ਸਦਨ ''ਚ CM ਮਾਨ ਦਾ ਵਿਰੋਧੀਆਂ ਖ਼ਿਲਾਫ਼ ਧਮਾਕੇਦਾਰ ਭਾਸ਼ਣ, ਬੋਲੇ-ਇਨ੍ਹਾਂ ਨੂੰ ਨਰਕਾਂ ''ਚ ਢੋਈ ਮਿਲੂ? (ਵੀਡੀਓ)

03/04/2024 6:27:18 PM

ਚੰਡੀਗੜ੍ਹ : ਪੰਜਾਬ ਵਿਧਾਨ ਸਭਾ 'ਚ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਵਿਰੋਧੀਆਂ ਦੀਆਂ ਸਰਕਾਰਾਂ ਕਰਕੇ ਅਸੀਂ ਮਟੀਰੀਅਲ ਬਣ ਗਏ। ਸਾਡੇ ਬਾਪੂਆਂ ਨੇ ਇਨ੍ਹਾਂ ਦੇ ਬਾਪੂਆਂ ਵਾਂਗ ਸੋਨੇ ਦੇ ਬਿਸਕੁਟਾਂ ਦੀ ਤਸਕਰੀ ਨਹੀਂ ਕੀਤੀ। ਅਸੀਂ ਤਾਂ ਕਰਕੇ ਮਟੀਰੀਅਲ ਹਾਂ। ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਮਿਹਨਤੀ ਹਾਂ, ਕਾਮੇ ਹਾਂ, ਕਿਰਤੀ ਹਾਂ ਅਤੇ ਇਨ੍ਹਾਂ ਨੂੰ ਮਟੀਰੀਅਲ ਲੱਗਦਾ ਹੈ। ਉਨ੍ਹਾਂ ਕਿਹਾ ਕਿ ਇਹ ਸਵਾ-ਸਵਾ ਲੱਖ ਦੇ ਸ਼ਾਲ ਲੈ ਕੇ ਆਉਂਦੇ ਹਨ ਤਾਂ ਫਿਰ ਅਸੀਂ ਤਾਂ ਮਟੀਰੀਅਲ ਹੀ ਲੱਗਾਂਗੇ।

ਇਹ ਵੀ ਪੜ੍ਹੋ : ਪੰਜਾਬ ਦੇ ਇਸ ਇਲਾਕੇ 'ਚ ਅੱਜ ਸਰਕਾਰੀ ਛੁੱਟੀ ਦਾ ਐਲਾਨ, ਸਰਕਾਰੀ ਦਫ਼ਤਰ ਤੇ ਹੋਰ ਅਦਾਰੇ ਰਹਿਣਗੇ ਬੰਦ

ਮੈਂ ਦੱਸਣਾ ਚਾਹੁੰਦਾ ਹਾਂ ਕਿ ਅਸੀਂ ਕੋਈ ਮਟੀਰੀਅਲ ਨਹੀਂ, ਸਾਡਾ ਵਿੱਤ ਮੰਤਰੀ ਮੰਨਿਆ-ਪ੍ਰਮੰਨਿਆ ਐਡਵੋਕੇਟ ਹੈ, ਕੈਬਨਿਟ ਮੰਤਰੀ ਬਲਜੀਤ ਕੌਰ ਮੰਨੀ-ਪ੍ਰਮੰਨੀ ਅੱਖਾਂ ਦੀ ਡਾਕਟਰ ਹੈ, ਸਾਡੇ ਕੋਲ ਡਾ. ਚਰਨਜੀਤ ਚੰਨੀ ਅੱਖਾਂ ਦਾ ਡਾਕਟਰ ਹੈ। ਇਸ ਕਰਕੇ ਅਸੀਂ ਮਟੀਰੀਅਲ ਨਹੀਂ, ਸਗੋਂ ਬਹੁਤ ਸਿਆਣੇ ਹਾਂ। ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰਾਂ ਆਉਂਦੀਆਂ ਹਨ ਅਤੇ ਆ ਕੇ ਸਰਕਾਰੀ ਸੰਸਥਾਵਾਂ ਨੂੰ ਵੇਚ ਦਿੰਦੀਆਂ ਹਨ ਪਰ ਅਸੀਂ ਪਹਿਲੀ ਵਾਰ ਉਲਟੀ ਗੰਗਾ ਵਹਾਈ ਹੈ ਅਤੇ ਅਸੀਂ 540 ਮੈਗਾਵਾਟ ਦਾ ਥਰਮਲ ਪਲਾਂਟ ਖ਼ਰੀਦਿਆ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਡਿਫਾਲਟਰ ਬਿਜਲੀ ਖ਼ਪਤਕਾਰਾਂ ਨੂੰ ਵੱਡਾ ਝਟਕਾ, ਪੜ੍ਹੋ ਕੀ ਹੈ ਪੂਰੀ ਖ਼ਬਰ

ਉਸ ਦਾ ਨਾਂ ਸ੍ਰੀ ਗੁਰੂ ਅਮਰਦਾਸ ਥਰਮਲ ਪਲਾਂਟ ਰੱਖਿਆ ਹੈ। ਉਨ੍ਹਾਂ ਕਿਹਾ ਕਿ ਇੱਥੇ ਗੁਰੂਆਂ ਦੀ ਗੱਲ ਚੱਲ ਰਹੀ ਹੈ ਅਤੇ ਵਿਰੋਧੀ ਮੁਰਦਾਬਾਦ ਦੇ ਨਾਅਰੇ ਲਾ ਰਹੇ ਹਨ। ਇਨ੍ਹਾਂ ਨੂੰ ਨਰਕਾਂ 'ਚ ਢੋਈ ਮਿਲੇਗੀ? ਇਨ੍ਹਾਂ ਨੂੰ ਸਿਰਫ ਕੁਰਸੀਆਂ ਚਾਹੀਦੀਆਂ ਹਨ।

ਸਾਨੂੰ ਸਰਕਾਰ ਚਲਾਉਂਦਿਆਂ 2 ਸਾਲ ਹੋ ਗਏ ਹਨ ਅਤੇ ਪੰਜਾਬ ਨੂੰ ਕੋਈ ਘਾਟਾ ਨਹੀਂ ਪੈਣ ਦਿੱਤਾ ਅਤੇ ਇਹ ਨਹੀਂ ਕਿਹਾ ਕਿ ਖਜ਼ਾਨਾ ਖ਼ਾਲੀ ਹੈ। ਉਨ੍ਹਾਂ ਕਿਹਾ ਕਿ ਤੁਹਾਡਾ ਖ਼ਜ਼ਾਨਾ ਵੀ ਖ਼ਾਲੀ ਹੈ ਅਤੇ ਨੀਅਤ ਵੀ ਖ਼ਾਲੀ ਹੈ। ਉਨ੍ਹਾਂ ਨੇ ਸੁਖਪਾਲ ਖਹਿਰਾ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਤੁਸੀਂ ਅਜੇ ਕਾਂਗਰਸੀ ਹੀ ਹੋ।  ਉਨ੍ਹਾਂ ਕਿਹਾ ਕਿ ਜਦੋਂ ਪੰਜਾਬ ਦੀ ਤਰੱਕੀ ਦੀ ਗੱਲ ਹੋ ਰਹੀ ਹੈ, ਉਸ ਵੇਲੇ ਕਾਂਗਰਸ ਕਹਿ ਰਹੀ ਹੈ, ਸਾਨੂੰ ਕੁਰਸੀਆਂ ਦਿਵਾਓ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


 


Babita

Content Editor

Related News