Punjab Wrap Up: ਪੜ੍ਹੋ 22 ਫਰਵਰੀ ਦੀਆਂ ਵੱਡੀਆਂ ਖ਼ਬਰਾਂ

Friday, Feb 22, 2019 - 05:47 PM (IST)

Punjab Wrap Up: ਪੜ੍ਹੋ 22 ਫਰਵਰੀ ਦੀਆਂ ਵੱਡੀਆਂ ਖ਼ਬਰਾਂ

ਜਲੰਧਰ (ਵੈੱਬ ਡੈਸਕ) : ਪੁਲਵਾਮਾ ਹਮਲੇ ਨੂੰ ਲੈ ਕੇ ਪਾਕਿਸਤਾਨ ਪ੍ਰਤੀ ਨਰਮੀ ਵਿਖਾਉਣ ਵਾਲੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਇਕ ਵਾਰ ਫਿਰ ਨਿਸ਼ਾਨੇ 'ਤੇ ਹਨ। ਜਿਸਦਾ ਸਬੂਤ ਜਲੰਧਰ 'ਚ ਲੱਗੇ ਪੋਸਟਰ ਦੇ ਰਹੇ ਹਨ। ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੌਰਾਨ ਆਮ ਆਦਮੀ ਪਾਰਟੀ ਵਲੋਂ ਮੌੜ ਮੰਡੀ ਧਮਾਕੇ ਅਤੇ ਬਹਿਬਲ ਕਲਾਂ ਗੋਲੀਕਾਂਡ ਦੇ ਮਾਮਲਿਆਂ ਸਬੰਧੀ ਬਹਿਸ ਕਰਨ ਦੀ ਮੰਗ ਕੀਤੀ ਗਈ ਅਤੇ ਸਦਨ 'ਚ ਨਾਅਰੇਬਾਜ਼ੀ ਕੀਤੀ ਗਈ। ਇਸ ਤੋਂ ਬਾਅਦ 'ਆਪ' ਵਿਧਾਇਕਾਂ ਨੇ ਸਦਨ 'ਚੋਂ ਵਾਕਆਊਟ ਕਰ ਦਿੱਤਾ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਨਾਲ ਜੁੜੀਆਂ ਖ਼ਬਰਾਂ ਦੱਸਾਂਗੇ-

ਹੁਣ ਜਲੰਧਰ 'ਚ ਵੀ ਲੱਗੇ 'ਸਿੱਧੂ ਦੇਸ਼ ਦਾ ਗੱਦਾਰ' ਦੇ ਪੋਸਟਰ (ਵੀਡੀਓ)      
ਪੁਲਵਾਮਾ ਹਮਲੇ ਨੂੰ ਲੈ ਕੇ ਪਾਕਿਸਤਾਨ ਪ੍ਰਤੀ ਨਰਮੀ ਵਿਖਾਉਣ ਵਾਲੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਇਕ ਵਾਰ ਫਿਰ ਨਿਸ਼ਾਨੇ 'ਤੇ ਹਨ। ਜਿਸਦਾ ਸਬੂਤ ਇਹ ਪੋਸਟਰ ਦੇ ਰਹੇ ਹਨ। ਜੋ ਜਲੰਧਰ ਸ਼ਹਿਰ 'ਚ ਲੱਗਾਏ ਗਏ ਹਨ। 

ਬਾਦਲ ਦੇ ਜੇਲ ਭੇਜਣ ਦੇ ਬਿਆਨ 'ਤੇ ਬੋਲੀ ਪ੍ਰਨੀਤ ਕੌਰ (ਵੀਡੀਓ)      
ਬੀਤੇ ਦਿਨੀਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਆਪਣੀ ਗ੍ਰਿਫਤਾਰੀ ਅਤੇ ਕੈਪਟਨ ਅਮਰਿੰਦਰ ਸਿੰਘ ਵਲੋਂ ਸਿਆਸੀ ਮਨਸ਼ਾ ਕਾਰਨ ਜਾਣ ਬੁੱਝ ਕੇ ਜੇਲ ਭੇਜੇ ਜਾਣ ਦੇ ਦਿੱਤੇ ਬਿਆਨ 'ਤੇ ਬੋਲਦੇ ਹੋਏ ਪ੍ਰਨੀਤ ਕੌਰ ਨੇ ਕਿਹਾ ਹੈ ਕਿ ਜੇਲ ਭੇਜਣਾ ਜਾਂ ਨਾ ਭੇਜਣਾ ਇਹ ਅਦਾਲਤ ਤੈਅ ਕਰਦੀ ਹੈ 

