ਸਿੱਧੂ ਮੂਸੇਵਾਲਾ ਕਰਕੇ ਹੌਟ ਸੀਟ ਬਣੀ ਵਿਧਾਨ ਸਭਾ ਹਲਕਾ ਮਾਨਸਾ, 'ਜਗ ਬਾਣੀ' 'ਤੇ ਜਾਣੋ ਪਲ-ਪਲ ਦੀ ਖ਼ਬਰ

Thursday, Mar 10, 2022 - 08:29 AM (IST)

ਸਿੱਧੂ ਮੂਸੇਵਾਲਾ ਕਰਕੇ ਹੌਟ ਸੀਟ ਬਣੀ ਵਿਧਾਨ ਸਭਾ ਹਲਕਾ ਮਾਨਸਾ, 'ਜਗ ਬਾਣੀ' 'ਤੇ ਜਾਣੋ ਪਲ-ਪਲ ਦੀ ਖ਼ਬਰ

ਮਾਨਸਾ (ਸੰਦੀਪ ਮਿੱਤਲ)- ਮਾਨਸਾ ਜ਼ਿਲ੍ਹੇ ਨਾਲ ਸਬੰਧਤ ਤਿੰਨ ਵਿਧਾਨ ਸਭਾ ਹਲਕਿਆਂ ਦੇ 34 ਉਮੀਦਵਾਰਾਂ ਦੀ ਕਿਸਮਤ ਲਈ ਈ. ਵੀ. ਐੱਮ. ਖੋਲ੍ਹਣ ਜਾ ਰਹੀਆਂ ਹਨ, ਜਿਸ ਨੂੰ ਲੈ ਕੇ ਉਮੀਦਵਾਰਾਂ ਦੇ ਦਿੱਲਾਂ ਦੀਆਂ ਧੜਕਣਾਂ ਹੋਰ ਤੇਜ਼ ਹੋ ਗਈਆਂ ਹਨ। ਇਸ ਦੇ ਨਾਲ ਵੋਟਰ ਵੀ ਬੜੀ ਉਤਸੁਕਤਾ ਨਾਲ ਨਤੀਜਿਆਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਉਹ ਆਪਣੇ ਵੋਟ ਦਾ ਇਸਤੇਮਾਲ ਕਰਕੇ ਆਪਣੇ ਉਮੀਦਵਾਰ ਦੀ ਜਿੱਤ ਪੱਕੀ ਹੋਣ ਦੀ ਆਸ ਲਾਈ ਬੈਠੇ ਹਨ। ਇਹ ਵੀ ਕਿਆਸ ਅਰਾਈਆਂ ਲਾਈਆਂ ਜਾ ਰਹੀਆਂ ਕਿ ਕਿਹੜੀ ਜਿੱਤ ਪੱਕੀ ਕਰਨ ਜਾ ਰਿਹਾ ਹੈ। 

