ਪੰਜਾਬ ਰਾਈਸ ਮਿੱਲਰਜ਼ ਤੇ ਐਕਸਪੋਰਟਸ ਐਸੋਸੀਏਸ਼ਨ ਦੀ ਕਿਸਾਨਾਂ ਨੂੰ ਸਲਾਹ, 1121 ਤੇ 1718 ਕਿਸਮਾਂ ਬੀਜਣ

Monday, Jun 08, 2020 - 08:58 PM (IST)

ਪੰਜਾਬ ਰਾਈਸ ਮਿੱਲਰਜ਼ ਤੇ ਐਕਸਪੋਰਟਸ ਐਸੋਸੀਏਸ਼ਨ ਦੀ ਕਿਸਾਨਾਂ ਨੂੰ ਸਲਾਹ, 1121 ਤੇ 1718 ਕਿਸਮਾਂ ਬੀਜਣ

ਜਲੰਧਰ : ਪੰਜਾਬ ਰਾਈਸ ਮਿੱਲਰਜ਼ ਅਤੇ ਐਕਸਪੋਰਟਸ ਐਸੋਸੀਏਸ਼ਨ ਨੇ ਪੰਜਾਬ ਦੇ ਕਿਸਾਨਾਂ ਤੋਂ ਬਾਸਮਤੀ ਦੀ 1121 ਅਤੇ 1718 ਕਿਸਮਾਂ ਦੀ ਜ਼ਿਆਦਾ ਤੋਂ ਜ਼ਿਆਦਾ ਬਿਜਾਈ ਕਰਨ ਦੀ ਅਪੀਲ ਕੀਤੀ ਹੈ। ਐਸੋਸੀਏਸ਼ਨ ਦੇ ਪ੍ਰਧਾਨ ਅਰਵਿੰਦਰ ਪਾਲ ਸਿੰਘ ਨੇ ਕਿਹਾ ਕਿ ਵਿਦੇਸ਼ਾਂ 'ਚ ਬਾਸਮਤੀ ਦੀਆਂ ਚੰਗੀਆਂ ਕਿਸਮਾਂ ਦੀ ਭਾਰੀ ਮੰਗ ਹੈ। ਲਿਹਾਜਾ ਜੇਕਰ ਕਿਸਾਨ ਇਨ੍ਹਾਂ ਕਿਸਮਾਂ ਦੀ ਬਿਜਾਈ ਕਰਦੇ ਹਨ ਤਾਂ ਉਨ੍ਹਾਂ ਨੂੰ ਇਸ ਦਾ ਚੰਗਾ ਲਾਭ ਮਿਲੇਗਾ, ਇਨ੍ਹਾਂ ਕਿਸਮਾਂ ਦੀ ਕੁਆਲਿਟੀ ਅਤੇ ਪ੍ਰਤੀ ਹੈਕਟੇਅਰ ਉਤਪਾਦਨ ਵੀ ਚੰਗਾ ਹੈ ਅਤੇ ਇਸ ਤੋਂ ਕਿਸਾਨਾਂ ਨੂੰ ਜ਼ਿਆਦਾ ਮੁਨਾਫਾ ਮਿਲ ਸਕਦਾ ਹੈ। ਐਸੋਸੀਏਸ਼ਨ ਦੇ ਡਾਇਰੈਕਟਰ ਅਸ਼ੋਕ ਸੇਠੀ ਨੇ ਕਿਹਾ ਕਿ ਇਨ੍ਹਾਂ ਕਿਸਮਾਂ ਨੂੰ ਬੀਜਣ ਵਾਲੇ ਕਿਸਾਨ ਪੇਸਟੀਸਾਈਡ ਦਾ ਘੱਟ ਤੋਂ ਘੱਟ ਇਸਤੇਮਾਲ ਕਰਨ ਅਤੇ ਜ਼ਰੂਰਤ ਪੈਣ 'ਤੇ ਫਸਲਾਂ 'ਚ ਕੀਟਨਾਸ਼ਕ ਸਪ੍ਰੇਅ ਕੀਤੀਆਂ ਜਾਣ। ਸੇਠੀ ਨੇ ਕਿਹਾ ਕਿ ਇਨ੍ਹਾਂ ਦੋਵਾਂ ਕਿਸਮਾਂ ਨੂੰ ਕੀਟਨਾਸ਼ਕਾਂ ਦੀ ਜ਼ਿਆਦਾ ਲੋੜ ਨਹੀਂ ਪੈਂਦੀ ਅਤੇ ਸਰਕਾਰ ਨੇ ਵੀ ਇਨ੍ਹਾਂ ਦੇ ਇਸਤੇਮਾਲ 'ਤੇ ਰੋਕ ਲਗਾ ਰੱਖੀ ਹੈ, ਲਿਹਾਜਾ ਇਨ੍ਹਾਂ ਨੂੰ ਜ਼ਿਆਦਾ ਇਸਤੇਮਾਲ ਨਾ ਕੀਤਾ ਜਾਵੇ। ਸੇਠੀ ਨੇ ਕਿਹਾ ਕਿ ਕੀਟਨਾਸ਼ਕਾਂ ਦਾ ਇਸਤੇਮਾਲ ਨਾ ਕਰਨ 'ਤੇ ਕਿਸਾਨਾਂ ਦੀ ਫਸਲ ਦੇ ਅੰਤਤਰਾਸ਼ਟਰੀ ਬਾਜ਼ਾਰ 'ਚ ਜਾਣ ਦੀ ਸੰਭਾਵਨਾ ਵੱਧ ਜਾਂਦੀ ਹੈ ਅਤੇ ਜੇਕਰ ਅਸੀਂ ਨਿਰਯਾਤ ਕਰਦੇ ਹਾਂ ਤਾਂ ਨਾ ਸਿਰਫ ਕਿਸਾਨਾਂ ਨੂੰ ਫਸਲ ਦੀ ਚੰਗੀ ਕੀਮਤ ਮਿਲਦੀ ਹੈ ਬਲਕਿ ਦੇਸ਼ ਦਾ ਵਿਦੇਸ਼ੀ ਮੁੱਦਰਾ ਭੰਡਾਰ ਵੀ ਭਰਦਾ ਹੈ ਅਤੇ ਦੇਸ਼ ਅਤੇ ਪੰਜਾਬ ਦੋਵਾਂ ਦਾ ਨਾਮ ਵੀ ਉਚਾ ਹੁੰਦਾ ਹੈ
 


author

Deepak Kumar

Content Editor

Related News