ਪੰਜਾਬ ਵਿਧਾਨ ਸਭਾ ਪੁੱਜਣ ਵਾਲਿਆਂ ਦੀ ਦੌੜ ''ਚ ''ਸੰਸਦ ਮੈਂਬਰ'' ਵੀ ਪਿੱਛੇ ਨਹੀਂ
Saturday, Jan 29, 2022 - 04:30 PM (IST)
ਲੁਧਿਆਣਾ (ਹਿਤੇਸ਼) : ਪੰਜਾਬ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਜਿੱਥੇ ਮੌਜੂਦਾ ਅਤੇ ਸਾਬਕਾ ਮੁੱਖ ਮੰਤਰੀਆਂ ਤੋਂ ਇਲਾਵਾ ਵੱਡੀ ਗਿਣਤੀ 'ਚ ਮੰਤਰੀ ਅਤੇ ਵਿਧਾਇਕ ਮੈਦਾਨ 'ਚ ਹਨ, ਉੱਥੇ ਹੀ ਵਿਧਾਨ ਸਭਾ 'ਚ ਪਹੁੰਚਣ ਵਾਲਿਆਂ ਦੀ ਦੌੜ 'ਚ ਸੰਸਦ ਮੈਂਬਰ ਵੀ ਪਿੱਛੇ ਨਹੀਂ ਰਹਿਣਾ ਚਾਹੁੰਦੇ। ਇਸ ਦੇ ਤਹਿਤ 3 ਮੌਜੂਦਾ ਸੰਸਦ ਮੈਂਬਰ ਵੀ ਵਿਧਾਨ ਸਭਾ ਚੋਣਾਂ ਲੜ ਰਹੇ ਹਨ, ਜਿਨ੍ਹਾਂ 'ਚ ਸੁਖਬੀਰ ਬਾਦਲ, ਭਗਵੰਤ ਮਾਨ ਅਤੇ ਪ੍ਰਤਾਪ ਸਿੰਘ ਬਾਜਵਾ ਦਾ ਨਾਂ ਸ਼ਾਮਲ ਹੈ।
ਇਹ ਵੀ ਪੜ੍ਹੋ : ਹੁਣ ਅਧਿਆਪਕਾਂ ਨੂੰ ਲੱਗੇਗੀ 'ਬੂਸਟਰ ਡੋਜ਼', ਵਿਭਾਗ ਨੇ ਮੰਗੀ ਸੂਚਨਾ
ਉਧਰ ਵਿਧਾਨ ਸਭਾ ਚੋਣਾਂ ਲੜ ਰਹੇ ਮੌਜੂਦਾ ਸੰਸਦ ਮੈਂਬਰਾਂ ਦੇ ਰਿਸ਼ਤੇਦਾਰਾਂ ਦੀ ਸੂਚੀ ਵੀ ਕਾਫੀ ਲੰਬੀ ਹੈ। ਇਨ੍ਹਾਂ 'ਚ ਬਾਦਲ ਪਰਿਵਾਰ ਪਹਿਲੇ ਨੰਬਰ 'ਤੇ ਚੱਲ ਰਿਹਾ ਹੈ, ਜਿਸ ਦੇ ਤਹਿਤ ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਦੇ ਪਰਿਵਾਰ 'ਚੋਂ ਪ੍ਰਕਾਸ਼ ਸਿੰਘ ਬਾਦਲ, ਆਦੇਸ਼ ਪ੍ਰਤਾਪ ਕੈਰੋਂ, ਬਿਕਰਮ ਸਿੰਘ ਮਜੀਠੀਆ ਅਤੇ ਮਨਪ੍ਰੀਤ ਬਾਦਲ ਦਾ ਨਾਂ ਸ਼ਾਮਲ ਹੈ। ਇਸ ਤੋਂ ਇਲਾਵਾ ਰਵਨੀਤ ਬਿੱਟੂ ਦੇ ਭਰਾ ਗੁਰਕੀਰਤ ਕੋਟਲੀ ਅਤੇ ਬਹਿਣੋਈ ਬਿਕਰਮ ਮੋਫਰ ਚੋਣਾਂ ਲੜ ਰਹੇ ਹਨ।
ਇਸੇ ਤਰ੍ਹਾਂ ਪਰਨੀਤ ਕੌਰ ਦੇ ਪਤੀ ਕੈਪਟਨ ਅਮਰਿੰਦਰ ਸਿੰਘ, ਡਾ. ਅਮਰ ਸਿੰਘ ਦੇ ਬੇਟੇ ਕਾਮਿਲ, ਚੌਧਰੀ ਸੰਤੋਖ ਸਿੰਘ ਦੇ ਬੇਟੇ ਵਿਕਰਮ ਚੌਧਰੀ, ਸੁਖਦੇਵ ਢੀਂਡਸਾ ਦੇ ਬੇਟੇ ਪਰਮਿੰਦਰ ਸਿੰਘ ਢੀਂਡਸਾ, ਬਲਵਿੰਦਰ ਭੂੰਦੜ ਦੇ ਬੇਟੇ ਦਿਲਰਾਜ ਸਿੰਘ ਚੋਣ ਮੈਦਾਨ 'ਚ ਹਨ। ਇਸ ਮਾਮਲੇ ਦਾ ਸਭ ਤੋਂ ਦਿਲਚਸਪ ਪਹਿਲੂ ਇਹ ਹੈ ਕਿ ਜਿਸ ਤਰ੍ਹਾਂ ਸੁਖਬੀਰ ਬਾਦਲ ਖ਼ੁਦ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਚੋਣਾਂ ਲੜ ਰਹੇ ਹਨ, ਜਦੋਂ ਕਿ ਪ੍ਰਤਾਪ ਸਿੰਘ ਬਾਜਵਾ ਖ਼ੁਦ ਕਾਂਗਰਸ ਤਾਂ ਉਨ੍ਹਾਂ ਦੇ ਭਰਾ ਫਤਿਹ ਜੰਗ ਬਾਜਵਾ ਭਾਜਪਾ ਦੀ ਟਿਕਟ ਤੋਂ ਚੋਣ ਮੈਦਾਨ 'ਚ ਹਨ।
ਇਹ ਸਾਬਕਾ ਸੰਸਦ ਮੈਂਬਰ ਮੈਦਾਨ 'ਚ
ਕੈਪਟਨ ਅਮਰਿੰਦਰ ਸਿੰਘ, ਪ੍ਰਕਾਸ਼ ਸਿੰਘ ਬਾਦਲ, ਨਵਜੋਤ ਸਿੱਧੂ, ਰਾਣਾ ਗੁਰਜੀਤ ਸਿੰਘ, ਵਿਜੇ ਸਾਂਪਲਾ, ਪਰਮਜੀਤ ਗੁਲਸ਼ਨ, ਵਿਜੇ ਇੰਦਰ ਸਿੰਗਲਾ, ਪ੍ਰੇਮ ਸਿੰਘ ਚੰਦੂਮਾਜਰਾ, ਸ਼ਰਨਜੀਤ ਢਿੱਲੋਂ, ਸਿਮਰਨਜੀਤ ਮਾਨ, ਜਗਮੀਤ ਬਰਾੜ
ਇਹ ਵੀ ਪੜ੍ਹੋ : ਸੰਯੁਕਤ ਮੋਰਚੇ ਨੂੰ ਚੋਣ ਨਿਸ਼ਾਨ ਅਲਾਟ ਕਰਨ ’ਚ ਜਾਣ-ਬੁੱਝ ਕੇ ਦੇਰੀ ਕੀਤੀ ਜਾ ਰਹੀ ਹੈ : ਰਾਜੇਵਾਲ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