Punjab Wrap Up : ਪੜ੍ਹੋ 11 ਫਰਵਰੀ ਦੀਆਂ ਵੱਡੀਆਂ ਖ਼ਬਰਾਂ

02/11/2019 5:28:32 PM

ਜਲੰਧਰ (ਵੈੱਬ ਡੈਸਕ) : ਦਾਖਾ ਹਲਕੇ 'ਚ ਇਕ ਲੜਕੀ ਨੂੰ ਬੰਧਕ ਬਣਾ ਕੇ 12 ਨੌਜਵਾਨਾਂ ਵਲੋਂ ਸਮੂਹਿਕ ਬਲਾਤਕਾਰ ਕਰਨ ਦਾ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦੂਜੇ ਪਾਸੇ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਖਹਿਰਾ ਨੇ ਅੱਜ ਪ੍ਰੈੱਸ ਕਾਨਫਰੰਸ ਕਰਦੇ ਹੋਏ ਕਿਹਾ ਕਿ ਦਿਨਕਰ ਗੁਪਤਾ ਨੂੰ ਪੰਜਾਬ 'ਚ ਡੀ. ਜੀ. ਪੀ. ਆਰੂਸਾ ਆਲਮ ਦੇ ਲਗਵਾਇਆ ਹੈ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਨਾਲ ਜੁੜੀਆਂ ਖ਼ਬਰਾਂ ਦੱਸਾਂਗੇ-

ਲੁਧਿਆਣਾ ਸ਼ਰਮਸਾਰ, 12 ਨੌਜਵਾਨਾਂ ਵਲੋਂ ਬੰਧਕ ਬਣਾ ਕੁੜੀ ਨਾਲ ਬਲਾਤਕਾਰ (ਵੀਡੀਓ)
ਦਾਖਾ ਹਲਕੇ ਵਿਚ ਸ਼ਨੀਵਾਰ ਦੇਰ ਰਾਤ ਇਕ ਲੜਕੀ ਨੂੰ ਬੰਧਕ ਬਣਾ ਕੇ 12 ਨੌਜਵਾਨਾਂ ਵਲੋਂ ਸਮੂਹਿਕ ਬਲਾਤਕਾਰ ਕਰਨ ਦਾ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਇਥੋਂ ਦੇ ਪਾਸ਼ ਇਲਾਕੇ ਦੇ ਕੁੜੀ-ਮੁੰਡਾ ਸ਼ਨੀਵਾਰ ਰਾਤ ਸਾਢੇ ਅੱਠ ਵਜੇ ਕਾਰ 'ਚ ਸਵਾਰ ਹੋ ਕੇ ਸਾਊਥ ਸਿਟੀ ਵੱਲ ਨਿਕਲੇ ਸਨ। 

ਆਰੂਸਾ ਦੀ ਸਿਫਾਰਿਸ਼ 'ਤੇ ਲੱਗਾ ਪੰਜਾਬ 'ਚ ਡੀ. ਜੀ. ਪੀ: ਖਹਿਰਾ      
ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਜਲੰਧਰ ਵਿਖੇ ਪ੍ਰੈੱਸ ਕਾਨਫੰਰਸ ਕਰਦੇ ਹੋਏ ਪੰਜਾਬ ਦੇ ਨਵੇਂ ਬਣੇ ਡੀ. ਜੀ. ਪੀ. ਦਿਨਕਰ ਗੁਪਤਾ ਬਾਰੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਦਿਨਕਰ ਗੁਪਤਾ ਨੂੰ ਪੰਜਾਬ 'ਚ ਡੀ. ਜੀ. ਪੀ. ਆਰੂਸਾ ਆਲਮ ਨੇ ਲਗਵਾਇਆ ਹੈ। 

ਸੰਗਰੂਰ ਦੀ ਕੁੜੀ ਯੂ.ਕੇ. ਦੇ ਫਾਈਨਾਂਸ ਵਿਭਾਗ 'ਚ ਬਣੀ ਅਧਿਕਾਰੀ
ਸ਼ਹਿਰ ਦੀ ਚਾਹਤ ਸੇਖੋਂ ਦੇ ਸਿਵਲ ਸਰਵਿਸਜ਼ ਲਈ ਚੁਣੇ ਜਾਣ 'ਤੇ ਇਲਾਕੇ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਚਾਹਤ ਦੇ ਪਿਤਾ ਵਕੀਲ ਦੇ ਤੌਰ 'ਤੇ ਪ੍ਰੈਕਟਿਸ ਕਰਦੇ ਹਨ। 

