ਕਣਕ ਦੀ ਬਿਜਾਈ ਤੋਂ ਪਹਿਲਾਂ ਕਿਸਾਨਾਂ ਨੂੰ ਦਿੱਤੇ ਜਾਣਗੇ ਸਬਸਿਡੀ ਪ੍ਰਮਾਣਿਤ ਬੀਜ

Sunday, Oct 29, 2017 - 04:27 PM (IST)

ਜਲੰਧਰ— ਖੇਤੀਬਾੜੀ ਵਿਭਾਗ ਪੰਜਾਬ 'ਚ ਕਣਕ ਦੀ ਬਿਜਾਈ ਤੋਂ ਪਹਿਲਾਂ ਕਿਸਾਨਾਂ ਨੂੰ 2.80 ਲੱਖ ਕੁਇੰਟਲ ਸਬਸਿਡੀ ਪ੍ਰਮਾਣਿਤ ਬੀਜ ਵੰਡੇਗਾ। ਸਰਕਾਰ ਨੇ ਪਹਿਲਾਂ ਹੀ ਪੂਰੇ ਸੂਬੇ 'ਚ ਆਯੋਜਿਤ ਕਿਸਾਨ ਮੇਲਿਆਂ 'ਚ ਕਣਕ ਵੱਖ-ਵੱਖ ਕਿਸਮਾਂ ਨੂੰ ਵਾਧਾ ਦੇਣ ਲਈ ਕੰਮ ਸ਼ੁਰੂ ਕਰ ਦਿੱਤਾ ਹੈ। ਸਰਕਾਰ ਵੱਲੋਂ ਕਿਸਾਨਾਂ ਨੂੰ ਦਿੱਤੇ ਜਾਣ ਵਾਲੀ ਸਬਸਿਡੀ 'ਤੇ 28 ਕਰੋੜ ਰੁਪਏ ਖਰਚ ਹੋਣਗੇ। ਹਾਲਾਂਕਿ ਅਜੇ ਤੱਕ ਸਰਕਾਰ ਨੇ ਇਸ ਸਬੰਧੀ ਰਕਮ ਦਾ ਐਲਾਨ ਨਹੀਂ ਕੀਤਾ ਹੈ। ਪੰਜਾਬ 'ਚ ਕਰੀਬ 35 ਲੱਖ ਹੈੱਕਟੇਅਰ ਖੇਤਰਫਲ 'ਚ ਕਣਕ ਦੀ ਖੇਤੀ ਕੀਤੀ ਜਾ ਰਹੀ ਹੈ। ਖੇਤੀ ਮੰਤਰਾਲੇ ਕਿਸਾਨਾਂ ਨੂੰ ਬੀਜਾਂ 'ਤੇ 1000 ਰੁਪਏ ਪ੍ਰਤੀ ਕੁਇੰਟਲ ਦੀ ਸਬਸਿਡੀ  ਦੇਵੇਗਾ। ਇਸ ਨਾਲ ਇਕ ਕਿਸਾਨ 1,600 ਰੁਪਏ 'ਚ ਬੀਜ ਖਰੀਦ ਸਕਣਗੇ। ਮੌਜੂਦਾ 'ਚ ਬੀਜ ਦੀ ਕੀਮਤ 2,600-2700 ਰੁਪਏ ਪ੍ਰਤੀ ਕੁਇੰਟਲ ਦੇ ਵਿਚਕਾਰ ਹੈ। ਸਬਸਿਡੀ ਜਿਵੇਂ ਕਿ ਐੱਚ. ਡੀ. 3086, ਐੱਚ. ਡੀ. 2967, ਪੀ ਡਬਲਿਊ 725, ਪੀ. ਡਬਲਿਊ. ਡੀ. 677 ਅਤੇ ਐੱਚ. 1105 ਵਰਗੀਆਂ ਕਿਸਮਾਂ 'ਤੇ ਉਪਲਬੱਧ ਕਰਵਾਈ ਜਾਵੇਗੀ। ਇਨ੍ਹਾਂ ਕਿਸਮਾਂ 'ਚ ਲੋਕਪ੍ਰਸਿੱਧ ਐੱਚ. ਡੀ. 386 ਅਤੇ ਐੱਚ. ਡੀ. 2967 ਹੈ।


Related News