ਕੈਪਟਨ ਵਲੋਂ 'ਆਪ' ਦੀਆਂ ਨਵ-ਵਿਆਹੀਆਂ ਵਿਧਾਇਕਾਂ ਨੂੰ ਮੁਬਾਰਕਾਂ      
ਆਮ ਆਦਮੀ ਪਾਰਟੀ ਦੀਆਂ ਨਵ ਵਿਆਹੀਆਂ ਵਿਧਾਇਕਾਂ ਰੁਪਿੰਦਰ ਕੌਰ ਰੂਬੀ ਅਤੇ ਬਲਜਿੰਦਰ ਕੌਰ ਆਪੋ-ਆਪਣੇ ਜੀਵਨ ਸਾਥੀਆਂ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਵਿਖੇ ਉਨ੍ਹਾਂ ਨਾਲ ਮੁਲਾਕਾਤ ਕਰਨ ਪੁੱਜੀਆਂ। 

ਕੋਟਕਪੂਰਾ ਗੋਲੀ ਕਾਂਡ 'ਚ ਹੁਣ ਸਾਬਕਾ ਡੀ. ਜੀ. ਪੀ. ਸੁਮੇਧ ਸੈਣੀ ਦੀ ਵਾਰੀ!          
ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀ ਕਾਂਡ ਅਤੇ ਬੇਅਦਬੀ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਸਿਟ) ਨੇ ਸੂਬੇ ਦੇ ਸਾਬਕਾ ਡੀ. ਜੀ. ਪੀ. ਅਤੇ ਵਿਵਾਦਾਂ 'ਚ ਘਿਰੇ ਰਹਿਣ ਵਾਲੇ ਸੁਮੇਧ ਸਿੰਘ ਸੈਣੀ ਨੂੰ ਤਲਬ ਕਰ ਲਿਆ ਹੈ।

ਅਧਿਆਪਕ ਨੇ ਲਾਏ ਜ਼ਿਲਾ ਸਿੱਖਿਆ ਅਧਿਕਾਰੀ 'ਤੇ ਥੱਪੜ ਮਾਰਨ ਦੇ ਦੋਸ਼ (ਵੀਡੀਓ)      
 ਸ੍ਰੀ ਮੁਕਤਸਰ ਸਾਹਿਬ ਦੇ ਹਲਕਾ ਮਲੋਟ ਦੇ ਪਿੰਡ ਬੁਰਜ ਸਿਧਵਾਂ 'ਚ ਡੀ.ਓ ਵਲੋਂ ਇਕ ਅਧਿਆਪਕ ਦੇ ਥੱਪੜ ਮਾਰ ਦੇਣ ਦੇ ਦੋਸ਼ ਲੱਗੇ ਹਨ। 

ਪੰਜਾਬ ਬਜਟ ਸੈਸ਼ਨ : ਵੱਡੇ ਬਾਦਲ ਦੀ ਗ੍ਰਿਫਤਾਰੀ ਵਾਲੇ ਬਿਆਨ 'ਤੇ ਬਾਜਵਾ ਦਾ ਪਲਟਵਾਰ      
ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਬੀਤੇ ਦਿਨ ਆਪਣੀ ਗ੍ਰਿਫਤਾਰੀ ਸਬੰਧੀ ਦਿੱਤੇ ਬਿਆਨ 'ਤੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਪਲਟਵਾਰ ਕੀਤਾ ਹੈ। 

