Punjab Wrap UP: ਪੜ੍ਹੋ 15 ਅਪ੍ਰੈਲ ਦੀਆਂ ਪੰਜਾਬ ਦੀਆਂ ਖਾਸ ਖਬਰਾਂ

Monday, Apr 15, 2019 - 04:22 PM (IST)

Punjab Wrap UP: ਪੜ੍ਹੋ 15 ਅਪ੍ਰੈਲ ਦੀਆਂ ਪੰਜਾਬ ਦੀਆਂ ਖਾਸ ਖਬਰਾਂ

ਜਲੰਧਰ (ਵੈੱਬ ਡੈਸਕ)— 'ਅਕਾਲੀ ਦਲ ਟਕਸਾਲੀ' ਵਲੋਂ ਖਡੂਰ ਸਾਹਿਬ ਤੋਂ ਉਮੀਦਵਾਰ ਜਨਰਲ ਜੇ. ਜੇ. ਸਿੰਘ ਨੇ ਉਮੀਦਵਾਰੀ ਜਾਣ ਪਿੱਛੋਂ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਨੇ ਪੰਜਾਬ ਦੇ ਹਿੱਤਾਂ ਲਈ ਕੁਰਬਾਨੀ ਦਿੱਤੀ ਹੈ। ਦੂਜੇ ਪਾਸੇ ਬੇਅਦਬੀ ਤੇ ਬਹਿਬਲ ਕਲਾਂ ਕਾਂਡ ਦੀ ਪੜਤਾਲ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐੱਸ. ਆਈ. ਟੀ) ਦੇ ਮੈਂਬਰ ਆਈ. ਜੀ. ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਤਬਾਦਲੇ 'ਤੇ ਸੱਤਾ ਧਿਰ ਕਾਂਗਰਸ, ਵਿਰੋਧੀ ਧਿਰ ਆਮ ਆਦਮੀ ਪਾਰਟੀ ਅਤੇ 'ਆਪ' ਦਾ ਬਾਗੀ ਧੜਾ ਇਕ ਹੋ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂੰ ਕਰਵਾਇਆ ਜਾ ਰਿਹਾ ਹੈ। ਇਸ ਨਿਊਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਨਾਲ ਜੁੜੀਆਂ ਖਬਰਾਂ ਦੱਸਾਂਗੇ-

ਜਾਣੋ, ਉਮੀਦਵਾਰੀ ਜਾਣ ਪਿੱਛੋਂ ਬੀਬੀ ਖਾਲੜਾ ਬਾਰੇ ਕੀ ਬੋਲੇ 'ਜੇ. ਜੇ. ਸਿੰਘ'
'ਅਕਾਲੀ ਦਲ ਟਕਸਾਲੀ' ਵਲੋਂ ਖਡੂਰ ਸਾਹਿਬ ਤੋਂ ਉਮੀਦਵਾਰ ਜਨਰਲ ਜੇ. ਜੇ. ਸਿੰਘ ਨੇ ਉਮੀਦਵਾਰੀ ਜਾਣ ਪਿੱਛੋਂ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਨੇ ਪੰਜਾਬ ਦੇ ਹਿੱਤਾਂ ਲਈ ਕੁਰਬਾਨੀ ਦਿੱਤੀ ਹੈ।

ਕੁੰਵਰ ਵਿਜੇ ਦੀ ਬਦਲੀ 'ਤੇ ਅਕਾਲੀ ਦਲ ਖਿਲਾਫ ਕਾਂਗਰਸ, 'ਆਪ' ਤੇ ਵਿਰੋਧੀ ਇਕ
ਬੇਅਦਬੀ ਤੇ ਬਹਿਬਲ ਕਲਾਂ ਕਾਂਡ ਦੀ ਪੜਤਾਲ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐੱਸ. ਆਈ. ਟੀ) ਦੇ ਮੈਂਬਰ ਆਈ. ਜੀ. ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਤਬਾਦਲੇ 'ਤੇ ਸੱਤਾ ਧਿਰ ਕਾਂਗਰਸ, ਵਿਰੋਧੀ ਧਿਰ ਆਮ ਆਦਮੀ ਪਾਰਟੀ ਅਤੇ 'ਆਪ' ਦਾ ਬਾਗੀ ਧੜਾ ਇਕ ਹੋ ਗਿਆ ਹੈ। 

