ਪੰਜਾਬ ਯੂਨੀਵਰਸਿਟੀ ਦਾ ਈ-ਰਿਕਸ਼ਾ ਕੰਪਨੀ ਨਾਲ ਖਤਮ ਹੋ ਸਕਦੈ ਕਰਾਰ
Wednesday, Oct 09, 2019 - 04:28 PM (IST)

ਚੰਡੀਗੜ੍ਹ (ਰਸ਼ਮੀ) : ਪੰਜਾਬ ਯੂਨੀਵਰਸਿਟੀ 'ਚ ਪਿਛਲੇ 5 ਦਿਨਾਂ ਤੋਂ ਈ-ਰਿਕਾਸ਼ ਚਾਲਕਾਂ ਦੀ ਚੱਲ ਰਹੀ ਹੜਤਾਲ ਸੁਲਝਣ ਦਾ ਨਾਂ ਨਹੀਂ ਲੈ ਰਹੀ ਹੈ। ਜੇਕਰ ਇਹ ਮੁੱਦਾ ਛੇਤੀ ਨਾ ਸੁਲਝਿਆ ਤਾਂ ਈ-ਰਿਕਸ਼ਾ ਕੰਪਨੀ ਦਾ ਪੀ. ਯੂ. ਨਾਲ ਕਰਾਰ ਖਤਮ ਹੋ ਸਕਦਾ ਹੈ। ਇਧਰ ਡਰਾਈਵਰ ਡੀ. ਸੀ. ਰੇਟ 'ਤੇ ਤਨਖਾਹ ਲੈਣ ਦੀ ਜ਼ਿੱਦ 'ਤੇ ਅੜੇ ਹਨ। ਉੱਥੇ ਹੀ ਕੰਪਨੀ ਡਰਾਈਵਰਾਂ ਨੂੰ ਤਨਖਾਹ ਦੇਣ ਲਈ ਤਿਆਰ ਨਹੀਂ ਹੈ। ਪਹਿਲਾਂ ਇਨ੍ਹਾਂ ਡਰਾਈਵਰਾਂ ਨੂੰ 8 ਹਜ਼ਾਰ ਰੁਪਏ ਤਨਖਾਹ ਮਿਲ ਰਹੀ ਸੀ ਪਰ ਪਿਛਲੇ ਦੋ ਮਹੀਨਿਆਂ ਤੋਂ ਯੂਨੀਵਰਸਿਟੀ 'ਚ ਈ-ਰਿਕਸ਼ਾ ਚਾਲਕਾਂ ਵਲੋਂ ਵਰਕਿੰਗ ਦਿਨਾਂ 'ਚ 700 ਅਤੇ ਸਰਕਾਰੀ ਛੁੱਟੀ ਵਾਲੇ ਦਿਨ ਦੇ 400 ਰੋਜ਼ਾਨਾ ਵਸੂਲੇ ਜਾ ਰਹੇ ਸਨ। ਚਾਲਕਾਂ ਦੀ ਤਨਖਾਹ ਖਤਮ ਕਰ ਦਿੱਤੀ ਗਈ ਸੀ ਅਤੇ ਕੰਪਨੀ ਨੇ ਡਰਾਈਵਰਾਂ ਨੂੰ ਕਹਿ ਦਿੱਤਾ ਸੀ ਕਿ ਕੰਪਨੀ ਨੂੰ ਪੈਸੇ ਦੇਣ ਤੋਂ ਬਾਅਜ ਜੋ ਬਚਦਾ ਹੈ, ਉਹ ਤੁਹਾਡਾ ਹੈ।