Punjab Wrap Up : ਪੜ੍ਹੋ 13 ਮਈ ਦੀਆਂ ਪੰਜਾਬ ਦੀਆਂ ਖ਼ਾਸ ਖ਼ਬਰਾਂ

05/13/2019 5:50:58 PM

ਜਲੰਧਰ (ਵੈੱਬ ਡੈਸਕ) : ਕਾਂਗਰਸ ਦੇ ਸਟਾਰ ਪ੍ਰਚਾਰਕ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਪੰਜਾਬ 'ਚ ਚੋਣ ਪ੍ਰਚਾਰ ਨਹੀਂ ਕਰ ਸਕਣਗੇ, ਜਿਸ ਦਾ ਕਾਰਨ ਉਨ੍ਹਾਂ ਦਾ ਗਲਾ ਖਰਾਬ ਹੋਣਾ ਦੱਸਿਆ ਜਾ ਰਿਹਾ ਹੈ। ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਵਿਧਾਇਕਾ ਅਤੇ ਬਠਿੰਡਾ ਤੋਂ ਪਾਰਟੀ ਦੀ ਉਮੀਦਵਾਰ ਬਲਜਿੰਦਰ ਕੌਰ 'ਤੇ ਹੋਏ ਕਥਿਤ ਹਮਲੇ ਦੀ ਇਕ ਵੀਡੀਓ ਸਾਹਮਣੇ ਆਈ ਹੈ। ਵੀਡੀਓ ਵਿਚ ਕੁਝ ਨੌਜਵਾਨਾਂ ਦੇ ਵਿਰੋਧ ਦਾ ਸ਼ਿਕਾਰ ਹੋ ਰਹੀ 'ਆਪ' ਵਿਧਾਇਕਾ ਬਲਜਿੰਦਰ ਕੌਰ, ਜਿਸ ਨੇ ਦੋਸ਼ ਲਾਇਆ ਸੀ ਕਿ ਕੁਝ ਨੌਜਵਾਨਾਂ ਨੇ ਉਸ ਦੀ ਗੱਡੀ ਘੇਰ ਕੇ ਉਨ੍ਹਾਂ 'ਤੇ ਹਮਲਾ ਕੀਤਾ ਅਤੇ ਗੱਡੀ ਦੇ ਸ਼ੀਸ਼ੇ ਤੋੜ ਦਿੱਤੇ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ  ਜੁੜੀਆਂ ਖ਼ਬਰਾਂ ਦੱਸਾਂਗੇ-

ਨਵਜੋਤ ਸਿੱਧੂ ਦਾ ਗਲਾ ਫਿਰ ਖਰਾਬ, ਡਾਕਟਰਾਂ ਵਲੋਂ ਆਰਾਮ ਦੀ ਸਲਾਹ      
ਕਾਂਗਰਸ ਦੇ ਸਟਾਰ ਪ੍ਰਚਾਰਕ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਪੰਜਾਬ 'ਚ ਚੋਣ ਪ੍ਰਚਾਰ ਨਹੀਂ ਕਰ ਸਕਣਗੇ, ਜਿਸ ਦਾ ਕਾਰਨ ਉਨ੍ਹਾਂ ਦਾ ਗਲਾ ਖਰਾਬ ਹੋਣਾ ਦੱਸਿਆ ਜਾ ਰਿਹਾ ਹੈ। 

ਬਲਜਿੰਦਰ ਕੌਰ 'ਤੇ ਹੋਏ ਹਮਲੇ ਦਾ ਪੂਰਾ ਸੱਚਾ, ਵੀਡੀਓ ਆਈ ਸਾਹਮਣੇ      
ਆਮ ਆਦਮੀ ਪਾਰਟੀ ਦੀ ਵਿਧਾਇਕਾ ਅਤੇ ਬਠਿੰਡਾ ਤੋਂ ਪਾਰਟੀ ਦੀ ਉਮੀਦਵਾਰ ਬਲਜਿੰਦਰ ਕੌਰ 'ਤੇ ਹੋਏ ਕਥਿਤ ਹਮਲੇ ਦੀ ਇਕ ਵੀਡੀਓ ਸਾਹਮਣੇ ਆਈ ਹੈ। 

  ਕੈਪਟਨ ਵਲੋਂ ਭਵਿੱਖ ਦਾ ਮੁੱਖ ਮੰਤਰੀ ਦੱਸਣ 'ਤੇ ਦੇਖੋ ਕੀ ਬੋਲੇ ਜਾਖੜ      
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਭਵਿੱਖ ਦਾ ਮੁੱਖ ਮੰਤਰੀ ਦੱਸੇ ਜਾਣ 'ਤੇ ਸੁਨੀਲ ਜਾਖੜ ਦਾ ਪ੍ਰਤੀਕਰਮ ਸਾਹਮਣੇ ਆਇਆ ਹੈ।

ਸੰਨੀ ਦਿਓਲ ਦੀ ਗੱਡੀ ਨਾਲ ਵਾਪਰਿਆ ਹਾਦਸਾ, ਵਾਲ-ਵਾਲ ਬਚੇ (ਵੀਡੀਓ)
ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਸਿਨੇਮਾ ਕਲਾਕਾਰ ਸੰਨੀ ਦਿਓਲ ਦੀ ਗੱਡੀ ਰੇਂਜ ਰੋਵਰ ਕਾਰ ਦਾ ਐਕਸੀਡੈਂਟ ਹੋ ਗਿਆ। ਪਰ ਸੰਨੀ ਦਿਉਲ ਪੂਰੀ ਤਰ੍ਹਾਂ ਸੁਰੱਖਿਅਤ ਦੱਸੇ ਜਾ ਰਹੇ ਹਨ। 

