ਪੰਜਾਬ ਦੀ ਲੇਡੀ ਡਰੱਗ ਅਫ਼ਸਰ ਨੇ ਚਮਕਾਇਆ ਪੂਰੇ ਦੇਸ਼ ਦਾ ਨਾਂ, ਕਾਇਮ ਕੀਤੀ ਵੱਡੀ ਮਿਸਾਲ
Monday, Dec 29, 2025 - 04:03 PM (IST)
ਮੋਹਾਲੀ : ਮੋਹਾਲੀ ਜ਼ਿਲ੍ਹੇ ਦੀ ਲੇਡੀ ਡਰੱਗ ਕੰਟਰੋਲਰ ਅਫ਼ਸਰ ਨਵਦੀਪ ਕੌਰ ਨੇ ਅੰਤਰਰਾਸ਼ਟਰੀ ਪੱਧਰ 'ਤੇ ਸੱਟ ਤੋਂ ਉੱਭਰਨ ਦੇ ਬਾਵਜੂਦ ਵੀ 'ਸੁਪਰਾ ਮਿਸਿਜ਼ ਨੈਸ਼ਨਲ 2025' ਮੁਕਾਬਲੇ 'ਚ ਪਹਿਲੀ ਰਨਰ-ਅੱਪ ਦਾ ਖਿਤਾਬ ਜਿੱਤ ਕੇ ਪੂਰੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਜਾਣਕਾਰੀ ਮੁਤਾਬਕ ਇਸ ਮੁਕਾਬਲੇ 'ਚ ਦੁਨੀਆ ਭਰ ਦੇ 25 ਦੇਸ਼ਾਂ ਦੀਆਂ ਪ੍ਰਤੀਯੋਗੀਆਂ ਨੇ ਹਿੱਸਾ ਲਿਆ ਸੀ। ਇਸ ਮੁਕਾਬਲੇ 'ਚ ਰੂਸ ਪਹਿਲੇ ਨੰਬਰ 'ਤੇ ਰਿਹਾ, ਜਦੋਂ ਕਿ ਨਵਦੀਪ ਕੌਰ ਨੇ ਭਾਰਤ ਨੂੰ ਦੂਜਾ ਸਥਾਨ ਹਾਸਲ ਕਰਵਾਇਆ ਅਤੇ ਇਸ ਨਾਲ ਹੀ ਨਵਦੀਪ ਕੌਰ ਇਹ ਮੁਕਾਮ ਹਾਸਲ ਕਰਨ ਵਾਲੇ ਪਹਿਲੀ ਭਾਰਤੀ ਔਰਤ ਬਣ ਗਏ ਹਨ।
ਇਹ ਵੀ ਪੜ੍ਹੋ : ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਅੱਜ, ਮਾਨ ਸਰਕਾਰ ਵਲੋਂ ਲਿਆ ਜਾ ਸਕਦੈ ਵੱਡਾ ਫ਼ੈਸਲਾ
ਨਵਦੀਪ ਕੌਰ ਸਾਲ 2024 'ਚ ਇਕ ਹਾਦਸੇ ਦੌਰਾਨ ਪੌੜੀਆਂ ਤੋਂ ਡਿੱਗ ਪਏ ਸਨ, ਜਿਸ ਕਾਰਨ ਉਨ੍ਹਾਂ ਦੀ ਰੀੜ੍ਹ ਦੀ ਹੱਡੀ 'ਤੇ ਗੰਭੀਰ ਸੱਟ ਲੱਗੀ। ਡਾਕਟਰਾਂ ਨੇ ਕਿਹਾ ਸੀ ਕਿ ਉਹ ਸ਼ਾਇਦ ਕਦੇ ਦੁਬਾਰਾ ਚੱਲ ਨਹੀਂ ਸਕਣਗੇ। 6 ਮਹੀਨੇ ਬਿਸਤਰੇ 'ਤੇ ਰਹਿਣ ਦੇ ਬਾਵਜੂਦ ਨਵਦੀਪ ਕੌਰ ਨੇ ਹਾਰ ਨਹੀਂ ਮੰਨੀ। ਯੋਗਾ ਅਤੇ ਜਿੰਮ ਦੀ ਮਦਦ ਨਾਲ ਉਨ੍ਹਾਂ ਨੇ ਆਪਣੇ ਆਪ ਨੂੰ ਮੁੜ ਪੈਰਾਂ 'ਤੇ ਖੜ੍ਹਾ ਕੀਤਾ। ਨਵਦੀਪ ਕੌਰ ਇਕ ਸਿੰਗਲ ਮਦਰ ਹਨ ਅਤੇ ਉਨ੍ਹਾਂ ਦਾ ਤਲਾਕ ਹੋ ਚੁੱਕਾ ਹੈ।
ਇਹ ਵੀ ਪੜ੍ਹੋ : ਰੇਹੜੀ ਤੋਂ BMW-ਮਰਸੀਡੀਜ਼ ਤੱਕ! ਝੁੱਗੀ ਵਾਲਾ ਕਰੋੜਪਤੀ ਹੁਣ ਬੁਰਾ ਫਸਿਆ, ਹੈਰਾਨ ਕਰਦਾ ਹੈ ਮਾਮਲਾ
ਨਵਦੀਪ ਕੌਰ ਦਾ ਕਹਿਣਾ ਹੈ ਕਿ ਨਿੱਜੀ ਜ਼ਿੰਦਗੀ ਦੀਆਂ ਮੁਸ਼ਕਲਾਂ ਨੇ ਉਨ੍ਹਾਂ ਨੂੰ ਹੋਰ ਮਜ਼ਬੂਤ ਬਣਾਇਆ ਹੈ। ਨਵਦੀਪ ਕੌਰ ਦਾ ਪਿਛੋਕੜ ਫ਼ੌਜੀ ਪਰਿਵਾਰ ਨਾਲ ਸਬੰਧਿਤ ਹੈ। ਸਿਰਫ 6 ਸਾਲ ਦੀ ਉਮਰ 'ਚ ਉਹ ਆਲ ਇੰਡੀਆ ਰੇਡੀਓ ਦੀ ਸਭ ਤੋਂ ਛੋਟੀ ਰੇਡੀਓ ਜੌਕੀ ਬਣੇ। ਕਾਲਜ ਦੇ ਆਖ਼ਰੀ ਸਾਲ 'ਚ ਉਨ੍ਹਾਂ ਨੇ ਪੰਜਾਬ ਸਿਵਲ ਸਰਵਿਸਿਜ਼ ਦੀ ਪ੍ਰੀਖਿਆ ਪਾਸ ਕੀਤੀ ਅਤੇ ਸਭ ਤੋਂ ਘੱਟ ਉਮਰ ਦੇ ਡਰੱਗ ਕੰਟਰੋਲ ਅਫ਼ਸਰਾਂ 'ਚੋਂ ਇਕ ਬਣੇ। ਉਨ੍ਹਾਂ ਨੂੰ ਪੰਜਾਬ ਸਰਕਾਰ ਵਲੋਂ 4 ਵਾਰ ਸਨਮਾਨਿਤ ਕੀਤਾ ਜਾ ਚੁੱਕਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
