ਜੰਡਿਆਲਾ ਹਲਕੇ ਤੋਂ ਕਿਹੜੀ ਪਾਰਟੀ ਮਾਰੇਗੀ ਬਾਜ਼ੀ, ਜਾਣੋ ਪਿਛਲੀਆਂ 5 ਚੋਣਾਂ ਦਾ ਇਤਿਹਾਸ
Saturday, Feb 19, 2022 - 02:16 PM (IST)
ਜੰਡਿਆਲਾ (ਵੈੱਬ ਡੈਸਕ) : ਜੰਡਿਆਲਾ ਹਲਕਾ ਨੰਬਰ-14 ਅਨੁਸੂਚਿਤ ਜਾਤੀ ਲਈ ਰਾਖਵਾਂ) ਹੈ। ਜੰਡਿਆਲਾ ਹਲਕਾ 'ਤੇ ਤਿੰਨ ਵਾਰ ਸ਼੍ਰੋਮਣੀ ਅਕਾਲੀ ਦਲ ਦਾ ਕਬਜ਼ਾ ਰਿਹਾ ਅਤੇ 2 ਵਾਰ ਕਾਂਗਰਸ ਨੇ ਆਪਣੇ ਪੈਰ ਜਮਾਏ। ਜੰਡਿਆਲਾ ਤੋਂ 1997 ’ਚ ਸ਼੍ਰੋਮਣੀ ਅਕਾਲੀ ਦਲ ਤੋਂ ਅਜੈਪਾਲ ਸਿੰਘ ਨਾਲ ਜੇਤੂ ਰਹੇ ਅਤੇ 2002 ਵਿਚ ਕਾਂਗਰਸ ਦੇ ਉਮੀਦਵਾਰ ਸਰਦੂਲ ਸਿੰਘ ਜੰਡਿਆਲਾ ਤੋਂ ਜੇਤੂ ਉਮੀਦਵਾਰ ਰਹੇ। 2007 ਅਤੇ 2012 ਵਿਚ ਵੱਖ-ਵੱਖ ਆਗੂਆਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਸੀਟ ਤੋਂ ਜੇਤੂ ਉਮੀਦਵਾਰ ਰਹੇ। 2017 ’ਚ ਸੁਖਜਿੰਦਰ ਸਿੰਘ ਡੈਨੀ ਵੋਟਾਂ ਦੇ ਵੱਡੇ ਫ਼ਰਕ ਨਾਲ ਕਾਂਗਰਸ ਦੇ ਜੇਤੂ ਉਮੀਦਵਾਰ ਰਹੇ। ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦਲਬੀਰ ਸਿੰਘ ਨੂੰ ਹਰਾਇਆ ਸੀ। 2017 ਦੀਆਂ ਵਿਧਾਨ ਸਭਾ ਚੋਣਾਂ ’ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਭਜਨ ਸਿੰਘ ਨੂੰ ਸਭ ਤੋਂ ਘੱਟ ਵੋਟਾਂ ਨਾਲ ਹਾਰ ਦਾ ਮੂੰਹ ਵੇਖਣਾ ਪਿਆ ਸੀ।
1997
ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਅਜੈਪਾਲ ਸਿੰਘ 51377 ਵੋਟਾਂ ਹਾਸਲ ਕਰਕੇ ਜੰਡਿਆਲਾ ਤੋਂ ਜੇਤੂ ਉਮੀਦਵਾਰ ਰਹੇ। ਉਨ੍ਹਾਂ ਦੇ ਖ਼ਿਲਾਫ਼ ਕਾਂਗਰਸ ਦੇ ਉਮੀਦਵਾਰ ਸਰਦੂਲ ਸਿੰਘ ਨੂੰ 31617 ਵੋਟਾਂ ਪ੍ਰਾਪਤ ਹੋਈਆਂ ਸਨ। ਅਜੈਪਾਲ ਸਿੰਘ ਨੇ 19760 (21.71%) ਵੋਟਾਂ ਦੇ ਫ਼ਰਕ ਨਾਲ ਸਰਦੂਲ ਸਿੰਘ ਨੂੰ ਹਰਾਇਆ ਸੀ।
2002
2002 ’ਚ ਪੰਜਾਬ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਦੇ ਉਮੀਦਵਾਰ ਸਰਦੂਲ ਸਿੰਘ 45599 ਵੋਟਾਂ ਪ੍ਰਾਪਤ ਕਰ ਕੇ ਜੇਤੂ ਰਹੇ। ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਲਕੀਅਤ ਸਿੰਘ ਨੂੰ 37866 ਵੋਟਾਂ ਦੇ ਫ਼ਰਕ ਨਾਲ ਹਰਾਇਆ ਸੀ। ਸਰਦੂਲ ਸਿੰਘ ਨੇ 7733 (8.82%) ਵੋਟਾਂ ਦੇ ਫ਼ਰਕ ਨਾਲ ਮਲਕੀਅਤ ਸਿੰਘ ਨੂੰ ਹਰਾਇਆ ਸੀ।
2007
2007 ਵਿੱਚ ਪੰਜਾਬ ਦੀਆਂ ਵਿਧਾਨ ਚੋਣਾਂ ’ਚ ਜੰਡਿਆਲਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਲਕੀਅਤ ਸਿੰਘ 63124 ਵੋਟਾਂ ਨਾਲ ਜੇਤੂ ਰਹੇ ਜਦਕਿ ਉਨ੍ਹਾਂ ਦੇ ਖ਼ਿਲਾਫ਼ ਖੜ੍ਹੇ ਕਾਂਗਰਸੀ ਦੇ ਉਮੀਦਵਾਰ ਸਰਦੂਲ ਸਿੰਘ 48841 ਵੋਟਾਂ ਨਾਲ ਹਰਾ ਗਏ । 14283 (12.09%) ਵੋਟਾਂ ਦੇ ਫ਼ਰਕ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਮਲਕੀਅਤ ਸਿੰਘ ਨੇ ਜਿੱਤ ਹਾਸਲ ਕੀਤੀ ਸੀ।
2012
2012ਵਿਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬਲਜੀਤ ਸਿੰਘ ਜਲਾਲਾ ਨੇ 57611 ਵੋਟਾਂ ਨਾਲ ਜੇਤੂ ਰਹੇ। ਉਨ੍ਹਾਂ ਖ਼ਿਲਾਫ਼ ਕਾਂਗਰਸ ਪਾਰਟੀ ਦੇ ਉਮੀਦਵਾਰ ਸਰਦੂਲ ਸਿੰਘ ਨੂੰ 50321 ਵੋਟਾਂ ਨਾਲ ਹਾਰ ਝੱਲਣੀ ਪਈ ਸੀ। ਇਨ੍ਹਾਂ ਦੋਵਾਂ ਉਮੀਦਵਾਰਾਂ ’ਚ 7290 (6.41%) ਵੋਟਾਂ ਦਾ ਫ਼ਰਕ ਰਿਹਾ।
2017
2017 ਵਿੱਚ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ’ਚ ਜੰਡਿਆਲਾ (ਐੱਸ. ਸੀ) ਕਾਂਗਰਸ ਦੇ ਉਮੀਦਵਾਰ ਸੁਖਜਿੰਦਰ ਸਿੰਘ ਡੈਨੀ ਜੇਤੂ ਉਮੀਦਵਾਰ ਰਹੇ। ਸੁਖਜਿੰਦਰ ਸਿੰਘ ਨੇ 53042 ਪ੍ਰਾਪਤ ਕੀਤੀਆਂ ਸਨ ਜਦਕਿ ਉਨ੍ਹਾਂ ਖ਼ਿਲਾਫ਼ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦਲਬੀਰ ਸਿੰਘ ਨੇ 34596 ਵੋਟਾਂ ਨਾਲ ਹਾਰ ਵੇਖਣੀ ਪਈ। ਇਸ ਵਿਧਾਨ ਸਭਾ ਚੋਣਾਂ ’ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਭਜਨ ਸਿੰਘ ਨੂੰ 33815 ਵੋਟਾਂ ਮਿਲੀਆਂ ਸਨ।
2022 ਦੀਆਂ ਵਿਧਾਨ ਸਭਾ ਚੋਣਾਂ ’ਚ ਹਲਕਾ ਜੰਡਿਆਲਾ ’ਚ ਸ਼੍ਰੋਮਣੀ ਅਕਾਲੀ ਦਲ ਤੋਂ ਮਲਕੀਅਤ ਸਿੰਘ ਚੋਣ ਲੜਨਗੇ ਅਤੇ ਆਮ ਆਦਮੀ ਪਾਰਟੀ ‘ਆਪ’ ਤੋਂ ਹਰਭਜਨ ਸਿੰਘ ਸੰਯੁਕਤ ਸਮਾਜ ਮੋਰਚਾ ਤੋਂ ਗੁਰਨਾਮ ਸਿੰਘ ਕਾਂਗਰਸ ਪਾਰਟੀ ਵੱਲੋਂ ਸੁਖਜਿੰਦਰ ਸਿੰਘ ਡੈਨੀ ਅਤੇ ਭਾਜਪਾ ਵੱਲੋਂ ਗਗਨਦੀਪ ਸਿੰਘ (ਪੀ. ਐੱਲ. ਸੀ.) ਚੋਣ ਮੈਦਾਨ ’ਚ ਉਤਰਨਗੇ।
ਇਸ ਹਲਕੇ ਦੇ ਵੋਟਰਾਂ ਦੀ ਕੁੱਲ ਗਿਣਤੀ 180674 ਹੈ, ਜਿਨ੍ਹਾਂ 'ਚ 85216 ਪੁਰਸ਼, 95456 ਬੀਬੀਆਂ ਤੇ 2 ਥਰਡ ਜੈਂਡਰ ਹਨ।