ਮਜੀਠੀਆ ਕਾਰਨ ਲੋਕ ਖੱਜਲ-ਖੁਆਰ, ਟ੍ਰੈਫਿਕ ਪੁਲਸ ਦੀ ਵੀ ਹਾਲਤ ਖਰਾਬ      
ਲੁਧਿਆਣਾ 'ਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਹੇਸ਼ ਇੰਦਰ ਗਰੇਵਾਲ ਦੇ ਹੱਕ 'ਚ ਪ੍ਰਚਾਰ ਕਰਨ ਲਈ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਇਕ ਰੋਡ ਸ਼ੋਅ ਕੱਢਿਆ, ਜਿਸ ਕਾਰਨ ਲੋਕਾਂ ਨੂੰ ਕਾਫੀ ਖੱਜਲ-ਖੁਆਰ ਹੋਣਾ ਪਿਆ 

 ਮੀਡੀਆ ਨੂੰ ਵਿਕਾਊ ਦੱਸਣ ਵਾਲੇ ਤਿਵਾੜੀ ਦਾ ਯੂ-ਟਰਨ, ਪੱਤਰਕਾਰਾਂ 'ਚ ਪਹੁੰਚ ਮੰਗੀ ਮੁਆਫੀ      
ਬੀਤੇ ਦਿਨੀਂ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਮੁਨੀਸ਼ ਤਿਵਾੜੀ ਵੱਲੋਂ ਮੀਡੀਆ ਦੇ ਜ਼ਮੀਰ ਨੂੰ ਵਿਕਾਊ ਹੋਣ ਦੇ ਦਿੱਤੇ ਬਿਆਨ ਤਿਵਾੜੀ ਨੇ ਯੂ-ਟਰਨ ਲੈ ਲਿਆ ਹੈ। 

ਪ੍ਰਕਾਸ਼ ਸਿੰਘ ਬਾਦਲ ਬਾਰੇ ਇਹ ਕੀ ਕਹਿ ਗਏ ਖਹਿਰਾ, ਦਿੱਤਾ ਵਿਵਾਦਤ ਬਿਆਨ      
ਪੰਜਾਬ ਏਕਤਾ ਪਾਰਟੀ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਆਰ. ਐੱਸ. ਐੱਸ ਦਾ ਏਜੰਟ ਦੱਸਦੇ ਹੋਏ ਵਿਵਾਦਤ ਬਿਆਨ ਦੇ ਦਿੱਤਾ। 

ਪੰਜਾਬ ਪਹੁੰਚਦਿਆਂ ਹੀ ਕੇਜਰੀਵਾਲ ਦਾ ਜ਼ਬਰਦਸਤ ਵਿਰੋਧ (ਵੀਡੀਓ)      
 ਪੰਜਾਬ ਵਿਚ ਚੋਣ ਪ੍ਰਚਾਰ ਲਈ ਪਹੁੰਚੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਸੰਗਰੂਰ ਪਹੁੰਚਣ 'ਤੇ ਲੋਕਾਂ ਵਲੋਂ ਜ਼ਬਰਦਸਤ ਵਿਰੋਧ ਕੀਤਾ ਗਿਆ।

5 ਮਹੀਨੇ ਪਹਿਲਾਂ ਦੋਵੇਂ ਭੈਣਾਂ ਦਾ ਇਕੋਂ ਘਰ ਹੋਇਆ ਸੀ ਵਿਆਹ, ਹੁਣ ਮੌਤ ਵੀ ਆਈ ਇਕੱਠਿਆਂ (ਤਸਵੀਰਾਂ)      
ਪਿੰਡ ਬੁੰਗਾ ਸਾਹਿਬ ਨਜ਼ਦੀਕ ਬੀਤੀ ਰਾਤ ਕੌਮੀ ਮਾਰਗ ਨੰਬਰ 21 (205) ਉੱਪਰ ਇਕ ਸਵਿਫਟ ਕਾਰ ਨੂੰ ਤੇਜ਼ ਰਫਤਾਰ ਅਣਪਛਾਤੇ ਵਾਹਨ ਵੱਲੋਂ ਪਿੱਛੋਂ ਟੱਕਰ ਮਾਰੇ ਜਾਣ ਕਾਰਨ ਕਾਰ ਬੇਕਾਬੂ ਹੋ ਕੇ ਸੜਕ ਨਾਲ ਨੀਵੀਂ ਸਾਈਡ ਵੱਲ ਪਲਟਦੀ ਹੋਈ ਰੇਲਵੇ ਟਰੈਕ ਨਾਲ ਜਾ ਟਕਰਾਈ।

ਖੇਡ ਜਗਤ 'ਚ ਸੋਗ : ਕਬੱਡੀ ਦੇ ਮਹਾਨ ਜਾਫੀ ਬਿੱਟੂ ਦੁਗਾਲ ਦੀ ਮੌਤ (ਵੀਡੀਓ)      
ਕਬੱਡੀ ਖਿਡਾਰੀ ਨਰਿੰਦਰ ਰਾਮ ਬਿੱਟੂ ਦੁਗਾਲ ਦੀ ਦਿਮਾਗ ਦੀ ਨਾੜੀ ਫੱਟ ਜਾਣ ਕਾਰਨ ਮੌਤ ਹੋ ਜਾਣ ਦਾ ਦੁਖਦਾਖੀ ਸਮਾਚਾਰ ਪ੍ਰਾਪਤ ਹੋਇਆ ਹੈ। 
 


Anuradha

Content Editor

Related News