Punjab Wrap Up : ਪੜ੍ਹੋ 11 ਮਈ ਦੀਆਂ ਪੰਜਾਬ ਦੀਆਂ ਖ਼ਾਸ ਖ਼ਬਰਾਂ

Saturday, May 11, 2019 - 05:39 PM (IST)

Punjab Wrap Up : ਪੜ੍ਹੋ 11 ਮਈ ਦੀਆਂ ਪੰਜਾਬ ਦੀਆਂ ਖ਼ਾਸ ਖ਼ਬਰਾਂ

ਜਲੰਧਰ (ਵੈੱਬ ਡੈਸਕ) : 12ਵੀਂ ਦੀ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਦੀਆਂ ਉਡੀਕ ਦੀਆਂ ਘੜੀਆਂ ਖਤਮ ਹੋ ਗਈਆਂ ਹਨ। ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਸ਼ਨੀਵਾਰ ਨੂੰ 12ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਦੂਜੇ ਪਾਸੇ ਸੰਨੀ ਦਿਓਲ ਦੇ ਹੱਕ ਵਿਚ ਚੋਣ ਪ੍ਰਚਾਰ 'ਚ ਨਿੱਤਰੇ ਮਸ਼ਹੂਰ ਅਦਾਕਾਰ ਧਰਮਿੰਦਰ ਦਿਓਲ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਹਿਲਾ ਵੱਡਾ ਹਮਲਾ ਬੋਲਦੇ ਕਿਹਾ ਕਿ ਧਰਮਿੰਦਰ ਛੱਡ ਕੇ ਪੂਰਾ ਪਰਿਵਾਰ ਵੀ ਚੋਣ ਪ੍ਰਚਾਰ ਵਿਚ ਲੱਗ ਜਾਵੇ ਤਾਂ ਵੀ ਕੁਝ ਨਹੀਂ ਹੋਵੇਗਾ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਜੁੜੀਆਂ ਖ਼ਬਰਾਂ ਦੱਸਾਂਗੇ-

ਉਡੀਕ ਦੀਆਂ ਘੜੀਆਂ ਖਤਮ, ਪੰਜਾਬ ਬੋਰਡ ਨੇ ਐਲਾਨਿਆ 12ਵੀਂ ਦਾ ਨਤੀਜਾ (ਵੀਡੀਓ)      
 12ਵੀਂ ਦੀ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਦੀਆਂ ਉਡੀਕ ਦੀਆਂ ਘੜੀਆਂ ਖਤਮ ਹੋ ਗਈਆਂ ਹਨ।

ਵੋਟ ਮੰਗਣ ਗਏ ਉਮੀਦਵਾਰਾਂ 'ਤੇ ਭਾਰੂ ਪੈ ਰਹੇ ਵੋਟਰ, ਸਵਾਲ ਪੁੱਛ ਪਾ ਰਹੇ ਭਾਜੜਾਂ      
 ਪੰਜਾਬ 19 ਮਈ ਨੂੰ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਲਈ ਮੈਦਾਨ ਪੂਰੀ ਤਰ੍ਹਾਂ ਭਖਿਆ ਹੋਇਆ ਹੈ। 

ਧਰਮਿੰਦਰ 'ਤੇ ਕੈਪਟਨ ਅਮਰਿੰਦਰ ਸਿੰਘ ਦਾ ਪਹਿਲਾ ਵੱਡਾ ਹਮਲਾ (ਵੀਡੀਓ)      
ਸੰਨੀ ਦਿਓਲ ਦੇ ਹੱਕ ਵਿਚ ਚੋਣ ਪ੍ਰਚਾਰ 'ਚ ਨਿੱਤਰੇ ਮਸ਼ਹੂਰ ਅਦਾਕਾਰ ਧਰਮਿੰਦਰ ਦਿਓਲ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਹਿਲਾ ਵੱਡਾ ਹਮਲਾ ਬੋਲਿਆ ਹੈ। 

ਸੁਣ ਲੈਣ ਸੁਖਬੀਰ ਤੇ ਘੁਬਾਇਆ, ਇਨ੍ਹਾਂ ਕਿਸਾਨਾਂ ਦੀ ਚਿਤਾਵਨੀ      
 
ਪਿਛਲੇ 25-30 ਸਾਲਾਂ ਤੋਂ ਨਹਿਰੀ ਪਾਣੀ ਨੂੰ ਤਰਸ ਰਹੇ 5 ਪਿੰਡਾਂ ਦੇ ਕਿਸਾਨਾਂ ਨੇ ਲੋਕ ਸਭਾ ਚੋਣਾਂ ਦੌਰਾਨ ਲੀਟਰਾਂ ਨੂੰ ਸਖਤ ਤਾੜਨਾ ਕੀਤੀ ਹੈ। ਬਾਦਲ ਤੇ ਘੁਬਾਇਆ ਦੇ ਹਲਕਿਆਂ 'ਚ ਆਉਂਦੇ ਇਨ੍ਹਾਂ 5 ਪਿੰਡਾਂ ਦੇ ਕਿਸਾਨਾਂ ਨੇ ਆਪਣਾ ਹੱਕ ਲੈਣ ਲਈ ਹੁਣ ਕਮਰ ਕੱਸ ਲਈ ਹੈ

