ਆਉਣ ਵਾਲੇ ਦਿਨਾਂ 'ਚ ਠੰਡ ਨਾਲ ਕੁੰਗੜੇਗਾ ਪੰਜਾਬ
Thursday, Dec 20, 2018 - 04:50 PM (IST)

ਲੁਧਿਆਣਾ(ਨਰਿੰਦਰ)— ਪੰਜਾਬ ਵਿਚ ਆਉਣ ਵਾਲੇ ਦਿਨਾਂ ਵਿਚ ਠੰਡ ਵਧ ਸਕਦੀ ਹੈ। ਮੌਸਮ ਵਿਗਿਆਨਕਾਂ ਨੇ ਕਰੀਬ 3 ਤੋਂ 4 ਡਿਗਰੀ ਤੱਕ ਪਾਰੇ ਵਿਚ ਗਿਰਾਵਟ ਹੋਣ ਦੀ ਸੰਭਾਵਨਾ ਜ਼ਾਹਰ ਕੀਤੀ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੀ ਹੈੱਡ ਪ੍ਰਭਜੋਤ ਕੌਰ ਸਿੱਧੂ ਨੇ ਦੱਸਿਆ ਕਿ ਜੰਮੂ-ਕਸ਼ਮੀਰ ਵਿਚ ਬੀਤੇ ਦਿਨਾਂ ਵਿਚ ਸ਼ੀਤ ਲਹਿਰ ਦੇ ਵਧਣ ਦੇ ਚਲਦੇ ਉਸ ਦਾ ਅਸਰ ਪੰਜਾਬ 'ਤੇ ਵੀ ਦੇਖਣ ਨੂੰ ਮਿਲੇਗਾ। ਉਥੇ ਹੀ ਕੋਹਰਾ ਪੈਣ ਨਾਲ ਲੋਕਾਂ ਨੂੰ ਆਪਣਾ ਠੰਡ ਤੋਂ ਬਚਾਅ ਕਰਨ ਲਈ ਵੀ ਸਿਫਾਰਿਸ਼ ਕੀਤੀ ਗਈ ਹੈ ਤਾਂ ਕਿ ਖੁਸ਼ਕ ਜਲਵਾਯੂ ਉਨ੍ਹਾਂ ਦੀ ਸਿਹਤ ਨੂੰ ਨੁਕਸਾਨ ਨਾ ਪਹੁੰਚਾ ਸਕੇ। ਜਦੋਂਕਿ ਕਿਸਾਨਾਂ ਨੂੰ ਰਾਤ ਦੇ ਸਮੇਂ ਆਪਣੇ ਖੇਤਾਂ ਵਿਚ ਪਾਣੀ ਲਗਾਉਣ ਦੀ ਸਲਾਹ ਦਿੱਤੀ ਗਈ ਹੈ।