Punjab Wrap Up : ਪੜ੍ਹੋ 29 ਅਪ੍ਰੈਲ ਦੀਆਂ ਪੰਜਾਬ ਦੀਆਂ ਖ਼ਾਸ ਖ਼ਬਰਾਂ

Monday, Apr 29, 2019 - 05:19 PM (IST)

Punjab Wrap Up : ਪੜ੍ਹੋ 29 ਅਪ੍ਰੈਲ ਦੀਆਂ ਪੰਜਾਬ ਦੀਆਂ ਖ਼ਾਸ ਖ਼ਬਰਾਂ

ਜਲੰਧਰ (ਵੈੱਬ ਡੈਸਕ) : ਲੁਧਿਆਣਾ ਦੇ ਢੰਡਾਰੀ ਕਲਾਂ ਨੇੜੇ ਇਕ ਬਾਰਾਤ ਵਾਲੀ ਗੱਡੀ ਦੀ ਕੰਬਾਈਨ ਨਾਲ ਟੱਕਰ ਹੋ ਗਈ। ਇਸ ਹਾਦਸੇ 'ਚ ਲਾੜੀ ਸਣੇ ਚਾਰ ਲੋਕਾਂ ਦੀ ਮੌਤ ਹੋ ਗਈ ਜਦਕਿ 3 ਲੋਕ ਜ਼ਖਮੀ ਹੋ ਗਏ। ਦੂਜੇ ਪਾਸੇ ਗੁਰਦਾਸਪੁਰ ਤੋਂ ਭਾਜਪਾ ਦੇ ਉਮੀਦਵਾਰ ਤੇ ਫਿਲਮ ਸਟਾਰ ਸੰਨੀ ਦਿਓਲ ਨੇ ਅੱਜ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਵਾਇਆ ਹੈ। ਇਸ ਮੌਕੇ ਉਨ੍ਹਾਂ ਨਾਲ ਪੰਜਾਬ ਭਾਜਪਾ ਪ੍ਰਧਾਨ ਸ਼ਵੇਤ ਮਲਿਕ ਤੇ ਉਨ੍ਹਾਂ ਦੇ ਭਰਾ ਤੇ ਫਿਲਮ ਸਟਾਰ ਬੋਬੀ ਦਿਓਲ ਵੀ ਮੌਜੂਦ ਸਨ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਨਾਲ ਜੁੜੀਆਂ ਖ਼ਬਰਾਂ ਦੱਸਾਂਗੇ-

ਲੁਧਿਆਣਾ 'ਚ ਡੋਲੀ ਵਾਲੀ ਕਾਰ ਨਾਲ ਵਾਪਰਿਆ ਭਿਆਨਕ ਹਾਦਸਾ, ਲਾੜੀ ਸਣੇ 4 ਦੀ ਮੌਤ (ਵੀਡੀਓ)
ਲੁਧਿਆਣਾ ਦੇ ਢੰਡਾਰੀ ਕਲਾਂ ਨੇੜੇ ਇਕ ਬਾਰਾਤ ਵਾਲੀ ਗੱਡੀ ਦੀ ਕੰਬਾਈਨ ਨਾਲ ਟੱਕਰ ਹੋ ਗਈ।  

ਗੁਰਦਾਸਪੁਰ ਤੋਂ ਸੰਨੀ ਦਿਓਲ ਨੇ ਦਾਖਲ ਕਰਵਾਈ ਨਾਮਜ਼ਦਗੀ (ਵੀਡੀਓ)      
ਗੁਰਦਾਸਪੁਰ ਤੋਂ ਭਾਜਪਾ ਦੇ ਉਮੀਦਵਾਰ ਤੇ ਫਿਲਮ ਸਟਾਰ ਸੰਨੀ ਦਿਓਲ ਨੇ ਅੱਜ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਵਾਇਆ ਹੈ। 

ਫਤਿਹਗੜ੍ਹ ਸਾਹਿਬ 'ਚ ਉਲਝੀ 'ਆਪ', ਮੁੜ ਉਮੀਦਵਾਰ ਬਦਲਣ ਦੀ ਤਿਆਰੀ      
 ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ 'ਚ ਆਮ ਆਦਮੀ ਪਾਰਟੀ ਭੰਬਲ-ਭੂਸੇ 'ਚ ਪਈ ਨਜ਼ਰ ਆ ਰਹੀ ਹੈ। 

ਨਵਜੋਤ ਕੌਰ ਸਿੱਧੂ ਦਾ ਕਵਿਤਾ ਖੰਨਾ ਨੂੰ ਆਫਰ      
ਟਿਕਟ ਨਾ ਮਿਲਣ 'ਤੇ ਨਵਜੋਤ ਕੌਰ ਸਿੱਧੂ ਦਾ ਦਰਦ ਇਕ ਵਾਰ ਫਿਰ ਤੋਂ ਛਲਕਿਆ ਹੈ। 

