ਪੰਜਾਬ ਨੂੰ ਦਹਿਲਾਉਣ ਲਈ ਦੇਸ਼ ਵਿਰੋਧੀ ਸੰਗਠਨਾਂ ਦੀ ਲਿਸਟ ’ਚ ਸ਼ਾਮਲ ਹਨ ‘ਸਰਹੱਦੀ ਇਲਾਕੇ’

Tuesday, Nov 23, 2021 - 10:25 AM (IST)

ਪੰਜਾਬ ਨੂੰ ਦਹਿਲਾਉਣ ਲਈ ਦੇਸ਼ ਵਿਰੋਧੀ ਸੰਗਠਨਾਂ ਦੀ ਲਿਸਟ ’ਚ ਸ਼ਾਮਲ ਹਨ ‘ਸਰਹੱਦੀ ਇਲਾਕੇ’

ਤਰਨਤਾਰਨ (ਰਮਨ) - ਭਾਰਤ/ਪਾਕਿਸਤਾਨ ਸਰਹੱਦ ਨਾਲ ਲੱਗਦੇ ਜ਼ਿਲ੍ਹੇ ਅੱਜ-ਕੱਲ ਅੱਤਵਾਦੀ ਅਤੇ ਦੇਸ਼ ਵਿਰੋਧੀ ਸੰਗਠਨਾਂ ਦੀ ਲਿਸਟ ’ਚ ਨਜ਼ਰ ਆ ਰਹੇ ਹਨ, ਜਿਸ ਕਾਰਨ ਰੋਜ਼ਾਨਾ ਸਰਹੱਦੀ ਜ਼ਿਲ੍ਹਿਆਂ ਅੰਦਰ ਕੋਈ ਨਾ ਕੋਈ ਵੱਡੀ ਵਾਰਦਾਤ ਵਾਪਰਦੀ ਰਹਿੰਦੀ ਹੈ। ਇਨ੍ਹਾਂ ਰੋਜ਼ਾਨਾ ਵਾਪਰਨ ਵਾਲੀਆਂ ਵੱਡੀਆਂ ਵਾਰਦਾਤਾਂ ਨੇ ਜਿੱਥੇ ਖੁਫੀਆ ਵਿਭਾਗ ਦੀ ਨੀਂਦ ਉੱਡਾ ਦਿੱਤੀ ਹੈ, ਉੱਥੇ ਲੋਕਾਂ ਵਿਚ ਕਾਫ਼ੀ ਸਹਿਮ ਭਰਿਆ ਮਾਹੌਲ ਵੀ ਵੇਖਣ ਨੂੰ ਮਿਲ ਰਿਹਾ ਹੈ। ਜ਼ਿਕਰਯੋਗ ਹੈ ਕਿ ਅੱਤਵਾਦ ਦਾ ਗੜ੍ਹ ਮੰਨੇ ਜਾਣ ਵਾਲੇ ਸਰਹੱਦੀ ਜ਼ਿਲ੍ਹਾ ਤਰਨਤਾਰਨ ਵਿਚ ਅੱਜ ਵੀ ਕਈ ਅਜਿਹੇ ਵਿਅਕਤੀ ਮੌਜੂਦ ਹੋ ਸਕਦੇ ਹਨ, ਜਿਨ੍ਹਾਂ ਦੇ ਸਬੰਧ ਦੇਸ਼ਾਂ-ਵਿਦੇਸ਼ਾਂ ਵਿਚ ਬੈਠੇ ਗਰਮ ਖਿਆਲੀਆਂ ਨਾਲ ਹੋਣ ਦਾ ਖਦਸ਼ਾ ਲਗਾਇਆ ਜਾ ਸਕਦਾ ਹੈ। ਇਸ ਦਾ ਖੁਲਾਸਾ ਬੀਤੇ ਸਮੇਂ ਦੌਰਾਨ ਹੋਏ ਬੰਬ ਧਮਾਕੇ ਅਤੇ ਡਰੋਨ ਰਾਹੀਂ ਪੁੱਜੇ ਹਥਿਆਰਾਂ ਦੀ ਖੇਪ ਤੋਂ ਲਗਾਇਆ ਜਾ ਸਕਦਾ ਹੈ।

