Punjab Wrap Up: ਪੜ੍ਹੋ 27 ਫਰਵਰੀ ਦੀਆਂ ਵੱਡੀਆਂ ਖ਼ਬਰਾਂ
Wednesday, Feb 27, 2019 - 04:53 PM (IST)
ਜਲੰਧਰ (ਵੈੱਬ ਡੈਸਕ) : ਰਾਜੌਰੀ ਸੈਕਟਰ 'ਚ ਭਾਰਤ ਵਾਲੇ ਪਾਸੇ ਪਾਕਿਸਤਾਨੀ ਜੰਗੀ ਜਹਾਜ਼ਾਂ ਦੇ ਦਾਖਲ ਹੋਣ ਅਤੇ ਬੰਬ ਸੁੱਟਣ ਤੋਂ ਬਾਅਦ ਅੰਮ੍ਰਿਤਸਰ ਸਥਿਤ ਰਾਜਾਸਾਂਸੀ ਏਅਰ ਪੋਰਟ ਤੋਂ ਸਾਰੀਆਂ ਫਲਾਈਟਾਂ ਰੱਦ ਕਰ ਦਿੱਤੀਆਂ ਗਈਆਂ ਹਨ। ਨਾਲ ਹੀ ਏਅਰ ਪੋਰਟ ਦੇ ਬਾਹਰ ਵੀ ਵਾਧੂ ਸੁਰੱਖਿਆ ਕਰਮਚਾਰੀਆਂ ਦੀ ਤਾਇਨਾਤੀ ਕੀਤੀ ਗਈ ਹੈ। ਦੂਜੇ ਪਾਸੇ ਨਾਜ਼ੁਕ ਹਾਲਾਤਾਂ ਦੇ ਚੱਲਦੇ ਨਵਜੋਤ ਸਿੰਘ ਸਿੱਧੂ ਨੇ ਅੱਜ ਸਰਕਟ ਹਾਊਸ 'ਚ ਹੋਣ ਵਾਲੀ ਪ੍ਰੈੱਸ ਕਾਨਫਰੰਸ ਰੱਦ ਕਰ ਦਿੱਤੀ ਹੈ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਨਾਲ ਜੁੜੀਆਂ ਖ਼ਬਰਾਂ ਦੱਸਾਂਗੇ-
ਪੰਜਾਬ 'ਚ ਅਲਰਟ, ਅੰਮ੍ਰਿਤਸਰ ਏਅਰ ਪੋਰਟ ਕਰਵਾਇਆ ਖਾਲ੍ਹੀ, ਸੁਰੱਖਿਆ ਵਧਾਈ
ਰਾਜੌਰੀ ਸੈਕਟਰ 'ਚ ਭਾਰਤ ਵਾਲੇ ਪਾਸੇ ਪਾਕਿਸਤਾਨੀ ਜੰਗੀ ਜਹਾਜ਼ਾਂ ਦੇ ਦਾਖਲ ਹੋਣ ਅਤੇ ਬੰਬ ਸੁੱਟਣ ਤੋਂ ਬਾਅਦ ਅੰਮ੍ਰਿਤਸਰ ਸਥਿਤ ਰਾਜਾਸਾਂਸੀ ਏਅਰ ਪੋਰਟ ਤੋਂ ਸਾਰੀਆਂ ਫਲਾਈਟਾਂ ਰੱਦ ਕਰ ਦਿੱਤੀਆਂ ਗਈਆਂ ਹਨ
ਗ੍ਰੈਂਡ ਮੈਨਰ ਨੇ 'ਆਪ' ਆਗੂਆਂ 'ਤੇ ਠੋਕਿਆ 100 ਕਰੋੜ ਦੀ ਮਾਣਹਾਨੀ ਦਾ ਦਾਅਵਾ