ਸੁਨੀਲ ਜਾਖੜ ਵਲੋਂ ਸੰਨੀ ਦਿਓਲ ਨੂੰ ਦਿੱਤੀ ਚੁਣੌਤੀ 'ਤੇ ਧਰਮਿੰਦਰ ਦਾ ਵੱਡਾ ਬਿਆਨ      
ਕਾਂਗਰਸ ਦੇ ਗੁਰਦਾਸਪੁਰ ਤੋਂ ਉਮੀਦਵਾਰ ਅਤੇ ਸੂਬਾ ਪ੍ਰਧਾਨ ਸੁਨੀਲ ਜਾਖੜ ਵਲੋਂ ਸੰਨੀ ਦਿਓਲ ਨੂੰ ਬਹਿਸ ਦੀ ਦਿੱਤੀ ਚੁਣੌਤੀ ਦਾ ਪਿਤਾ ਧਰਮਿੰਦਰ ਦਿਓਲ ਨੇ ਜਵਾਬ ਦਿੱਤਾ ਹੈ।

ਮੋਦੀ ਦੀ ਰੈਲੀ ਤੋਂ ਵਾਪਸ ਆਉਂਦਿਆਂ ਵਾਪਰਿਆ ਭਿਆਨਕ ਹਾਦਸਾ, 3 ਭਰਾਵਾਂ ਦੀ ਮੌਤ      
 ਹੁਸ਼ਿਆਰਪੁਰ-ਫਗਵਾੜਾ ਮੇਨ ਰੋਡ 'ਤੇ ਥਾਣਾ ਮੇਹਟਿਆਣਾ ਅਧੀਨ ਪੈਂਦੇ ਪਿੰਡ ਮਨਰਾਈਆਂ  ਨੇੜੇ ਸ਼ੁੱਕਰਵਾਰ ਦੇਰ ਰਾਤ ਭਿਆਨਕ ਸੜਕ ਹਾਦਸਾ ਹੋਣ ਕਰਕੇ 2 ਸਕੇ ਭਰਾਵਾਂ ਸਮੇਤ ਚਚੇਰੇ ਭਰਾ ਸਣੇ 3 ਦੀ ਮੌਤ ਹੋ ਗਈ। 

12ਵੀਂ ਦੇ ਨਤੀਜਿਆਂ 'ਚ ਲੁਧਿਆਣਾ ਦੀ ਚੜ੍ਹਾਈ, ਪਠਾਨਕੋਟ ਫਾਡੀ      
ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਸ਼ਨੀਵਾਰ ਨੂੰ 12ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ। 

ਸੁਖਬੀਰ ਨੇ ਹਰਸਿਮਰਤ ਲਈ ਮੰਗੀਆਂ ਵੋਟਾਂ, ਕੈਪਟਨ 'ਤੇ ਲਾਏ ਰਗੜੇ      
 ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਲੋਕ ਸਭਾ ਹਲਕਾ ਬਠਿੰਡਾ ਤੋਂ ਆਪਣੀ ਪਤਨੀ ਤੇ ਅਕਾਲੀ-ਭਾਜਪਾ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਦੇ ਹੱਕ 'ਚ ਚੋਣ ਪ੍ਰਚਾਰ ਕੀਤਾ। 

 ਡੇਰਾ ਬਿਆਸ ਜਾ ਰਹੇ ਸ਼ਰਧਾਲੂਆਂ ਨਾਲ ਵਾਪਰਿਆ ਹਾਦਸਾ, 3 ਦੀ ਮੌਤ      
ਕਿਸ਼ਨਗੜ੍ਹ-ਕਰਤਾਰਪੁਰ ਰੋਡ 'ਤੇ ਪਿੰਡ ਨੌਗੱਜਾ ਨੇੜੇ ਅੱਜ ਸਵੇਰੇ ਭਿਆਨਕ ਸੜਕ ਹਾਦਸਾ ਵਾਪਰ ਗਿਆ ਹੈ। 

ਲੋਕ ਸਭਾ ਚੋਣਾਂ ਕਾਰਨ 19 ਮਈ ਨੂੰ ਹੋਣ ਵਾਲੇ ਪੇਪਰਾਂ ਦੀਆਂ ਤਰੀਕਾਂ 'ਚ ਬਦਲਾਅ      
19 ਮਈ ਨੂੰ ਪੰਜਾਬ ਅਤੇ ਚੰਡੀਗੜ੍ਹ 'ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਚੱਲਦਿਆਂ ਅੰਡਰ ਗ੍ਰੇਜੂਏਟ, ਪੋਸਟ ਗ੍ਰੇਜੂਏਟ, ਪ੍ਰੋਫੈਸ਼ਨਲ ਕੋਰਸਾਂ ਦੀਆਂ ਪ੍ਰੀਖਿਆਵਾਂ ਦੀਆਂ ਤਰੀਕਾਂ 'ਚ ਬਦਲਾਅ ਕੀਤਾ ਗਿਆ ਹੈ। 
    


author

Anuradha

Content Editor

Related News