ਪੜ੍ਹੋ ਇਹ ਵੀ ਖ਼ਬਰ - ਦੁਖ਼ਦ ਖ਼ਬਰ : ਸਕੂਲ ਤੋਂ ਲਾਪਤਾ ਵਿਦਿਆਰਥੀ ਦੀ 5 ਦਿਨਾਂ ਬਾਅਦ ਸਿਧਵਾਂ ਨਹਿਰ ’ਚੋਂ ਤੈਰਦੀ ਹੋਈ ਮਿਲੀ ਲਾਸ਼

ਸਰਹੱਦੀ ਜ਼ਿਲ੍ਹਾ ਫ਼ਿਰੋਜ਼ਪੁਰ ਵਿਖੇ ਮਿਲੇ ਜ਼ਿੰਦਾ ਹੈਂਡ ਗ੍ਰਨੇਡ
ਬੀਤੇ ਕੁਝ ਦਿਨ ਪਹਿਲਾਂ ਨਵਾਂ ਸ਼ਹਿਰ ਦੇ ਸੀ. ਆਈ. ਏ. ਸਟਾਫ ਵਿਖੇ ਹੋਏ ਬਲਾਸਟ ਤੋਂ ਬਾਅਦ ਸਰਹੱਦੀ ਜ਼ਿਲ੍ਹਾ ਫ਼ਿਰੋਜ਼ਪੁਰ ਵਿਖੇ ਮਿਲੇ ਜ਼ਿੰਦਾ ਹੈਂਡ ਗ੍ਰਨੇਡ ਨੂੰ ਲੈ ਜਿੱਥੇ ਪੰਜਾਬ ਭਰ ’ਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਸੀ। ਖੁਫੀਆ ਏਜੰਸੀਆਂ ਦੇ ਇਸ਼ਾਰੇ ’ਤੇ ਹਿੰਦੂ ਨੇਤਾਵਾਂ ਦੀ ਸੁਰੱਖਿਆ ਨੂੰ ਵਧਾਉਂਦੇ ਹੋਏ ਪੁਖਤਾ ਪ੍ਰਬੰਧ ਕੀਤੇ ਗਏ ਸਨ ਤਾਂ ਜੋ ਕੋਈ ਅਣਸੁਖਾਵੀ ਘਟਨਾ ਨੂੰ ਅੰਜ਼ਾਮ ਨਾ ਦਿੱਤਾ ਜਾ ਸਕੇ। ਦੇਸ਼ ਵਿਰੋਧੀ ਅਨਸਰ ਬੀਤੇ ਕੱਲ ਪਠਾਨਕੋਟ ਆਰਮੀ ਬੇਸ ਦੇ ਕੈਂਪ ਬਾਹਰ ਧਮਾਕਾ ਕਰਨ ਵਿਚ ਕਾਮਯਾਬ ਹੋ ਗਏ। ਹਾਲਾਂਕਿ ਇਸ ਧਮਾਕੇ ਦੌਰਾਨ ਕੋਈ ਜਾਨੀ-ਮਾਲੀ ਨੁਕਸਾਨ ਨਹੀਂ ਹੋਇਆ ਪਰ ਇਸ ਘਟਨਾ ਨੇ ਪੰਜਾਬ ਦੇ ਖੁਫੀਆ ਵਿਭਾਗ ਅਤੇ ਪੁਲਸ ਪ੍ਰਸ਼ਾਸਨ ਦੀ ਨੀਂਦ ਉਡਾ ਦਿੱਤੀ ਹੈ। ਇਨ੍ਹਾਂ ਤਿੰਨਾਂ ਘਟਨਾਵਾਂ ਨੂੰ ਵੇਖ ਇਵੇਂ ਲੱਗਦਾ ਹੈ ਜਿਵੇਂ ਲੜੀਵਾਰ ਕਿਸੇ ਹੋਰ ਜ਼ਿਲ੍ਹੇ ਵਿਚ ਕੋਈ ਅਣਸੁਖਾਵੀ ਘਟਨਾ ਨਾ ਵਾਪਰ ਜਾਵੇ।