ਬਹਿਬਲ ਕਲਾਂ ਗੋਲੀ ਕਾਂਡ, ਸੀਨੀਅਰ ਤੇ ਜੂਨੀਅਰ ਬਾਦਲ ਨੂੰ ਅਦਾਲਤ ਤੋਂ ਰਾਹਤ
ਨਗਰ ਦੀ ਅਦਾਲਤ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼  ਸਿੰਘ ਬਾਦਲ ਅਤੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਵੱਡੀ ਰਾਹਤ  ਦਿੰਦੇ ਹੋਏ ਉਨ੍ਹਾਂ ਖਿਲਾਫ ਬਹਿਬਲ ਕਲਾਂ ਗੋਲੀਕਾਂਡ ਨੂੰ ਲੈ ਕੇ ਦਾਇਰ ਕੀਤੀ ਸ਼ਿਕਾਇਤ  ਨੂੰ ਖਾਰਜ ਕਰ ਦਿੱਤਾ ਹੈ। 

66 ਸਾਲ ਦਾ ਬਜ਼ੁਰਗ ਲਾਉਂਦਾ ਹੈ ਘੋੜੇ ਨਾਲ ਦੌੜ, ਜਿੱਤ ਚੁੱਕਿਐ 100 ਤੋਂ ਵੱਧ ਮੈਡਲ
ਜਿਸ ਉਮਰ 'ਚ ਗੋਢਿਆਂ ਦਾ ਦਰਦ ਤੇ ਹੋਰ ਬੀਮਾਰੀਆਂ ਤੋਂ ਪਰੇਸ਼ਾਨ ਹੋ ਕੇ ਲੋਕਾਂ ਤੁਰਨਾ ਮੁਸ਼ਕਲ ਹੋ ਜਾਂਦਾ ਹੈ। ਉਸ ਉਮਰ 'ਚ ਤਲਵੰਡੀ ਝਿਊਰੀਆਂ 'ਚ 66 ਸਾਲ ਦਾ ਬਲਵੰਤ ਸਿੰਘ ਰੋਜ਼ਾਨਾ 2 ਕਿਲੋਮੀਟਰ ਘੋੜੇ ਨਾਲ ਦੌੜ ਲਗਾਉਂਦਾ ਹੈ।

 ...ਤੇ ਹੁਣ 'ਲੁਧਿਆਣਾ' ਨੂੰ ਮਿਲੇਗੀ ਟ੍ਰੈਫਿਕ ਤੋਂ ਨਿਜਾਤ      
ਸ਼ਹਿਰ 'ਚ ਟ੍ਰੈਫਿਕ ਸਮੱਸਿਆ ਦੇ ਹੱਲ ਲਈ ਖਾਲੀ ਪਲਾਟ 'ਚ ਪਾਰਕਿੰਗ ਬਣਾਉਣ ਦੀ ਮਨਜ਼ੂਰੀ ਦੇਣ ਦੀ ਜਿਹੜੀ ਯੋਜਨਾ 'ਯੂਨੀਫਾਈਡ ਮੈਟਰੋਪਲੇਟਿਨ ਅਥਾਰਟੀ' ਦੀ ਮੀਟਿੰਗ ਦੌਰਾਨ ਬਣਾਈ ਗਈ ਸੀ, ਉਸ 'ਤੇ ਐੱਮ. ਪੀ. ਰਵਨੀਤ ਬਿੱਟੂ ਨੇ ਐਤਵਾਰ ਨੂੰ ਮੇਅਰ ਦੀ ਹਾਜ਼ਰੀ 'ਚ ਮੋਹਰ ਲਾ ਦਿੱਤੀ ਹੈ। 

ਕਾਂਗਰਸੀ ਵਿਧਾਇਕ ਨੇ ਆਪਣੇ ਹੀ ਮੁੱਖ ਮੰਤਰੀ 'ਤੇ ਚੁੱਕੇ ਸਵਾਲ      
ਅਮਲੋਹ ਤੋਂ ਕਾਂਗਰਸ ਵਿਧਾਇਕ ਕਾਕਾ ਰਣਦੀਪ ਸਿੰਘ ਨਾਭਾ ਨੇ ਇਕ ਵਾਰ ਫਿਰ ਆਪਣੀ ਹੀ ਪਾਰਟੀ 'ਤੇ ਸਵਾਲ ਖੜੇ ਕੀਤੇ ਹਨ। ਐਤਵਾਰ ਨੂੰ ਪਟਿਆਲਾ ਵਿਖੇ ਰਮਸਾ ਅਧਿਆਪਕਾਂ 'ਤੇ ਹੋਏ ਲਾਠੀ ਚਾਰਜ 'ਤੇ ਬੋਲਦਿਆ ਰਣਦੀਪ ਨਾਭਾ ਨੇ ਕਿਹਾ ਕਿ ਸਰਕਾਰ ਦੀ ਕੀ ਮਜਬੂਰੀ ਸੀ ਜੋ ਅਧਿਆਪਕਾਂ 'ਤੇ ਲਾਠੀਚਾਰਜ ਕਰਨਾ ਪਿਆ

