...ਤੇ ਹੁਣ ਕੇਲੇ ਦੇ ਫਾਈਬਰ ਨਾਲ ਬਣਨਗੇ 'ਸੈਨਟਰੀ ਨੈਪਕਿਨ'

Saturday, Dec 21, 2019 - 11:54 AM (IST)

...ਤੇ ਹੁਣ ਕੇਲੇ ਦੇ ਫਾਈਬਰ ਨਾਲ ਬਣਨਗੇ 'ਸੈਨਟਰੀ ਨੈਪਕਿਨ'

ਚੰਡੀਗੜ੍ਹ (ਰਸ਼ਮੀ) : ਕੇਲੇ ਤੋਂ ਜਿਹੜਾ ਵੇਸਟ ਫਾਈਬਰ ਨਿਕਲਦਾ ਹੈ, ਉਸ ਵੇਸਟ ਨੂੰ ਮਾਈਕ੍ਰੋਬੇਲ ਐਂਜਾਈਮ ਟਰੀਟਮੈਂਟ ਦੇ ਕੇ ਸੈਨੀਟਰੀ ਨੈਪਕਿਨ ਬਣਾਏ ਜਾ ਸਕਣ, ਇਸ ਪ੍ਰਾਜੈਕਟ 'ਤੇ ਪੰਜਾਬ ਯੂਨੀਵਰਸਿਟੀ ਦੇ ਮਾਈਕ੍ਰੋਬਾਇਓਲੋਜੀ ਵਿਭਾਗ ਵਲੋਂ ਕੰਮ ਕੀਤਾ ਜਾ ਰਿਹਾ ਹੈ। ਯੂਨੀਵਰਸਿਟੀ ਦੇ ਇਸ ਵਿਭਾਗ ਨੂੰ ਡੇਰਾਬੱਸੀ ਦੀ ਇਕ ਪੇਪਰ ਮਿੱਲ ਤੋਂ ਕੰਮ ਮਿਲਿਆ ਹੈ। ਪੇਪਰ ਮਿੱਲ ਦੇ ਸਹਿਯੋਗ ਨਾਲ ਇਸ ਪ੍ਰਾਜੈਕਟ 'ਤੇ ਕੰਮ ਕੀਤਾ ਜਾ ਰਿਹਾ ਹੈ। ਕੈਮੀਕਲ ਮੁਕਤ ਅਤੇ ਜਲਦੀ ਨਸ਼ਟ ਹੋਣ ਵਾਲੇ ਸੈਨੀਟਰੀ ਨੈਪਕਿਨ ਬਣਾਉਣਾ ਯੂਨੀਵਰਸਿਟੀ ਅਤੇ ਇਸ ਮਿੱਲ ਦਾ ਮਕਸਦ ਹੈ।

ਹਾਲਾਂਕਿ ਦੁਨੀਆ 'ਚ ਵੀ ਇਸ ਤਰ੍ਹਾਂ ਦੇ ਪ੍ਰਾਜੈਕਟ 'ਤੇ ਕੰਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਕੇਲੇ ਦੇ ਇਸ ਵੇਸਟ ਪੇਪਰ 'ਤੇ ਜੋ ਮਾਕ੍ਰੋਬੇਲ ਐਂਜਾਈਮ ਇਸਤੇਮਾਲ  ਹੋਣਗੇ, ਉਹ ਈਕੋ ਫਰੈਂਡਲੀ ਹੋਣਗੇ, ਜਦੋਂ ਕਿ ਪਹਿਲਾਂ ਜੋ ਨੈਪਕਿਨ ਬਣਾਏ ਜਾਂਦੇ ਹਨ, ਉਨ੍ਹਾਂ 'ਚ ਕੈਮੀਕਲ ਦਾ ਇਸਤੇਮਾਲ ਕੀਤਾ ਜਾਂਦਾ ਹੈ। ਕੈਮੀਕਲ ਤੋਂ ਮੁਕਤ ਹੋਣ ਨਾਲ ਇਹ ਔਰਤਾਂ ਦੀ ਸਿਹਤ ਲਈ ਵੀ ਵਧੀਆ ਰਹੇਗਾ। ਮਾਈਕ੍ਰੋਬੇਲ ਵਿਭਾਗ ਦੇ ਡਾ. ਪ੍ਰਿੰਸ ਨੇ ਦੱਸਿਆ ਕਿ ਕੇਲੇ ਦੀ ਵੇਸਟ ਨਾਲ ਕੈਮੀਕਲ ਦਾ ਇਸਤੇਮਾਲ ਨਾ ਹੋਵੇ, ਇਸ ਲਈ ਇਸ ਪ੍ਰਾਜੈਕਟ 'ਤੇ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕੰਮ ਸ਼ੁਰੂ ਹੋਇਆਂ ਅਜੇ 2 ਮਹੀਨੇ ਹੀ ਹੋਏ ਹਨ। ਇਸ ਤੋਂ ਕੁਝ ਨਤੀਜੇ ਵੀ ਆਏ ਹਨ ਪਰ ਇਸ ਪ੍ਰਾਜੈਕਟ 'ਤੇ ਲੰਬਾ ਕੰਮ ਕਰਨਾ ਬਾਕੀ ਹੈ। ਇਸ ਪ੍ਰਾਜੈਕਟ 'ਤੇ ਡਾ. ਨੀਨਾ ਕਪਲਾਸ਼ ਅਤੇ ਰਿਸਰਚ ਸਕਾਲਰ ਸੰਜੀਵ ਬਾਲਰਾ ਵੀ ਕੰਮ ਕਰ ਰਹੇ ਹਨ।
ਬ੍ਰਾਜ਼ੀਲ 'ਚ 30 ਫੀਸਦੀ ਟੈਕਸਟਾਈਲ ਕੇਲੇ ਦੇ ਫਾਈਬਰ ਨਾਲ ਬਣਦੈ
ਇਕ ਹੈਕਟੇਅਰ ਕੇਲੇ ਦੇ ਫਾਰਮ ਨਾਲ 220 ਟਨ ਬਾਇਓਮਾਸ ਦਾ ਉਤਪਾਦਨ ਹੁੰਦਾ ਹੈ। ਡਾ. ਪਿੰ੍ਰਸ ਦੇ ਦੱਸਿਆ ਕਿ ਦੁਨੀਆ 'ਚ ਬ੍ਰਾਜ਼ੀਲ 'ਚ ਕੇਲੇ ਦੀ ਖੇਤੀ ਦਾ 30 ਫੀਸਦੀ ਤੋਂ ਟੈਕਸਟਾਈਲ ਪ੍ਰੋਡਕਸ਼ਨ 'ਚ ਇਸਤੇਮਾਲ ਹੋ ਰਿਹਾ ਹੈ। ਪੂਰੀ ਦੁਨੀਆ 'ਚ ਇਕ ਸਾਲ 'ਚ ਇਕ ਲੱਖ ਟਨ ਕੇਲੇ ਦਾ ਫਾਈਬਰ ਬਣ ਜਾਂਦਾ ਹੈ।


author

Babita

Content Editor

Related News