ਪੜ੍ਹੋ ਇਹ ਵੀ ਖ਼ਬਰ ਬਟਾਲਾ ਨੇੜੇ ਵਾਪਰਿਆ ਦਿਲ-ਕੰਬਾਊ ਹਾਦਸਾ: ਕਾਰ ਦੇ ਉੱਡੇ ਚੀਥੜੇ, ਵਿਆਹ ਤੋਂ ਪਰਤੇ ਇਕੋ ਪਰਿਵਾਰ ਦੇ 3 ਜੀਆਂ ਦੀ ਮੌਤ

ਅੱਤਵਾਦੀ ਦਾ ਗੜ੍ਹ ਮੰਨਿਆ ਜਾਂਦੈ ਸਰਹੱਦੀ ਜ਼ਿਲ੍ਹਾ ਤਰਨਤਾਰਨ
ਉੱਧਰ ਸਰਹੱਦੀ ਜ਼ਿਲ੍ਹਾ ਤਰਨਤਾਰਨ, ਜਿਸ ਨੂੰ ਅੱਤਵਾਦ ਦਾ ਗੜ੍ਹ ਮੰਨਿਆ ਜਾਂਦਾ ਰਿਹਾ ਹੈ, ’ਚ ਅੱਜ ਵੀ ਕਈ ਅਜਿਹੇ ਸ਼ੱਕੀ ਵਿਅਕਤੀ ਮੌਜੂਦ ਹੋ ਸਕਦੇ ਹਨ, ਜਿਨ੍ਹਾਂ ਦੇ ਸਬੰਧ ਦੇਸ਼ਾਂ-ਵਿਦੇਸ਼ਾਂ ਵਿਚ ਬੈਠੇ ਗਰਮ ਖਿਆਲੀ ਅਤੇ ਅੱਤਵਾਦੀ ਸੰਗਠਨਾਂ ਨਾਲ ਮੰਨੇ ਜਾ ਸਕਦੇ ਹਨ। ਮਿਤੀ 4 ਸਤੰਬਰ 2019 ਦੀ ਰਾਤ ਨੂੰ ਪਿੰਡ ਪੰਡੋਰੀ ਗੋਲਾ ਵਿਖੇ ਬੰਬ ਬਲਾਸਟ ਦੌਰਾਨ ਕਈ ਅਹਿਮ ਖੁਲਾਸੇ ਸਾਹਮਣੇ ਹੋਏ ਸਨ, ਜਿਸ ਦੌਰਾਨ ਦੇਸ਼ਾਂ-ਵਿਦੇਸ਼ਾਂ ਵਿਚ ਬੈਠੀਆਂ ਦੇਸ਼ ਵਿਰੋਧੀ ਤਾਕਤਾਂ ਵਲੋਂ ਪੰਜਾਬ ਨੂੰ ਦਹਿਲਾਉਣ ਦੀ ਸਾਜਿਸ਼ ਰਚੀ ਜਾ ਰਹੀ ਸੀ। ਕਿਸੇ ਅਣਗਹਿਲੀ ਕਾਰਨ ਘਟਨਾ ਨੂੰ ਅੰਜ਼ਾਮ ਦੇਣ ਸਮੇਂ ਦਹਿਲਾਉਣ ਵਾਲੇ ਨੌਜਵਾਨ ਖੁਦ ਇਸ ਧਮਾਕੇ ਦਾ ਸ਼ਿਕਾਰ ਹੋ ਗਏ, ਜਿਸ ਤੋਂ ਬਾਅਦ ਇਸ ਕੇਸ ਦੀ ਜਾਂਚ ਐੱਨ. ਆਈ. ਏ. ਹਵਾਲੇ ਕਰ ਦਿੱਤੀ ਗਈ ਸੀ।

ਪੜ੍ਹੋ ਇਹ ਵੀ ਖ਼ਬਰ ਤਰਨਤਾਰਨ ’ਚ ਮੁੜ ਦਾਗ਼ਦਾਰ ਹੋਈ ਖਾਕੀ : ASI ਨੇ 6.68 ਲੱਖ ਰੁਪਏ ਦੀ ਰਿਸ਼ਵਤ ਲੈ ਕੇ ਛੱਡੇ ਅਫੀਮ ਸਮੱਗਲਰ

