ਵਿਧਾਨ ਸਭਾ 'ਚ ਵਿਰੋਧੀਆਂ 'ਤੇ ਭੜਕੇ CM ਮਾਨ-ਤਾਲੇ ਨਾਲ ਅੱਜ ਵਿਰੋਧੀ ਫਸ ਗਏ (ਵੀਡੀਓ)

Monday, Mar 04, 2024 - 12:34 PM (IST)

ਵਿਧਾਨ ਸਭਾ 'ਚ ਵਿਰੋਧੀਆਂ 'ਤੇ ਭੜਕੇ CM ਮਾਨ-ਤਾਲੇ ਨਾਲ ਅੱਜ ਵਿਰੋਧੀ ਫਸ ਗਏ (ਵੀਡੀਓ)

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੀ ਮੁੜ ਸ਼ੁਰੂ ਹੋਈ ਕਾਰਵਾਈ ਦੌਰਾਨ ਮੁੱਖ ਮੰਤਰੀ ਨੇ ਬਹਿਸ ਦੌਰਾਨ ਪ੍ਰਤਾਪ ਸਿੰਘ ਬਾਜਵਾ ਨੂੰ ਜਵਾਬ ਦਿੰਦਿਆਂ ਕਿਹਾ ਕਿ ਸਪੀਕਰ ਸਾਹਿਬ ਹਾਊਸ ਨੂੰ ਚਲਾ ਰਹੇ ਹਨ ਅਤੇ ਸਪੀਕਰ ਦਾ ਹੁਕਮ ਵਿਰੋਧੀ ਨਹੀਂ ਮੰਨ ਰਹੇ।

ਇਹ ਵੀ ਪੜ੍ਹੋ : ਪੰਜਾਬ ਦੇ ਇਸ ਇਲਾਕੇ 'ਚ ਅੱਜ ਸਰਕਾਰੀ ਛੁੱਟੀ ਦਾ ਐਲਾਨ, ਸਰਕਾਰੀ ਦਫ਼ਤਰ ਤੇ ਹੋਰ ਅਦਾਰੇ ਰਹਿਣਗੇ ਬੰਦ

ਉਨ੍ਹਾਂ ਨੇ ਸਪੀਕਰ ਨੂੰ ਕਿਹਾ ਕਿ ਇਨ੍ਹਾਂ ਦੀ ਗੱਲ ਤਾਂ ਪੰਜਾਬੀ ਲੋਕ ਨਹੀਂ ਸੁਣਦੇ, ਤੁਸੀਂ ਕਿਉਂ ਸੁਣ ਰਹੇ ਹਨ। ਉਨ੍ਹਾਂ ਕਿਹਾ ਕਿ ਵਿਰੋਧੀ ਕਹਿੰਦੇ ਹਨ ਕਿ ਇਜਲਾਸ ਛੋਟਾ ਹੁੰਦਾ ਹੈ ਤਾਂ ਸਾਨੂੰ ਬੋਲਣ ਦਾ ਮੌਕਾ ਨਹੀਂ ਮਿਲਦਾ, ਹੁਣ ਤਾਂ 15 ਮਾਰਚ ਤੱਕ ਇਜਲਾਸ ਹੈ, ਇਸ ਲਈ ਹੁਣ ਤੱਕ ਇਜਲਾਸ ਨੂੰ ਚੱਲਣ ਦਿਓ। ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਜਿੰਦਾ ਬਾਹਰੋਂ ਨਹੀਂ, ਸਗੋਂ ਅੰਦਰੋਂ ਲਾਉਣਾ ਹੈ ਤਾਂ ਜੋ ਵਿਰੋਧੀ ਧਿਰ ਅੰਦਰ ਰਹੇ ਅਤੇ ਲੋਕਤੰਤਰ ਦਾ ਮਜ਼ਾ ਆਵੇ।

ਇਹ ਵੀ ਪੜ੍ਹੋ : ਪੰਜਾਬ 'ਚ ਡਿਫਾਲਟਰ ਬਿਜਲੀ ਖ਼ਪਤਕਾਰਾਂ ਨੂੰ ਵੱਡਾ ਝਟਕਾ, ਪੜ੍ਹੋ ਕੀ ਹੈ ਪੂਰੀ ਖ਼ਬਰ

ਮੁੱਖ ਮੰਤਰੀ ਨੇ ਕਿਹਾ ਕਿ ਜਿੰਦੇ ਨਾਲ ਵਿਰੋਧੀ ਫਸ ਗਏ ਹਨ ਅਤੇ ਜੇਕਰ ਇਹ ਬਾਹਰ ਜਾਣਾ ਚਾਹੁੰਦੇ ਹਨ ਤਾਂ ਅਸੀਂ ਅੰਦਰੋਂ ਜਿੰਦਾ ਲਾ ਦਿੰਦੇ ਹਾਂ ਕਿਉਂਕਿ ਇਹ ਸੱਚ ਸੁਣ ਨਹੀਂ ਸਕਦੇ ਅਤੇ ਫਿਰ ਅਸੀਂ ਇਨ੍ਹਾਂ ਨੂੰ ਅੰਦਰ ਵੜਨ ਨਹੀਂ ਦੇਵਾਂਗੇ।  ਉਨ੍ਹਾਂ ਕਿਹਾ ਕਿ 4-5 ਦਿਨ ਪਹਿਲਾਂ ਰਵਨੀਤ ਬਿੱਟੂ ਨਗਰ ਨਿਗਮ ਦਫ਼ਤਰ ਨੂੰ ਤਾਲਾ ਲਾ ਦਿੱਤਾ ਸੀ, ਉਹ ਠੀਕ ਹੈ ਅਤੇ ਸਾਡਾ ਤਾਲਾ ਗਲਤ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8



 


author

Babita

Content Editor

Related News