Punjab : ਤੇਜ਼ ਹਨ੍ਹੇਰੀ-ਤੂਫਾਨ ਨੇ ਲੁਧਿਆਣਾ ''ਚ ਮਚਾਈ ਤਬਾਹੀ, ਹਨ੍ਹੇਰੇ ''ਚ ਡੁੱਬਿਆ ਪੂਰਾ ਸ਼ਹਿਰ
Saturday, May 24, 2025 - 08:43 PM (IST)

ਲੁਧਿਆਣਾ- ਸ਼ਨੀਵਾਰ ਦੇਰ ਸ਼ਾਮ ਅਚਾਨਕ ਆਏ ਤੇਜ਼ ਹਨ੍ਹੇਰੀ-ਤੂਫਾਨ ਨੇ ਲੁਧਿਆਣਾ 'ਚ ਵੀ ਤਬਾਹੀ ਮਚਾ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਲੁਧਿਆਣਾ 'ਚ ਤੇਜ਼ ਤੂਫਾਨ ਚੱਲਣ ਨਾਲ ਪੂਰੇ ਇਲਾਕੇ ਦੀ ਬਿਜਲੀ ਗੁਲ ਹੋ ਗਈ ਹੈ ਅਤੇ ਪੂਰਾ ਸ਼ਹਿਰ ਹਨ੍ਹੇਰੇ 'ਚ ਡੁੱਬ ਗਿਆ ਹੈ।
ਹਾਲਾਂਕਿ, ਪ੍ਰਸ਼ਾਸਨ ਵੱਲੋਂ ਬਿਜਲੀ ਮੁਰੰਮਤ ਦਾ ਕੰਮ ਜਾਰੀ ਹੈ ਪਰ ਤੂਫਾਨ ਨੇ ਪੂਰੇ ਸ਼ਹਿਰ 'ਚ ਤਬਾਹੀ ਮਚਾ ਦਿੱਤੀ ਹੈ। ਦੋਰਾਹਾ ਅਤੇ ਪਾਇਲ 'ਚ ਵੀ ਤੂਫਾਨ ਨੇ ਤਬਾਹੀ ਮਚਾਈ ਹੈ।
ਜ਼ਿਕਰਯੋਗ ਹੈ ਕਿ ਦੇਰ ਸ਼ਾਮ ਆਏ ਕੁਝ ਘੰਟੇ ਦੇ ਤੂਫਾਨ ਨੇ ਪੰਜਾਬ ਦੇ ਕਈ ਜ਼ਿਲ੍ਹਿਆਂ ਜਿਨ੍ਹਾਂ ਵਿਚ ਅੰਮ੍ਰਿਤਸਰ, ਜਲੰਧਰ, ਬਠਿੰਡਾ ਸ਼ਾਮਲ ਹੈ, ਤਬਾਹੀ ਮਚਾ ਦਿੱਤੀ ਹੈ। ਕਈ ਥਾਵਾਂ 'ਤੇ ਖੰਭੇ ਡਿੱਗ ਗਏ ਹਨ ਤਾਂ ਕਈ ਥਾਵਾਂ 'ਤੇ ਘਰਾਂ ਦੀਆਂ ਛੱਤਾਂ ਤਕ ਉਡ ਗਈਆਂ ਹ ਨ। ਉਥੇ ਹੀ ਲੁਧਿਆਣਾ 'ਚ ਵੀ ਤੂਫਾਨ ਕਾਰਨ ਜਨ-ਜੀਵਨ ਪ੍ਰਭਾਵਿਤ ਹੋ ਗਿਆ ਹੈ ਅਤੇ ਪੂਰੇ ਸ਼ਹਿਰ ਦੀ ਬਿਜਲੀ ਗੁਲ ਹੈ।