PM ਮੋਦੀ ਅਕਤੂਬਰ ’ਚ 3 ਦਿਨ ਰਹਿਣਗੇ ਪੰਜਾਬ, ਅਮਿਤ ਸ਼ਾਹ ਤੇ ਨਿਤਿਨ ਨਬੀਨ ਵੀ ਕਰਨਗੇ ਪੰਜਾਬ ਦਾ ਦੌਰਾ
Wednesday, Sep 09, 2026 - 12:48 PM (IST)
ਚੰਡੀਗੜ੍ਹ (ਹਰੀਸ਼ਚੰਦਰ) - ਪੰਜਾਬ ਵਿਧਾਨ ਸਭਾ ਚੋਣਾਂ ਵਿਚ ਸਿਰਫ 6 ਮਹੀਨੇ ਬਾਕੀ ਰਹਿਣ ਕਾਰਨ ਭਾਜਪਾ ਪੂਰੀ ਤਰ੍ਹਾਂ ਚੋਣ ਮੋਡ ’ਚ ਆ ਗਈ ਹੈ। ਇਹੀ ਵਜ੍ਹਾ ਹੈ ਕਿ ਸਤੰਬਰ ਤੇ ਅਕਤੂਬਰ ਮਹੀਨੇ ’ਚ ਪਾਰਟੀ ਦੇ ਚੋਟੀ ਦੇ 3 ਆਗੂਆਂ PM ਮੋਦੀ, ਅਮਿਤ ਸ਼ਾਹ ਤੇ ਨਿਤਿਨ ਨਬੀਨ ਦੇ ਪ੍ਰੋਗਰਾਮ ਪੰਜਾਬ ’ਚ ਰੱਖਣ ਦਾ ਫ਼ੈਸਲਾ ਕੀਤਾ ਹੈ। ਉੱਚ ਪੱਧਰੀ ਸੂਤਰਾਂ ਦੀ ਮੰਨੀਏ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਕਤੂਬਰ ’ਚ ਪੰਜਾਬ ਦਾ ਤਿੰਨ ਰੋਜ਼ਾ ਦੌਰਾ ਕਰਨਗੇ। ਫਿਲਹਾਲ ਉਨ੍ਹਾਂ ਦੇ ਇਸ ਪ੍ਰੋਗਰਾਮ ਦੀ ਤਰੀਕ ਤੈਅ ਨਹੀਂ ਹੋਈ ਹੈ ਪਰ ਪਾਰਟੀ ਦਾ ਅੰਮ੍ਰਿਤਸਰ, ਜਲੰਧਰ, ਲੁਧਿਆਣਾ ਅਤੇ ਪਟਿਆਲਾ ਦੇ ਆਸ-ਪਾਸ ਹੀ ਮੋਦੀ ਦਾ ਪ੍ਰੋਗਰਾਮ ਰੱਖਣ ਦਾ ਵਿਚਾਰ ਹੈ।
ਇਹ ਵੀ ਪੜ੍ਹੋ : ਪੰਜਾਬੀ ਗਾਇਕ ਐਮੀ ਵਿਰਕ 'ਤੇ ਫਾਇਰਿੰਗ ਦੀ ਘਟਨਾ ਦਾ ਸੱਚ ਆਇਆ ਸਾਹਮਣੇ, ਪਰਿਵਾਰ ਨੇ ਦੱਸੀ ਪੂਰੀ ਗੱਲ
ਪੰਜਾਬ ਦੌਰੇ ਦੌਰਾਨ PM ਮੋਦੀ ਪਹਿਲੇ ਦਿਨ ਮਾਝੇ ਦੇ ਕਈ ਵਿਧਾਨ ਸਭਾ ਹਲਕਿਆਂ ’ਚ ਰੋਡ ਸ਼ੋਅ ਕਰਨਗੇ ਅਤੇ ਰਾਤ ਨੂੰ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਮੁੱਖ ਦਫ਼ਤਰ ਵਿਚ ਆਰਾਮ ਕਰਨਗੇ। ਹਾਲਾਂਕਿ ਅਜੇ ਉਨ੍ਹਾਂ ਦੇ ਪ੍ਰੋਗਰਾਮ ਦੀ ਰੂਪ-ਰੇਖਾ ਬਣ ਰਹੀ ਹੈ ਪਰ ਪਾਰਟੀ ਆਗੂ ਬਠਿੰਡਾ ਜਾਂ ਪਟਿਆਲਾ ’ਚ ਉਨ੍ਹਾਂ ਦੀ ਰੈਲੀ ਆਯੋਜਿਤ ਕਰਨ ਲਈ ਰਾਸ਼ਟਰੀ ਲੀਡਰਸ਼ਿਪ ਨਾਲ ਸੰਪਰਕ ਕਰ ਰਹੇ ਹਨ। ਉਹ ਬਠਿੰਡਾ ਤੋਂ ਰੋਡ ਸ਼ੋਅ ਕਰਦੇ ਹੋਏ ਪਟਿਆਲਾ ਵੀ ਆ ਸਕਦੇ ਹਨ। ਪੀ. ਐੱਮ. ਓ. ਅਤੇ ਰਾਸ਼ਟਰੀ ਲੀਡਰਸ਼ਿਪ ਮਿਲ ਕੇ ਪ੍ਰਧਾਨ ਮੰਤਰੀ ਦਾ ਪ੍ਰੋਗਰਾਮ ਤਿਆਰ ਕਰ ਰਹੇ ਹਨ। ਇਸ ਦੌਰਾਨ ਕੇਂਦਰ ਦੀ ਆਫ਼ੀਸਰ ਲਾਬੀ ਵੀ ਕੰਮ ’ਚ ਰੁੱਝ ਗਈ ਹੈ।
ਇਹ ਵੀ ਪੜ੍ਹੋ : ਗਜ਼ਬ ਕਾਰਨਾਮਾ! ਕੋਟਾ ’ਚ ਭਗਵਾਨ ਹਨੂਮਾਨ ਜੀ ਦੀ ਬਣੀ ਵੋਟ, ਵੋਟਰ ਲਿਸਟ ’ਚ ਲੱਗੀ ਫੋਟੋ
