ਪੰਜਾਬ ਵਿਧਾਨ ਸਭਾ ਦੇ ਮਾਨਸੂਨ ਇਜਲਾਸ 'ਤੇ ਸੰਕਟ ਦੇ ਬੱਦਲ, ਵਿਰੋਧੀ ਧਿਰ ਦੇ ਬਿਨਾਂ ਹੋ ਸਕਦੈ ਸੈਸ਼ਨ
Wednesday, Aug 26, 2020 - 11:32 PM (IST)
ਜਲੰਧਰ (ਐੱਨ. ਮੋਹਨ)— ਪੰਜਾਬ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ 'ਤੇ ਸੰਕਟ ਦੇ ਬੱਦਲ ਨਜ਼ਰ ਆਉਣ ਲੱਗੇ ਹਨ। ਪੰਜਾਬ 'ਚ ਭਿਆਨਕ ਰੂਪ ਲੈ ਚੁੱਕਾ ਕੋਰੋਨਾ ਵਾਇਰਸ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ, ਚਾਰ ਮੰਤਰੀਆਂ ਅਤੇ ਦੋ ਦਰਜਨ ਦੇ ਕਰੀਬ ਵਿਧਾਇਕਾਂ ਨੂੰ ਆਪਣੀ ਚਪੇਟ 'ਚ ਲੈ ਚੁੱਕਾ ਹੈ। ਇਕ ਦਿਨ ਪਹਿਲਾਂ ਯਾਨੀ ਮੰਗਲਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਦਲ ਦੀ ਵੱਖ-ਵੱਖ ਹੋਈ ਬੈਠਕ ਅਤੇ ਦੁਪਹਿਰ ਦੇ ਖਾਣੇ ਤੋਂ ਬਾਅਦ ਇਜਲਾਸ ਦੇ ਭਵਿੱਖ 'ਤੇ ਸੰਕਟ ਵਧ ਗਿਆ ਹੈ।
ਇਹ ਵੀ ਪੜ੍ਹੋ: ਹੁਸ਼ਿਆਰਪੁਰ 'ਚ ਬੇਰਹਿਮੀ ਨਾਲ ਵਿਅਕਤੀ ਦਾ ਕਤਲ, ਦਰੱਖ਼ਤ ਨਾਲ ਲਟਕਦੀ ਮਿਲੀ ਲਾਸ਼
ਦੱਸਣਯੋਗ ਹੈ ਕਿ ਅਕਾਲੀ ਦਲ ਦੇ ਵਿਧਾਇਕ ਨੇ ਪਾਰਟੀ ਦੇ ਸੀਨੀਅਰ ਆਗੂਆਂ, ਜਿਨ੍ਹਾਂ 'ਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਸ਼ਾਮਲ ਸਨ, ਦੇ ਨਾਲ ਭੋਜਨ ਵੀ ਕੀਤਾ ਸੀ। ਵਿਧਾਇਕ ਵਡਾਲਾ ਨੇ ਵਿਧਾਨ ਸਭਾ ਸੈਸ਼ਨ ਦੇ ਮੱਦੇਨਜ਼ਰ ਕੋਰੋਨਾ ਟੈਸਟ ਕਰਵਾਇਆ ਸੀ। ਮੰਗਲਵਾਰ ਦੇਰ ਰਾਤ ਵਡਾਲਾ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ ਸੀ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਵਿਧਾਇਕ ਦਲ ਦੀ ਬੈਠਕ ਦੁਪਹਿਰ ਦੇ ਖਾਣੇ 'ਤੇ ਬੁਲਾਈ ਗਈ ਸੀ, ਜਿਸ 'ਚ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਵੀ ਮੌਜੂਦ ਸਨ। ਬੈਠਕ ਤੋਂ ਬਾਅਦ ਸਾਰੇ ਵਿਧਾਇਕਾਂ ਨੇ ਭੋਜਨ ਵੀ ਇਕੱਠੇ ਕੀਤਾ। ਮੰਗਲਵਾਰ ਦੇਰ ਰਾਤ ਮਨਜੀਤ ਸਿੰਘ ਬਿਲਾਸਪੁਰ ਜਦੋਂ ਆਪਣੀ ਰਿਹਾਇਸ਼ 'ਤੇ ਪਹੁੰਚੇ ਤਾਂ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਉਨ੍ਹਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆ ਚੁੱਕੀ ਹੈ।
ਇਹ ਵੀ ਪੜ੍ਹੋ: ਕੈਪਟਨ ਦੀ ਸੋਨੀਆ ਨਾਲ ਗੱਲਬਾਤ, 'ਕੋਰੋਨਾ' ਦੇ ਹਾਲਾਤ ਤੋਂ ਕਰਵਾਇਆ ਜਾਣੂੰ
ਵਿਧਾਇਕਾਂ ਲਈ ਇਕਾਂਤਵਾਸ 'ਚ ਜਾਣ ਦਾ ਪੈਦਾ ਹੋ ਸਕਦਾ ਹੈ ਸੰਕਟ
ਕੋਰੋਨਾ ਨੂੰ ਲੈ ਕੇ ਜਾਰੀ ਨਿਰਦੇਸ਼ਾਂ ਅਨੁਸਾਰ ਪਾਜ਼ੇਟਿਵ ਵਿਅਕਤੀ ਦੇ ਸੰਪਰਕ 'ਚ ਆਏ ਲੋਕਾਂ ਨੂੰ ਘੱਟ ਤੋਂ ਘੱਟ 4 ਦਿਨ ਹੋਰ ਅਧਿਕਾਰਤ ਤੌਰ 'ਤੇ 12 ਦਿਨ ਖੁਦ ਨੂੰ ਇਕਾਂਤਵਾਸ ਕਰਨਾ ਹੁੰਦਾ ਹੈ ਅਤੇ ਇਕਾਂਤਵਾਸ ਤੋਂ ਵਾਪਸ ਆਉਣ ਤੋਂ ਬਾਅਦ ਫਿਰ ਤੋਂ ਕੋਰੋਨਾ ਟੈਸਟ ਕਰਵਾਉਣਾ ਹੁੰਦਾ ਹੈ। ਇਸੇ ਗੱਲ ਨੂੰ ਲੈ ਕੇ ਚਿੰਤਾ ਵਾਲੀ ਸਥਿਤੀ ਬਣੀ ਹੋਈ ਹੈ। ਅਜਿਹੇ ਹਾਲਾਤ 'ਚ ਦੋਵੇਂ ਵਿਰੋਧੀ ਪਾਰਟੀਆਂ ਦੇ ਸਾਰੇ ਵਿਧਾਇਕਾਂ ਲਈ ਇਕਾਂਤਵਾਸ 'ਚ ਜਾਣ ਦਾ ਸੰਕਟ ਪੈਦਾ ਹੋ ਸਕਦਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਪੰਜਾਬ ਵਿਧਾਨ ਸਭਾ ਦਾ ਆਉਣ ਵਾਲਾ ਇਜਲਾਸ ਬਿਨਾਂ ਵਿਰੋਧੀ ਦਲ ਦੇ ਹੋਵੇਗਾ। ਮੈਡੀਕਲ ਟੀਮ ਅਤੇ ਵਿਧਾਨ ਸਭਾ ਦੇ ਪ੍ਰਧਾਨ ਇਸ ਬਾਰੇ 'ਚ ਕੋਈ ਫੈਸਲਾ ਲੈਣਗੇ। ਜ਼ਿਕਰਯੋਗ ਹੈ ਕਿ ਦੋਵੇਂ ਵਿਰੋਧੀ ਧਿਰਾਂ ਦੀਆਂ ਪਾਰਟੀਆਂ ਦੇ ਵਿਧਾਇਕ ਪਹਿਲਾਂ ਤੋਂ ਹੀ ਕੋਰੋਨਾ ਪਾਜ਼ੇਟਿਵ ਆ ਚੁੱਕੇ ਹਨ।
ਇਹ ਵੀ ਪੜ੍ਹੋ: ਕਲਯੁੱਗੀ ਪੁੱਤ ਤੇ ਨੂੰਹ ਦਾ ਸ਼ਰਮਨਾਕ ਕਾਰਾ, ਬਜ਼ੁਰਗ ਮਾਂ ਦੀ ਕੁੱਟਮਾਰ ਕਰਕੇ ਰਾਤ ਦੇ ਹਨ੍ਹੇਰੇ ’ਚ ਹਾਈਵੇਅ ’ਤੇ ਸੁੱਟਿਆ
ਇਹ ਵੀ ਪੜ੍ਹੋ: ਵਿਧਾਇਕ ਪਰਗਟ ਸਿੰਘ ਸਮੇਤ 125 ਦੀ ਰਿਪੋਰਟ ਆਈ ਕੋਰੋਨਾ ਪਾਜ਼ੇਟਿਵ