ਪੰਜਾਬ ਯੂਨੀਵਰਸਿਟੀ ਵਿਦਿਆਰਥੀ ਚੋਣਾਂ : ਉਮੀਦਵਾਰਾਂ ਦੀ ਜਿੱਤ-ਹਾਰ ਦਾ ਫ਼ੈਸਲਾ ਅੱਜ
Thursday, Sep 05, 2024 - 10:07 AM (IST)
ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ 'ਚ ਵਿਦਿਆਰਥੀ ਕੌਂਸਲ ਚੋਣਾਂ ਨੂੰ ਲੈ ਕੇ ਵੋਟਾਂ ਪੈਣੀਆਂ ਸ਼ੁਰੂ ਹੋ ਗਈਆਂ ਹਨ। ਵਿਦਿਆਰਥੀਆਂ ਨੂੰ ਆਈ. ਕਾਰਡ ਦਿਖਾ ਕੇ ਅੰਦਰ ਐਂਟਰੀ ਕਰਵਾਈ ਜਾ ਰਹੀ ਹੈ। ਚੰਡੀਗੜ੍ਹ ਪੁਲਸ ਵਲੋਂ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ। ਚੋਣਾਂ ਲਈ ਪੀ. ਯੂ. ਦੇ ਵੱਖ-ਵੱਖ ਵਿਭਾਗਾਂ ਦੇ 182 ਪੋਲਿੰਗ ਸਟੇਸ਼ਨ ਬਣਾਏ ਗਏ ਹਨ। 306 ਬੈਲਟ ਬਾਕਸ ਸੁਰੱਖਿਆ ਮੁਲਾਜ਼ਮਾਂ ਦੀ ਨਿਗਰਾਨੀ ’ਚ ਰੱਖੇ ਗਏ ਹਨ। ਸ਼ਰਾਰਤੀ ਅਨਸਰ ਕੋਈ ਗੜਬੜੀ ਨਾ ਕਰਨ, ਇਸ ਲਈ ਸੁਰੱਖਿਆ ਮੁਲਾਜ਼ਮ ਵੀ ਤਾਇਨਾਤ ਕੀਤੇ ਗਏ ਹਨ। ਪੀ. ਯੂ. ਦੀਆਂ ਸੰਵੇਦਨਸ਼ੀਲ ਥਾਵਾਂ ’ਤੇ ਸੁਰੱਖਿਆ ਮੁਲਾਜ਼ਮਾਂ ਵੱਲੋਂ ਬੈਰੀਕੇਡਿੰਗ ਕੀਤੀ ਗਈ ਸੀ। ਜ਼ਿਕਰਯੋਗ ਹੈ ਕਿ ਪੰਜਾਬ ਯੂਨੀਵਰਸਿਟੀ ਅਤੇ 11 ਕਾਲਜਾਂ ਦੇ ਕਰੀਬ 56 ਹਜ਼ਾਰ ਵਿਦਿਆਰਥੀ ਕੁੱਲ 139 ਉਮੀਦਵਾਰਾਂ ’ਚੋਂ ਆਪਣਾ ਪ੍ਰਧਾਨ ਚੁਣਨਗੇ।
ਇਹ ਵੀ ਪੜ੍ਹੋ : CM ਮਾਨ ਅੱਜ ਖ਼ੁਦ ਕਰਨਗੇ ਕਿਸਾਨਾਂ ਨਾਲ ਮੀਟਿੰਗ, ਭੇਜਿਆ ਗਿਆ ਸੱਦਾ ਪੱਤਰ
ਹਰ ਮਹਿਲਾ ਉਮੀਦਵਾਰ ਨੂੰ ਮਿਲੇ ਅੱਗੇ ਆਉਣ ਦਾ ਮੌਕਾ : ਅਰਪਿਤਾ
ਏ. ਬੀ. ਵੀ. ਪੀ. ਦੀ ਪ੍ਰਧਾਨ ਅਹੁਦੇ ਦੀ ਉਮੀਦਵਾਰ ਅਰਪਿਤਾ, ਜੋ ਕਿ ਯੂ. ਆਈ. ਐੱਲ. ਐੱਸ. ਦੇ ਪੰਜਵੇਂ ਸਾਲ ਦੀ ਵਿਦਿਆਰਥਣ ਹੈ, ਨੇ ਗੱਲਬਾਤ ਕਰਦਿਆਂ ਦੱਸਿਆ ਬੁੱਧਵਾਰ ਨੂੰ ਸਿਰਫ਼ ਸੋਸ਼ਲ ਮੀਡੀਆ ’ਤੇ ਅਤੇ ਟੈਕਸਟ ਮੈਸੇਜ ਰਾਹੀਂ ਪ੍ਰਚਾਰ ਕੀਤਾ ਗਿਆ। ਏ. ਬੀ. ਵੀ. ਪੀ. ਵੱਲੋਂ ਪ੍ਰਚਾਰ ਦੇ ਨਾਲ-ਨਾਲ ਕੈਂਪਸ ’ਚ ਖਾਣਾ ਵੀ ਦਿੱਤਾ ਗਿਆ।
ਇਹ ਵੀ ਪੜ੍ਹੋ : ਪੰਚਾਇਤੀ ਚੋਣਾਂ ਬਾਰੇ CM ਮਾਨ ਦਾ ਵੱਡਾ ਐਲਾਨ, ਜਾਣੋ ਪੰਜਾਬ ਵਿਧਾਨ ਸਭਾ 'ਚ ਕੀ ਬੋਲੇ (ਵੀਡੀਓ)
ਉਨ੍ਹਾਂ ਦੱਸਿਆ ਕਿ ਇਸ ਵਾਰ ਰੀਪ੍ਰਜ਼ੈਂਟੇਸ਼ਨ ਆਫ ਵੁਮਨ ਕੌਂਸਲ ਦੇ ਅੰਦਰ ਹੋਵੇ ਕਿਉਂਕਿ ਕੈਂਪਸ ’ਚ 67 ਫ਼ੀਸਦੀ ਵਿਦਿਆਰਥਣਾ ਪੜ੍ਹਦੀਆਂ ਹਨ ਅਤੇ ਇੱਥੇ ਦੀ ਰਾਜਨੀਤੀ ਮੇਲ ਡੌਮੀਨੇਟਡ ਫੀਲਡ ਹੈ। ਹਰ ਪਾਰਟੀ ਕੋਲ ਇਕ ਯੋਗ ਮਹਿਲਾ ਉਮੀਦਵਾਰ ਜ਼ਰੂਰ ਹੈ ਪਰ ਉਨ੍ਹਾਂ ਨੂੰ ਅੱਗੇ ਆਉਣ ਦਾ ਮੌਕਾ ਨਹੀਂ ਮਿਲਦਾ ਪਰ ਅਸੀਂ ਉਨ੍ਹਾਂ ਨੂੰ ਅੱਗੇ ਆਉਣ ਦਾ ਮੌਕਾ ਦੇਣਾ ਚਾਹੁੰਦੇ ਹਾਂ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8