ਲੁਧਿਆਣਾ ਗੈਂਗਰੇਪ ਮਾਮਲੇ 'ਚ ਦੋ ਮੁਲਜ਼ਮ ਗ੍ਰਿਫਤਾਰ, ਏ. ਐੱਸ. ਆਈ. ਸਸਪੈਂਡ      
ਸ਼ਨੀਵਾਰ ਰਾਤ ਦਾਖਾ ਹਲਕੇ ਵਿਚ ਇਕ ਲੜਕੀ ਨੂੰ ਬੰਧਕ ਬਣਾ ਕੇ 11-12 ਨੌਜਵਾਨਾਂ ਵਲੋਂ ਕੀਤੇ ਗਏ ਸਮੂਹਿਕ ਬਲਾਤਕਾਰ ਦੇ ਮਾਮਲੇ ਵਿਚ ਦੋ ਕਥਿਤ ਮੁਲਜ਼ਮਾਂ ਨੂੰ ਦਾਖਾ ਪੁਲਸ ਨੇ ਹਿਰਾਸਤ ਵਿਚ ਲਿਆ ਹੈ। ਇਸ ਦੇ ਨਾਲ ਹੀ ਦਾਖਾ ਥਾਣੇ ਦੇ ਏ. ਐੱਸ. ਆਈ. ਵਿੱਦਿਆ ਰਤਨ ਨੂੰ ਵੀ ਸਸਪੈਂਡ ਕਰ ਦਿੱਤਾ ਗਿਆ ਹੈ। 

ਅਧਿਆਪਕਾਂ 'ਤੇ ਹੋਏ ਲਾਠੀਚਾਰਜ ਦਾ ਮੁੱਦਾ ਲੋਕ ਸਭਾ 'ਚ ਚੁਕਾਂਗੇ : ਚੰਦੂਮਾਜਰਾ (ਵੀਡੀਓ)      
ਆਨੰਦਪੁਰ ਸਾਹਿਬ ਤੋਂ ਅਕਾਲੀ ਦਲ ਦੇ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਸੋਮਵਾਰ ਨੂੰ ਲੋਕ ਸਭਾ 'ਚ ਪਟਿਆਲਾ 'ਚ ਅਧਿਆਪਕਾਂ 'ਤੇ ਹੋਏ ਲਾਠੀਚਾਰਜ ਦਾ ਮੁੱਦਾ ਚੁੱਕਣਗੇ। ਚੰਦੂਮਾਜਰਾ ਨੇ ਕਿਹਾ ਕਿ ਅਧਿਆਪਕਾਂ 'ਤੇ ਜਿਸ ਤਰ੍ਹਾਂ ਕੈਪਟਨ ਸਰਕਾਰ ਦਮਨਕਾਰੀ ਨੀਤੀ ਅਪਣਾ ਰਹੀ ਹੈ

 ਕਵਿਤਾ ਖੰਨਾ ਦੀ ਦਾਅਵੇਦਾਰੀ ਨਾਲ ਕਈ ਭਾਜਪਾ ਆਗੂਆਂ ਨੇ ਬਦਲੀਆਂ ਸੁਰਾਂ
 ਆਗਾਮੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਲੋਕ ਸਭਾ ਹਲਕਾ ਗੁਰਦਾਸਪੁਰ ਅੰਦਰ ਮਰਹੂਮ ਫਿਲਮੀ ਸਿਤਾਰੇ ਤੇ ਇਸ ਹਲਕੇ ਤੋਂ ਲੋਕ ਸਭਾ ਮੈਂਬਰ ਬਣ ਚੁੱਕੇ ਵਿਨੋਦ ਖੰਨਾ ਦੀ ਧਰਮਪਤਨੀ ਦੀਆਂ ਸ਼ੁਰੂ ਹੋਈਆਂ ਸਰਗਰਮੀਆਂ ਕਾਰਨ ਇਸ ਹਲਕੇ ਅੰਦਰ ਭਾਜਪਾ ਦੀਆਂ ਸਮੀਕਰਨਾਂ ਬਦਲਦੀਆਂ ਦਿਖਾਈ ਦੇ ਰਹੀਆਂ ਹਨ।


Anuradha

Content Editor

Related News