ਪੰਜਾਬ 'ਚ 2019 ਦੇ ਮੁਕਾਬਲੇ 2022 'ਚ ਸੈਲਾਨੀਆਂ ਦੀ ਆਮਦ ਘਟੀ, ਅੰਕੜਿਆਂ 'ਚ ਜਾਣੋ ਪੂਰਾ ਵੇਰਵਾ

Friday, Apr 07, 2023 - 04:54 PM (IST)

ਪੰਜਾਬ 'ਚ 2019 ਦੇ ਮੁਕਾਬਲੇ 2022 'ਚ ਸੈਲਾਨੀਆਂ ਦੀ ਆਮਦ ਘਟੀ, ਅੰਕੜਿਆਂ 'ਚ ਜਾਣੋ ਪੂਰਾ ਵੇਰਵਾ

ਚੰਡੀਗੜ੍ਹ: ਪੰਜਾਬ 'ਚ 2019 ਦੇ ਮੁਕਾਬਲੇ 2022 'ਚ ਸੂਬੇ ਦਾ ਦੌਰਾ ਕਰਨ ਵਾਲੇ ਘਰੇਲੂ ਅਤੇ ਵਿਦੇਸ਼ੀ ਸੈਲਾਨੀਆਂ ਦੀ ਗਿਣਤੀ 'ਚ 45% ਦੀ ਕਮੀ ਦੇਖਣ ਨੂੰ ਮਿਲੀ ਹੈ, ਕਿਉਂਕਿ ਮਹਾਮਾਰੀ ਨੇ ਲਗਾਤਾਰ ਵੱਧ ਰਹੇ ਸੈਰ-ਸਪਾਟਾ ਉਦਯੋਗ ਨੂੰ ਭਾਰੀ ਸੱਟ ਮਾਰੀ ਹੈ।  ਸੂਬੇ 'ਚ 2017 ਤੋਂ ਲੈ ਕੇ 2019 'ਚ ਸਭ ਤੋਂ ਵੱਧ 4.84 ਕਰੋੜ ਦੇਸ਼ ਅਤੇ ਵਿਦੇਸ਼ੀ ਸੈਲਾਨੀ ਆਏ। ਇਸ 'ਚ 4.73 ਕਰੋੜ ਘਰੇਲੂ ਯਾਤਰੀ ਅਤੇ 11 ਲੱਖ ਤੋਂ ਵੱਧ ਵਿਦੇਸ਼ੀ ਸੈਲਾਨੀ ਸ਼ਾਮਲ ਸਨ ਪਰ ਸੈਲਾਨੀਆਂ ਦੀ ਗਿਣਤੀ 2022 'ਚ ਘਟ ਕੇ 26.4 ਮਿਲੀਅਨ ਤੱਕ ਪਹੁੰਚ ਗਈ ਹੈ, ਇਸ ਤੱਥ ਦੇ ਬਾਵਜੂਦ ਕੇਂਦਰ ਸਰਕਾਰ ਨੇ ਪਿਛਲੇ ਸਾਲ 15 ਮਾਰਚ ਨੂੰ ਦੇਸ਼ 'ਚ ਦਾਖ਼ਲ ਹੋਣ ਵਾਲੇ ਵਿਦੇਸ਼ੀ ਸੈਲਾਨੀਆਂ ਲਈ ਵੀ ਕੋਵਿਡ-19 ਯਾਤਰਾ ਪਾਬੰਦੀਆਂ 'ਚ ਮਹੱਤਵਪੂਰਨ ਛੋਟਾਂ ਦਾ ਐਲਾਨ ਕੀਤਾ ਸੀ। 

ਇਹ ਵੀ ਪੜ੍ਹੋ- 'ਟਾਈਮ 100' ਦੀ ਸੂਚੀ 'ਚ ਪਹਿਲੇ ਸਥਾਨ 'ਤੇ ਆਏ ਕਿੰਗ ਖ਼ਾਨ, ਮਾਰਕ ਜ਼ੁਕਰਬਰਗ ਸਣੇ ਇਨ੍ਹਾਂ ਦਿੱਗਜਾਂ ਨੂੰ ਪਛਾੜਿਆ

