ਮਾਨਸੂਨ ਇਜਲਾਸ : ਪੰਜਾਬ ਵਿਧਾਨ ਸਭਾ ਬਾਹਰ ਹੰਗਾਮਾ, PPE ਕਿੱਟਾਂ ਪਾ ਪੁੱਜੇ ''ਆਪ'' ਵਿਧਾਇਕ
Friday, Aug 28, 2020 - 11:45 AM (IST)
ਚੰਡੀਗੜ੍ਹ : ਕੋਰੋਨਾ ਦੌਰ ਦੌਰਾਨ ਪੰਜਾਬ ਵਿਧਾਨ ਸਭਾ 'ਚ ਮਾਨਸੂਨ ਇਜਲਾਸ ਦੀ ਕਾਰਵਾਈ ਸ਼ੁਰੂ ਹੋ ਚੁੱਕੀ ਹੈ। ਇਕ ਦਿਨ ਲਈ ਚੱਲਣ ਵਾਲੇ ਇਸ ਇਜਸਾਲ ਦੌਰਾਨ ਸਭ ਤੋਂ ਪਹਿਲਾਂ ਵਿੱਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ।
ਇਹ ਵੀ ਪੜ੍ਹੋ : 'ਪੰਜਾਬ ਵਿਧਾਨ ਸਭਾ' ਦਾ ਇਕ ਦਿਨਾ ਇਜਲਾਸ ਅੱਜ, ਕੈਪਟਨ ਨੇ ਕੀਤੀ ਖ਼ਾਸ ਅਪੀਲ
ਕੋਰੋਨਾ ਦੇ ਚੱਲਦਿਆਂ ਕਈ ਵਿਧਾਇਕ ਵਿਧਾਨ ਸਭਾ 'ਚ ਹਾਜ਼ਰ ਨਹੀਂ ਹੋਏ। ਇਜਲਾਸ ਦੌਰਾਨ ਵਿਧਾਨ ਸਭਾ ਅੰਦਰ ਖੇਤੀ ਸੁਧਾਰ ਆਰਡੀਨੈਂਸ ਦਾ ਮੁੱਦਾ ਗੂੰਜੇਗਾ ਅਤੇ ਇਨ੍ਹਾਂ ਆਰਡੀਨੈਂਸਾਂ ਖਿਲਾਫ਼ ਮਤਾ ਪਾਸ ਹੋ ਸਕਦਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਖੇਤੀ ਸੁਧਾਰ ਆਰਡੀਨੈਂਸ ਦਾ ਮਤਾ ਖੁਦ ਪੇਸ਼ ਕੀਤੇ ਜਾਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਇਸ ਤੋਂ ਇਲਾਵਾ ਵਿਧਾਨ ਸਭਾ 'ਚ 5 ਹੋਰ ਆਰਡੀਨੈਂਸਾਂ 'ਤੇ ਮੋਹਰ ਲੱਗ ਸਕਦੀ ਹੈ।
ਇਹ ਵੀ ਪੜ੍ਹੋ : ਸ਼ਰਮਨਾਕ : ਵਿਹੜੇ 'ਚ ਖੜ੍ਹੀ ਨਾਬਾਲਗ ਕੁੜੀ ਦਾ ਹੱਥ ਫੜ੍ਹਿਆ, ਕੀਤੀਆਂ ਅਸ਼ਲੀਲ ਹਰਕਤਾਂ
ਵਿਧਾਨ ਸਭਾ ਬਾਹਰ 'ਆਪ' ਵਿਧਾਇਕਾਂ ਦਾ ਹੰਗਾਮਾ
ਪੰਜਾਬ ਵਿਧਾਨ ਸਭਾ ਦੇ ਬਾਹਰ ਆਮ ਆਦਮੀ ਪਾਰਟੀ ਦੇ ਵਿਧਾਇਕ ਪੀ. ਪੀ. ਈ. ਕਿੱਟਾਂ ਪਾ ਕੇ ਪਹੁੰਚੇ ਹੋਏ ਹਨ। ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਖੁਦ ਨੂੰ ਨਜ਼ਰਬੰਦ ਕੀਤੇ ਜਾਣ ਦੇ ਦੋਸ਼ ਲਾਏ ਹਨ। ਵਿਧਾਇਕ ਆਪਣੇ ਨਾਲ ਕੋਰੋਨਾ ਦੀਆਂ ਰਿਪੋਰਟਾਂ ਵੀ ਲੈ ਕੇ ਆਏ ਹਨ।
ਇਹ ਵੀ ਪੜ੍ਹੋ : ਅਕਾਲੀ ਦਲ ਦੇ ਸਾਬਕਾ ਸੰਸਦ ਮੈਂਬਰ 'ਚਤਿੰਨ ਸਿੰਘ ਸਮਾਓ' ਦਾ ਦਿਹਾਂਤ