Punjab Wrap Up : ਪੜ੍ਹੋ 6 ਮਈ ਦੀਆਂ ਪੰਜਾਬ ਦੀਆਂ ਖ਼ਾਸ ਖ਼ਬਰਾਂ

05/06/2019 5:34:19 PM

ਜਲੰਧਰ (ਵੈੱਬ ਡੈਸਕ) : ਬੀਤੇ ਦਿਨੀਂ ਚੋਣ ਪ੍ਰਚਾਰ ਦੌਰਾਨ ਨੌਜਵਾਨ ਨੂੰ ਥੱਪੜ ਮਾਰੇ ਜਾਣ ਦੀ ਘਟਨਾ 'ਤੇ ਬੀਬੀ ਰਾਜਿੰਦਰ ਕੌਰ ਭੱਠਲ ਨੇ ਸਪੱਸ਼ਟੀਕਰਨ ਦਿੱਤਾ ਹੈ। ਬੀਬੀ ਭੱਠਲ ਦਾ ਕਹਿਣਾ ਹੈ ਕਿ ਆਪਣੀ ਹਾਰ ਨੂੰ ਦੇਖ ਕੇ ਆਮ ਆਦਮੀ ਪਾਰਟੀ ਬੌਖਲਾ ਗਈ ਹੈ, ਜਿਸ ਕਾਰਨ ਕਿਸੇ ਨਾ ਕਿਸੇ ਵਿਅਕਤੀ ਨੂੰ ਭੇਜ ਕੇ ਕਾਂਗਰਸ ਦੇ ਚੋਣ ਪ੍ਰਚਾਰ ਸਮਾਗਮਾਂ ਵਿਚ ਖਲਲ ਪਾਇਆ ਜਾ ਰਿਹਾ ਹੈ। ਦੂਜੇ ਪਾਸੇ ਇਥੋਂ ਦੇ ਨਕੋਦਰ ਚੌਕ 'ਚ ਲਵਲੀ ਆਟੋਜ਼ 'ਚ ਚੱਲ ਰਹੇ ਲਵਲੀ ਇੰਸਟੀਚਿਊਟ 'ਚ ਗੋਲੀਆਂ ਚੱਲਣ ਦੀ ਸੂਚਨਾ ਮਿਲੀ ਹੈ, ਜਿਸ ਕਾਰਨ ਇਕ ਲੜਕੇ ਦੀ ਮੌਕੇ 'ਤੇ ਮੌਤ ਹੋ ਗਈ ਅਤੇ ਇਕ ਲੜਕੀ ਜ਼ਖਮੀ ਹੋ ਗਈ।  ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਨਾਲ ਜੁੜੀਆਂ ਖ਼ਬਰਾਂ ਦੱਸਾਂਗੇ-

ਨੌਜਵਾਨ ਨੂੰ ਥੱਪੜ ਮਾਰਨ ਦੇ ਮਾਮਲੇ 'ਤੇ ਬੀਬੀ ਰਾਜਿੰਦਰ ਕੌਰ ਭੱਠਲ ਦਾ ਵੱਡਾ ਬਿਆਨ      
ਬੀਤੇ ਦਿਨੀਂ ਚੋਣ ਪ੍ਰਚਾਰ ਦੌਰਾਨ ਨੌਜਵਾਨ ਨੂੰ ਥੱਪੜ ਮਾਰੇ ਜਾਣ ਦੀ ਘਟਨਾ 'ਤੇ ਬੀਬੀ ਰਾਜਿੰਦਰ ਕੌਰ ਭੱਠਲ ਨੇ ਸਪੱਸ਼ਟੀਕਰਨ ਦਿੱਤਾ ਹੈ।

