ਪੜ੍ਹੋ 12 ਮਾਰਚ ਦੀਆਂ ਪੰਜਾਬ ਦੀਆਂ ਵੱਡੀਆਂ ਖ਼ਬਰਾਂ

Wednesday, Mar 13, 2019 - 05:08 PM (IST)

ਪੜ੍ਹੋ 12 ਮਾਰਚ ਦੀਆਂ ਪੰਜਾਬ ਦੀਆਂ ਵੱਡੀਆਂ ਖ਼ਬਰਾਂ

ਜਲੰਧਰ (ਵੈੱਬ ਡੈਸਕ) : ਦੇਸ਼ ਦੀ 17ਵੀਂ ਲੋਕ ਸਭਾ ਦੀ ਚੋਣ ਲਈ ਹਰ ਹਲਕੇ ਤੋਂ ਵੱਖ-ਵੱਖ ਰਾਜਨੀਤਿਕ ਪਾਰਟੀਆਂ ਆਪਣੇ-ਆਪਣੇ ਜੇਤੂ ਉਮੀਦਵਾਰ ਤਲਾਸ਼ ਰਹੀਆਂ ਹਨ। ਹੁਣ ਤੱਕ ਜਿਹੜੇ ਉਮੀਦਵਾਰ ਚੋਣ ਮੈਦਾਨ 'ਚ ਉਤਰੇ ਹਨ । ਉਹ ਇਕ ਸਾਬਕਾ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਪ੍ਰਧਾਨ (ਸ਼੍ਰੋਮਣੀ ਅਕਾਲੀ ਦਲ (ਅ)) ਤੇ ਆਮ ਆਦਮੀ ਪਾਰਟੀ ਤੋਂ ਮੌਜੂਦਾ ਮੈਂਬਰ ਪਾਰਲੀਮੈਂਟ ਭਗਵੰਤ ਸਿੰਘ ਮਾਨ ਬਤੌਰ ਉਮੀਦਵਾਰ ਐਲਾਨ ਚੁੱਕੇ ਹਨ। ਦੂਜੇ ਪਾਸੇ ਸੀ. ਐੱਲ. ਯੂ. ਦੇ ਮਾਮਲੇ 'ਚ ਸੁਖਪਾਲ ਖਹਿਰਾ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੂੰ ਸੀ. ਬੀ. ਆਈ. ਜਾਂ ਪੰਜਾਬ-ਹਰਿਆਣਾ ਹਾਈਕੋਰਟ ਤੋਂ ਜਾਂਚ ਕਰਨ ਦੀ ਮੰਗ ਕੀਤੀ ਗਈ ਹੈ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਨਾਲ ਜੁੜੀਆਂ ਖ਼ਬਰਾਂ ਦੱਸਾਂਗੇ-

ਦੋ 'ਮਾਨ' ਸੰਗਰੂਰ ਹਲਕੇ ਤੋਂ ਉਤਰਨਗੇ ਚੋਣ ਮੈਦਾਨ 'ਚ      
ਦੇਸ਼ ਦੀ 17ਵੀਂ ਲੋਕ ਸਭਾ ਦੀ ਚੋਣ ਲਈ ਹਰ ਹਲਕੇ ਤੋਂ ਵੱਖ-ਵੱਖ ਰਾਜਨੀਤਿਕ ਪਾਰਟੀਆਂ ਆਪਣੇ-ਆਪਣੇ ਜੇਤੂ ਉਮੀਦਵਾਰ ਤਲਾਸ਼ ਰਹੀਆਂ ਹਨ। 

ਈਸੇਵਾਲ ਨੂੰ ਗੋਦ ਤਾਂ ਲਿਆ ਪਰ ਸਾਰ ਲੈਣੀ ਭੁੱਲੇ ਰਵਨੀਤ ਬਿੱਟੂ (ਵੀਡੀਓ)      
 ਈਸੇਵਾਲ ਉਹ ਪਿੰਡ ਹੈ ਜਿਸ ਨੂੰ ਸ਼ਹੀਦ ਦਾ ਪਿੰਡ ਹੋਣ ਦਾ ਵੀ ਮਾਣ ਹਾਸਲ ਹੈ। ਇਸ ਪਿੰਡ ਦੇ ਜਵਾਨ ਨਿਰਮਲਜੀਤ ਸਿੰਘ ਸੇਖੋਂ ਨੇ ਦੇਸ਼ ਲਈ ਜਾਨ ਵਾਰ ਦਿੱਤੀ ਅਤੇ ਇਸ ਪਿੰਡ ਨੂੰ ਲੁਧਿਆਣਾ ਤੋਂ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਨੇ ਗੋਦ ਲਿਆ ਸੀ