ਫਤਿਹਗੜ੍ਹ ਸਾਹਿਬ ਤੋਂ 'ਆਪ' ਨੇ ਬਦਲਿਆ ਤੀਜਾ ਉਮੀਦਵਾਰ      
ਲੋਕ ਸਭਾ ਚੋਣਾਂ ਲਈ ਫਤਿਹਗੜ੍ਹ ਸਾਹਿਬ ਹਲਕੇ ਤੋਂ ਉਮੀਦਵਾਰ ਦੀ ਚੋਣ ਕਰਨ ਸਬੰਧੀ ਆਮ ਆਦਮੀ ਪਾਰਟੀ ਦਾ ਭੰਬਲਭੂਸਾ ਖਤਮ ਹੋ ਗਿਆ ਹੈ। 

ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਖਿਲਾਫ ਕਾਂਗਰਸ ਦੀ ਵੱਡੀ ਕਾਰਵਾਈ, ਮੰਗਿਆ ਅਸਤੀਫਾ      
ਫਤਿਹਗੜ੍ਹ ਸਾਹਿਬ ਦੀ ਟਿਕਟ ਨਾ ਮਿਲਣ ਕਾਰਨ ਪਾਰਟੀ ਤੋਂ ਬਾਗੀ ਹੋਏ ਰਾਜ ਸਭਾ ਮੈਂਬਰ ਤੇ ਸੀਨੀਅਰ ਆਗੂ ਸ਼ਮਸ਼ੇਰ ਸਿੰਘ ਦੂਲੋ ਤੋਂ ਕਾਂਗਰਸ ਨੇ ਪਾਰਟੀ ਦੇ ਸਾਰੇ ਅਹੁਦਿਆਂ ਅਤੇ ਰਾਜ ਸਭਾ ਮੈਂਬਰੀ ਤੋਂ ਅਸਤੀਫਾ ਦੇਣ ਲਈ ਕਿਹਾ ਹੈ। 

ਸ਼ਰਮਨਾਕ! ਮਤਰੇਆ ਪਿਓ ਤਲਵਾਰ ਦੀ ਨੋਕ 'ਤੇ ਧੀ ਨਾਲ ਕਰਦਾ ਰਿਹਾ ਜਬਰ-ਜ਼ਨਾਹ (ਵੀਡੀਓ)      
ਨਾਭਾ ਬਲਾਕ ਦੇ ਪਿੰਡ ਚੌਧਰੀ ਮਾਜਰਾ ਤੋਂ ਇਥ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। 

 ਜਲੰਧਰ: ਹੈੱਡ ਕਾਂਸਟੇਬਲ ਨੇ ਪਤਨੀ ਨੂੰ 4 ਗੋਲੀਆਂ ਮਾਰਨ ਤੋਂ ਬਾਅਦ ਖੁਦ ਨੂੰ ਮਾਰੀ ਗੋਲੀ      
ਇਥੋਂ ਦੇ ਬਸਤੀ ਸ਼ੇਖ ਏਰੀਆ ਦੇ ਉਜਾਲਾ ਨਗਰ 'ਚ ਪੰਜਾਬ ਪੁਲਸ ਦੇ ਹੌਲਦਾਰ ਵੱਲੋਂ ਪਤਨੀ ਸਮੇਤ ਖੁਦ ਨੂੰ ਗੋਲੀਆਂ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। 

ਗੁਰਦਾਸਪੁਰ 'ਚ ਗਰਜੇ ਸੰਨੀ ਦਿਓਲ (ਵੀਡੀਓ)      
ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਬਾਅਦ ਬਾਲੀਵੁੱਡ ਅਦਾਕਾਰ ਅਤੇ ਭਾਜਪਾ ਉਮੀਦਵਾਰ ਸੰਨੀ ਦਿਓਲ ਵੱਲੋਂ ਗੁਰਦਾਸਪੁਰ ਵਿਚ ਇਕ ਰੈਲੀ ਕੀਤੀ ਗਈ।

ਉਪ ਰਾਸ਼ਟਰਪਤੀ ਦੀ ਸੁਰੱਖਿਆ 'ਚ ਭੁੱਲ, ਕਾਫਲੇ 'ਚ ਵੜਿਆ ਬਾਈਕ ਸਵਾਰ      
ਪੰਜਾਬ ਯੂਨੀਵਰਸਿਟੀ ਦੇ 68ਵੇਂ ਡਿਗਰੀ ਵੰਡ ਸਮਾਰੋਹ 'ਚ ਸ਼ਾਮਲ ਹੋਣ ਜਾ ਰਹੇ ਉਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਦੇ ਕਾਫਲੇ 'ਚ ਇਕ ਬੁਲੇਟ ਸਵਾਰ ਨੌਜਵਾਨ ਵੜ ਗਿਆ। 

    
 


author

Anuradha

Content Editor

Related News