ਪੰਡੋਰੀ ਬਲਾਸਟ ਕਾਂਡ ਤੋਂ ਕੁਝ ਦਿਨ ਬਾਅਦ 22 ਸਤੰਬਰ ਨੂੰ ਥਾਣਾ ਚੋਹਲਾ ਸਾਹਿਬ ਅਧੀਨ ਆਉਂਦੇ ਪਿੰਡ ਵੜਿੰਗ ਤੋਂ ਇਕ ਮਾਰੂਤੀ ਕਾਰ ’ਚੋਂ ਵੱਡੀ ਗਿਣਤੀ ਵਿਚ ਅਸਲੇ ਦੀ ਖੇਪ, ਭਾਰਤੀ ਕਰੰਸੀ ਅਤੇ ਹੋਰ ਵਾਇਰਲੈਸ ਸੈੱਟ ਆਦਿ ਸਾਮਾਨ ਅੰਮ੍ਰਿਤਸਰ ਕਾਊਂਟਰ ਇੰਟੈਲੀਜੈਂਸ ਪੁਲਸ ਵਲੋਂ ਬਰਾਮਦ ਕੀਤਾ ਗਿਆ ਸੀ। ਇਸ ਪੁਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਸੀ ਕਿ ਇਹ ਵੱਡੀ ਗਿਣਤੀ ਵਿਚ ਹਥਿਆਰਾਂ ਦੀ ਖੇਪ ਆਦਿ ਸਾਮਾਨ ਪਾਕਿਸਤਾਨ ’ਚ ਬੈਠੇ ਦੇਸ਼ ਵਿਰੋਧੀ ਸੰਗਠਨਾਂ ਵਲੋਂ ਡਰੋਨ ਰਾਹੀਂ ਜ਼ਿਲ੍ਹਾ ਤਰਨਤਾਰਨ ਵਿਚ ਭੇਜੇ ਗਏ ਸਨ, ਜਿਸ ਤੋਂ ਬਾਅਦ ਬਰੀਕੀ ਨਾਲ ਪੁਛਗਿੱਛ ਕਰਦੇ ਹੋਏ ਪੁਲਸ ਨੇ ਜਿੱਥੇ ਵੱਡੀ ਗਿਣਤੀ ਵਿਚ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ, ਉੱਥੇ ਨੌਜਵਾਨ ਪੀੜ੍ਹੀ ਇਸ ਦੇਸ਼ ਧ੍ਰੋਹ ਦੇ ਮਾਮਲੇ ’ਚ ਸ਼ਾਮਲ ਨਜ਼ਰ ਆਈ ਸੀ। 

ਪੜ੍ਹੋ ਇਹ ਵੀ ਖ਼ਬਰ ਅੰਮ੍ਰਿਤਸਰ ’ਚ ਵੱਡੀ ਵਾਰਦਾਤ: ਮਾਚਿਸ ਦੀ ਡੱਬੀ ਕਾਰਨ ਦੁਕਾਨਦਾਰ ਨੇ ਤੇਜ਼ਧਾਰ ਹਥਿਆਰ ਨਾਲ ਵੱਢਿਆ ਨੌਜਵਾਨ (ਤਸਵੀਰਾਂ)

ਜ਼ਿਲ੍ਹੇ ਅੰਦਰ ਪਿਛਲੇ ਕੁਝ ਮਹੀਨਿਆਂ ਦੌਰਾਨ ਪਾਕਿਸਤਾਨ ਵਲੋਂ ਆਏ ਦਿਨ ਡਰੋਨ ਦੀ ਦਸਤੱਕ ਦਿੱਤੀ ਜਾਂਦੀ ਰਹੀ, ਜਿਸ ਨੂੰ ਖਦੇੜਨ ਲਈ ਬੀ.ਐੱਸ.ਐੱਫ ਵਲੋਂ ਕਈ ਵਾਰ ਫਾਈਰਿੰਗ ਵੀ ਕੀਤੀ ਗਈ। ਸਰਹੱਦੀ ਜ਼ਿਲ੍ਹੇ ਵਿਚ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਖੇਪ ਭੇਜਣ ਲਈ ਪਾਕਿਸਤਾਨ ’ਚ ਬੈਠੇ ਕਈ ਦੇਸ਼ ਵਿਰੋਧੀ ਸੰਗਠਨ ਅੱਜ ਵੀ ਨਵੀਂਆਂ-ਨਵੀਂਆਂ ਕਾਢਾਂ ਕੱਢਦੇ ਹੋਏ ਪੰਜਾਬ ਨੂੰ ਦਹਿਲਾਉਣ ਦੀ ਸਾਜਿਸ਼ ਰਚ ਰਹੇ ਹਨ। ਸਰਹੱਦੀ ਜ਼ਿਲ੍ਹਿਆਂ ਵਿਚ ਬਰਾਮਦ ਹੋ ਰਹੇ ਅਸਲੇ ਅਤੇ ਟਿਫਨ ਬੰਬਾਂ ਨੂੰ ਲੈ ਖੁਫੀਆ ਏਜੰਸੀਆਂ ਦੀ ਨੀਂਦ ਵੀ ਹਰਾਮ ਹੋ ਚੁੱਕੀ ਹੈ।

