ਪਾਈਪ ਲਗਾ ਕੇ ਕਾਰ, ਫਰਸ਼ ਧੋਤੇ ਤਾਂ ਅੱਜ ਤੋਂ ਹੋਵੇਗਾ ਜੁਰਮਾਨਾ

07/01/2019 11:50:00 AM

ਜਲੰਧਰ (ਖੁਰਾਣਾ)— ਪੰਜਾਬ ਸਰਕਾਰ ਨੇ ਕੁਝ ਦਿਨ ਪਹਿਲਾਂ ਸਖਤ ਨਿਰਦੇਸ਼ ਜਾਰੀ ਕੀਤੇ ਸਨ ਕਿ ਪੂਰੇ ਸੂਬੇ 'ਚ ਪਾਣੀ ਦੀ ਬਰਬਾਦੀ ਰੋਕਣ ਲਈ ਪਾਈਪ ਲਗਾ ਕੇ ਕਾਰ ਜਾਂ ਫਰਸ਼ ਧੋਣ 'ਤੇ ਪੂਰਨ ਪਾਬੰਦੀ ਲਗਾ ਦਿੱਤੀ ਗਈ ਹੈ ਅਤੇ ਬਗੀਚਿਆਂ ਨੂੰ ਪਾਣੀ ਵੀ ਸ਼ਾਮ 5 ਵਜੇ ਤੋਂ ਬਾਅਦ ਦਿੱਤਾ ਜਾ ਸਕੇਗਾ। ਨਿਗਮ ਸੋਮਵਾਰ ਤੋਂ ਇਨ੍ਹਾਂ ਹੁਕਮਾਂ ਨੂੰ ਲਾਗੂ ਕਰਨ ਜਾ ਰਿਹਾ ਹੈ, ਜਿਸ ਕਾਰਨ ਵੱਖ-ਵੱਖ ਖੇਤਰਾਂ 'ਚ ਜਾ ਕੇ ਪਾਣੀ ਦੀ ਬਰਬਾਦੀ ਕਰ ਰਹੇ ਲੋਕਾਂ ਦੇ ਚਲਾਨ ਕੱਟੇ ਜਾਣਗੇ ਅਤੇ ਮੌਕੇ 'ਤੇ ਹੀ ਜੁਰਮਾਨਾ ਵਸੂਲਿਆ ਜਾਵੇਗਾ। ਪਹਿਲੀ ਵਾਰ ਫੜੇ ਜਾਣ 'ਤੇ ਜੁਰਮਾਨਾ 1000, ਦੂਜੀ ਵਾਰ ਫੜੇ ਜਾਣ 'ਤੇ 2000 ਅਤੇ ਤੀਜੀ ਵਾਰ ਫੜੇ ਜਾਂਦੇ ਹੋ ਤਾਂ ਪਾਣੀ ਦਾ ਕੁਨੈਕਸ਼ਨ ਉਸ ਸਮੇਂ ਹੀ ਕੱਟ ਦਿੱਤਾ ਜਾਵੇਗਾ ਅਤੇ 5000 ਰੁਪਏ ਜੁਰਮਾਨਾ ਲਗਾ ਕੇ ਕੁਨੈਕਸ਼ਨ ਲਗਾਇਆ ਜਾਵੇਗਾ।


shivani attri

Content Editor

Related News