Punjab Wrap Up : ਪੜ੍ਹੋ 11 ਅਪ੍ਰੈਲ ਦੀਆਂ ਪੰਜਾਬ ਦੀਆਂ ਖ਼ਾਸ ਖ਼ਬਰਾਂ

Thursday, Apr 11, 2019 - 04:47 PM (IST)

Punjab Wrap Up : ਪੜ੍ਹੋ 11 ਅਪ੍ਰੈਲ ਦੀਆਂ ਪੰਜਾਬ ਦੀਆਂ ਖ਼ਾਸ ਖ਼ਬਰਾਂ

ਜਲੰਧਰ (ਵੈੱਬ ਡੈਸਕ) : ਆਪਣੀ ਪਤਨੀ ਨਵਜੋਤ ਕੌਰ ਸਿੱਧੂ ਨੂੰ ਚੰਡੀਗੜ੍ਹ ਲੋਕ ਸਭਾ ਹਲਕੇ ਤੋਂ ਟਿਕਟ ਨਾ ਮਿਲਣ 'ਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਨਾਰਾਜ਼ਗੀ ਖੁੱਲ੍ਹ ਕੇ ਸਾਹਮਣੇ ਆ ਗਈ ਹੈ। ਸਿੱਧੂ ਨੇ ਕਿਹਾ ਹੈ ਕਿ ਜੇਕਰ ਚੰਡੀਗੜ੍ਹ ਤੋਂ ਸੀਟ ਨਹੀਂ ਮਿਲੀ ਤਾਂ ਨਵਜੋਤ ਕੌਰ ਸਿੱਧੂ ਬਠਿੰਡਾ ਜਾਂ ਆਨੰਦਪੁਰ ਸਾਹਿਬ ਤੋਂ ਵੀ ਚੋਣ ਨਹੀਂ ਲੜੇਗੀ। ਦੂਜੇ ਪਾਸੇ ਅਕਾਲੀ ਦਲ ਟਕਸਾਲੀ ਨੇ ਵੀ ਆਈ. ਜੀ. ਕੁੰਵਰ ਵਿਜੇ ਪ੍ਰਤਾਪ ਦੀ ਵਾਪਸੀ ਨੂੰ ਲੈ ਕੇ ਝੰਡਾ ਚੁੱਕ ਲਿਆ ਹੈ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਨਾਲ ਜੁੜੀਆਂ ਖ਼ਬਰਾਂ ਦੱਸਾਂਗੇ-

ਪਤਨੀ ਨੂੰ ਟਿਕਟ ਨਾ ਮਿਲਣ 'ਤੇ ਖੁੱਲ੍ਹ ਕੇ ਸਾਹਮਣੇ ਆਈ ਸਿੱਧੂ ਦੀ ਨਾਰਾਜ਼ਗੀ      
 ਆਪਣੀ ਪਤਨੀ ਨਵਜੋਤ ਕੌਰ ਸਿੱਧੂ ਨੂੰ ਚੰਡੀਗੜ੍ਹ ਲੋਕ ਸਭਾ ਹਲਕੇ ਤੋਂ ਟਿਕਟ ਨਾ ਮਿਲਣ 'ਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਨਾਰਾਜ਼ਗੀ ਖੁੱਲ੍ਹ ਕੇ ਸਾਹਮਣੇ ਆ ਗਈ ਹੈ।  

 ਚੰਡੀਗੜ੍ਹ 'ਚ ਵੱਡੀ ਵਾਰਦਾਤ, ਬਜ਼ੁਰਗ ਕੋਲੋਂ ਖੋਹਿਆ ਨੋਟਾਂ ਨਾਲ ਭਰਿਆ ਬੈਗ      
ਚੰਡੀਗੜ੍ਹ 'ਚ ਅਪਰਾਧ ਦਾ ਗ੍ਰਾਫ ਲਗਾਤਾਰ ਵਧਦਾ ਜਾ ਰਿਹਾ ਹੈ ਅਤੇ 'ਵੀ ਕੇਅਰ ਫਾਰ ਯੂ' ਦਾ ਦਾਅਵਾ ਕਰਨ ਵਾਲੀ ਚੰਡੀਗੜ੍ਹ ਪੁਲਸ ਇਸ ਅਪਰਾਧ 'ਤੇ ਠੱਲ ਪਾਉਣ 'ਚ ਪੂਰੀ ਤਰ੍ਹਾਂ ਫੇਲ ਸਾਬਤ ਹੋ ਰਹੀ ਹੈ। 