ਲੁਧਿਆਣਾ ਦੇ ਸੀ. ਐੱਲ. ਯੂ. (ਚੇਂਜ ਆਫ ਲੈਂਡ ਯੂਜ਼) ਵਿਵਾਦ ਤੋਂ ਬਾਅਦ ਗ੍ਰੈਂਡ ਮੈਨਰ ਪ੍ਰਾਜੈਕਟ ਦੇ ਮਾਲਕ ਵਲੋਂ ਆਮ ਆਦਮੀ ਪਾਰਟੀ ਦੇ ਨੇਤਾਵਾਂ 'ਤੇ 100 ਕਰੋੜ ਰੁਪਏ ਦੀ ਮਾਣਹਾਨੀ ਦਾ ਦਾਅਵਾ ਠੋਕਿਆ ਗਿਆ ਹੈ।
ਪਾਕਿ ਨੂੰ ਮੂੰਹ ਤੋੜ ਜਵਾਬ ਦੇਣ ਲਈ ਭਾਰਤੀ ਫ਼ੌਜ ਨੂੰ ਸਲਾਮ : ਭੱਠਲ
ਪਾਕਿਸਤਾਨ 'ਚ ਸਥਿਤ ਅੱਤਵਾਦੀ ਟਿਕਾਣਿਆਂ ਨੂੰ ਨਸ਼ਟ ਕਰਨਾ ਸਾਡੀ ਫ਼ੌਜ ਦਾ ਸ਼ਲਾਘਾਯੋਗ ਕਦਮ ਹੈ।
ਨਾਜ਼ੁਕ ਹਾਲਾਤ ਦੇ ਚੱਲਦਿਆਂ ਨਵਜੋਤ ਸਿੱਧੂ ਦੀ ਪ੍ਰੈੱਸ ਕਾਨਫਰੰਸ ਰੱਦ
ਭਾਰਤ-ਪਾਕਿਸਤਾਨ ਵਿਚਾਲੇ ਪੈਦਾ ਹੋਏ ਨਾਜ਼ੁਕ ਹਾਲਾਤ ਦੇ ਚੱਲਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਬੁੱਧਵਾਰ ਨੂੰ ਜਲੰਧਰ ਦੇ ਸਰਕਟ ਹਾਊਸ ਵਿਚ ਹੋਣ ਵਾਲੀ ਪ੍ਰੈੱਸ ਕਾਨਫਰੰਸ ਰੱਦ ਕਰ ਦਿੱਤੀ ਹੈ।
ਨਵੇਂ ਡੀ. ਜੀ. ਪੀ. ਦੀ ਨਿਯੁਕਤੀ ਖਿਲਾਫ ਹਾਈਕੋਰਟ ਜਾਣਗੇ ਮੁਹੰਮਦ ਮੁਸਤਫਾ
ਆਪਣੇ ਤੋਂ ਜੂਨੀਅਰ ਦਿਨਕਰ ਗੁਪਤਾ ਦੀ ਡੀ. ਜੀ. ਪੀ. ਅਹੁਦੇ 'ਤੇ ਤਾਇਨਾਤੀ ਦੇ ਖਿਲਾਫ ਆਈ. ਪੀ. ਐੱਸ. ਮੁਹੰਮਦ ਮੁਸਤਫਾ ਹੁਣ ਹਾਈਕੋਰਟ ਜਾਣਗੇ।
ਭਾਰਤ-ਪਾਕਿ ਤਣਾਅ ਵਿਚਾਲੇ ਵੀ 'ਕਰਤਾਰਪੁਰ ਲਾਂਘੇ' ਦਾ ਕੰਮ ਜਾਰੀ
ਭਾਰਤ ਅਤੇ ਪਾਕਿਸਤਾਨ 'ਚ ਹਵਾਈ ਹਮਲਿਆਂ ਤੋਂ ਬਾਅਦ ਤਣਾਅ ਭਾਵੇਂ ਵਧਦਾ ਜਾ ਰਿਹਾ ਹੈ ਪਰ ਕਰਤਾਰਪੁਰ ਸਾਹਿਬ ਲਾਂਘੇ ਦੇ ਪ੍ਰਾਜੈਕਟ 'ਤੇ ਸਰਹੱਦ ਦੇ ਦੋਵੇਂ ਪਾਸੇ ਕੰਮ ਲਗਾਤਾਰ ਜਾਰੀ ਹੈ
ਸਾਬਕਾ ਅਕਾਲੀ ਵਿਧਾਇਕ ਤੋਂ ਮੁੜ ਪੁੱਛਗਿੱਛ ਕਰੇਗੀ 'ਸਿੱਟ'