ਫਰੀਦਕੋਟ ਸੀਟ 'ਤੇ ਫਸਵੀਂ ਟੱਕਰ, ਦੋਸਤ ਬਣੇ ਦੁਸ਼ਮਣ      
2014 ਦੀਆਂ ਲੋਕ ਸਭਾ ਅਤੇ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਇਕ ਦੂਜੇ ਲਈ ਪ੍ਰਚਾਰ ਕਰਨ ਵਾਲੇ ਉੱਘੇ ਲੀਡਰ ਪ੍ਰੋ. ਸਾਧੂ ਸਿੰਘ ਅਤੇ ਮਾਸਟਰ ਬਲਦੇਵ ਸਿੰਘ 2019 ਦੀਆਂ ਚੋਣਾਂ 'ਚ ਇਕ ਦੂਜੇ ਦੇ ਖਿਲਾਫ ਚੋਣ ਲੜਨਗੇ।

ਵਿਰਾਸਤੀ ਕਾਰ 'ਚ ਲਾੜੀ ਨੂੰ ਵਿਆਹੁਣ ਆਇਆ ਲਾੜਾ, ਖੜ੍ਹ-ਖੜ੍ਹ ਦੇਖਣ ਲੱਗੇ ਲੋਕ (ਤਸਵੀਰਾਂ)      
ਸਮੇਂ ਦੇ ਮੁਤਾਬਕ ਅੱਜ ਦਾ ਯੁੱਗ ਮਾਡਰਨ ਬਣ ਰਿਹਾ ਹੈ, ਪਰ ਪੰਜਾਬ 'ਚ ਅਜੇ ਕੁਝ ਸਥਾਨਾਂ 'ਤੇ ਤਹਾਨੂੰ ਵਿਰਾਸਤੀ ਚੀਜ਼ਾਂ ਦਾ ਭੰਡਾਰ ਦੇਖਣ ਨੂੰ ਮਿਲੇਗਾ। 

ਆਕਾਸ਼ ਅੰਬਾਨੀ ਦੇ ਵਿਆਹ 'ਚ ਵੱਜੇ ਲੁਧਿਆਣਾ ਦੇ ਢੋਲ, ਨੀਤਾ ਸਮੇਤ ਥਿਰਕੇ ਬਾਲੀਵੁੱਡ ਸਿਤਾਰੇ (ਤਸਵੀਰਾਂ)      
 ਦੇਸ਼ ਦੇ ਸਭ ਤੋਂ ਅਮੀਰ ਬਿਜ਼ਨੈੱਸਮੈਨ ਮੁਕੇਸ਼ ਅੰਬਾਨੀ ਦੇ ਬੇਟੇ ਆਕਾਸ਼ ਅੰਬਾਨੀ ਦੀ ਰਾਇਲ ਵੈਡਿੰਗ 'ਚ ਇਕ ਪਾਸੇ ਜਿੱਥੇ ਸੈਲੀਬ੍ਰਿਟੀਜ਼ ਦਾ ਤਾਂਤਾ ਲੱਗਾ ਰਿਹਾ, ਉਥੇ ਹੀ ਵਿਆਹ 'ਚ ਪੰਜਾਬੀਅਤ ਦੀ ਝਲਕ ਵੀ ਦੇਖਣ ਨੂੰ ਮਿਲੀ।

ਸੀ. ਐੱਲ. ਯੂ. ਮਾਮਲੇ 'ਚ ਸੁਖਪਾਲ ਖਹਿਰਾ ਨੇ ਮੰਗੀ ਸੀ. ਬੀ. ਆਈ. ਜਾਂਚ (ਵੀਡੀਓ)      
ਸੀ. ਐੱਲ. ਯੂ. ਦੇ ਮਾਮਲੇ 'ਚ ਸੁਖਪਾਲ ਖਹਿਰਾ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੂੰ ਸੀ. ਬੀ. ਆਈ. ਜਾਂ ਪੰਜਾਬ-ਹਰਿਆਣਾ ਹਾਈਕੋਰਟ ਤੋਂ ਜਾਂਚ ਕਰਨ ਦੀ ਮੰਗ ਕੀਤੀ ਗਈ ਹੈ।

