ਜਲੰਧਰ ਜ਼ਿਲ੍ਹੇ ’ਚ 94 ਉਮੀਦਵਾਰਾਂ ਦਾ ਭਵਿੱਖ ਈ. ਵੀ. ਐੱਮਜ਼. ’ਚ ਕੈਦ, ਕੁੱਲ 65.2 ਫ਼ੀਸਦੀ ਹੋਈ ਵੋਟਿੰਗ

Monday, Feb 21, 2022 - 11:59 AM (IST)

ਜਲੰਧਰ ਜ਼ਿਲ੍ਹੇ ’ਚ 94 ਉਮੀਦਵਾਰਾਂ ਦਾ ਭਵਿੱਖ ਈ. ਵੀ. ਐੱਮਜ਼. ’ਚ ਕੈਦ, ਕੁੱਲ 65.2 ਫ਼ੀਸਦੀ ਹੋਈ ਵੋਟਿੰਗ

ਜਲੰਧਰ (ਚੋਪੜਾ)- ਜਲੰਧਰ ਨਾਲ ਸਬੰਧਤ 9 ਵਿਧਾਨ ਸਭਾ ਹਲਕਿਆਂ ਦੇ ਪੋਲਿੰਗ ਬੂਥਾਂ ’ਤੇ ਚੋਣਾਂ ਦੌਰਾਨ ਕੁੱਲ 65.2 ਫ਼ੀਸਦੀ ਵੋਟਿੰਗ ਹੋਣ ਦੀ ਅਧਿਕਾਰਤ ਤੌਰ ’ਤੇ ਸੂਚਨਾ ਪ੍ਰਾਪਤ ਹੋਈ। ਜ਼ਿਲ੍ਹਾ ਚੋਣ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਦੱਸਿਆ ਕਿ ਕੁਝ ਛੋਟੀਆਂ-ਮੋਟੀਆਂ ਘਟਨਾਵਾਂ ਤੋਂ ਇਲਾਵਾ ਕੁਲ ਮਿਲਾ ਕੇ ਜ਼ਿਲ੍ਹੇ ਵਿਚ ਸ਼ਾਂਤੀਪੂਰਨ ਢੰਗ ਨਾਲ ਵੋਟਿੰਗ ਨੇਪਰੇ ਚੜ੍ਹੀ। ਹਾਲਾਂਕਿ ਖ਼ਬਰ ਲਿਖੇ ਜਾਣ ਤੱਕ ਅਧਿਕਾਰਤ ਪੱਧਰ ’ਤੇ ਪੋਲਿੰਗ ਦਾ ਸਟੀਕ ਅੰਦਾਜ਼ਾ ਜਾਰੀ ਸੀ। ਵੋਟਿੰਗ ਲਈ ਪ੍ਰਸ਼ਾਸਨ ਵੱਲੋਂ ਸਾਰੇ 1975 ਪੋਲਿੰਗ ਸਟੇਸ਼ਨਾਂ ’ਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ। ਬੀਤੇ ਦਿਨ ਹੋਈ ਵੋਟਿੰਗ ਤੋਂ ਬਾਅਦ ਕੁੱਲ 94 ਉਮੀਦਵਾਰਾਂ ਦਾ ਭਵਿੱਖ ਈ. ਵੀ. ਐੱਮਜ਼ ਵਿਚ ਕੈਦ ਹੋ ਚੁੱਕਿਆ ਹੈ। ਪ੍ਰਸ਼ਾਸਨ ਮੁਤਾਬਕ ਅੰਤਿਮ ਅੰਕੜੇ ਅਪਡੇਟ ਹੋਣ ਤੋਂ ਬਾਅਦ ਕੱਲ ਜਾਰੀ ਹੋਣਗੇ।