ਪਿਛਲੇ ਸਾਲ 2.60 ਕਰੋੜ ਤੋਂ ਵੱਧ ਘਰੇਲੂ ਸੈਲਾਨੀਆਂ ਨੇ ਪੰਜਾਬ ਭਰ ਦੇ ਸੈਰ-ਸਪਾਟਾ ਸਥਾਨਾਂ ਨੂੰ ਦੇਖਣ ਲਈ ਦਿਲਚਸਪੀ ਦਿਖਾਈ। ਇਹ ਵੇਰਵੇ ਕੇਂਦਰੀ ਸੈਰ-ਸਪਾਟਾ ਮੰਤਰੀ ਜੀ ਕਿਸ਼ਨ ਰੈੱਡੀ ਦੁਆਰਾ ਵੀਰਵਾਰ ਨੂੰ ਰਾਜ ਸਭਾ 'ਚ ਪੇਸ਼ ਕੀਤੇ ਗਏ ਸਨ। ਮੰਤਰੀ ਨੇ ਇਹ ਵੀ ਦੱਸਿਆ ਕਿ 2019 ਦੌਰਾਨ 1.09 ਕਰੋੜ ਵਿਦੇਸ਼ੀ ਸੈਲਾਨੀ ਦੇਸ਼ 'ਚ ਆਏ। ਬਿਊਰੋ ਆਫ਼ ਇਮੀਗ੍ਰੇਸ਼ਨ ਦੇ ਅਨੁਸਾਰ ਭਾਰਤ ਨੇ 2022 ਦੌਰਾਨ 61.9 ਲੱਖ ਵਿਦੇਸ਼ੀ ਸੈਲਾਨੀਆਂ ਦੀ ਆਮਦ ਪਹੁੰਚੀ, ਜਦੋਂ ਕਿ 2021 'ਚ ਇਸੇ ਸਮੇਂ ਦੌਰਾਨ 15.2 ਲੱਖ ਵਿਦੇਸ਼ੀ ਸੈਲਾਨੀਆਂ ਦੀ ਆਮਦ ਹੋਈ ਸੀ।

ਇਹ ਵੀ ਪੜ੍ਹੋ- ਅੰਮ੍ਰਿਤਸਰ ’ਚ ਮੁੜ ਪੈਰ ਪਸਾਰਨ ਲੱਗਾ ਕੋਰੋਨਾ, ਸੰਭਾਵਿਤ ਖ਼ਤਰੇ ਨੂੰ ਵੇਖਦਿਆਂ ਪ੍ਰਸ਼ਾਸਨ ਵੱਲੋਂ ਹਿਦਾਇਤਾਂ ਜਾਰੀ

ਕੇਂਦਰੀ ਮੰਤਰੀ ਨੇ ਇਹ ਵੀ ਸਾਂਝਾ ਕੀਤਾ ਕਿ ਸੈਰ ਸਪਾਟਾ ਮੰਤਰਾਲਾ ਪੰਜਾਬ ਸਮੇਤ ਦੇਸ਼ 'ਚ ਸੈਰ-ਸਪਾਟੇ ਨਾਲ ਸਬੰਧਤ ਬੁਨਿਆਦੀ ਢਾਂਚੇ ਅਤੇ ਸਹੂਲਤਾਂ ਦੇ ਵਿਕਾਸ ਲਈ ਸੂਬਾ ਸਰਕਾਰਾਂ, ਕੇਂਦਰ ਸ਼ਾਸਤ ਪ੍ਰਦੇਸ਼ਾਂ ਅਤੇ ਕੇਂਦਰੀ ਏਜੰਸੀਆਂ ਨੂੰ ਕੇਂਦਰੀ ਵਿੱਤੀ ਸਹਾਇਤਾ ਪ੍ਰਦਾਨ ਕਰਦਾ ਹੈ। ਇਸ ਲਈ ਕੇਂਦਰ ਸਰਕਾਰ ਨੇ ਪ੍ਰਸ਼ਾਦ ਸਕੀਮ ਤਹਿਤ 2021-22 'ਚ ਰੋਪੜ ਦੇ ਚਮਕੌਰ ਸਾਹਿਬ ਦੇ ਵਿਕਾਸ ਲਈ ਪੰਜਾਬ ਨੂੰ 7.26 ਕਰੋੜ ਰੁਪਏ ਜਾਰੀ ਕੀਤੇ ਹਨ। ਮੰਤਰਾਲਾ ਪੰਜਾਬ ਸਮੇਤ ਦੇਸ਼ ਦੇ ਵੱਖ-ਵੱਖ ਸੈਰ-ਸਪਾਟਾ ਸਥਾਨਾਂ ਅਤੇ ਉਤਪਾਦਾਂ ਨੂੰ ਉਤਸ਼ਾਹਿਤ ਕਰਨ ਲਈ 'ਇਨਕਰੀਡੀਬਲ ਇੰਡੀਆ' ਬ੍ਰਾਂਡਲਾਈਨ ਦੇ ਤਹਿਤ ਵੱਖ-ਵੱਖ ਸੰਪੂਰਨ ਪ੍ਰਚਾਰ ਗਤੀਵਿਧੀਆਂ ਵੀ ਕਰਦਾ ਹੈ।

ਇਹ ਵੀ ਪੜ੍ਹੋ- ਨਵਜੋਤ ਸਿੱਧੂ ਨੇ ਕਾਂਗਰਸ ਦੇ ਕੌਮੀ ਪ੍ਰਧਾਨ ਮੱਲਿਕਾਰਜੁਨ ਖੜਗੇ ਨਾਲ ਕੀਤੀ ਮੁਲਾਕਾਤ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


author

Shivani Bassan

Content Editor

Related News