ਤ੍ਰੇਹਣ ਕਤਲ ਕੇਸ ਮਾਮਲੇ 'ਚ ਵਿਰਸਾ ਸਿੰਘ ਵਲਟੋਹਾ ਅਦਾਲਤ 'ਚ ਹੋਏ ਪੇਸ਼      
ਡਾ. ਤ੍ਰੇਹਣ ਦੇ ਕਤਲ ਮਾਮਲੇ 'ਚ ਖੇਮਕਰਨ ਦੇ ਸਾਬਕਾ ਵਿਧਾਇਕ ਤੇ ਸੀਨੀਅਰ ਅਕਾਲੀ ਨੇਤਾ ਵਿਰਸਾ ਸਿੰਘ ਵਲਟੋਹਾ ਅੱਜ ਪੱਟੀ ਦੀ ਮਾਣਯੋਗ ਅਦਾਲਤ ਵਿਚ ਪੇਸ਼ ਹੋਏ

ਜਦੋਂ ਅਕਾਲੀ ਆਗੂ ਚੰਦੂਮਾਜਰਾ ਨੂੰ ਭੁੱਲੀ 'ਗੁਰਬਾਣੀ' ਦੀ ਤੁੱਕ... (ਵੀਡੀਓ)      
ਸੀਨੀਅਰ ਅਕਾਲੀ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਵਲੋਂ ਗੁਰਬਾਣੀ ਦੀ ਤੁਕ ਨੂੰ ਆਪਣੇ ਭਾਸ਼ਣ ਦੌਰਾਨ ਤੋੜ-ਮਰੋੜ ਕੇ ਪੇਸ਼ ਕਰਨ ਦਾ ਮਾਮਲਾ ਚਰਚਾ 'ਚ ਹੈ। 

'ਵਿਸਾਖੀ' 'ਤੇ 30 ਹਜ਼ਾਰ ਸ਼ਰਧਾਲੂਆਂ ਨੂੰ ਵੀਜ਼ਾ ਦੇਵੇਗਾ ਪਾਕਿਸਤਾਨ      
ਇਸ ਵਾਰ ਵਿਸਾਖੀ 'ਤੇ ਪਾਕਿਸਤਾਨ ਸਰਕਾਰ ਨੇ 30 ਹਜ਼ਾਰ ਤੋਂ ਵਧੇਰੇ ਸਿੱਖ ਸ਼ਰਧਾਲੂਆਂ ਨੂੰ ਵੀਜ਼ਾ ਦੇਣ ਦਾ ਫੈਸਲਾ ਕੀਤਾ ਹੈ। 

 ਰਿਟ੍ਰੀਟ ਸੈਰੇਮਨੀ ਦੌਰਾਨ ਪਾਕਿਸਤਾਨੀ ਰੇਂਜਰਸ ਦੇ ਹੱਥੋਂ ਫਿਸਲੀ ਬੰਦੂਕ, ਵੀਡੀਓ ਵਾਇਰਲ      
ਫਾਜ਼ਿਲਕਾ ਦੀ ਅੰਤਰਰਾਸ਼ਟਰੀ ਸਾਦਕੀ ਬਾਰਡਰ  'ਤੇ ਭਾਰਤ ਅਤੇ ਪਾਕਿਸਤਾਨ ਦੀ ਰਿਟ੍ਰੀਟ ਸੈਰੇਮਨੀ ਚੱਲ ਰਹੀ ਸੀ ਕਿ ਅਚਾਨਕ ਕੁੱਝ ਅਜਿਹਾ ਦੇਖਣ ਨੂੰ ਮਿਲਿਆ ਜਿਸ ਨਾਲ ਪਾਕਿਸਤਾਨ 'ਚ  ਇਕ ਦਮ ਸ਼ਾਂਤੀ ਤੇ ਹਿੰਦੁਸਤਾਨ 'ਚ ਜੋਸ਼ ਦੀ ਲਹਿਰ ਫੈਲ ਗਈ।

 


author

Anuradha

Content Editor

Related News