ਸੁਖਬੀਰ ਨੇ '6 ਪੁਰਾਣੇ ਦਿੱਗਜਾਂ' 'ਤੇ ਖੇਡਿਆ ਦਾਅ, ਜਾਣੋ ਕਾਰਨ
ਸ਼੍ਰੋਮਣੀ ਅਕਾਲੀ ਦਲ ਦੇ ਦਿੱਗਜ ਆਗੂਆਂ ਦੀਆਂ ਆਲੋਚਨਾਵਾਂ ਦਾ ਸਾਹਮਣਾ ਕਰ ਰਹੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ 6 ਲੋਕ ਸਭਾ ਸੀਟਾਂ ਲਈ ਪੁਰਾਣੇ ਦਿੱਗਜਾਂ 'ਤੇ ਦਾਅ ਖੇਡਿਆ ਹੈ। 

ਡੇਰਾਬੱਸੀ : ਦਰਖੱਤ ਨਾਲ ਲਟਕਦੀ ਮਿਲੀ ਕਾਂਗਰਸੀ ਆਗੂ ਦੀ ਲਾਸ਼
ਡੇਰਾਬੱਸੀ ਆਸ਼ੀਆਨਾ ਕਾਲੋਨੀ ਦੇ ਰਹਿਣ ਵਾਲੇ ਕਾਂਗਰਸੀ ਆਗੂ ਜਸਬੀਰ ਸਿੰਘ ਜੱਸਾ ਦੀ ਸੋਮਵਾਰ ਤੜਕੇ ਸਵੇਰੇ ਦਰੱਖਤ ਨਾਲ ਲਟਕਦੀ ਹੋਈ ਲਾਸ਼ ਬਰਾਮਦ ਕੀਤੀ ਗਈ। 

ਲੁਧਿਆਣਾ 'ਚ ਅਕਾਲੀ ਦਲ ਨੇ ਉਤਾਰਿਆ ਟਕਸਾਲੀ ਲੀਡਰ, ਜਾਣੋ ਕੀ ਹੈ ਪਿਛੋਕੜ
ਅਕਾਲੀ ਦਲ ਨੇ ਲੁਧਿਆਣਾ ਸੰਸਦੀ ਸੀਟ ਤੋਂ ਮਹੇਸ਼ ਇੰਦਰ ਸਿੰਘ ਗਰੇਵਾਲ ਨੂੰ ਮੈਦਾਨ ਵਿਚ ਉਤਾਰਿਆ ਹੈ। ਸਾਬਕਾ ਕੈਬਨਿਟ ਮੰਤਰੀ ਅਤੇ ਪਾਰਟੀ ਬੁਲਾਰੇ ਮਹੇਸ਼ ਇੰਦਰ ਸਿੰਘ ਗਰੇਵਾਲ ਟਕਸਾਲੀ ਨੇਤਾ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਕਰੀਬੀ ਹਨ। 

ਅਚਾਨਕ ਅੱਗ ਲੱਗਣ ਨਾਲ ਗੁਟਕਾ ਸਾਹਿਬ ਤੇ ਹੋਰ ਧਾਰਮਿਕ ਪੁਸਤਕਾਂ ਹੋਈਆਂ ਅਗਨ ਭੇਟ
ਕੋਟ ਖਾਲਸਾ ਸਥਿਤ ਗੁਰੂ ਨਾਨਕਪੁਰਾ ਦੇ ਇਕ ਘਰ 'ਚ ਲੱਗੀ ਅਚਾਨਕ ਅੱਗ ਨਾਲ ਗੁਟਕਾ ਸਾਹਿਬ ਤੇ ਕੁਝ ਹੋਰ ਧਾਰਮਿਕ ਪੁਸਤਕਾਂ ਅਗਨ ਭੇਟ ਹੋ ਗਈਆਂ। 