ਜਲੰਧਰ: ਲਵਲੀ ਆਟੋਜ਼ 'ਚ ਚੱਲੀਆਂ ਗੋਲੀਆਂ, ਇਕ ਦੀ ਮੌਤ (ਤਸਵੀਰਾਂ)      
ਇਥੋਂ ਦੇ ਨਕੋਦਰ ਚੌਕ 'ਚ ਲਵਲੀ ਆਟੋਜ਼ 'ਚ ਚੱਲ ਰਹੇ ਲਵਲੀ ਇੰਸਟੀਚਿਊਟ 'ਚ ਗੋਲੀਆਂ ਚੱਲਣ ਦੀ ਸੂਚਨਾ ਮਿਲੀ ਹੈ, ਜਿਸ ਕਾਰਨ ਇਕ ਲੜਕੇ ਦੀ ਮੌਕੇ 'ਤੇ ਮੌਤ ਹੋ ਗਈ ਅਤੇ ਇਕ ਲੜਕੀ ਜ਼ਖਮੀ ਹੋ ਗਈ।  

ਬਾਕੀ ਥਾਈਂ ਰੱਬ ਰਾਖਾ, ਅਕਾਲੀ ਕਰਨਗੇ ਬਠਿੰਡਾ-ਫਿਰੋਜ਼ਪੁਰ ਦੀ ਰਾਖੀ!      
 ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਉਨ੍ਹਾਂ ਦੀ ਧਰਮ ਪਤਨੀ ਹਰਸਿਮਰਤ ਕੌਰ ਬਾਦਲ ਸ਼੍ਰੋਮਣੀ ਅਕਾਲੀ ਦਲ ਦੀ ਤਰਸਯੋਗ ਹਾਲਤ ਨੂੰ ਦੇਖਦੇ ਹੋਏ ਆਪ ਚੋਣ ਮੈਦਾਨ 'ਚ ਉਤਰੇ ਹਨ

ਸੰਦੋਆ ਦੇ ਕਾਂਗਰਸ 'ਚ ਜਾਣ 'ਤੇ ਸਤਵੇਂ ਅਸਮਾਨ 'ਤੇ ਵਰਕਰਾਂ ਦਾ ਗੁੱਸਾ, ਕੱਢੀ ਅੰਤਿਮ ਯਾਤਰਾ (ਵੀਡੀਓ)      
ਆਮ ਆਦਮੀ ਪਾਰਟੀ ਨੂੰ ਝਟਕਾ ਦੇ ਕੇ ਕਾਂਗਰਸ ਵਿਚ ਸ਼ਾਮਲ ਹੋਏ ਰੂਪਨਗਰ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ ਖਿਲਾਫ ਪਾਰਟੀ ਵਰਕਰਾਂ ਦਾ ਗੁੱਸਾ ਸੱਤਵੇਂੇ ਅਸਮਾਨ 'ਤੇ ਹੈ। 

'ਆਪ' ਉਮੀਦਵਾਰ ਬਲਜਿੰਦਰ ਕੌਰ ਦੀ ਨਾਮਜ਼ਦਗੀ ਨੂੰ ਹਾਈਕੋਰਟ 'ਚ ਚੁਣੌਤੀ      
ਬਠਿੰਡਾ ਤੋਂ 'ਆਪ' ਉਮੀਦਵਾਰ ਬਲਜਿੰਦਰ ਕੌਰ ਦੀ ਨਾਮਜ਼ਦਗੀ ਨੂੰ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿਚ ਚੁਣੌਤੀ ਦਿੱਤੀ ਗਈ ਹੈ।  

 ਕਰੇ ਕੋਈ ਤੇ ਭਰੇ ਕੋਈ, ਬੇਰਹਿਮੀ ਨਾਲ ਕੀਤੀ ਨੌਜਵਾਨ ਦੀ ਕੁੱਟਮਾਰ, ਵੀਡੀਓ ਵਾਇਰਲ      
 ਇਕ ਪੁਰਾਣੀ ਕਹਾਵਤ ਹੈ ਕਿ ਕਰੇ ਕੋਈ ਅਤੇ ਭਰੇ ਕੋਈ। ਇਹ ਗੱਲ ਉਸ ਸਮੇਂ ਸੱਚ ਸਾਬਤ ਹੋਈ ਜਦੋਂ ਅਵਤਾਰ ਨਾਂ ਦਾ ਨੌਜਵਾਨ ਆਪਣੇ ਮਿੱਤਰ ਦੇ ਕਹਿਣ 'ਤੇ ਉਸ ਦੇ ਨਾਲ ਕਿਸੇ ਹੋਰ ਲੋਕਾਂ ਮਿਲਣ ਲਈ ਗਿਆ ਪਰ ਉਥੇ ਪਹੁੰਚਦੇ ਹੀ ਮਿੱਤਰ ਤਾਂ ਭੱਜ ਗਿਆ ਅਤੇ ਅਵਤਾਰ ਉਨ੍ਹਾਂ ਲੋਕਾਂ ਦੇ ਹੱਥ ਆ ਗਿਆ।

