PU ''ਚ ਵਿਦਿਆਰਥੀ ਕੌਂਸਲ ਚੋਣਾਂ ਲਈ ਮੀਟਿੰਗਾਂ ਜਾਰੀ, 2 ਸਾਲ ਉਮਰ ''ਚ ਮਿਲ ਸਕਦੀ ਹੈ ਛੋਟ
Monday, Oct 10, 2022 - 12:34 PM (IST)
ਚੰਡੀਗੜ੍ਹ (ਰਸ਼ਮੀ) : ਪੰਜਾਬ ਯੂਨੀਵਰਸਿਟੀ (ਪੀ. ਯੂ.) 'ਚ ਵਿਦਿਆਰਥੀ ਕੌਂਸਲ ਚੋਣਾਂ ਦੇ ਸ਼ਡਿਊਲ ਸਬੰਧੀ ਦੇਰ ਸ਼ਾਮ ਤੱਕ ਡੀ. ਐੱਸ. ਡਬਲਿਯੂ. ਦਫ਼ਤਰ 'ਚ ਮੀਟਿੰਗਾਂ ਦਾ ਦੌਰ ਜਾਰੀ ਰਿਹਾ। ਸੂਤਰਾਂ ਅਨੁਸਾਰ ਵਿਦਿਆਰਥੀਆਂ ਨੂੰ ਚੋਣ ਲੜਨ ਲਈ ਕੋਰੋਨਾ ਕਾਰਨ ਦੋ ਸਾਲ ਦੀ ਛੋਟ ਦਿੱਤੀ ਜਾ ਸਕਦੀ ਹੈ। ਜੇਕਰ ਵਿਦਿਆਰਥੀਆਂ ਨੂੰ ਇਹ ਛੋਟ ਮਿਲਦੀ ਹੈ ਤਾਂ ਜਿਹੜੇ ਵਿਦਿਆਰਥੀ 24 ਸਾਲ ਦੀ ਉਮਰ ਤੱਕ ਚੋਣ ਲੜਨ ਲਈ ਨਾਮਜ਼ਦਗੀ ਦਾਖ਼ਲ ਕਰ ਸਕਦੇ ਸਨ, ਉਹ ਹੁਣ 26 ਸਾਲ ਦੀ ਉਮਰ ਤੱਕ ਚੋਣ ਲੜ ਸਕਣਗੇ।
ਇਹ ਉਮਰ ਇਸ ਲਈ ਵਧਾਈ ਗਈ ਹੈ ਕਿਉਂਕਿ ਜਿਹੜੇ ਉਮੀਦਵਾਰ 2 ਸਾਲ ਤਕ ਕੋਰੋਨਾ ਕਾਰਨ ਚੋਣ ਨਹੀਂ ਲੜ ਸਕੇ, ਉਨ੍ਹਾਂ ਨੂੰ ਵੀ ਚੋਣ ਲੜਨ ਦਾ ਮੌਕਾ ਮਿਲੇ। ਹਾਲਾਂਕਿ ਇਸ ਫ਼ੈਸਲੇ ਸਬੰਧੀ ਅਜੇ ਤੱਕ ਕੋਈ ਅਧਿਕਾਰਤ ਜਾਣਕਾਰੀ ਨਹੀਂ ਆਈ ਹੈ।