ਆਵਾਰਾ ਪਸ਼ੂਆਂ ਕਾਰਨ ਗਈ ਇਕ ਹੋਰ ਜਾਨ! ਸੜਕ ਹਾਦਸੇ ''ਚ ਮੋਟਰਸਾਈਕਲ ਸਵਾਰ ਦੀ ਮੌਤ

Saturday, Oct 11, 2025 - 03:19 PM (IST)

ਆਵਾਰਾ ਪਸ਼ੂਆਂ ਕਾਰਨ ਗਈ ਇਕ ਹੋਰ ਜਾਨ! ਸੜਕ ਹਾਦਸੇ ''ਚ ਮੋਟਰਸਾਈਕਲ ਸਵਾਰ ਦੀ ਮੌਤ

ਤਪਾ ਮੰਡੀ (ਸ਼ਾਮ, ਗਰਗ)- ਕਰਵਾਚੌਥ ਵਾਲੀ ਰਾਤ ਬਰਨਾਲਾ-ਬਠਿੰਡਾ ਮੁੱਖ ਮਾਰਗ ਸਥਿਤ ਇਕ ਹੋਟਲ ਕੋਲ ਮੋਟਰਸਾਈਕਲ ਸਵਾਰਾਂ ਅੱਗੇ ਆਵਾਰਾ ਪਸ਼ੂ ਅੱਗੇ ਆਉਣ ਕਾਰਨ ਬੇਕਾਬੂ ਹੋ ਕੇ ਪਲਟਣ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ। ਇਸ ਦੌਰਾਨ ਇਕ ਹੋਰ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਬਠਿੰਡਾ ਦੇ ਇਕ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਲੁੱਟ ਲਿਆ 'ਬੈਂਕ' ਦਾ ਕੈਸ਼! ਪੁਲਸ ਨੇ ਵੀ ਕਰ'ਤਾ ਹੈਰਾਨੀਜਨਕ ਖ਼ੁਲਾਸਾ

ਜਾਣਕਾਰੀ ਅਨੁਸਾਰ ਰਣਜੀਤ ਸਿੰਘ ਪੁੱਤਰ ਜਗਜੀਤ ਸਿੰਘ ਵਾਸੀ ਦਰਾਜ ਅਤੇ ਉਸ ਦਾ ਸਾਥੀ ਰਵਿੰਦਰ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਆਨੰਦਪੁਰ ਬਸਤੀ ਤਪਾ ਬਰਨਾਲਾ-ਬਠਿੰਡਾ ਮਾਰਗ ਘੁੜੈਲੀ ਚੌਂਕ ਸਥਿਤ ਇਕ ਹੋਟਲ ਤੋਂ ਖਾਣਾ ਖਾਣ ਉਪਰੰਤ ਜਦ ਮੋਟਰਸਾਇਕਲ 'ਤੇ ਸਵਾਰ ਹੋ ਕੇ ਘਰ ਜਾਣ ਲੱਗੇ ਤਾਂ ਅੱਗੇ ਖੇਤਾਂ ‘ਚੋਂ ਨਿਕਲਕੇ ਬੇਸਹਾਰਾ ਪਸ਼ੂ ਅੱਗੇ ਆਉਣ ਕਾਰਨ ਮੋਟਰਸਾਈਕਲ ਬੇਕਾਬੂ ਹੋਕੇ ਪਲਟਕੇ ਸਿਰ ਸੜਕ ਨਾਲ ਵੱਜਣ ਨਾਲ ਲਹੂਲੁਹਾਣ ਹੋ ਗਿਆ।

ਇਹ ਖ਼ਬਰ ਵੀ ਪੜ੍ਹੋ - ਲੁਧਿਆਣੇ ਦੀ ਕੁੜੀ ਦੀ 'ਇਤਰਾਜ਼ਯੋਗ' ਵੀਡੀਓ ਵਾਇਰਲ! ਹੋਟਲ ਦੇ ਬਾਹਰ ਹੀ...

ਘਟਨਾ ਦਾ ਪਤਾ ਲੱਗਦੈ ਹੀ ਤੁਰੰਤ ਸੜਕ ਸੁਰੱਖਿਆ ਫੋਰਸ ਦੇ ਥਾਣੇਦਾਰ ਗੁਰਬਖਸ ਸਿੰਘ ਦੀ ਅਗਵਾਈ ‘ਚ ਕਾਂਸਟੇਬਲ ਅਮਨਦੀਪ ਸਿੰਘ ਅਤੇ ਲਵਪਰੀਤ ਸਿੰਘ ਨੇ ਜਖਮੀ ਰਵਿੰਦਰ ਸਿੰਘ ਨੂੰ ਸਿਵਲ ਹਸਪਤਾਲ ਤਪਾ ‘ਚ ਭਰਤੀ ਕਰਵਾਇਆ ਗਿਆ,ਪਰ ਰਣਜੀਤ ਸਿੰਘ ਵਾਸੀ ਦਰਾਜ ਦੀ ਮੋਕੇ ‘ਤੇ ਹੀ ਮੋਤ ਹੋ ਗਈ। ਘਟਨਾ ਦਾ ਪਤਾ ਲੱਗਦੈ ਹੀ ਪਰਿਵਾਰਿਕ ਮੈਂਬਰ ਹਸਪਤਾਲ ਪਹੁੰਚ ਗਏ ਅਤੇ ਮਿ੍ਰਤਕ ਰਣਜੀਤ ਸਿੰਘ ਦੀ ਮਿ੍ਰਤਕ ਸਰੀਰ ਨੂੰ ਮੋਰਚਰੀ ਰੂਮ ਬਰਨਾਲਾ ‘ਚ ਰੱਖਵਾ ਦਿੱਤੀ। ਗੰਭੀਰ ਹਾਲਤ ‘ਚ ਜਖਮੀ ਰਵਿੰਦਰ ਸਿੰਘ ਨੂੰ ਬਠਿੰਡਾ ਵਿਖੇ ਰੈਫਰ ਕਰ ਦਿੱਤਾ ਗਿਆ।  ਜਦ ਜਾਂਚ ਅਧਿਕਾਰੀ ਗੁਰਪਿਆਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਮਿ੍ਰਤਕ ਦੇ ਭਰਾ ਮਨਿੰਦਰ ਸਿੰਘ ਦੇ ਬਿਆਨਾਂ ‘ਤੇ 174 ਦੀ ਕਾਰਵਾਈ ਕਰਦਿਆਂ ਲਾਸ਼ ਪੋਸਟ ਮਾਰਟਮ ਲਈ ਭੇਜ ਦਿੱਤੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News