ਟਾਂਡਾ ਉੜਮੁੜ ਤੋਂ 'ਆਪ' ਦੇ ਜਸਵੀਰ ਸਿੰਘ ਰਾਜਾ ਜਿੱਤੇ, ਮੰਤਰੀ ਗਿਲਜ਼ੀਆ ਹਾਰੇ

Thursday, Mar 10, 2022 - 05:11 PM (IST)

ਟਾਂਡਾ ਉੜਮੁੜ (ਵਰਿੰਦਰ ਪੰਡਿਤ, ਮੋਮੀ)- ਵਿਧਾਨ ਸਭਾ ਹਲਕਾ ਉੜਮੁੜ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਸਵੀਰ ਸਿੰਘ ਰਾਜਾ ਨੇ 42029 ਵੋਟਾਂ ਹਾਸਲ ਕਰਕੇ 3881 ਵੋਟਾ ਦੇ ਅੰਤਰ ਨਾਲ ਜਿੱਤ ਹਾਸਲ ਕੀਤੀ ਹੈ। ਉਨ੍ਹਾਂ ਕਾਂਗਰਸ ਦੇ ਉਮੀਦਵਾਰ ਕੈਬਨਿਟ ਮੰਤਰੀ ਸੰਗਤ ਸਿੰਘ ਗਿਲਜੀਆਂ ਨੂੰ ਹਰਾਇਆ ਹੈ। ਗਿਲਜੀਆਂ ਨੂੰ 38148 ਵੋਟਾਂ ਮਿਲੀਆਂ ਹਨ ਜਦਕਿ ਬਹੁਜਨ ਸਮਾਜ ਪਾਰਟੀ ਅਕਾਲੀ ਦਲ ਦੇ ਸਾਂਝੇ ਉਮੀਦਵਾਰ ਲਖਵਿੰਦਰ ਸਿੰਘ ਲੱਖੀ ਨੂੰ 23030 ਵੋਟਾਂ ਹਾਸਲ ਹੋਈਆਂ ਹਨ। ਇਥੇ ਦੱਸ ਦਈਏ ਕਿ ਚੋਣਾਂ ਦੌਰਾਨ 124166 ਵੋਟਾਂ ਪੋਲ ਹੋਈਆਂ ਸਨ। 


shivani attri

Content Editor

Related News