ਸਿੱਖਿਆ ਵਿਭਾਗ ਦੇ ਸੂਬਾ ਪੱਧਰੀ ਮਸ਼ਾਲ ਮਾਰਚ ਦਾ ਟਾਂਡਾ ''ਚ ਭਰਵਾਂ ਸਵਾਗਤ
Wednesday, Feb 28, 2018 - 06:18 PM (IST)

ਟਾਂਡਾ ਉੜਮੁੜ (ਪੰਡਿਤ ਵਰਿੰਦਰ)— ਪੰਜਾਬ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਪੰਜਾਬ ਦੇ ਸਰਕਾਰੀ ਸਕੂਲਾਂ 'ਚ ਦਾਖਲਾ ਵਧਾਉਣ ਲਈ ਕੱਢਿਆ ਜਾ ਰਿਹਾ ਸੂਬਾ ਪੱਧਰੀ ਮਸ਼ਾਲ ਮਾਰਚ ਬੁੱਧਵਾਰ ਟਾਂਡਾ ਪਹੁੰਚ ਪਹੁੰਚਿਆ | ਜਿੱਥੇ ਬੀ. ਪੀ. ਈ. ਓ. ਬਲਵਿੰਦਰ ਕੌਰ, ਗੁਰਮੀਤ ਸਿੰਘ ਮੁਲਤਾਨੀ ਅਤੇ ਰਮੇਸ਼ ਹੁਸ਼ਿਆਰਪੁਰੀ ਦੀ ਅਗਵਾਈ 'ਚ ਮਾਰਚ ਦਾ ਪ੍ਰਾਇਮਰੀ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਸਟਾਫ ਅਤੇ ਵਿਦਿਆਰਥੀਆਂ ਨੇ ਭਰਵਾਂ ਸਵਾਗਤ ਕੀਤਾ। ਸਿੱਖਿਆ ਮੰਤਰੀ ਪੰਜਾਬ ਅਰੁਣਾ ਚੌਧਰੀ ਦੇ ਦਿਸ਼ਾ ਨਿਰਦੇਸ਼ ਅਧੀਨ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਅਗਵਾਈ 'ਚ ਚਲਾਏ ਜਾ ਰਹੇ ਇਸ ਮਾਰਚ ਦਾ ਟਾਂਡਾ ਦੇ ਖੁੱਡਾ, ਮੂਨਕਾਂ, ਦਾਣਾ ਮੰਡੀ ਟਾਂਡਾ, ਮਸੀਤਪਾਲ ਕੋਟ ਆਦਿ ਸਥਾਨਾਂ 'ਤੇ ਸਵਾਗਤ ਕੀਤਾ ਗਿਆ। ਇਸ ਦੌਰਾਨ 'ਪੜ੍ਹੋ ਪੰਜਾਬ ਪੜਾਓ ਪੰਜਾਬ' ਦੀ ਪੂਰੀ ਟੀਮ ਅਤੇ ਮਾਰਚ 'ਚ ਸ਼ਾਮਲ ਜ਼ਿਲਾ ਸਿੱਖਿਆ ਅਫਸਰ ਸੰਜੀਵ ਕੁਮਾਰ ਗੌਤਮ, ਡੀ. ਐੱਸ. ਓ. ਅਮਰਜੀਤ ਸਿੰਘ, ਸਤੀਸ਼ ਕੁਮਾਰ ਆਦਿ ਨੇ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਆਕਰਸ਼ਿਤ ਕਰਨ, ਸਰਕਾਰ ਵੱਲੋਂ ਸ਼ੁਰੂ ਇਸ ਮੁਹਿੰਮ ਬਾਰੇ ਜਾਣਕਾਰੀ ਦਿੰਦਿਆਂ ਲੋਕਾਂ ਨੂੰ ਆਪਣੇ ਬੱਚੇ ਸਰਕਾਰੀ ਸਕੂਲਾਂ 'ਚ ਪੜ੍ਹਾਉਣ ਦਾ ਹੋਕਾਂ ਦਿੱਤਾ।
ਇਸ ਮੌਕੇ ਬੱਚੇ ਸਰਕਾਰੀ ਸਕੂਲਾਂ ਦੀ ਕਰੂ ਕਿ ਕੋਈ ਰੀਸ ਨਾ ਕੋਈ ਖਰਚਾ ਨਾ ਕੋਈ ਫੀਸ ਦੇ ਨਾਅਰੇ ਲਗਾ ਰਹੇ ਸਨ। ਇਸ ਮੌਕੇ ਜਸਵਿੰਦਰ ਸਿੰਘ, ਕੁਲਦੀਪ ਕੌਰ, ਪ੍ਰਿੰਸੀਪਲ ਦਵਿੰਦਰ ਕਲਸੀ, ਪ੍ਰਿੰਸੀਪਲ ਆਸ਼ਾ ਰਾਣੀ, ਪਰਮਜੀਤ ਸਿੰਘ, ਸੰਦੀਪ ਕੁਮਾਰ, ਹਰਿੰਦਰ ਸਿੰਘ, ਹਰਵਿੰਦਰ ਸਿੰਘ, ਇੰਦਰਜੀਤ ਸਿੰਘ, ਰਵਿੰਦਰ ਸਿੰਘ,ਹਰਿੰਦਰ ਸਿੰਘ , ਸਤਪਾਲ ਸਿੰਘ, ਊਸ਼ਾ ਰਾਣੀ, ਗੁਰਦੀਪ ਕੌਰ, ਬਲਜੀਤ ਸਿੰਘ, ਜਗਮੋਹਨ ਸਿੰਘ ਮੌਜੂਦ ਸਨ।