ਪ੍ਰਵਾਸੀ ਲੋਕਾਂ ਦਾ ਪੁਲਸ ਕੋਲ ਕੋਈ ਰਿਕਾਰਡ ਨਹੀਂ
ਜ਼ਿਲ੍ਹੇ ਅੰਦਰ ਮੌਜੂਦ ਕਈ ਅਜਿਹੇ ਪ੍ਰਵਾਸੀ ਲੋਕ ਮੌਜੂਦ ਹਨ, ਜਿਨ੍ਹਾਂ ਦਾ ਪੁਲਸ ਪ੍ਰਸ਼ਾਸਨ ਕੋਲ ਕੋਈ ਰਿਕਾਰਡ ਮੌਜੂਦ ਨਹੀਂ। ਇਨ੍ਹਾਂ ਪ੍ਰਵਾਸੀਆਂ ਵਲੋਂ ਪੱਕੇ ਰਿਹਾਇਸ਼ੀ ਲੋਕਾਂ ਦੇ ਘਰ ਕਿਸ ਮਕਸੱਦ ਨਾਲ ਠਹਿਰਾਅ ਕੀਤਾ ਗਿਆ ਹੈ, ਇਸ ਦੀ ਜਾਂਚ ਬਹੁਤ ਜ਼ਰੂਰੀ ਹੈ। ਵੇਖਣ ’ਚ ਮਿਲਦਾ ਹੈ ਕਿ ਕਈ ਲੋਕ ਆਪਣੇ ਘਰਾਂ ਦੇ ਕਮਰੇ ਬਿਨਾਂ ਕੋਈ ਪੁੱਛ ਪੜਤਾਲ ਕੀਤੇ ਵੱਖ-ਵੱਖ ਕਿਸਮ ਦੇ ਪ੍ਰਵਾਸੀ ਲੋਕਾਂ ਨੂੰ ਪੈਸੇ ਦਾ ਲਾਲਚ ਵੇਖ ਕਿਰਾਏ ’ਤੇ ਰੱਖ ਲੈਂਦੇ ਹਨ, ਜਿਨ੍ਹਾਂ ਦਾ ਮਕਸਦ ਗਲਤ ਵੀ ਹੋ ਸਕਦਾ ਹੈ, ਇਸ ਲਈ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਕਿਰਾਏ ਦਾਰ ਦੀ ਸਹੀ ਪੜਤਾਲ ਕਰਦੇ ਹੋਏ ਇਸ ਦੀ ਸੂਚਨਾ ਪੁਲਸ ਨੂੰ ਜ਼ਰੂਰ ਦੇਣ।

ਪੜ੍ਹੋ ਇਹ ਵੀ ਖ਼ਬਰ - ਇੰਸਟਾਗ੍ਰਾਮ ’ਤੇ ਪਿਆਰ ਚੜ੍ਹਿਆ ਪ੍ਰਵਾਨ, ਵਿਦੇਸ਼ ਤੋਂ ਆਈ ਲਾੜੀ ਨੇ ਅੰਮ੍ਰਿਤਸਰ ਦੇ ਮੁੰਡੇ ਨਾਲ ਕਰਾਇਆ ਵਿਆਹ (ਤਸਵੀਰਾਂ)

ਨੋਟ - ਇਸ ਖ਼ਬਰ ਦੇ ਸਬੰਧ ’ਚ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

rajwinder kaur

Content Editor

Related News