ਪੰਜਾਬ ਭਵਿੱਖ ਦੀਆਂ ਚੋਣਾਂ 'ਚ ਕਦੇ ਵੀ ਗੱਦਾਰ ਨੂੰ ਸਵੀਕਾਰ ਨਹੀਂ ਕਰੇਗਾ: ਰਾਜਾ ਵੜਿੰਗ

Friday, Feb 06, 2026 - 01:57 PM (IST)

ਪੰਜਾਬ ਭਵਿੱਖ ਦੀਆਂ ਚੋਣਾਂ 'ਚ ਕਦੇ ਵੀ ਗੱਦਾਰ ਨੂੰ ਸਵੀਕਾਰ ਨਹੀਂ ਕਰੇਗਾ: ਰਾਜਾ ਵੜਿੰਗ

ਚੰਡੀਗੜ੍ਹ- ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ’ਤੇ ਤਿੱਖਾ ਹਮਲਾ ਕਰਦਿਆਂ ਉਨ੍ਹਾਂ ਨੂੰ ਨਾ ਸਿਰਫ਼ ਗੱਦਾਰ ਹੀ ਨਹੀਂ, ਸਗੋਂ ਨਾਸ਼ੁਕਰਾ ਵੀ ਕਰਾਰ ਦਿੱਤਾ ਹੈ। ਰਾਜਾ ਵੜਿੰਗ ਨੇ ਟਵੀਟ ਕੀਤਾ ਕਿ ਕਾਂਗਰਸ ਨੇ ਬਿੱਟੂ ਨੂੰ ਆਨੰਦਪੁਰ ਸਾਹਿਬ ਵਿੱਚ ਰੱਖ ਕੇ ਉਸਦਾ ਪਹਿਲਾ ਕਾਰਜਕਾਲ ਸੰਭਵ ਬਣਾਇਆ, ਫਿਰ ਜਦੋਂ ਉਹ ਉੱਥੋਂ ਨਹੀਂ ਜਿੱਤ ਸਕਿਆ, ਤਾਂ ਉਸਨੂੰ ਲੁਧਿਆਣਾ ਭੇਜ ਦਿੱਤਾ ਗਿਆ ਜਿੱਥੇ ਉਸਨੇ ਕਾਂਗਰਸੀ ਵਰਕਰਾਂ ਦੇ ਸਮਰਥਨ ਨਾਲ ਦੋ ਵਾਰ ਜਿੱਤ ਪ੍ਰਾਪਤ ਕੀਤੀ।

ਇਹ ਵੀ ਪੜ੍ਹੋ-SC ਵਿਦਿਆਰਥੀਆਂ ਨਾਲ ਧੋਖਾ ਕਰ ਰਹੀ ਆਮ ਆਦਮੀ ਪਾਰਟੀ : ਹਰਸਿਮਰਤ ਕੌਰ ਬਾਦਲ

ਕਾਂਗਰਸ ਪ੍ਰਧਾਨ ਨੇ ਸਵਾਲ ਉਠਾਇਆ ਕਿ ਜੇ ਰਵਨੀਤ ਬਿੱਟੂ ਇੰਨੇ ਹੀ ਮਜ਼ਬੂਤ ਨੇਤਾ ਸਨ, ਤਾਂ ਭਾਜਪਾ ਦੀ ਟਿਕਟ ’ਤੇ ਚੋਣ ਕਿਉਂ ਨਹੀਂ ਜਿੱਤ ਸਕੇ। ਉਨ੍ਹਾਂ ਕਿਹਾ ਕਿ ਇਹ ਯਾਦ ਰੱਖੋ ਕਿ ਪੰਜਾਬ ਭਵਿੱਖ ਦੀਆਂ ਚੋਣਾਂ 'ਚ ਕਦੇ ਵੀ ਗੱਦਾਰ ਨੂੰ ਸਵੀਕਾਰ ਨਹੀਂ ਕਰੇਗਾ!

ਇਹ ਵੀ ਪੜ੍ਹੋ- ਤਰਨਤਾਰਨ ਵਾਸੀਆਂ ਲਈ ਅਹਿਮ ਖਬਰ, 2 ਦਿਨ ਬੰਦ ਰਹੇਗਾ ਇਹ ਰੇਲਵੇ ਫਾਟਕ

PunjabKesari

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

shivani attri

Content Editor

Related News