ਪਾਦਰੀ ਦੇ 6 ਕਰੋੜ ਗਾਇਬ ਹੋਣ ਦੇ ਮਾਮਲੇ 'ਚ ਦੋ ASI ਸਸਪੈਂਡ
ਜਲੰਧਰ ਦੇ ਪਾਦਰੀ ਐਂਥਨੀ ਦੇ ਘਰ ਰੇਡ ਦੌਰਾਨ ਬਰਾਮਦ ਕਰੋੜਾਂ ਰੁਪਏ ਦੇ ਮਾਮਲੇ 'ਚ ਸ਼ਾਮਲ ਪਟਿਆਲਾ ਪੁਲਸ ਦੇ ਏ. ਐੈੱਸ. ਆਈ. ਜੋਗਿੰਦਰ ਸਿੰਘ ਅਤੇ ਏ. ਐੈੱਸ. ਆਈ. ਰਾਜਪ੍ਰੀਤ ਸਿੰਘ ਨੂੰ ਐੈੱਸ. ਐੈੱਸ. ਪੀ. ਪਟਿਆਲਾ ਮਨਦੀਪ ਸਿੰਘ ਸਿੱਧੂ ਨੇ ਸਸਪੈਂਡ ਕਰ ਦਿੱਤਾ ਹੈ। ਇਸ ਦੇ ਨਾਲ ਹੀ ਦੋਵਾਂ ਖਿਲਾਫ ਏਅਰਪੋਰਟਸ 'ਤੇ ਐੈੱਲ. ਓ. ਸੀ. (ਲੁੱਕ-ਆਊਟ ਸਰਕੂਲਰ) ਜਾਰੀ ਕਰ ਦਿੱਤਾ ਹੈ।

ਅਗਲੇ 2 ਦਿਨਾਂ 'ਚ ਵਿਗੜੇਗਾ ਮੌਸਮ, ਕਿਸਾਨਾਂ ਦੇ ਸੁੱਕੇ ਸਾਹ (ਵੀਡੀਓ)
ਪੰਜਾਬ 'ਚ ਆਉਣ ਵਾਲੇ 2 ਦਿਨਾਂ ਦੌਰਾਨ ਮੌਸਮ ਵਿਗੜਨ ਦੀ ਸੰਭਾਵਨਾ ਹੈ ਕਿਉਂਕਿ ਪੰਜਾਬ 'ਚ 25 ਤਰ੍ਹਾਂ ਦੀਆਂ ਹਵਾਵਾਂ ਸਰਗਰਮ ਹੋ ਗਈਆਂ ਹਨ, ਜਿਸ ਕਾਰਨ ਸੋਮਵਾਰ ਨੂੰ ਵੀ ਕਈ ਇਲਾਕਿਆਂ 'ਚ ਬਾਰਸ਼ ਹੋ ਸਕਦੀ ਹੈ ਅਤੇ ਇਸ ਦੇ ਨਾਲ ਹੀ ਧੂੜ ਭਰੀਆਂ ਹਵਾਵਾਂ ਵੀ ਚੱਲਣ ਦੀ ਸੰਭਾਵਨਾ ਹੈ।  

ਟਕਸਾਲੀਆਂ ਵੱਲੋਂ ਖਡੂਰ ਸਾਹਿਬ ਤੋਂ ਉਮੀਦਵਾਰ ਵਾਪਸ ਲੈਣ 'ਤੇ ਸੁਣੋ ਕੀ ਬੋਲੇ ਖਹਿਰਾ

ਪੰਜਾਬ ਏਕਤਾ ਪਾਰਟੀ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਖਡੂਰ ਸਾਹਿਬ ਹਲਕੇ ਤੋਂ ਅਕਾਲੀ ਦਲ ਟਕਸਾਲੀ ਵੱਲੋਂ ਆਪਣਾ ਉਮੀਦਵਾਰ ਵਾਪਸ ਲੈਣ ਦੇ ਫੈਸਲੇ ਦਾ ਸੁਆਗਤ ਕੀਤਾ ਹੈ ਅਤੇ ਕਿਹਾ ਹੈ ਕਿ ਇਸ ਨਾਲ ਵਿਰੋਧੀ ਧਿਰ ਹੋਰ ਮਜ਼ਬੂਤ ਹੋਵੇਗਾ।

ਸੁਖਬੀਰ ਬਾਦਲ ਤੋਂ ਸੁਣੋਂ ਕਿਉਂ ਛੱਡੀ ਜੇ. ਜੇ. ਸਿੰਘ ਨੇ ਉਮੀਦਵਾਰੀ
ਖਡੂਰ ਸਾਹਿਬ ਦੀ ਸੀਟ ਲਈ ਜਨਰਲ ਜੇ.ਜੇ. ਸਿੰਘ ਦੀ ਉਮੀਦਵਾਰੀ ਵਾਪਸ ਲੈਣ 'ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਟਕਸਾਲੀਆਂ ਤੇ ਜੇ. ਜੇ. ਸਿੰਘ 'ਤੇ ਵੱਡਾ ਸ਼ਬਦੀ ਹਮਲਾ ਬੋਲਿਆ ਹੈ। 


author

Baljeet Kaur

Content Editor

Related News