Punjab Wrap Up : ਪੜ੍ਹੋ 19 ਅਪ੍ਰੈਲ ਦੀਆਂ ਪੰਜਾਬ ਦੀਆਂ ਖ਼ਾਸ ਖ਼ਬਰਾਂ

Friday, Apr 19, 2019 - 05:16 PM (IST)

Punjab Wrap Up : ਪੜ੍ਹੋ 19 ਅਪ੍ਰੈਲ ਦੀਆਂ ਪੰਜਾਬ ਦੀਆਂ ਖ਼ਾਸ ਖ਼ਬਰਾਂ

ਜਲੰਧਰ (ਵੈੱਬ ਡੈਸਕ) : ਸਾਬਕਾ ਸੰਸਦ ਮੈਂਬਰ ਅਤੇ ਸਾਬਕਾ ਕਾਂਗਰਸੀ ਆਗੂ ਜਗਮੀਤ ਸਿੰਘ ਬਰਾੜ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਅਕਾਲੀ ਦਲ 'ਚ ਸ਼ਾਮਲ ਹੋ ਗਏ ਹਨ। ਦੂਜੇ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੱਡਾ ਖੁਲਾਸਾ ਕਰਦਿਆਂ ਕਿਹਾ ਕਿ ਕੁਝ ਦਿਨ ਪਹਿਲਾਂ ਜਗਮੀਤ ਬਰਾੜ ਕਾਂਗਰਸ 'ਚ ਸ਼ਾਮਲ ਹੋਣ ਲਈ ਤਰਲੋ ਮੱਛੀ ਹੋ ਰਹੇ ਸਨ, ਜਿਸ ਲਈ ਉਹ ਉਨ੍ਹਾਂ ਨੂੰ ਵਟਸਐਪ 'ਤੇ ਮੈਸੇਜ ਕਰਕੇ ਕਾਂਗਰਸ 'ਚ ਸ਼ਾਮਲ ਕਰਨ ਲਈ ਬੇਨਤੀਆਂ ਕਰ ਰਹੇ ਸਨ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਨਾਲ ਜੁੜੀਆਂ ਖ਼ਬਰਾਂ ਦੱਸਾਂਗੇ-

ਅਕਾਲੀ ਦਲ 'ਚ ਸ਼ਾਮਲ ਹੋਏ ਜਗਮੀਤ ਸਿੰਘ ਬਰਾੜ (ਤਸਵੀਰਾਂ)      
ਸਾਬਕਾ ਸੰਸਦ ਮੈਂਬਰ ਅਤੇ ਸਾਬਕਾ ਕਾਂਗਰਸੀ ਆਗੂ ਜਗਮੀਤ ਸਿੰਘ ਬਰਾੜ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਅਕਾਲੀ ਦਲ 'ਚ ਸ਼ਾਮਲ ਹੋ ਗਏ ਹਨ। 

ਅਕਾਲੀ ਦਲ 'ਚ ਸ਼ਾਮਲ ਹੋਣ ਤੋਂ ਬਾਅਦ ਕੈਪਟਨ ਨੇ ਖੋਲ੍ਹੀ ਜਗਮੀਤ ਬਰਾੜ ਦੀ ਪੋਲ      
ਸਾਬਕਾ ਸੰਸਦ ਮੈਂਬਰ ਜਗਮੀਤ ਬਰਾੜ ਦੇ ਅਕਾਲੀ ਦਲ ਵਿਚ ਸ਼ਾਮਲ ਹੋਣ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੱਡਾ ਖੁਲਾਸਾ ਕੀਤਾ ਹੈ। 

  ਜਿਮ ਦੇ ਬਾਹਰ ਦੋ ਧਿਰਾਂ 'ਚ ਝੜਪ, ਚੱਲੀਆਂ ਕਿਰਪਾਨਾਂ (ਵੀਡੀਓ)      
 ਕਪੂਰਥਲਾ ਦੇ ਨੰਨ੍ਹਾ ਕੰਪੈਲਕਸ 'ਚ ਬਣੇ ਇਕ ਜਿਮ ਦੇ ਬਾਹਰ ਦੀਆਂ ਦੋ ਧਿਰਾਂ ਵਿਚਾਲੇ ਖੂਨੀ ਤਕਰਾਰ ਹੋ ਗਈ। ਦੋਵਾਂ ਧਿਰਾਂ ਨੇ ਇਕ-ਦੂਜੇ 'ਤੇ ਕਿਰਪਾਨਾਂ ਤੇ ਰਾਡਾਂ ਨਾਲ ਹਮਲਾ ਕਰ ਦਿੱਤਾ। 

ਜਗਮੀਤ ਬਰਾੜ 'ਤੇ ਕੈਪਟਨ ਦੇ ਖੁਲਾਸੇ ਤੋਂ ਬਾਅਦ ਦੇਖੋ ਕੀ ਬੋਲੇ ਸੁਖਬੀਰ ਬਾਦਲ      
ਅਕਾਲੀ ਦਲ 'ਚ ਸ਼ਾਮਲ ਹੋਣ ਤੋਂ ਬਾਅਦ ਜਗਮੀਤ ਬਰਾੜ 'ਤੇ ਕੈਪਟਨ ਅਮਰਿੰਦਰ ਸਿੰਘ ਵਲੋਂ ਕੀਤੇ ਗਏ ਖੁਲਾਸੇ 'ਤੇ ਸੁਖਬੀਰ ਬਾਦਲ ਨੇ ਜਵਾਬੀ ਹਮਲਾ ਬੋਲਿਆ ਹੈ। 