ਕੋਟਕਪੂਰਾ ਤੋਂ ਅਕਾਲੀ ਦਲ ਦੇ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਕੋਲੋਂ ਐੱਸ. ਆਈ. ਟੀ. ਮੁੜ ਪੁੱਛਗਿੱਛ ਕਰੇਗੀ। ਐੱਸ. ਆਈ. ਟੀ. ਨੇ ਮਨਤਾਰ ਬਰਾੜ ਨੂੰ ਬੁੱਧਵਾਰ ਫਰੀਦਕੋਟ ਦੇ ਕੈਂਪਸ ਦਫਤਰ ਵਿਚ ਪੁੱਛਗਿੱਛ ਲਈ ਬੁਲਾਇਆ ਗਿਆ ਹੈ।
ਭਾਰਤ-ਪਾਕਿ ਤਣਾਅ ਕਾਰਨ 'ਚੰਡੀਗੜ੍ਹ ਏਅਰਪੋਰਟ' ਬੰਦ!
ਬੁੱਧਵਾਰ ਨੂੰ ਪਾਕਿਸਤਾਨੀ ਜੈੱਟ ਜਹਾਜ਼ਾਂ ਦੇ ਰਾਜੌਰੀ ਸੈਕਟਰ 'ਚ ਘੁਸਪੈਠ ਤੋਂ ਬਾਅਦ ਚੰਡੀਗੜ੍ਹ ਏਅਰਪੋਰਟ ਤੋਂ ਸਾਰੀਆਂ ਉਡਾਣਾਂ ਨੂੰ ਰੱਦ ਕਰਨ ਦੀ ਖਬਰ ਸਾਹਮਣੇ ਆ ਰਹੀ ਹੈ
ਹੁਣ ਜੋਸ਼ੀ ਦੀ ਸਿੱਧੂ 'ਤੇ 'ਸਰਜੀਕਲ ਸਟ੍ਰਾਈਕ'
ਦੇਸ਼ ਦੇ ਗੱਦਾਰਾਂ ਨੂੰ ਹੁਣ ਪਤਾ ਲੱਗ ਜਾਣਾ ਚਾਹੀਦਾ ਹੈ ਕਿ ਅੱਤਵਾਦ ਦਾ ਦੇਸ਼ ਕਿਹੜਾ ਹੈ।
ਆਸ਼ੂ ਦੇ ਪੱਖ 'ਚ ਬੋਲੇ ਮੰਤਰੀ ਰੰਧਾਵਾ, ਦਿੱਤੀ ਅਫਸਰ ਨੂੰ ਨਸੀਹਤ
ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਵੱਲੋਂ ਡੀ. ਐੈੱਸ. ਪੀ. ਪੱਧਰ ਦੇ ਅਧਿਕਾਰੀ ਨੂੰ ਧਮਕਾਏ ਜਾਣ ਦੀ ਵਾਇਰਲ ਹੋਈ ਆਡੀਓ 'ਤੇ ਵਿਰੋਧੀ ਧਿਰ ਵੱਲੋਂ ਆਸ਼ੂ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਪੁੱਛੇ ਗਏ ਸਵਾਲ 'ਤੇ ਸਹਿਕਾਰਤਾ ਅਤੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਆਸ਼ੂ ਦਾ ਪੱਖ ਲੈਂਦੇ ਕਿਹਾ...