ਅੱਜ 10 ਮਾਰਚ ਨੂੰ ਨਹਿਰੂ ਮੈਮੋਰੀਅਲ ਕਾਲਜ ਵਿਖੇ ਬਣੇ ਸਟਰਾਂਗ ਰੂਮ ’ਚ ਵੋਟਾਂ ਦੀ ਗਿਣਤੀ 8 ਵਜੇ ਸ਼ੁਰੂ ਹੋਣ ਜਾ ਰਹੀ ਹੈ। ਜਿਸ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ, ਉਨ੍ਹਾਂ ਦੇ ਸਮਰਥਕਾਂ ਅਤੇ ਵੋਟਰਾਂ ਦਾ ਲਾਮ ਲਕਸ਼ਰ ਨਹਿਰੂ ਕਾਲਜ ਦੇ ਕੈਂਪਸ ’ਚ ਪਹੁੰਚ ਚੁੱਕਾ ਹੈ। ਅੱਜ ਜਿਉਂ ਹੀ ਵੋਟਾਂ ਦੀ ਗਿਣਤੀ ਦਾ ਰੁਝਾਨ ਸ਼ੁਰੂ ਹੋਵੇਗਾ, ਉਨ੍ਹਾਂ ਵੱਲੋਂ ਜਿੱਤ ਨੂੰ ਲੈ ਕੇ ਉਪਰ ਹੇਠਾਂ ਡਿਗਦਾ ਗਾ੍ਰਫ ਵੀ ਮਾਪਿਆ ਜਾਣ ਲੱਗੇਗਾ। ਦੂਜੇ ਪਾਸੇ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਮਹਿੰਦਰ ਪਾਲ ਗੁਪਤਾ ਨੇ ਦੱਸਿਆ ਕਿ ਪੂਰੇ ਮਾਨਸਾ ਜ਼ਿਲ੍ਹੇ ਵਿੱਚ ਵੋਟਾਂ ਪਾਉਣ ਦੀ ਪ੍ਰਤੀਸ਼ਤਤਾ ਕਰੀਬ 81.13 ਫ਼ੀਸਦੀ ਰਹੀ ਹੈ। ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਚੋਣ ਹਲਕਾ 96-ਮਾਨਸਾ ਵਿੱਚ ਕਰੀਬ 78.98 ਫੀਸਦੀ, 97-ਸਰਦੂਲਗੜ੍ਹ ਵਿੱਚ ਕਰੀਬ 83.45 ਫੀਸਦੀ ਅਤੇ 98-ਬੁਢਲਾਡਾ ਵਿੱਚ ਕਰੀਬ 81 ਫ਼ੀਸਦੀ ਵੋਟਾਂ ਪਈਆਂ। 
ਉਨ੍ਹਾਂ ਦੱਸਿਆ ਕਿ ਇੰਨ੍ਹਾਂ ਚੋਣਾਂ ਦੌਰਾਨ ਜ਼ਿਲ੍ਹੇ ਦੇ 34 ਉਮੀਦਵਾਰਾਂ, ਜਿਨ੍ਹਾਂ ਵਿੱਚ ਮਾਨਸਾ ਦੇ 11, ਸਰਦੂਲਗੜ੍ਹ ਦੇ 13 ਅਤੇ ਬੁਢਲਾਡਾ ਦੇ 10 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਈ. ਵੀ. ਐੱਮਜ਼ (ਇਲੈਕਟ੍ਰੋਨਿਕ ਵੋਟਿੰਗ ਮਸ਼ੀਨ) ਵਿੱਚ ਬੰਦ ਹੈ। ਇਨ੍ਹਾਂ ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਗਿਣਤੀ ਤੋਂ ਬਾਅਦ ਹੋਵੇਗਾ। 

ਇਹ ਵੀ ਪੜ੍ਹੋ: ਪੰਜਾਬ ਵਿਧਾਨ ਸਭਾ ਚੋਣਾਂ: ਤਾਂ ਕੀ ਕਾਂਗਰਸ ਤੇ ਭਾਜਪਾ ਦਾ ਇਹ ਦਾਅ ਹੋ ਗਿਆ ਹੈ ਫਲਾਪ ?

ਇਹ ਵੀ ਦੱਸਣਯੋਗ ਹੈ ਕਿ ਮਾਨਸਾ ਜ਼ਿਲ੍ਹੇ ਦੀ ਸਭ ਤੋ ਹੌਟ ਸੀਟ ਵਿਧਾਨ ਸਭਾ ਹਲਕਾ ਮਾਨਸਾ ਦੀ ਸੀਟ ਅਤੇ ਸਭ ਦੀਆਂ ਨਜ਼ਰਾਂ ਟਿੱਕੀਆਂ ਹੋਈਆਂ ਹਨ ਕਿਉਂਕਿ ਇਸ ਸੀਟ ’ਤੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਕਾਂਗਰਸ ਪਾਰਟੀ ਵੱਲੋਂ ਚੋਣ ਲੜ ਰਹੇ ਹਨ। ਉਨ੍ਹਾਂ ਦੀ ਟੱਕਰ ਆਪ ਦੇ ਮਜ਼ਬੂਤ ਉਮੀਦਵਾਰ ਡਾ. ਵਿਜੈ ਸਿੰਗਲਾ ਨਾਲ ਚਰਚੇ ਦੇ ਘੇਰੇ ’ਚ ਹੈ ਪਰ ਇਸ ਹਲਕੇ ਵੋਟਰਾਂ ’ਚ ਅਕਾਲੀ-ਬਸਪਾ ਉਮੀਦਵਾਰ ਪ੍ਰੇਮ ਕੁਮਾਰ ਅਰੌੜਾ ਦੇ ਦੋਵਾਂ ਵਿਚਾਲੇ ਬਾਜ਼ੀ ਮਾਰਨ ਦੀਆਂ ਗੱਲਾਂ ਵੀ ਉੱਡ ਰਹੀਆਂ ਹਨ।

ਇਹ ਵੀ ਪੜ੍ਹੋ: ਤਾਂ ਕੀ ਪੰਜਾਬ ’ਚ ਪਹਿਲੀ ਵਾਰ ਬਣੇਗੀ ਗੈਰ ਪੰਥਕ ਪਾਰਟੀ ਦੀ ਸਰਕਾਰ?

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 


author

shivani attri

Content Editor

Related News