ਪਾਦਰੀ ਦੇ ਕਰੋੜਾਂ ਰੁਪਏ ਗਬਨ ਕਰਨ ਵਾਲਿਆਂ 'ਤੇ ਹੋਵੇਗਾ ਡਕੈਤੀ ਦਾ ਪਰਚਾ      
ਪਾਦਰੀ ਐਂਥਨੀ ਦੇ 6.6 ਕਰੋੜ ਰੁਪਏ 'ਖੁਰਦ-ਬੁਰਦ' ਹੋਣ ਦੇ ਮਾਮਲੇ ਸਬੰਧੀ ਪੰਜਾਬ ਪੁਲਸ ਵੱਲੋਂ ਦਰਜ ਕੀਤੀ ਗਈ ਐੱਫ. ਆਈ. ਆਰ. ਵਿਚ ਡਕੈਤੀ ਦੀਆਂ ਧਾਰਾਵਾਂ ਸ਼ਾਮਲ ਕਰਨ ਦਾ ਫੈਸਲਾ ਕੀਤਾ ਗਿਆ ਹੈ। 

ਮੁੜ ਬਾਦਲਾਂ ਦੇ ਖੇਮੇ 'ਚ ਟੌਹੜਾ ਪਰਿਵਾਰ!      
ਵਿਧਾਨ ਸਭਾ ਚੋਣਾਂ ਦੌਰਾਨ 'ਆਪ' 'ਚ ਜਾਣ ਵਾਲੇ ਤੇ ਅਕਾਲੀ ਦਲ ਖਿਲਾਫ ਖੁੱਲ੍ਹ ਕੇ ਭੜਾਸ ਕੱਢਣ ਵਾਲੇ ਪੰਥ ਰਤਨ ਜਥੇਦਾਰ ਮਰਹੂਮ ਗੁਰਚਰਨ ਸਿੰਘ ਟੌਹੜਾ ਦੇ ਦਾਮਾਦ ਅਤੇ ਸਾਬਕਾ ਮੰਤਰੀ ਹਰਮੇਲ ਸਿੰਘ ਟੌਹੜਾ ਤੇ ਬਾਦਲਾਂ ਦਰਮਿਆਨ ਮੁੜ ਸਿਆਸੀ ਸੁਲ੍ਹਾ ਹੋ ਗਈ ਹੈ। 

ਜਲੰਧਰ ਦੇ ਮਸ਼ਹੂਰ ਰੈਸਟੋਰੈਂਟ ਦਾ ਕਾਰਨਾਮਾ,ਥਾਈ ਕਰੀ ਵਿਦ ਰਾਈਸ 'ਚੋਂ ਨਿਕਲੀ ਮੱਖੀ      
 ਜਵਾਹਰ ਮਾਰਕੀਟ ਵਿਚ ਸਥਿਤ ਸ਼ਹਿਰ ਦੇ ਮਸ਼ਹੂਰ ਰੈਸਟੋਰੈਂਟ ਸੰਨੀ ਸਾਈਡਅਪ ਆਏ ਦਿਨ ਗਾਹਕਾਂ ਨਾਲ ਖਿਲਾਫਤ ਕਰ ਰਿਹਾ ਹੈ। ਸੰਨੀ ਸਾਈਡਅਪ ਰੈਸਟੋਰੈਂਟ ਆਏ ਦਿਨ ਗਾਹਕਾਂ ਨੂੰ ਖਰਾਬ ਖਾਣਾ ਪਰੋਸ ਰਿਹਾ ਹੈ।

ਬੰਦੀਪ ਦੂਲੋ ਦੀ ਜ਼ੁਬਾਨ 'ਤੇ ਆਇਆ ਦਿਲ ਦਾ ਦਰਦ, ਉਗਲਿਆ ਜ਼ਹਿਰ (ਵੀਡੀਓ)      
ਕਾਂਗਰਸੀ ਆਗੂ ਲਾਲ ਸਿੰਘ ਦੇ ਬਿਆਨ ਤੋਂ ਦੁਖੀ ਕਾਂਗਰਸ ਦੇ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਦੇ ਪੁੱਤਰ ਬੰਦੀਪ ਸਿੰਘ ਦੂਲੋ ਦੀ ਜ਼ੁਬਾਨ 'ਤੇ ਦਿਲ ਦਾ ਦਰਦ ਆ ਗਿਆ ਹੈ। 

 ਪਟਿਆਲਾ 'ਚ 2014 'ਚ ਹੋਇਆ ਸੀ ਤਿਕੋਣਾ ਮੁਕਾਬਲਾ ਪਰ ਇਸ ਵਾਰ ਸਥਿਤੀ ਅਸਪੱਸ਼ਟ      
 ਦੇਸ਼ 'ਚ 17ਵੀਆਂ ਲੋਕ ਸਭਾ ਚੋਣਾਂ ਹੋ ਰਹੀਆਂ ਹਨ। ਨਵੀਂ ਸਰਕਾਰ ਬਨਣ 'ਚ ਕਰੀਬ ਇਕ ਮਹੀਨੇ ਦਾ ਸਮਾਂ ਬਾਕੀ ਹੈ। 
 


 
 


author

Anuradha

Content Editor

Related News