ਇਨ੍ਹਾਂ ਦਾ ਕੰਮ ਇਹ ਪਤਾ ਲਾਉਣਾ ਹੈ ਕਿ ਪੀ. ਐੱਮ. ਆਪਣੇ ਦੌਰੇ ਦੌਰਾਨ ਕਿਹੜੇ-ਕਿਹੜੇ ਐਲਾਨ ਕਰ ਸਕਦੇ ਹਨ ਅਤੇ ਚੋਣਾਂ ਲਈ ਜਨਤਾ ਦੇ ਸਾਹਮਣੇ ਕਿਹੜੇ ਵਾਅਦੇ ਰੱਖ ਸਕਦੇ ਹਨ, ਜੋ ਪੂਰੇ ਹੋ ਸਕਦੇ ਹੋਣ। ਇਸ ਦੌਰਾਨ ਪੰਜਾਬ ’ਚ ਵਿਗੜਦੀ ਕਾਨੂੰਨ-ਵਿਵਸਥਾ ਅਤੇ ਨਸ਼ੇ ਖ਼ਿਲਾਫ਼ 18 ਸਤੰਬਰ ਨੂੰ ਪਠਾਨਕੋਟ ਤੋਂ ਮਾਰਚ ਸ਼ੁਰੂ ਹੋਣ ਜਾ ਰਿਹਾ ਹੈ। ਪਹਿਲੇ ਦਿਨ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਇਸ ਦੀ ਅਗਵਾਈ ਕਰਨਗੇ। ਪਾਰਟੀ 19, 20 ਅਤੇ 21 ਨੂੰ 3 ਹੋਰ ਸ਼ਹਿਰਾਂ ਤੋਂ ਮਾਰਚ ਸ਼ੁਰੂ ਕਰੇਗੀ। ਇਹ ਮਾਰਚ ਤਲਵੰਡੀ ਸਾਬੋ, ਕੇਸਗੜ੍ਹ ਸਾਹਿਬ ਅਤੇ ਫਾਜ਼ਿਲਕਾ ਤੋਂ ਸ਼ੁਰੂ ਹੋ ਸਕਦੇ ਹਨ। ਕੁਝ ਕੇਂਦਰੀ ਮੰਤਰੀਆਂ ਨੂੰ ਇਨ੍ਹਾਂ ਦੀ ਅਗਵਾਈ ਕਰਨ ਦਾ ਜ਼ਿੰਮਾ ਸੌਂਪਿਆ ਜਾਵੇਗਾ। ਇਨ੍ਹਾਂ ਮਾਰਚਾਂ ਦੀ ਸਮਾਪਤੀ ਜਲੰਧਰ ’ਚ ਹੋਵੇਗੀ।
ਇਹ ਵੀ ਪੜ੍ਹੋ : ਸਰਕਾਰੀ ਮੁਲਾਜ਼ਮਾਂ ਦੀ ਬੱਲੇ-ਬੱਲੇ! 20% ਵਾਧੂ DA ਨਾਲ ਮਿਲੇਗੀ ਐਂਡਵਾਸ ਸੈਲਰੀ, ਸ਼ੁਭੇਂਦੂ ਸਰਕਾਰ ਦਾ ਵੱਡਾ ਐਲਾਨ
ਉਸ ਦਿਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਡੀ ਰੈਲੀ ਜ਼ਰੀਏ ਭਾਜਪਾ ਦੀ ਤਾਕਤ ਦਿਖਾਉਣਗੇ। ਇਨ੍ਹਾਂ ਮਾਰਚਾਂ ਦੀ ਸ਼ੁਰੂਆਤ ਅਤੇ ਅਮਿਤ ਸ਼ਾਹ ਦੀ ਰੈਲੀ ਦੀ ਤਰੀਕ ਬਾਰੇ ਮੰਗਲਵਾਰ ਨੂੰ ਦਿੱਲੀ ’ਚ ਹੋਣ ਵਾਲੀ ਮੀਟਿੰਗ ’ਚ ਅੰਤਿਮ ਮੋਹਰ ਲੱਗੇਗੀ। ਮੀਟਿੰਗ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਦੀ ਪ੍ਰਧਾਨਗੀ ਹੇਠ ਹੋਵੇਗੀ, ਜਿਸ ’ਚ ਪੰਜਾਬ ਇੰਚਾਰਜ ਡਾ. ਸਤੀਸ਼ ਪੂਨੀਆ, ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਅਤੇ ਸੂਬਾ ਸੰਗਠਨ ਮੰਤਰੀ ਮੰਥਰੀ ਸ਼੍ਰੀਨਿਵਾਸੁਲੂ ਹਿੱਸਾ ਲੈਣਗੇ। ਇਸ ਮੀਟਿੰਗ ’ਚ ਅਮਿਤ ਸ਼ਾਹ ਵੀ ਗਿੱਸਾ ਲੈ ਸਕਦੇ ਹਨ।
ਇਹ ਵੀ ਪੜ੍ਹੋ : ਕੈਨੇਡਾ 'ਚ ਪੰਜਾਬੀ ਗਾਇਕ ਐਮੀ ਵਿਰਕ 'ਤੇ ਚੱਲੀਆਂ ਗੋਲੀਆਂ, ਹਾਦਸਾਗ੍ਰਸਤ ਹੋਈ ਕਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
