ਪੰਜਾਬ ਚੋਣਾਂ: ਜਾਣੋ ਅੰਮ੍ਰਿਤਸਰ ਕੇਂਦਰੀ ਹਲਕੇ ਦਾ ਪਿਛਲੀਆਂ 5 ਚੋਣਾਂ ਦਾ ਇਤਿਹਾਸ

Saturday, Feb 19, 2022 - 02:48 PM (IST)

ਪੰਜਾਬ ਚੋਣਾਂ: ਜਾਣੋ ਅੰਮ੍ਰਿਤਸਰ ਕੇਂਦਰੀ ਹਲਕੇ ਦਾ ਪਿਛਲੀਆਂ 5 ਚੋਣਾਂ ਦਾ ਇਤਿਹਾਸ

ਅੰਮ੍ਰਿਤਸਰ (ਵੈੱਬ ਡੈਸਕ) : ਅੰਮ੍ਰਿਤਰ ਕੇਂਦਰੀ ਸੀਟ 'ਤੇ ਪਿਛਲੀਆਂ ਪੰਜ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਪਾਰਟੀ ਤਿੰਨ ਵਾਰ ਚੋਣ ਜਿੱਤੀ ਜਦਕਿ ਦੋ ਵਾਰ ਇਹ ਸੀਟ ਭਾਜਪਾ ਦੀ ਝੋਲੀ ਪਈ।ਕੁੱਲ ਮਿਲਾ ਕੇ ਇਸ ਸੀਟ 'ਤੇ ਕਾਂਗਰਸ ਦਾ ਦਬਦਬਾ ਰਿਹਾ ਹੈ।ਇਸ ਵਾਰ ਇਸ ਸੀਟ ਤੋਂ ਸਖ਼ਤ ਟੱਕਰ ਹੋਣ ਦੀ ਉਮੀਦ ਹੈ। 

ਸਾਲ 1997
1997  ਦੀਆਂ ਚੋਣਾਂ ਵਿੱਚ ਭਾਜਪਾ ਦੀ ਲਕਸ਼ਮੀ ਕਾਂਤਾ ਚਾਵਲਾ 27070 ਵੋਟਾਂ ਹਾਸਲ ਕਰਕੇ ਜਿੱਤ ਗਈ, ਜਦਕਿ ਕਾਂਗਰਸ ਦੇ ਦਰਬਾਰੀ ਲਾਲ 12487 ਵੋਟਾਂ ਹਾਸਲ ਕਰਕੇ ਹਾਰ ਗਏ। ਲਕਸ਼ਮੀ ਕਾਂਤਾ ਚਾਵਲਾ ਨੇ 14583 ਵੋਟਾਂ ਦੇ ਫ਼ਰਕ ਨਾਲ ਜਿੱਤ ਹਾਸਲ ਕੀਤੀ। 

ਸਾਲ 2002
2002 ਦੀਆਂ ਚੋਣਾਂ ਵਿੱਚ ਕਾਂਗਰਸ ਦੇ ਦਰਬਾਰੀ ਲਾਲ ਨੇ ਪਿਛਲੀਆਂ ਚੋਣਾਂ ਵਿੱਚ ਹੋਈ ਹਾਰ ਦਾ ਬਦਲਿਆ ਲੈਂਦਿਆਂ ਲਕਸ਼ਮੀ ਕਾਂਤਾ ਚਾਵਲਾ ਨੂੰ ਹਰਾਇਆ। ਦਰਬਾਰੀ ਲਾਲ ਨੂੰ 24286 ਵੋਟਾਂ ਮਿਲੀਆਂ ਸਨ ਜਦਕਿ ਭਾਰਤੀ ਜਨਤਾ ਪਾਰਟੀ ਦੀ ਲਕਸ਼ਮੀ ਕਾਂਤਾ ਚਾਵਲਾ 18115 ਵੋਟਾਂ ਹਾਸਲ ਕਰਕੇ ਹਾਰ ਗਈ। ਦਰਬਾਰੀ ਲਾਲ ਨੇ ਇਹ ਚੋਣ 3695 ਵੋਟਾਂ ਦੇ ਫ਼ਰਕ ਨਾਲ ਜਿੱਤੀ। 

ਸਾਲ 2007
2007 ਦੀਆਂ ਚੋਣਾਂ ਵਿੱਚ ਭਾਜਪਾ ਦੀ ਲਕਸ਼ਮੀ ਕਾਂਤਾ ਚਾਵਲਾ ਨੇ ਮੁੜ ਇਸ ਸੀਟ 'ਤੇ ਕਬਜ਼ਾ ਕੀਤਾ।  ਚਾਵਲਾ ਨੂੰ 18866 ਵੋਟਾਂ ਮਿਲੀਆਂ ਸਨ ਜਦਕਿ ਕਾਂਗਰਸ ਦੇ ਦਰਬਾਰੀ ਲਾਲ 15171 ਵੋਟਾਂ ਹਾਸਲ ਕਰਕੇ ਹਾਰ ਗਏ। ਲਕਸ਼ਮੀ ਕਾਂਤਾ ਚਾਵਲਾ ਨੇ 3695 ਵੋਟਾਂ ਦੇ ਫ਼ਰਕ ਨਾਲ ਜਿੱਤ ਹਾਸਲ ਕੀਤੀ। 