'ਕੁੰਵਰ' ਦੀ ਬਹਾਲੀ ਲਈ ਟਕਸਾਲੀਆਂ ਨੇ ਚੁੱਕਿਆ ਝੰਡਾ (ਵੀਡੀਓ)      
 ਅਕਾਲੀ ਦਲ ਟਕਸਾਲੀ ਨੇ ਵੀ ਆਈ. ਜੀ. ਕੁੰਵਰ ਵਿਜੇ ਪ੍ਰਤਾਪ ਦੀ ਵਾਪਸੀ ਨੂੰ ਲੈ ਕੇ ਝੰਡਾ ਚੁੱਕ ਲਿਆ ਹੈ। 

ਅਕਾਲੀ ਦਲ ਨੂੰ ਪੁੱਠੀ ਪੈਣ ਲੱਗੀ ਕੁੰਵਰ ਵਿਜੇ ਪ੍ਰਤਾਪ ਦੇ ਅਹੁਦੇ 'ਤੇ ਚੱਲੀ ਤਲਵਾਰ      
 ਬਰਗਾੜੀ ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੀ ਤਫਤੀਸ਼ ਕਰ ਰਹੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਸਿਟ) ਦੇ ਮੁਖੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਭਾਰਤੀ ਚੋਣ ਕਮਿਸ਼ਨ ਵੱਲੋਂ ਅਕਾਲੀ ਦਲ ਦੀ ਸ਼ਿਕਾਇਤ ਦੇ ਆਧਾਰ 'ਤੇ ਉਕਤ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ।

'ਪੀਰੀਅਡਸ' ਦੇ ਦਿਨਾਂ 'ਚ ਵਿਦਿਆਰਥਣਾਂ ਦਾ ਖਾਸ ਖਿਆਲ ਰੱਖੇਗੀ ਪੰਜਾਬ ਸਰਕਾਰ      
'ਪੀਰੀਅਡਸ' ਦੇ ਦਿਨਾਂ 'ਚ ਵਿਦਿਆਰਥਣਾਂ ਨੂੰ ਹੋਣ ਵਾਲੀ ਪਰੇਸ਼ਾਨੀ ਤੇ ਉਨ੍ਹਾਂ ਦੀ ਸਿਹਤ ਤੇ ਸਫਾਈ ਦਾ ਧਿਆਨ ਰੱਖਣ ਲਈ ਸਰਕਾਰ ਨੇ ਕਦਮ ਵਧਾਏ ਹਨ। 

ਕੁਵੰਰ ਵਿਜੇ ਪ੍ਰਤਾਪ ਨੂੰ ਸਿਟ ਤੋਂ ਹਟਾਏ ਜਾਣ 'ਤੇ ਸੁਣੋ ਅਕਾਲੀ ਆਗੂ ਦਲਜੀਤ ਚੀਮਾ ਦਾ ਬਿਆਨ      
15 ਅਪ੍ਰੈਲ ਨੂੰ ਜਲੰਧਰ 'ਚ ਬਾਬਾ ਸਾਹਿਬ ਅੰਬੇਡਕਰ ਦਾ ਜਨਮ ਦਿਹਾੜਾ ਅਕਾਲੀ ਦਲ ਅਤੇ ਭਾਜਪਾ ਵੱਲੋਂ ਸੂਬਾ ਪੱਧਰ 'ਤੇ ਮਨਾਇਆ ਜਾ ਰਿਹਾ ਹੈ।

ਸੁਖਬੀਰ ਬਾਦਲ ਚਾਹੁੰਦੇ ਹਨ ਕਿ ਉਨ੍ਹਾਂ ਦੀ ਇੱਛਾ ਅਨੁਸਾਰ ਬਣੇ 'ਸਿਟ': ਭਗਵੰਤ ਮਾਨ      
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤਾਂ ਚਾਹੁੰਦੇ ਹਨ ਕਿ ਐੱਸ. ਆਈ. ਟੀ. ਉਨ੍ਹਾਂ ਦੇ ਇਸ਼ਾਰਿਆਂ 'ਤੇ ਕੰਮ ਕਰੇ ਅਤੇ ਉਨ੍ਹਾਂ ਦੇ ਅਨੁਸਾਰ ਹੀ ਬਣੇ। ਉਕਤ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਜਲੰਧਰ ਵਿਖੇ ਕੀਤਾ।

