ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਬਿਜਲੀ ਖਪਤਕਾਰਾਂ ਨੂੰ ਦਿੱਤੀ ਵੱਡੀ ਰਾਹਤ
Tuesday, Jun 01, 2021 - 07:48 PM (IST)
ਜਲੰਧਰ (ਬਿਊਰੋ) - ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਬਿਜਲੀ ਦੇ ਖਪਤਕਾਰਾਂ ਨੂੰ ਵੱਡੀ ਰਾਹਤ ਦਿੱਤੀ ਹੈ। ਬਿਜਲੀ ਖਪਤਕਾਰ ਹੁਣ ਘਰ ਬੈਠੇ ਹੀ ਨੈਟ ਬੈਕਿੰਗ, ਡੈਬਿਟ ਕਾਰਡ, ਕ੍ਰੈਡਿਟ ਕਾਰਡ, ਰੁਪਏ ਕਾਰਡ, ਮੋਬਾਇਲ ਵਾਲੈਟ, ਯੂ.ਪੀ.ਆਈ., ਆਰ.ਟੀ.ਜੀ.ਐੱਸ., ਨੈਫਟ ਰਾਹੀਂ ਬਿਜਲੀ ਬਿਲ੍ਹਾਂ ਦਾ ਭੁਗਤਾਨ ਕਰ ਸਕਦੇ ਹਨ।
ਅਜਿਹਾ ਕਰਨ ਨਾਲ ਤੁਸੀਂ ਬਿੱਲਾਂ ਦਾ ਡਿਜੀਟਲ ਭੁਗਤਾਨ ਕਰ ਸਕਦੇ ਹੋ। ਕਤਾਰਾਂ ’ਚ ਖੜ੍ਹੇ ਹੋ ਕੇ ਬਿੱਲ ਦੇਣ ਵਾਲੇ ਸਿਸਟਮ ਤੋਂ ਛੁਟਕਾਰਾ ਪਾ ਸਕਦੇ ਹੋ। ਇਸ ਨਾਲ ਸਮੇਂ ਦੀ ਬਚਤ ਹੋਣ ਦੇ ਨਾਲ-ਨਾਲ ਪੈਸੇ ਦੀ ਬਚਤ ਹੋਵੇਗੀ। ਇਸ ਤੋਂ ਇਲਾਵਾ 0 ਜੁਲਾਈ 2021 ਤੋਂ ਬਿੱਲਾਂ ਦੇ ਡਿਜੀਟਲ ਭੁਗਤਾਨ ’ਤੇ 100 ਰੁਪਏ ਤੱਕ ਦੀ ਛੋਟ ਪਾਓ। ਦੱਸ ਦੇਈਏ ਕਿ ਮਿਤੀ 01.07.2021 ਤੋਂ ਬਾਅਦ 20,000 ਰੁਪਏ ਤੋਂ ਵੱਧ ਦੇ ਬਿੱਲਾਂ ਦਾ ਭੁਗਤਾਨ ਸਿਰਫ਼ ਡਿਜੀਟਲ ਤਰੀਕਿਆਂ ਰਾਹੀਂ ਹੀ ਕੀਤਾ ਜਾ ਸਕਦਾ ਹੈ।