ਅੰਮ੍ਰਿਤਸਰ ਪੂਰਬੀ ਹਲਕੇ ’ਚ ਹਾਰੇ ਨਵਜੋਤ ਸਿੰਘ ਸਿੱਧੂ, ‘ਆਪ’ ਦੀ ਜੀਵਨ ਜੋਤ ਕੌਰ ਜੇਤੂ ਕਰਾਰ

Thursday, Mar 10, 2022 - 10:40 PM (IST)

ਅੰਮ੍ਰਿਤਸਰ : ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ’ਤੇ 20 ਫਰਵਰੀ ਨੂੰ ਹੋਈਆਂ ਚੋਣਾਂ ਦੀ ਗਿਣਤੀ ਦਾ ਕੰਮ ਸਵੇਰੇ 8 ਵਜੇ ਤੋਂ ਸ਼ੁਰੂ ਹੋ ਗਿਆ ਹੈ। ਪੰਜਾਬ ਦੀ ਸਭ ਤੋਂ ਹੋਟ ਸੀਟ ਮੰਨੇ ਜਾਂ ਵਾਲੀ ਅੰਮ੍ਰਿਤਸਰ ਪੂਰਬੀ ਹਲਕੇ ’ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਚੋਣ ਕਮਿਸ਼ਨ ਵਲੋਂ ਅੰਮ੍ਰਿਤਸਰ ਪੂਰਬੀ ਹਲਕੇ ਦੇ ਨਤੀਜਾ ਐਲਾਨ ਦਿੱਤਾ ਗਿਆ ਹੈ। ਇਥੇ ਆਮ ਆਦਮੀ ਪਾਰਟੀ ਦੀ ਜੀਵਨ ਜੋਤ ਕੌਰ ਕਾਂਗਰਸ ਦੇ ਨਵਜੋਤ ਸਿੱਧੂ ਅਤੇ ਅਕਾਲੀ ਦਲ ਦੇ ਬਿਕਰਮ ਸਿੰਘ ਮਜੀਠੀਆ ਨੂੰ ਹਰਾ ਕੇ ਜੇਤੂ ਰਹੇ ਹਨ।

ਇਹ ਵੀ ਪੜ੍ਹੋ : ਪੰਜਾਬ ਰਿਜ਼ਲਟ Live : ਭੁਲੱਥ ਸੀਟ ’ਤੇ ਬੀਬੀ ਜਗੀਰ ਕੌਰ ਅੱਗੇ, ਕਾਂਗਰਸ ਦੇ ਸੁਖਪਾਲ ਖਹਿਰਾ ਪਿੱਛੜੇ

ਆਮ ਆਦਮੀ ਪਾਰਟੀ ਦੀ ਜੀਵਨ ਜੋਤ ਕੌਰ ਨੂੰ 39520, ਕਾਂਗਰਸ ਦੇ ਨਵਜੋਤ ਸਿੱਧੂ ਨੂੰ 32807 ਅਤੇ ਅਕਾਲੀ ਦਲ ਦੇ ਬਿਕਰਮ ਸਿੰਘ ਮਜੀਠੀਆ ਨੂੰ 25112 ਵੋਟਾਂ ਹਾਸਲ ਹੋਈਆਂ। ਇਸ ਵਿਚ ‘ਆਪ’ ਦੀ ਜੀਵਨ ਜੋਤ ਕੌਰ 6,713 ਵੋਟਾਂ ਦੇ ਫਰਕ ਨਾਲ ਜੇਤੂ ਰਹੀ।

ਇਹ ਵੀ ਪੜ੍ਹੋ : ਪੰਜਾਬ ਰਿਜ਼ਲਟ Live : ਗਿੱਦੜਬਾਹਾ ’ਚ ਸਖ਼ਤ ਮੁਕਾਬਲਾ, ਰਾਜਾ ਵੜਿੰਗ ਪਿੱਛੇ, ਡਿੰਪੀ ਢਿੱਲੋਂ 123 ਵੋਟਾਂ ਨਾਲ ਅੱਗੇ

ਨਵਜੋਤ ਸਿੱਧੂ ਜਿੱਥੇ ਇਸ ਨੂੰ ਝੂਠ ਸੱਚ ਦੀ ਲੜਾਈ ਦੱਸ ਰਹੇ ਸਨ, ਉਥੇ ਹੀ ਬਿਕਰਮ ਮਜੀਠੀਆ ਇਥੇ ਨਵਜੋਤ ਸਿੱਧੂ ਦਾ ਹੰਕਾਰ ਤੋੜਨ ਲਈ ਸਿਰ ਧੜ ਦੀ ਬਾਜ਼ੀ ਲਗਾਈ ਬੈਠੇ ਹਨ। ਇਸ ਤੋਂ ਪਹਿਲਾਂ ਬਿਕਰਮ ਮਜੀਠੀਆ ਹਲਕਾ ਮਜੀਠਾ ਤੋਂ ਚੋਣ ਲੜਦੇ ਰਹੇ ਹਨ ਪਰ ਨਵਜੋਤ ਸਿੱਧੂ ਵਲੋਂ ਚੈਲੰਜ ਕਰਨ ਤੋਂ ਬਾਅਦ ਉਹ ਅੰਮ੍ਰਿਤਸਰ ਪੂਰਬੀ ਹਲਕੇ ਤੋਂ ਮੈਦਾਨ ਵਿਚ ਉੱਤਰੇ ਹਨ। ।

ਇਹ ਵੀ ਪੜ੍ਹੋ : ਪੰਜਾਬ ਰਿਜ਼ਲਟ Live : ਪਟਿਆਲਾ ਸੀਟ ’ਤੇ ‘ਆਪ’ ਦੇ ਕੋਹਲੀ 12693 ਵੋਟਾਂ ਨਾਲ ਅੱਗੇ, ਕੈਪਟਨ ਪਿੱਛੇ

ਨੋਟ - ਵਿਧਾਨ ਸਭਾ ਚੋਣਾਂ ਦੇ ਨਤੀਜੇ ਸਭ ਤੋਂ ਪਹਿਲਾਂ ਜਾਨਣ ਲਈ ‘ਜਗ ਬਾਣੀ’ ਦੀ ਐਂਡਰਾਇਡ ਐੱਪ ਡਾਊਨ ਕਰੋ।


Gurminder Singh

Content Editor

Related News