ਪੰਜਾਬ ਦੇ ਮੌਸਮ ਨਾਲ ਜੁੜੀ ਭਵਿੱਖਬਾਣੀ; ਜਾਣੋ ਪੂਰਾ ਹਫ਼ਤਾ ਕਿਵੇਂ ਦਾ ਰਹੇਗਾ ਮੌਸਮ
Tuesday, Nov 26, 2024 - 11:00 AM (IST)
ਲੁਧਿਆਣਾ/ਚੰਡੀਗੜ੍ਹ: ਨਵੰਬਰ ਦਾ ਮਹੀਨਾ ਖ਼ਤਮ ਹੋਣ ਵਾਲਾ ਹੈ, ਪਰ ਪੰਜਾਬ ਵਿਚ ਅਜੇ ਵੀ ਨਾ ਤਾਂ ਖੁੱਲ੍ਹ ਕੇ ਠੰਡ ਪਈ ਹੈ ਤੇ ਨਾ ਹੀ ਬਰਸਾਤ ਹੋਈ ਹੈ। ਇਸ ਮਹੀਨੇ ਦੀ ਗੱਲ ਕਰੀਏ ਤਾਂ ਤਕਰੀਬਨ 99 ਫ਼ੀਸਦੀ ਘੱਟ ਬਾਰਿਸ਼ ਹੋਈ ਹੈ। ਮੌਸਮ ਵਿਭਾਗ ਮੁਤਾਬਕ ਅੱਜ ਪੰਜਾਬ ਵਿਚ ਧੁੰਦ ਦਾ ਅਲਰਟ ਨਹੀਂ ਹੈ। ਕੱਲ ਯਾਨੀ ਬੁੱਧਵਾਰ ਤੋਂ ਇਲਾਕੇ ਵਿਚ ਧੁੰਦ ਦਾ ਅਸਰ ਵੇਖਣ ਨੂੰ ਮਿਲੇਗਾ। ਤਾਪਮਾਨ ਵਿਚ ਹੌਲੀ-ਹੌਲੀ ਗਿਰਾਵਟ ਹੋ ਰਹੀ ਹੈ, ਜਿਸ ਨਾਲ ਹਲਕੀ-ਹਲਕੀ ਠੰਡ ਵੱਧਣੀ ਸ਼ੁਰੂ ਹੋ ਗਈ ਹੈ। ਬੀਤੇ ਦਿਨੀਂ ਪੰਜਾਬ ਦੇ ਤਾਪਮਾਨ ਵਿਚ 1.2 ਡਿਗਰੀ ਗਿਰਾਵਟ ਦਰਜ ਕੀਤੀ ਗਈ।
ਇਹ ਖ਼ਬਰ ਵੀ ਪੜ੍ਹੋ - ਖ਼ੁਸ਼ਖ਼ਬਰੀ! ਪੰਜਾਬ ਸਰਕਾਰ ਨੇ ਲੋਕਾਂ ਦੇ ਖ਼ਾਤਿਆਂ 'ਚ ਪਾਏ ਪੈਸੇ, ਤੁਸੀਂ ਵੀ ਹੁਣੇ ਚੈੱਕ ਕਰੋ ਆਪਣਾ Balance
ਇਸ ਵਾਰ ਸਿਰਫ਼ ਪੰਜਾਬ ਹੀ ਨਹੀਂ ਸਗੋਂ ਬਾਕੀ ਇਲਾਕਿਆਂ ਵਿਚ ਵੀ ਠੰਡ ਘੱਟ ਪੈ ਰਹੀ ਹੈ। ਮੌਸਮ ਵਿਗਿਆਨ ਕੇਂਦਰ ਮੁਤਾਬਕ ਪੰਜਾਬ-ਚੰਡੀਗੜ੍ਹ ਨਾਲ ਲਗਦੇ ਪਹਾੜੀ ਇਲਾਕਿਆਂ ਵਿਚ ਬਰਫ਼ਬਾਰੀ ਆਮ ਨਾਲੋਂ ਕਾਫ਼ੀ ਘੱਟ ਹੋਈ ਹੈ। ਇਸੇ ਕਾਰਨ ਉੱਤਰ ਭਾਰਤ ਵਿਚ ਤਾਪਮਾਨ ਆਮ ਨਾਲੋਂ ਕਾਫ਼ੀ ਘੱਟ ਹੈ। ਮੌਸਮ ਵਿਭਾਗ ਮੁਤਾਬਕ ਅਗਲੇ ਹਫ਼ਤੇ ਤਕ ਕਿਸੇ ਵੈਸਟਰਨ ਡਿਸਟਰਬੈਂਸ ਦੇ ਵੀ ਐਕਟਿਵ ਹੋਣ ਦੇ ਆਸਾਰ ਨਹੀਂ ਹਨ, ਜਿਸ ਕਾਰਨ ਪੰਜਾਬ ਵਿਚ ਬਾਰਿਸ਼ ਦੇ ਆਸਾਰ ਨਹੀਂ ਹੈ। ਵਿਭਾਗ ਮੁਤਾਬਕ ਤਾਪਮਾਨ ਵਿਚ ਗਿਰਾਵਟ ਤਾਂ ਆਵੇਗੀ, ਪਰ ਬਾਰਿਸ਼ ਹੋਣ ਦਾ ਅਨੁਮਾਨ ਨਹੀਂ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ 35 ਲੱਖ ਲੋਕਾਂ ਨੂੰ ਮਿਲੇਗਾ ਖ਼ਾਸ ਤੋਹਫ਼ਾ! List 'ਚ ਆ ਗਿਆ ਨਾਂ
ਪੰਜਾਬ 'ਚ ਪ੍ਰਦੂਸ਼ਣ ਤੋਂ ਮਿਲ ਰਹੀ ਰਾਹਤ, ਚੰਡੀਗੜ੍ਹ 'ਚ ਬਣੀ 'ਆਫ਼ਤ'
ਪੰਜਾਬ ਵਾਸੀਆਂ ਲਈ ਰਾਹਤ ਭਰੀ ਗੱਲ ਇਹ ਹੈ ਕਿ ਸੂਬੇ ਵਿਚ ਪ੍ਰਦੂਸ਼ਣ ਦਾ ਪੱਧਰ ਲਗਾਤਾਰ ਘੱਟ ਰਿਹਾ ਹੈ। ਦੂਜੇ ਪਾਸੇ ਚੰਡੀਗੜ੍ਹ ਵਿਚ ਸਥਿਤੀ ਖ਼ਤਰਨਾਕ ਬਣੀ ਹੋਈ ਹੈ। ਚੰਡੀਗੜ੍ਹ ਦੇ ਕਈ ਇਲਾਕਿਆਂ ਵਿਚ ਤਾਂ AQI 300 ਤਕ ਪਹੁੰਚ ਚੁੱਕਿਆ ਹੈ। ਕੁਝ ਹਫ਼ਤੇ ਪਹਿਲਾਂ AQI 300 ਪਾਰ ਚੱਲ ਰਿਹਾ ਸੀ, ਜੋ ਹੁਣ 118 ਤਕ ਪਹੁੰਚ ਗਿਆ ਹੈ। ਇਸੇ ਤਰ੍ਹਾਂ ਖੰਨਾ ਵਿਚ ਵਿਚ AQI 191, ਪਟਿਆਲਾ ਵਿਚ 184, ਜਲੰਧਰ ਵਿਚ 151, ਲੁਧਿਆਣਾ ਵਿਚ 138, ਰੂਪਨਗਰ ਵਿਚ 123 ਅਤੇ ਬਠਿੰਡਾ ਵਿਚ 117 ਦਰਜ ਕੀਤਾ ਗਿਆ ਹੈ। ਅਜੇ ਵੀ ਮੰਡੀ ਗੋਬਿੰਦਗੜ੍ਹ ਸੂਬੇ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਬਣਿਆ ਹੋਇਆ ਹੈ, ਜਿੱਥੇ AQI 207 ਦਰਜ ਕੀਤਾ ਗਿਆ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8