ਗੁਰਦਾਸਪੁਰ ਵਿਧਾਨ ਸਭਾ ਸੀਟ 'ਤੇ ਹੋਵੇਗੀ ਸਖ਼ਤ ਟੱਕਰ, ਜਾਣੋ ਪਿਛਲੀਆਂ 5 ਚੋਣਾਂ ਦਾ ਇਤਿਹਾਸ

Saturday, Feb 19, 2022 - 01:53 PM (IST)

ਗੁਰਦਾਸਪੁਰ (ਵੈੱਬ ਡੈਸਕ)- ਗੁਰਦਾਸਪੁਰ ਹਲਕਾ ਨੰਬਰ-4 ਸੀਟ ਭਾਜਪਾ ਦਾ ਗੜ੍ਹ ਹੈ ਪਰ ਵਿਧਾਨ ਸਭਾ ਸੀਟ ਨੂੰ ਲੈ ਕੇ ਉਲਟੀ ਸਿਆਸਤ ਹੁੰਦੀ ਰਹੀ ਹੈ। ਵੈਸੇ ਇਸ ਸੀਟ 'ਤੇ ਕਦੇ ਵੀ ਸਿੱਧੇ ਤੌਰ 'ਤੇ ਭਾਜਪਾ ਦੀ ਮਲਕੀਅਤ ਨਹੀਂ ਰਹੀ। ਪਿਛਲੇ ਸਮੇਂ 'ਚ ਉਸ ਦੇ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਜਾਂ ਕਾਂਗਰਸ ਦਾ ਕਬਜ਼ਾ ਰਿਹਾ ਹੈ। ਗੁਰਦਾਸਪੁਰ ਇੱਕ ਅਜਿਹਾ ਇਲਾਕਾ ਹੈ ਜੋ ਵਿਧਾਨ ਸਭਾ, ਸੰਸਦੀ ਹਲਕੇ ਅਤੇ ਜ਼ਿਲ੍ਹੇ ਦੇ ਰੂਪ ਵਿੱਚ ਆਪਣੀ ਹੋਂਦ ਬਰਕਰਾਰ ਰੱਖ ਰਿਹਾ ਹੈ।

1997
1997 'ਚ ਭਾਜਪਾ ਦੇ ਮਾਸਟਰ ਮੋਹਨ ਲਾਲ ਨੇ ਕਾਂਗਰਸ ਦੇ ਕ੍ਰਿਸ਼ਨ ਚੰਦ ਨੂੰ 21,252 ਵੋਟਾਂ ਦੇ ਫਰਕ ਨਾਲ ਹਰਾਇਆ ਸੀ। ਮਾਸਟਰ ਮੋਹਨ ਲਾਲ ਨੂੰ 35,384 ਤੇ ਕ੍ਰਿਸ਼ਨ ਚੰਦ ਨੂੰ 14,132 ਵੋਟਾਂ ਮਿਲੀਆਂ ਸਨ।

2002
2002 'ਚ ਵੀ ਇਸ ਸੀਟ 'ਤੇ ਕਾਂਗਰਸ ਨੇ ਜਿੱਤ ਦਾ ਝੰਡਾ ਲਹਿਰਾਇਆ। ਕਾਂਗਰਸ ਦੇ ਖੁਸ਼ਹਾਲ ਬਹਿਲ ਨੇ 35,442 ਵੋਟਾਂ ਨਾਲ ਜਿੱਤ ਦਰਜ ਕਰਵਾਈ। ਅਕਾਲੀ ਦਲ ਦੇ ਮੁਨਵਰ ਮਸੀਹ 23,731 ਵੋਟਾਂ ਲੈ ਕੇ ਦੂਜੇ ਸਥਾਨ 'ਤੇ ਰਹੇ।

2007
2007 'ਚ ਅਕਾਲੀ ਦਲ ਦੇ ਗੁਰਬਚਨ ਸਿੰਘ ਬੱਬੇਹਾਲੀ 51,446 ਵੋਟਾਂ ਨਾਲ ਜਿੱਤੇ ਸਨ ਤੇ ਕਾਂਗਰਸ ਦੇ ਪ੍ਰੀਤਮ ਸਿੰਘ ਭਿੰਡਰ 47,109 ਵੋਟਾਂ ਲੈ ਕੇ ਦੂਜੇ ਸਥਾਨ 'ਤੇ ਰਹੇ।

2012
2012 ਦੀਆਂ ਵਿਧਾਨ ਸਭਾ ਚੋਣਾਂ 'ਚ ਅਕਾਲੀ ਦਲ ਦੇ ਗੁਰਬਚਨ ਸਿੰਘ ਬੱਬੇਹਾਲੀ 59,905 ਵੋਟਾਂ ਹਾਸਲ ਕਰਕੇ ਜੇਤੂ ਰਹੇ ਸਨ, ਜਦਕਿ ਕਾਂਗਰਸ ਦੇ ਰਮਨ ਬਹਿਲ ਨੂੰ 38,335 ਵੋਟਾਂ ਮਿਲੀਆਂ ਸਨ। 

2017
2017 ਦੀਆਂ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਦੇ ਬਰਿੰਦਰਜੀਤ ਸਿੰਘ ਪਾਹੜਾ ਨੂੰ ਮਿਲੀਆਂ 67,709 ਵੋਟਾਂ ਦੇ ਮੁਕਾਬਲੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਗੁਰਬਚਨ ਸਿੰਘ ਬੱਬੇਹਾਲੀ ਨੂੰ ਮਿਲੀਆਂ 38,753 ਵੋਟਾਂ ਦੇ ਫਰਕ ਨਾਲ ਹਰਾ ਕੇ ਜਿੱਤ ਹਾਸਲ ਕੀਤੀ ਸੀ।ਆਪ ਦੇ ਉਮੀਦਵਾਰ ਅਮਰਜੀਤ ਸਿੰਘ ਚਾਹਲ ਨੂੰ 6949 ਵੋਟਾਂ ਪਈਆਂ।

PunjabKesari

ਇਸ ਵਾਰ ਇਸ ਹਲਕੇ ਚੋਂ ਕਾਂਗਰਸ ਵੱਲੋਂ ਬਰਿੰਦਰਜੀਤ ਸਿੰਘ ਪਾਹੜਾ, 'ਆਪ' ਵੱਲੋਂ ਰਮਨ ਬਹਿਲ, ਅਕਾਲੀ ਦਲ ਵੱਲੋਂ ਗੁਰਬਚਨ ਬੱਬੇਹਾਲੀ,ਭਾਜਪਾ ਗਠਜੋੜ ਵੱਲੋਂ ਪਰਮਿੰਦਰ ਸਿੰਘ ਗਿੱਲ ਅਤੇ ਸੰਯੁਕਤ ਸਮਾਜ ਮੋਰਚਾ ਵੱਲੋਂ ਇੰਦਰਪਾਲ ਸਿੰਘ ਚੋਣ ਮੈਦਾਨ ਵਿੱਚ ਹਨ।

2022 ਵਿਧਾਨ ਸਭਾ ਚੋਣਾਂ ਵਿੱਚ ਇਸ ਹਲਕੇ ਦੇ ਵੋਟਰਾਂ ਦੀ ਕੁੱਲ ਗਿਣਤੀ 169628 ਹੈ, ਜਿਨ੍ਹਾਂ 'ਚ 80682 ਪੁਰਸ਼, 88941 ਔਰਤਾਂ ਅਤੇ 5 ਥਰਡ ਜੈਂਡਰ ਹਨ।


shivani attri

Content Editor

Related News