ਐਤਵਾਰ ਨੂੰ ਹੋਈਆਂ ਚੋਣਾਂ ਵਿਚ ਜ਼ਿਲ੍ਹੇ ਦੇ 1667217 ਵੋਟਰਾਂ ਨੇ ਉਮੀਦਵਾਰਾਂ ਦੇ ਭਵਿੱਖ ਦਾ ਫ਼ੈਸਲਾ ਕਰਨਾ ਸੀ। ਸਵੇਰੇ 10.30 ਵਜੇ ਤੱਕ ਜ਼ਿਲ੍ਹੇ ਵਿਚ ਵੋਟਿੰਗ ਸਿਰਫ਼ 5.1 ਫ਼ੀਸਦੀ ਦਰਜ ਕੀਤੀ ਗਈ, ਜੋਕਿ ਦੁਪਹਿਰ 12.50 ਤੱਕ ਔਸਤਨ 20.05 ਫ਼ੀਸਦੀ ਤੱਕ ਨੂੰ ਹੀ ਛੂਹ ਸਕੀ, ਜਦਕਿ ਸ਼ਾਮ 4 ਵਜੇ ਤੱਕ ਸਿਰਫ਼ 48.2 ਫ਼ੀਸਦੀ ਵੋਟਰਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ।
ਵੋਟਿੰਗ ਦੇ ਨਿਰਧਾਰਿਤ ਅੰਤਿਮ ਸਮੇਂ ਤੱਕ ਜ਼ਿਲ੍ਹੇ ਵਿਚ ਵੋਟਿੰਗ 65.2 ਫ਼ੀਸਦੀ ਤੱਕ ਹੋਈ। ਚੋਣ ਕਮਿਸ਼ਨ ਵੱਲੋਂ ਜਾਰੀ ਕੀਤੇ ਗਏ ਅਧਿਕਾਰਤ ਤੌਰ ’ਤੇ ਅੰਕੜਿਆਂ ਮੁਤਾਬਕ ਜ਼ਿਲ੍ਹੇ ਵਿਚ ਲਗਭਗ 1086512 ਵੋਟਰ ਨੇ ਆਪਣੀ ਪਸੰਦ ਦੇ ਉਮੀਦਵਾਰ ਦੇ ਪੋਲਿੰਗ ਬੂਥਾਂ ਤੱਕ ਪਹੁੰਚੇ।  10 ਮਾਰਚ ਨੂੰ ਵੋਟਾਂ ਦੀ ਗਿਣਤੀ ਹੋਣ ਉਪਰੰਤ ਹਰੇਕ ਉਮੀਦਵਾਰ ਦੇ ਭਵਿੱਖ ਦਾ ਫ਼ੈਸਲਾ ਈ. ਵੀ. ਐੱਮਜ਼ ਵਿਚੋਂ ਬਾਹਰ ਆਵੇਗਾ, ਜਿਸ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਦੇਸ਼ ਦੇ ਲੋਕਤੰਤਰ ਵਿਚ ਰਾਜਨੀਤਿਕ ਲੜਾਈ ਵਿਚ ਕਿਹੜੇ ਉਮੀਦਵਾਰ ਨੇ ਜਿੱਤ ਹਾਸਲ ਕੀਤੀ ਅਤੇ ਕਿਹੜੇ-ਕਿਹੜੇ ਉਮੀਦਵਾਰਾਂ ਨੂੰ ਹਾਰ ਦਾ ਮੂੰਹ ਦੇਖਣਾ ਪਵੇਗਾ। ਅੱਜ ਨਿਰਧਾਰਿਤ ਸਮੇਂ ਮੁਤਾਬਕ ਸਵੇਰੇ 8 ਵਜੇ ਹਰੇਕ ਪੋਲਿੰਗ ਸਟੇਸ਼ਨ ’ਤੇ ਚੋਣ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ। 

ਇਹ ਵੀ ਪੜ੍ਹੋ: ਗੜ੍ਹਸ਼ੰਕਰ ਦੇ ਦੋ ਪਿੰਡਾਂ 'ਚ ਨਹੀਂ ਪਈ ਇਕ ਵੀ ਵੋਟ, ਜਾਣੋ ਕੀ ਰਿਹਾ ਕਾਰਨ

ਪੋਲਿੰਗ ਬੂਥਾਂ ’ਤੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਪੋਲਿੰਗ ਏਜੰਟਾਂ ਦੇ ਸਾਹਮਣੇ ਮੌਕ ਪੋਲਿੰਗ ਹੋਈ। ਉਥੇ ਬਸਤੀ ਨੌ ਅਤੇ ਆਦਮਪੁਰ ਦੇ ਬਿਆਸ ਪਿੰਡ ਵਿਚ ਮਸ਼ੀਨਾਂ ਵਿਚ ਖਰਾਬੀ ਆਉਣ ਕਾਰਨ ਵੋਟਿੰਗ ਦੇਰੀ ਨਾਲ ਸ਼ੁਰੂ ਹੋਈ। ਇਸ ਕਾਰਨ ਵੋਟਰਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਸ ਦੇ ਸਮੂਹ ਅਧਿਕਾਰੀ ਸ਼ਾਂਤਮਈ ਚੋਣਾਂ ਕਰਵਾਉਣ ਲਈ ਸਾਰਾ ਦਿਨ ਕਾਫ਼ੀ ਮਿਹਨਤ ਕਰਦੇ ਰਹੇ।

ਵਿਧਾਨ ਸਭਾ ਹਲਕਾ ਵੋਟਿੰਗ ਫ਼ੀਸਦੀ
ਜਲੰਧਰ ਵੈਸਟ 65.9 ਫ਼ੀਸਦੀ
ਜਲੰਧਰ ਸੈਂਟਰਲ 60.2 ਫ਼ੀਸਦੀ
ਜਲੰਧਰ ਨਾਰਥ 65.7 ਫ਼ੀਸਦੀ
ਜਲੰਧਰ ਕੈਂਟ 62.1 ਫ਼ੀਸਦੀ
ਆਦਮਪੁਰ 65.6 ਫੀਸਦੀ
ਫਿਲੌਰ 66.3 ਫ਼ੀਸਦੀ
ਨਕੋਦਰ 68.6 ਫ਼ੀਸਦੀ
ਸ਼ਾਹਕੋਟ 68.6 ਫ਼ੀਸਦੀ
ਕਰਤਾਰਪੁਰ 63.8 ਫ਼ੀਸਦੀ

2017 ਦੀਆਂ ਵਿਧਾਨ ਸਭਾ ਚੋਣਾਂ ’ਚ ਹੋਈ ਪੋਲਿੰਗ ਦਾ ਫ਼ੀਸਦੀ

ਜਲੰਧਰ ਵੈਸਟ 72.00 ਫ਼ੀਸਦੀ
ਜਲੰਧਰ ਸੈਂਟਰਲ 67.70 ਫ਼ੀਸਦੀ
ਜਲੰਧਰ ਨਾਰਥ 72.00 ਫ਼ੀਸਦੀ
ਜਲੰਧਰ ਕੈਂਟ 68.87 ਫ਼ੀਸਦੀ
ਆਦਮਪੁਰ 74.00 ਫ਼ੀਸਦੀ
ਫਿਲੌਰ 75.54 ਫ਼ੀਸਦੀ
ਨਕੋਦਰ 77.34 ਫ਼ੀਸਦੀ
ਸ਼ਾਹਕੋਟ 77.00 ਫ਼ੀਸਦੀ
ਕਰਤਾਰਪੁਰ 74.01 ਫ਼ੀਸਦੀ

 

ਇਹ ਵੀ ਪੜ੍ਹੋ: ਜਾਖੜ ਦੇ ਵਿਰੋਧੀ ਧਿਰਾਂ 'ਤੇ ਗੰਭੀਰ ਦੋਸ਼, ਅਬੋਹਰ ’ਚ ਮੋਦੀ, ਕੇਜਰੀਵਾਲ ਤੇ ਬਾਦਲ ਨੇ ਆਪਸ ’ਚ ਮਿਲਾ ਲਏ ਸਨ ਹੱਥ

ਪ੍ਰਸ਼ਾਸਨ ਨੇ ਪਹਿਲੀ ਵਾਰ ਵੋਟ ਪਾਉਣ ਵਾਲੇ ਵੋਟਰਾਂ ਨੂੰ ਕੀਤਾ ਸਨਮਾਨਤ
ਬੀਤੇ ਦਿਨ ਚੋਣਾਂ ਵਿਚ ਪਹਿਲੀ ਵਾਰ ਵੋਟ ਪਾਉਣ ਵਾਲੇ ਨੌਜਵਾਨ ਵੀ ਕਾਫ਼ੀ ਖ਼ੁਸ਼ ਨਜ਼ਰ ਆਏ। ਇਸ ਤੋਂ ਇਲਾਵਾ ਵੱਡੀ ਗਿਣਤੀ ਵਿਚ ਲੜਕੇ-ਲੜਕੀਆਂ ਵੱਖ-ਵੱਖ ਬੂਥਾਂ ’ਤੇ ਵੋਟਿੰਗ ਕਰਦੇ ਵੇਖੇ ਗਏ। ਇਸ ਤੋਂ ਪਤਾ ਲੱਗਦਾ ਹੈ ਕਿ ਅੱਜ ਦਾ ਯੂਥ ਵੋਟਰ ਆਪਣੇ ਹੱਕ ਅਤੇ ਫ਼ਰਜ਼ ਲਈ ਜਾਗਰੂਕ ਹੈ। ਚੋਣ ਕਮਿਸ਼ਨ ਵੱਲੋਂ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਲਈ ਪਹਿਲੀ ਵਾਰ ਵੋਟ ਪਾਉਣ ਵਾਲੇ ਨੌਜਵਾਨਾਂ ਨੂੰ ਪ੍ਰਸ਼ੰਸਾ ਸਰਟੀਫਿਕੇਟ ਭੇਟ ਕਰਕੇ ਸਨਮਾਨਤ ਕੀਤਾ ਗਿਆ।

ਜ਼ਿਲ੍ਹੇ ’ਚ 2017 ਦੇ ਮੁਕਾਬਲੇ ਕਰੀਬ 8 ਫ਼ੀਸਦੀ ਘੱਟ ਹੋਈ ਵੋਟਿੰਗ, ਉਮੀਦਵਾਰਾਂ ਦੇ ਚਿਹਰਿਆਂ ਦੀਆਂ ਉੱਡੀਆਂ ਹਵਾਈਆਂ
ਜ਼ਿਲ੍ਹੇ ਦੇ 9 ਵਿਧਾਨ ਸਭਾ ਹਲਕਿਆਂ ’ਚ ਹੋਈਆਂ ਚੋਣਾਂ ਦੌਰਾਨ ਨਕੋਦਰ ਵਿਧਾਨ ਸਭਾ ਹਲਕੇ ਵਿਚ ਸਭ ਤੋਂ ਜ਼ਿਆਦਾ 68.6 ਫ਼ੀਸਦੀ ਵੋਟਿੰਗ ਹੋਈ, ਜਦਕਿ ਸਭ ਤੋਂ ਘੱਟ ਸੈਂਟਰਲ ਵਿਧਾਨ ਸਭਾ ਹਲਕੇ ਵਿਚ 60.2 ਫ਼ੀਸਦੀ ਵੋਟਿੰਗ ਹੋਈ। ਅੱਜ 2017 ਦੇ ਮੁਕਾਬਲੇ ਜ਼ਿਲ੍ਹੇ ਭਰ ਵਿਚ ਵੋਟਿੰਗ 8 ਫ਼ੀਸਦੀ ਦੇ ਲਗਭਗ ਘੱਟ ਹੋਈ, ਜਿਸ ਤੋਂ ਬਾਅਦ ਵੱਖ-ਵੱਖ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਦੇ ਚਿਹਰਿਆਂ ਦੀਆਂ ਅੰਦਰਖ਼ਾਤੇ ਹਵਾਈਆਂ ਉੱਡੀਆਂ ਹੋਈਆਂ ਹਨ ਪਰ ਹਰੇਕ ਉਮੀਦਵਾਰ ਆਪਣੇ ਸਮਰਥਕਾਂ ਅਤੇ ਆਮ ਜਨਤਾ ਵਿਚ ਆਪਣੀ ਜਿੱਤ ਦਾ ਦਾਅਵਾ ਕਰ ਰਿਹਾ ਹੈ ਪਰ ਹੁਣ ਘੱਟ ਵੋਟ ਫ਼ੀਸਦੀ ਹੋਣਾ ਕਿਸ ਦੇ ਹੱਕ ਵਿਚ ਜਾਵੇਗਾ, ਇਸ ਦਾ ਪਤਾ 10 ਮਾਰਚ ਨੂੰ ਗਿਣਤੀ ਤੋਂ ਬਾਅਦ ਹੀ ਲੱਗ ਸਕੇਗਾ।

ਇਹ ਵੀ ਪੜ੍ਹੋ: ਜਨਮਦਿਨ ਵਾਲੇ ਦਿਨ ਘਰ ’ਚ ਛਾਇਆ ਮਾਤਮ, ਮਕਸੂਦਾਂ ਵਿਖੇ 14 ਸਾਲਾ ਕੁੜੀ ਨੇ ਕੀਤੀ ਖ਼ੁਦਕੁਸ਼ੀ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News