ਮੌਸਮ ''ਚ ਆਈ ਤਬਦੀਲੀ, ਸ਼ਾਮ ਢੱਲਦੇ ਹੀ ਹੋਣ ਲੱਗਦੈ ਹਲਕੀ ਠੰਡ ਦਾ ਅਹਿਸਾਸ
Wednesday, Sep 30, 2020 - 02:47 PM (IST)

ਹੁਸ਼ਿਆਰਪੁਰ (ਅਮਰਿੰਦਰ)— ਸ਼ਹਿਰ ਅਤੇ ਆਸਪਾਸ ਦੇ ਇਲਾਕਿਆਂ ਦੇ ਮੌਸਮ 'ਚ ਹੁਣ ਤਬਦੀਲੀ ਵੇਖਣ ਨੂੰ ਮਿਲ ਰਹੀ ਹੈ। ਪਹਿਲਾਂ ਜਿੱਥੇ ਲੋਕ ਦਿਨ ਸਮੇਂ ਹੁੰਮਸ ਮਹਿਸੂਸ ਕਰਦੇ ਸਨ, ਉਥੇ ਹੀ ਹੁਣ ਦਿਨ ਦਾ ਮੌਸਮ ਵੀ ਸੁਹਾਵਣਾ ਬਣਿਆ ਹੋਇਆ ਹੈ। ਸ਼ਾਮ ਢੱਲਦੇ ਹੀ ਹੁਣ ਲੋਕਾਂ ਨੂੰ ਹਲਕੀ ਜਿਹੀ ਠੰਡ ਦਾ ਅਹਿਸਾਸ ਹੋਣ ਲਗਦਾ ਹੈ। ਹਿਮਾਚਲ ਪ੍ਰਦੇਸ਼ ਦੇ ਪਹਾੜੀ ਇਲਾਕਿਆਂ 'ਚ ਹੋਈ ਅਚਾਨਕ ਬਰਫਬਾਰੀ ਨਾਲ ਪੰਜਾਬ 'ਚ ਵੀ ਮੌਸਮ ਨੇ ਕਰਵਟ ਲਈ ਹੈ ਅਤੇ ਤਾਪਮਾਨ 'ਚ ਗਿਰਾਵਟ ਦਰਜ ਕੀਤੀ ਗਈ, ਜਿਸ ਨਾਲ ਲੋਕਾਂ ਨੇ ਵੀ ਰਾਹਤ ਮਹਿਸੂਸ ਕੀਤੀ ਹੈ।
ਇਹ ਵੀ ਪੜ੍ਹੋ: ਜਲੰਧਰ: ਨੌਜਵਾਨ ਦਾ ਕਤਲ ਕਰਨ ਤੋਂ ਪਹਿਲਾਂ ਦੀ ਵੀਡੀਓ ਆਈ ਸਾਹਮਣੇ, ਦੋਸਤ ਨੇ ਇੰਝ ਦਿੱਤਾ ਵਾਰਦਾਤ ਨੂੰ ਅੰਜਾਮ
ਸ਼ਹਿਰ ਦਾ ਵਧ ਤੋਂ ਵਧ ਤਾਪਮਾਨ 28 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਸ਼ਹਿਰ ਦੀਆਂ ਸੜਕਾਂ ਉੱਤੇ ਵੀ ਵਾਹਨਾਂ ਦੀ ਗਿਣਤੀ ਜ਼ਿਆਦਾ ਵਿਖਾਈ ਦੇ ਰਹੀ ਹੈ। ਸ਼ਹਿਰ ਦੇ ਬਾਜ਼ਾਰਾਂ 'ਚ ਰੌਣਕਾਂ ਵੀ ਵਧ ਗਈਆਂ ਹਨ। ਸ਼ਹਿਰ ਦੇ ਅੰਦਰੂਨੀ ਇਲਾਕੇ ਨੂੰ ਛੱਡ ਕੇ ਪਿੰਡਾਂ ਵਿਚ ਵੀ ਹੁਣ ਮੌਸਮ 'ਚ ਤਬਦੀਲੀ ਆਉਣ ਨਾਲ ਲੋਕਾਂ ਨੇ ਆਪਣੇ ਘਰਾਂ ਅਤੇ ਦੁਕਾਨਾਂ 'ਚ ਲੱਗੇ ਕੂਲਰ ਅਤੇ ਏ. ਸੀ. ਬੰਦ ਕਰ ਦਿੱਤੇ ਹਨ।
ਸੰਪਰਕ ਕਰਨ 'ਤੇ ਚੰਡੀਗੜ੍ਹ ਮੌਸਮ ਮਹਿਕਮੇ ਦੇ ਡਾਇਰੈਕਟਰ ਡਾ. ਸੁਰਿੰਦਰਪਾਲ ਸ਼ਰਮਾ ਨੇ ਦੱਸਿਆ ਕਿ ਹੁਣੇ ਅਗਲੇ 2-3 ਦਿਨਾਂ ਵਿਚ ਮੀਂਹ ਪੈਣ ਦੀ ਸੰਭਾਵਨਾ ਬਹੁਤ ਘੱਟ ਹੈ। ਉਥੇ ਹੀ ਮੌਸਮ 'ਚ ਤਬਦੀਲੀ ਵੇਖਣ ਨੂੰ ਮਿਲ ਸਕਦੀ ਹੈ, ਠੰਡ ਵਧ ਸਕਦੀ ਹੈ ਅਤੇ ਲੋਕਾਂ ਨੂੰ ਹੁੰਮਸ ਤੋਂ ਰਾਹਤ ਮਿਲ ਸਕਦੀ ਹੈ।
ਇਹ ਵੀ ਪੜ੍ਹੋ: ਆਂਗਨਵਾੜੀ 'ਚ ਪੜ੍ਹਨ ਵਾਲੀ ਇਸ ਮਾਸੂਮ ਨੇ ਇੰਝ ਚਮਕਾਇਆ ਪੰਜਾਬ ਦਾ ਨਾਂ, ਪਰਿਵਾਰ ਹੋਇਆ ਬਾਗੋ-ਬਾਗ