੀ ਵਿਰੋਧੀ ਧਿਰਾਂ ਸਿੱਧੂ ਦੇ ਸਮਰਥਨ 'ਚ ਖੁੱਲ੍ਹ ਕੇ ਆ ਗਈਆਂ ਹਨ।
ਘੱਲੂਘਾਰਾ ਦਿਵਸ ਤੋਂ ਪਹਿਲਾਂ ਜਥੇਦਾਰ ਨੇ ਜਾਰੀ ਕੀਤਾ ਸੰਦੇਸ਼ (ਵੀਡੀਓ)
6 ਜੂਨ ਨੂੰ ਸ੍ਰੀ ਹਰਿਮੰਦਰ ਸਾਹਿਬ 'ਚ ਘੱਲੂਘਾਰਾ ਦਿਵਸ ਦੇ ਸਮਾਗਮ ਤੋਂ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੌਮ ਅਤੇ ਸ੍ਰੀ ਦਰਬਾਰ ਸਾਹਿਬ ਆਉਣ ਵਾਲੀਆਂ ਸੰਗਤਾਂ ਲਈ ਸੰਦੇਸ਼ ਜਾਰੀ ਕੀਤਾ ਹੈ।
ਮੋਦੀ ਤੋਂ ਵੱਧ ਭਖਿਆ ਹੈ ਪੰਜਾਬ 'ਚ ਕੈਪਟਨ-ਸਿੱਧੂ ਵਿਵਾਦ
ਦੇਸ਼ਭਰ 'ਚ ਭਾਵੇਂ ਇਸ ਗੱਲ ਦੀ ਚਰਚਾ ਛਿੜੀ ਹੋਈ ਹੈ ਕਿ ਦੇਸ਼ ਦੇ 'ਸਿੰਘਾਸਨ' 'ਤੇ ਕੋਣ ਵਿਰਾਜਮਾਨ ਹੋਵੇਗਾ ਪਰ ਇਸ ਸਭ ਦੇ ਉਲਟ ਪੰਜਾਬ 'ਚ ਵੱਖਰਾ ਹੀ ਮੁੱਦਾ ਗਰਮਾਇਆ ਹੋਇਆ ਹੈ।
ਇਸ ਵਾਰ ਚੰਡੀਗੜ੍ਹ ਦੇ ਆਲੀਸ਼ਾਨ ਹੋਟਲ 'ਚ ਮਨਾਇਆ ਜਾਵੇਗਾ ਅਰੂਸਾ ਆਲਮ ਦਾ ਬਰਥ-ਡੇ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਾਕਿਸਤਾਨੀ ਮਹਿਲਾ ਮਿੱਤਰ ਅਰੂਸਾ ਆਲਮ ਦਾ ਜਨਮ ਦਿਨ ਇਸ ਵਾਰ ਹਿਮਾਚਲ ਦੀਆਂ ਠੰਡੀਆਂ ਵਾਦੀਆਂ ਵਿਚ ਨਹੀਂ ਸਗੋਂ ਚੰਡੀਗੜ੍ਹ ਦੇ ਆਲੀਸ਼ਾਨ 'ਹੋਟਲ ਹਯਾਤ' ਵਿਚ ਮਨਾਇਆ ਜਾਵੇਗਾ।
ਰਾਜਾਸਾਂਸੀ ਦੇ ਪੋਲਿੰਗ ਬੂਥ ਨੰ. 123 'ਤੇ 3 ਵਜੇ ਤੱਕ ਹੋਈ 62 ਫੀਸਦੀ ਵੋਟਿੰਗ
ਰਾਜਾਸਾਂਸੀ ਦੇ ਪਿੰਡ ਸ਼ਹੂਰਾ ਵਿਖੇ 19 ਮਈ ਨੂੰ ਲੋਕ ਸਭਾ ਚੋਣ ਰੱਦ ਹੋਣ ਤੋਂ ਬਾਅਦ ਅੱਜ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਵੋਟਾਂ ਪਾਉਣ ਦਾ ਕੰਮ ਸਵੇਰੇ 7 ਵਜੇ ਤੋਂ ਸ਼ੁਰੂ ਹੋ ਗਿਆ ਹੈ।
ਪੰਜਾਬ 'ਚ ਬਿਜਲੀ ਦੀਆਂ ਦਰਾਂ ਵਧਣ ਦੀ ਤਿਆਰੀ , ਆਮ ਜਨਤਾ 'ਤੇ ਪਏਗੀ ਮਾਰ
ਪੰਜਾਬ 'ਚ ਇਸ ਮਹੀਨੇ ਦੇ ਆਖਰ ਤੱਕ ਬਿਜਲੀ ਦਰਾਂ 'ਚ 3 ਫੀਸਦੀ ਤੱਕ ਵਾਧਾ ਕੀਤਾ ਜਾ ਰਿਹਾ ਹੈ।
ਪ੍ਰੇਮੀ ਦੀ ਬੇਵਫਾਈ ਤੋਂ ਦੁਖੀ ਵਿਆਹੁਤਾ ਪ੍ਰੇਮਿਕਾ ਨੇ ਥਾਣੇ 'ਚ ਜੜੇ ਥੱਪੜ
ਵਿਆਹੁਤਾ ਪ੍ਰੇਮਿਕਾ ਨੇ ਧੋਖਾ ਦੇਣ 'ਤੇ ਪ੍ਰੇਮੀ ਦੀ ਪੁਲਸ ਥਾਣੇ ਵਿਚ ਛਿੱਤਰ-ਪਰੇਡ ਕਰ ਦਿੱਤੀ।
ਅਨਮੋਲ ਕਵਾਤਰਾ ਵਿਵਾਦ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਛਿੜੀ ਸ਼ਬਦੀ ਜੰਗ
ਅਨਮੋਲ ਕਵਾਤਰਾ ਅਤੇ ਮੋਹਿਤ ਰਾਮਪਾਲ ਵਿਵਾਦ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਸ਼ਬਦੀ ਜੰਗ ਛਿੜ ਗਈ ਹੈ।
ਬੇਟੀ ਸੀਰਤ ਦੇ ਜਨਮ ਦਿਨ 'ਤੇ ਭਾਵੁਕ ਹੋਏ ਭਗਵੰਤ ਮਾਨ (ਵੀਡੀਓ)
ਸੰਗਰੂਰ ਹਲਕੇ ਦੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਦੀ ਬੇਟੀ ਸੀਰਤ ਦਾ ਬੀਤੇ ਦਿਨ ਜਨਮ ਦਿਨ ਸੀ, ਜਿਸ ਦੌਰਾਨ ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ਼ 'ਤੇ ਬੇਟੀ ਸੀਰਤ ਦੀ ਤਸਵੀਰ ਪਾ ਕੇ ਉਸ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਦਿੱਤੀਆਂ।
ਨੌਜਵਾਨ 'ਤੇ ਕੀਤਾ ਕਾਤਲਾਨਾ ਹਮਲਾ, ਅੰਗੂਠਾ ਵੱਢ ਕੇ ਨਾਲ ਲੈ ਗਏ (ਤਸਵੀਰਾਂ)
ਇਥੋਂ ਦੇ ਸੁਲਤਾਨਪੁਰ ਲੋਧੀ 'ਚ ਰੰਜਿਸ਼ ਦੇ ਚਲਿਦਆਂ ਇਕ ਨੌਜਵਾਨ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ।