ਟਿਕਟ ਨਾ ਮਿਲਣ ''ਤੇ ਕਾਂਗਰਸ ''ਚ ਕਲੇਸ਼ ਸ਼ੁਰੂ, ਹੁਣ ਨਕੋਦਰ ਹਲਕੇ ''ਚ ਉੱਠੀਆਂ ਬਗਾਵਤੀ ਸੁਰਾਂ
Thursday, Jan 27, 2022 - 02:39 PM (IST)
ਜਲੰਧਰ (ਸੋਨੂੰ)- ਪੰਜਾਬ ਵਿੱਚ ਚੋਣਾਂ ਦੇ ਚੱਲਦੇ ਕਾਂਗਰਸ ਪਾਰਟੀ ਵੱਲੋਂ ਆਪਣੇ ਤਕਰੀਬਨ ਪੂਰੇ ਉਮੀਦਵਾਰਾਂ ਦੇ ਐਲਾਨ ਕਰ ਦਿੱਤੇ ਗਏ ਹਨ। ਹਾਲਾਂਕਿ ਕਾਂਗਰਸ ਵੱਲੋਂ ਕੁਝ ਉਮੀਦਵਾਰਾਂ ਦੇ ਐਲਾਨ ਕੀਤੇ ਜਾਣੇ ਹਾਲੇ ਬਾਕੀ ਹਨ। ਇਸ ਦੇ ਨਾਲ ਹੀ ਕਾਂਗਰਸ ਵੱਲੋਂ ਐਲਾਨੇ ਗਏ ਉਮੀਦਵਾਰਾਂ ਨੇ ਆਪਣੇ-ਆਪਣੇ ਇਲਾਕਿਆਂ ਵਿੱਚ ਆਪਣਾ ਚੋਣ ਪ੍ਰਚਾਰ ਦਾ ਸ਼ੁਰੂ ਕਰ ਦਿੱਤਾ ਹੈ ਪਰ ਉਸ ਦੇ ਦੂਜੇ ਪਾਸੇ ਇਨ੍ਹਾਂ ਉਮੀਦਵਾਰਾਂ ਦੇ ਨਾਲ ਉਨ੍ਹਾਂ ਉਮੀਦਵਾਰਾਂ ਦਾ ਕਲੇਸ਼ ਸ਼ੁਰੂ ਹੋ ਗਿਆ ਹੈ, ਜੋ ਇਨ੍ਹਾਂ ਇਲਾਕਿਆਂ ਤੋਂ ਟਿਕਟਾਂ ਲੈਣਾ ਚਾਹੁੰਦੇ ਸਨ।
ਅਜਿਹਾ ਹੀ ਮਾਮਲਾ ਜਲੰਧਰ ਦੇ ਨਕੋਦਰ ਇਲਾਕੇ ਵਿੱਚ ਵੀ ਵੇਖਣ ਨੂੰ ਮਿਲਿਆ, ਜਿੱਥੇ ਕਾਂਗਰਸ ਹਾਈ ਕਮਾਨ ਵੱਲੋਂ ਡਾ. ਨਵਜੋਤ ਦਹੀਆ ਨੂੰ ਉਮੀਦਵਾਰ ਬਣਾਇਆ ਗਿਆ ਹੈ ਪਰ ਇਲਾਕੇ ਦੇ ਕਾਂਗਰਸੀ ਕਾਰਜਕਰਤਾਵਾਂ ਅਤੇ ਇਸ ਇਲਾਕੇ ਤੋਂ ਕਾਂਗਰਸ ਦੀ ਟਿਕਟ ਦੇ ਚਾਹਵਾਨ ਬਲਜੀਤ ਸਿੰਘ ਜੌਹਲ ਵੱਡੀਆਂ ਮੀਟਿੰਗਾਂ ਕਰ ਇਸ ਦਾ ਵਿਰੋਧ ਕਰਦੇ ਹੋਏ ਨਜ਼ਰ ਆਏ।
