ਸੈਸ਼ਨ ਤੋਂ ਪਹਿਲਾਂ ਮਨਪ੍ਰੀਤ ਸਿੰਘ ਬਾਦਲ ਨੇ ਪੇਸ਼ ਕੀਤੇ ਪ੍ਰਸਤਾਵ
Monday, Aug 27, 2018 - 01:39 PM (IST)

ਚੰਡੀਗੜ੍ਹ (ਮਨਮੋਹਨ)— ਅੱਜ ਪੰਜਾਬ ਵਿਧਾਨ ਸਭਾ ਸੈਸ਼ਨ ਤੋਂ ਪਹਿਲਾਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਪੰਜਾਬ ਮੰਤਰੀ ਮੰਡਲ ਨਾਲ ਮੀਟਿੰਗ ਕੀਤੀ, ਜਿਸ 'ਚ 4 ਪ੍ਰਸਤਾਵਾਂ 'ਤੇ ਚਰਚਾ ਕੀਤੀ ਗਈ।
- ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੂੰ ਮਨ ਲਿਆ ਗਿਆ ਹੈ, ਐਕਸ਼ਨ ਟੇਕਿੰਗ ਰਿਪੋਰਟ ਵੀ ਟੇਬਲ 'ਤੇ ਰੱਖ ਲਈ ਹੈ ਅਤੇ ਸਿਫਾਰਿਸ਼ ਕੀਤੀ ਗਈ ਹੈ ਕਿ ਇਹ ਵਿਧਾਨ ਸਭਾ 'ਚ ਟੇਬਲ ਕਰ ਦਿੱਤੀ ਜਾਵੇ ਅਤੇ ਅੱਜ ਇਸ ਨੂੰ ਪੇਸ਼ ਕੀਤਾ ਜਾਵੇਗਾ।
- ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ ਪੁਲਸ ਅੰਡਮੈਂਟ ਐਕਟ 2017 'ਚ ਸੋਧ ਕੀਤਾ ਗਿਆ ਹੈ, ਜਿਸ 'ਚ ਸੁਪਰੀਮ ਕੋਰਟ ਵੱਲੋਂ ਪ੍ਰਕਾਸ਼ ਸਿੰਘ ਕੇਸ ਦੇ ਤਹਿਤ ਕੁਝ ਕਾਨੂੰਨ ਬਣਾਏ ਗਏ ਸਨ, ਉਸ ਨੂੰ ਹੁਣ ਪੰਜਾਬ 'ਚ ਲਾਗੂ ਕੀਤਾ ਜਾਵੇਗਾ। ਇਸ ਨੂੰ ਪੰਜਾਬ ਵਿਧਾਨ ਸਭਾ 'ਚ ਲਿਆਂਦਾ ਜਾਵੇਗਾ। ਸਕਿਓਰਿਟੀ ਕਮਿਸ਼ਨ ਬਣਾਇਆ ਜਾਵੇਗਾ, ਜਿਸ 'ਚ ਨੇਤਾ ਪ੍ਰਤੀਪੱਖ ਅਤੇ ਹੋਮ ਮਨਿਸਟਰ ਆਫ ਸਟੇਟ ਸ਼ਾਮਲ ਹੋਵੇਗਾ।
- ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਪਸ਼ੂਆਂ ਦੀ ਖੁਰਾਕ ਲਈ ਸਰਕਾਰ ਇਕ ਨਵਾਂ ਕਾਨੂੰਨ ਲੈ ਕੇ ਆ ਰਹੀ ਹੈ ਤਾਂਕਿ ਪਸ਼ੂਆਂ ਦੀ ਖੁਰਾਕ 'ਚ ਕੋਈ ਮਿਕਸਿੰਗ ਨਾ ਹੋਵੇ ਕਿਉਂਕਿ ਪੰਜਾਬ ਦਾ ਸਭ ਤੋਂ ਵੱਡਾ ਸੈਕਟਰ ਡੇਅਰੀ ਹੈ। ਇਸ ਲਈ ਇਹ ਜ਼ਰੂਰੀ ਸੀ ਕਿਉਂਕਿ ਇਥੇ ਇਕ ਪਾਸੇ ਜਿੱਥੇ ਇਨਸਾਨਾਂ ਦੀ ਖੁਰਾਕ ਦੀ ਪਰਵਾਹ ਕੀਤੀ ਜਾਂਦੀ ਹੈ ਅਜਿਹੇ 'ਚ ਜਾਨਵਰਾਂ ਦਾ ਵੀ ਉਨਾ ਹੀ ਹੱਕ ਬਣਦਾ ਹੈ।
- ਇਸ ਦੇ ਨਾਲ ਹੀ ਸਰਕਾਰ ਵੱਲੋਂ ਪੁਰਾਣੇ ਕੇਸਾਂ ਦਾ ਜਲਦੀ ਨਿਪਟਾਰਾ ਕਰਨ ਲਈ ਨਵੇਂ ਕਾਨੂੰਨ ਬਣਾਏ ਗਏ ਹਨ। ਇਸ ਦੇ ਲਈ ਸਰਕਾਰ ਵੱਲੋਂ ਪੰਜਾਬ ਡਿਸਪਿਊਟ ਰੈਜ਼ੁਲੇਸ਼ਨ ਐਂਡ ਲਿਟੀਗੇਸ਼ਨ ਪਾਲਿਸੀ ਬਣਾਈ ਗਈ ਹੈ। ਪੈਂਡਿੰਗ ਪਏ ਕੇਸਾਂ ਦਾ ਜਲਦੀ ਨਿਪਟਾਰਾ ਕੀਤਾ ਜਾਵੇਗਾ।