ਸੁਰਵੀਨ ਦੇ ਨਾਲ ਪਤੀ ਤੇ ਭਰਾ ਨੂੰ ਕੀਤਾ ਤਲਬ, ਵਧੀਆਂ ਮੁਸ਼ਕਲਾਂ      
ਮਈ 2018 'ਚ ਥਾਣਾ ਸਿਟੀ ਦੀ ਪੁਲਸ ਕੋਲ ਬਾਲੀਵੁੱਡ ਅਤੇ ਪਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸੁਰਵੀਨ ਚਾਵਲਾ ਦੇ ਨਾਲ ਉਸ ਦੇ ਪਤੀ ਅਕਸ਼ੈ ਠੱਕਰ ਅਤੇ ਭਰਾ ਮਨਵਿੰਦਰ ਚਾਵਲਾ ਦੇ ਖਿਲਾਫ਼ 40 ਲੱਖ ਰੁਪਏ ਦੀ ਧੋਖਾਦੇਹੀ ਕਰਨ ਦੇ ਮਾਮਲੇ 'ਚ ਦੋਸ਼ੀਆਂ ਨੂੰ ਕਲੀਨ ਚਿੱਟ ਮਿਲਣ ਤੋਂ ਬਾਅਦ ਹੁਣ ਨਵੇਂ ਸਿਰੇ ਤੋਂ ਅਦਾਲਤ 'ਚ ਰਿੱਟ ਦਾਇਰ ਹੋਣ ਨਾਲ ਮੁਸ਼ਕਿਲਾਂ ਵਧਣੀਆਂ ਸ਼ੁਰੂ ਹੋ ਗਈਆਂ ਹਨ। 

ਨਰਾਤਿਆਂ 'ਚ ਘੋਰ ਪਾਪ, ਨਵਜੰਮੀ ਧੀ ਨੂੰ ਕੂੜੇ 'ਚ ਸੁੱਟਿਆ      
ਅੱਜ ਇਕ ਵਾਰ ਫਿਰ ਇਨਸਾਨੀਅਤ ਸ਼ਰਮਸਾਰ ਹੋ ਗਈ ਜਦੋਂ ਕੂੜੇ ਦੇ ਢੇਰ 'ਚ ਇਕ ਨਵਜੰਮੀ ਬੱਚੀ ਦੀ ਲਾਸ਼ ਮਿਲੀ। 

ਜਲੰਧਰ ਸੀਟ 'ਤੇ ਰੀਵਿਊ ਦਾ ਅੱਜ ਨਿਕਲ ਸਕਦਾ ਹੈ ਨਤੀਜਾ, ਬਾਕੀ 4 ਸੀਟਾਂ 'ਤੇ ਵੀ ਹੋ ਸਕਦੈ ਫੈਸਲਾ      
 ਜਲੰਧਰ ਲੋਕ ਸਭਾ ਹਲਕਾ ਸੀਟ ਦੀ ਰੀਵਿਊ 'ਤੇ ਅੱਜ ਅੰਤਿਮ ਫੈਸਲਾ ਹੋ ਸਕਦਾ ਹੈ ਅਤੇ ਸੈਂਟਰਲ ਸਕਰੀਨਿੰਗ ਕਮੇਟੀ ਦੀ ਅੱਜ ਸ਼ਾਮ ਦਿੱਲੀ ਵਿਚ ਹੋਣ ਵਾਲੀ ਮੀਟਿੰਗ 'ਚ ਸਾਬਕਾ ਸੰਸਦ ਮੈਂਬਰ ਮਹਿੰਦਰ ਸਿੰਘ ਕੇ. ਪੀ. ਅਤੇ ਕਾਂਗਰਸ ਉਮੀਦਵਾਰ ਸਿਟਿੰਗ ਸੰਸਦ ਮੈਂਬਰ ਚੌਧਰੀ ਸੰਤੋਖ ਦੀ ਕਿਸਮਤ ਦਾ ਫੈਸਲਾ ਹੋਵੇਗਾ।


author

Anuradha

Content Editor

Related News