ਇਹ ਵੀ ਪੜ੍ਹੋ: ਰਾਘਵ ਚੱਢਾ ਦਾ ਕਾਂਗਰਸ ’ਤੇ ਵੱਡਾ ਇਲਜ਼ਾਮ, CM ਚੰਨੀ ਲਈ ਅਪਣਾਈ ‘ਯੂਜ਼ ਐਂਡ ਥਰੋਅ’ ਦੀ ਪਾਲਿਸੀ
ਇਸ ਮੌਕੇ ਭਾਰੀ ਇਕੱਠ ਕਰ ਡਾ. ਨਵਜੋਤ ਦਹੀਆ ਦੇ ਵਿਰੋਧ ਵਿੱਚ ਇਕ ਮੀਟਿੰਗ ਕੀਤੀ ਗਈ। ਇਸ ਦੌਰਾਨ ਬਲਜੀਤ ਸਿੰਘ ਜੌਹਲ ਨੇ ਕਿਹਾ ਕਿ ਉਹ ਪਿਛਲੇ ਕਈ ਦਹਾਕਿਆਂ ਤੋਂ ਕਾਂਗਰਸ ਨਾਲ ਜੁੜੇ ਹਨ ਅਤੇ ਕਾਂਗਰਸ ਦੇ ਇਕ ਅਣਥੱਕ ਵਰਕਰ ਹਨ। ਉਨ੍ਹਾਂ ਕਿਹਾ ਕਿ ਉਹ ਚਾਹੁੰਦੇ ਸਨ ਕਿ ਇਸ ਵਾਰ ਉਨ੍ਹਾਂ ਨੂੰ ਕਾਂਗਰਸ ਵੱਲੋਂ ਇਸ ਇਲਾਕੇ ਦੀ ਸੀਟ ਦਿੱਤੀ ਜਾਵੇ ਪਰ ਕਾਂਗਰਸ ਹਾਈਕਮਾਨ ਵੱਲੋਂ ਇਸ ਇਲਾਕੇ ਵਿੱਚ ਪੈਰਾਸ਼ੂਟ ਰਾਹੀਂ ਉਮੀਦਵਾਰ ਉਤਾਰ ਦਿੱਤਾ ਗਿਆ। ਕਾਂਗਰਸ ਆਪਣੀ ਹੀ ਪਾਰਟੀ ਦੇ ਉਮੀਦਵਾਰ ਨਵਜੋਤ ਦਹੀਆ ਦਾ ਵਿਰੋਧ ਕਰ ਰਹੇ ਬਲਜੀਤ ਸਿੰਘ ਨੇ ਕਿਹਾ ਕਿ ਪਾਰਟੀ ਵੱਲੋਂ ਨਵਜੋਤ ਦਹੀਆ ਨੂੰ ਟਿਕਟ ਦਿੱਤੇ ਜਾਣ 'ਤੇ ਪਾਰਟੀ ਕਾਰਜਕਰਤਾਵਾਂ ਵਿਚ ਭਾਰੀ ਰੋਸ ਹੈ ਅਤੇ ਹੁਣ ਇਹ ਇਲਾਕੇ ਦੇ ਕਾਰਜਕਰਤਾ ਹੀ ਫ਼ੈਸਲਾ ਲੈਣਗੇ ਕਿ ਚੋਣਾਂ ਉਨ੍ਹਾਂ ਦੀ ਕੀ ਰਣਨੀਤੀ ਰਹੇਗੀ।
ਇਹ ਵੀ ਪੜ੍ਹੋ: ਸੁਖਬੀਰ ਬਾਦਲ ਦਾ ਵੱਡਾ ਐਲਾਨ, ਸਿੱਧੂ ਖ਼ਿਲਾਫ਼ ਅੰਮ੍ਰਿਤਸਰ ਪੂਰਬੀ ਸੀਟ ਤੋਂ ਚੋਣ ਲੜਨਗੇ ਮਜੀਠੀਆ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