ਵਿਆਹ ਦੇ ਰੰਗ 'ਚ ਪਿਆ ਭੰਗ, ਬਰਾਤੀਆਂ ਨੇ ਹੀ ਪਾਇਆ ਭੜਥੂ (ਵੀਡੀਓ)      
ਲੁਧਿਆਣਾ ਦੇ ਬੱਸ ਸਟੈਂਡ ਨੇੜੇ ਅਬਦੁੱਲਾਪੁਰ ਬਸਤੀ 'ਚ ਇਕ ਵਿਆਹ ਸਮਾਗਮ ਦੌਰਾਨ ਭੜਥੂ ਪੈ ਗਿਆ। 

ਸਮਾਰਟ ਫੋਨ ਵੰਡਣ ਨੂੰ ਲੈ ਕੇ ਜਾਣੋ ਪ੍ਰਨੀਤ ਕੌਰ ਨੇ ਕੀ ਕਿਹਾ (ਵੀਡੀਓ)      
 'ਜਗਬਾਣੀ' ਵਲੋਂ ਸ਼ੁਰੂ ਕੀਤੇ ਗਏ ਪ੍ਰੋਗਰਾਮ 'ਨੇਤਾ ਜੀ ਸਤਿ ਸ੍ਰੀ ਅਕਾਲ' 'ਚ ਅੱਜ ਸਾਬਕਾ ਵਿਦੇਸ਼ ਰਾਜ ਮੰਤਰੀ ਅਤੇ ਪਟਿਆਲਾ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਮਹਾਰਾਣੀ ਪ੍ਰਨੀਤ ਕੌਰ ਨਾਲ ਖਾਸ ਗੱਲਬਾਤ ਕੀਤੀ ਗਈ। 

ਹੁਣ ਨਵੇਂ ਵਿਵਾਦ 'ਚ ਘਿਰੇ ਸੰਨੀ ਦਿਓਲ, ਚੋਣ ਕਮਿਸ਼ਨ ਕੋਲ ਪੁੱਜੀ ਸ਼ਿਕਾਇਤ      
ਇਥੋਂ ਦੇ ਪ੍ਰੈੱਸ ਕਲੱਬ 'ਚ ਗੱਲਬਾਤ ਦੌਰਾਨ ਕਾਂਗਰਸ ਦੇ ਸੂਬਾ ਉੱਪ ਪ੍ਰਧਾਨ ਹਿਮਾਂਸ਼ੂ ਪਾਠਕ ਨੇ ਗੁਰਦਾਸਪੁਰ ਤੋਂ ਭਾਜਪਾ ਉਮੀਦਵਾਰ ਸੰਨੀ ਦਿਓਲ 'ਤੇ ਦੋਸ਼ ਲਗਏ ਹਨ। 

ਨਵਜੋਤ ਸਿੱਧੂ ਨੇ ਚੋਣ ਪ੍ਰਚਾਰ ਤੋਂ ਬਣਾਈ ਦੂਰੀ, ਕੀਤੀਆਂ ਸਿਆਸੀ ਟਿੱਪਣੀਆਂ      
ਪੰਜਾਬ ਦੇ ਚੋਣ ਪ੍ਰਚਾਰ 'ਚੋਂ ਲਗਾਤਾਰ ਦੂਰੀ ਬਣਾ ਕੇ ਬੈਠੇ ਕਾਂਗਰਸ ਦੇ ਸਟਾਰ ਪ੍ਰਚਾਰਕ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਕਾਂਗਰਸ ਇੰਚਾਰਜ ਆਸ਼ਾ ਕੁਮਾਰੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰੰਘ 'ਤੇ ਸਿਆਸੀ ਟਿੱਪਣੀ ਕੀਤੀ ਹੈ

 

    

 
 


Anuradha

Content Editor

Related News