ਪੰਜਾਬ ਬਜਟ ਸੈਸ਼ਨ : ਮੌੜ ਮੰਡੀ ਧਮਾਕੇ 'ਤੇ 'ਆਪ' ਤੇ ਖਹਿਰਾ ਧੜੇ ਵਲੋਂ ਵਾਕਆਊਟ      
 ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੌਰਾਨ ਆਮ ਆਦਮੀ ਪਾਰਟੀ ਵਲੋਂ ਮੌੜ ਮੰਡੀ ਧਮਾਕੇ ਅਤੇ ਬਹਿਬਲ ਕਲਾਂ ਗੋਲੀਕਾਂਡ ਦੇ ਮਾਮਲਿਆਂ ਸਬੰਧੀ ਬਹਿਸ ਕਰਨ ਦੀ ਮੰਗ ਕੀਤੀ ਗਈ ਅਤੇ ਸਦਨ 'ਚ ਨਾਅਰੇਬਾਜ਼ੀ ਕੀਤੀ ਗਈ। 

ਦਸੂਹਾ : ਸ਼ੱਕੀ ਹਾਲਾਤ 'ਚ ਖੜੀ ਗੱਡੀ 'ਚੋਂ ਮਿਲੀ ਮੁੰਡੇ ਦੀ ਲਾਸ਼ ਤੇ ਅਸਲਾ!      
ਦਸੂਹਾ ਦੇ ਗਰਨਾ ਸਾਹਿਬ-ਭੂਸ਼ਾ ਸੜਕ 'ਤੇ ਪਿੰਡ ਕੱਠਾਣਾ ਨਜ਼ਦੀਕ ਸੜਕ 'ਤੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਲੋਕਾਂ ਨੇ ਸੜਕ ਕਿਨਾਰੇ ਅੰਮ੍ਰਿਤਸਰ ਨੰਬਰ ਦੀ ਹੋਂਡਾ ਸਿਟੀ ਕਾਰ ਵਿਚ ਸ਼ੱਕੀ ਹਾਲਾਤ ਵਿਚ ਇਕ ਵਿਅਕਤੀ ਦੀ ਲਾਸ਼ ਪਈ ਦੇਖੀ।      

ਪੰਜਾਬ ਬਜਟ ਸੈਸ਼ਨ : ਮਜੀਠੀਆ ਨੇ ਗਰੀਬ ਬੱਚਿਆਂ ਨੂੰ ਵਰਦੀਆਂ ਨਾ ਮਿਲਣ ਦਾ ਮੁੱਦਾ ਚੁੱਕਿਆ      
ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੌਰਾਨ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਵਲੋਂ ਸਰਕਾਰੀ ਸਕੂਲਾਂ 'ਚ ਗਰੀਬ ਬੱਚਿਆਂ ਨੂੰ ਸਰਦੀਆਂ ਦੀ ਵਰਦੀ ਹੁਣ ਤੱਕ ਨਾ ਦਿੱਤੇ ਜਾਣ ਦਾ ਮੁੱਦਾ ਚੁੱਕਿਆ ਗਿਆ।

ਗ੍ਰੰਥੀ ਦੀ ਲਾਪਰਵਾਹੀ, ਚੂਹਿਆਂ ਨੇ ਕੁਤਰਿਆ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਦਾ ਸੁਖ-ਆਸਣ      
ਗਿੱਦੜਬਾਹਾ ਦੇ ਇਕ ਪਿੰਡ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੁਖ-ਆਸਣ ਦੀ ਬੇਅਦਬੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਬੇਅਦਬੀ ਦੀ ਇਹ ਘਟਨਾ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਵਲੋਂ ਸਾਫ-ਸਫਾਈ ਕਰਨ 'ਚ ਲਾਪਰਵਾਹੀ ਕਾਰਨ ਹੋਈ ਹੈ। 

 
 
 


author

Anuradha

Content Editor

Related News