ਸਾਲ  2012
2012 ਦੀਆਂ ਚੋਣਾਂ ਵਿੱਚ ਕਾਂਗਰਸੀ ਉਮੀਦਵਾਰ ਓਮ ਪ੍ਰਕਾਸ਼ ਸੋਨੀ(ਜੋ ਪਹਿਲਾਂ ਵੀ ਤਿੰਨ ਵਾਰ, ਦੋ ਵਾਰ ਆਜ਼ਾਦ ਅਤੇ ਇਕ ਵਾਰ ਕਾਂਗਰਸ ਵੱਲੋਂ ਅੰਮ੍ਰਿਤਸਰ ਪੱਛਮੀ ਤੋਂ ਜਿੱਤ ਚੁੱਕੇ ਸਨ)  ਨੇ 47357 ਵੋਟਾਂ ਹਾਸਲ ਕਰਕੇ ਮੁੜ ਜਿੱਤ ਪ੍ਰਾਪਤ ਕੀਤੀ ਸੀ। ਭਾਰਤੀ ਜਨਤਾ ਪਾਰਟੀ ਦੇ ਤਰੁੱਣ ਚੁੱਘ 34,560 ਵੋਟਾਂ ਹਾਸਲ ਕਰਕੇ ਹਾਰ ਗਏ। ਓਮ ਪ੍ਰਕਾਸ਼ ਸੋਨੀ ਨੇ 12797 ਵੋਟਾਂ ਦੇ ਫ਼ਰਕ ਨਾਲ ਜਿੱਤ ਹਾਸਲ ਕੀਤੀ। 

ਸਾਲ 2017
2017 ਵਿੱਚ ਕਾਂਗਰਸੀ ਉਮੀਦਵਾਰ ਓਮ ਪ੍ਰਕਾਸ਼ ਸੋਨੀ ਨੇ ਲਗਾਤਾਰ ਪੰਜਵੀਂ ਵਾਰ (ਚਰਨਜੀਤ ਚੰਨੀ ਦੀ ਸਰਕਾਰ ਵਿੱਚ ਉੱਪ ਮੁੱਖ ਮੰਤਰੀ) ਵਾਰ ਜਿੱਤ ਹਾਸਲ ਕੀਤੀ। ਓ.ਪੀ.ਸੋਨੀ ਨੂੰ 51204 ਵੋਟਾਂ ਹਾਸਲ ਮਿਲੀਆਂ  ਅਤੇ ਵਿਰੋਧੀ ਆਗੂ ਭਾਜਪਾ ਦੇ ਉਮੀਦਵਾਰ ਤਰੁਣ ਚੁੱਘ ਨੂੰ 30,099 ਅਤੇ ਆਮ ਆਦਮੀ ਪਾਰਟੀ ਦੇ ਅਜੇ ਗੁਪਤਾ ਨੂੰ ਸਿਰਫ਼ 7143 ਵੋਟਾਂ ਮਿਲੀਆਂ ਸਨ। ਓਮ ਪ੍ਰਕਾਸ਼ ਸੋਨੀ ਨੇ 21116 ਵੋਟਾਂ ਦੇ ਫ਼ਰਕ ਨਾਲ ਜਿੱਤ ਹਾਸਲ ਕੀਤੀ। 

PunjabKesari

2022 ਪੰਜਾਬ ਵਿਧਾਨ ਸਭਾ ਚੋਣਾਂ 'ਚ ਇਸ ਹਲਕੇ ਤੋਂ ਕਾਂਗਰਸ ਨੇ ਮੁੜ ਓਮ ਪ੍ਰਕਾਸ਼ ਸੋਨੀ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਆਮ ਆਦਮੀ ਪਾਰਟੀ ਨੇ ਡਾ. ਅਜੇ ਗੁਪਤਾ, ਬਸਪਾ ਨੇ ਬੀਬੀ ਦਲਬੀਰ ਕੌਰ  ਅਤੇ ਭਾਜਪਾ ਨੇ ਡਾ. ਰਾਮ ਚਾਵਲਾ ਨੂੰ ਉਮੀਦਵਾਰ ਐਲਾਨਿਆ ਹੈ। ਸੰਯੁਕਤ ਸਮਾਜ ਮੋਰਚਾ ਨੇ ਇਸ ਹਲਕੇ ਤੋਂ ਕੋਈ ਉਮੀਦਵਾਰ ਚੋਣ ਮੈਦਾਨ ’ਚ ਨਹੀਂ ਉਤਾਰਿਆ। 

ਇਸ ਹਲਕੇ ’ਚ ਵੋਟਰਾਂ ਦੀ ਕੁੱਲ ਗਿਣਤੀ 147058 ਹੈ, ਜਿਨ੍ਹਾਂ ’ਚ 69101 ਪੁਰਸ਼, 77944 ਜਨਾਨੀਆਂ ਅਤੇ 13 ਵੋਟਾਂ ਥਰਡ ਜੈਂਡਰ ਦੀਆਂ ਹਨ। 


author

shivani attri

Content Editor

Related News