ਪੰਜਾਬ ’ਚ ਮੀਂਹ ਨੂੰ ਲੈ ਕੇ ਆਈ ਨਵੀਂ ਜਾਣਕਾਰੀ, ਮੌਸਮ ਵਿਭਾਗ ਨੇ ਕੀਤੀ ਇਹ ਭਵਿੱਖਬਾਣੀ
Wednesday, Aug 09, 2023 - 06:38 PM (IST)
ਚੰਡੀਗੜ੍ਹ : ਮੌਸਮ ਨੂੰ ਲੈ ਕੇ ਨਵੀਂ ਅਪਡੇਟ ਸਾਹਮਣੇ ਆਈ ਹੈ। ਮੌਸਮ ਵਿਭਾਗ ਦੇ ਅਨੁਸਾਰ ਉੱਤਰੀ ਪੱਛਮੀ ਭਾਰਤ ਵਿਚ ਹਲਕੀ ਤੋਂ ਦਰਮਿਆਨੀ ਬਾਰਸ਼ ਦੀ ਸੰਭਾਵਨਾ ਹੈ। ਆਈ. ਐੱਮ. ਡੀ. ਨੇ ਆਪਣੇ ਬੁਲੇਟਿਨ ’ਚ ਕਿਹਾ ਹੈ, 'ਇਹ ਪੈਟਰਨ ਸ਼ਨੀਵਾਰ ਤੱਕ ਜਾਰੀ ਰਹਿਣ ਦੀ ਉਮੀਦ ਹੈ। ਇਸ ਸਮੇਂ ਦੌਰਾਨ ਉੱਤਰਾਖੰਡ ਦੇ ਕਈ ਖੇਤਰ ਵਿਚ ਭਾਰੀ ਬਾਰਿਸ਼ ਦੀ ਸੰਭਾਵਨਾ ਵਧੇਰੇ ਹੈ। ਬੁੱਧਵਾਰ ਨੂੰ ਪੱਛਮੀ ਉੱਤਰ ਪ੍ਰਦੇਸ਼ ਲਈ ਵੀ ਅਜਿਹਾ ਹੀ ਅਨੁਮਾਨ ਹੈ। ਇਸ ਤੋਂ ਇਲਾਵਾ ਭਲਕੇ ਪੰਜਾਬ ਦੇ ਡੇਰਾਬੱਸੀ, ਕਪੂਰਥਲਾ, ਬਾਬਾ ਬਕਾਲਾ, ਬਟਾਲਾ, ਭੁਲੱਥ, ਰਾਜਪੁਰਾ, ਡੇਰਾਬੱਸੀ, ਮੋਹਾਲੀ, ਖਡੂਰ ਸਾਹਿਬ, ਫਗਵਾੜਾ, ਜਲੰਧਰ, ਕਪੂਰਥਲਾ, ਨਵਾਂਸ਼ਹਿਰ, ਗੜ੍ਹਸ਼ੰਕਰ, ਹੁਸ਼ਿਆਰਪੁਰ, ਬਾਬਾ ਬਕਾਲਾ, ਬਟਾਲਾ, ਭੁਲੱਥ ਅਤੇ ਦਸੂਹਾ ਵਿਚ ਦਰਮਿਆਨੇ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ ਦੇ ਇਨ੍ਹਾਂ ਸਕੂਲਾਂ ਵਿਚ 12 ਅਗਸਤ ਤੱਕ ਛੁੱਟੀਆਂ ਦਾ ਐਲਾਨ
ਦੱਸਣਯੋਗ ਹੈ ਕਿ ਦੇਸ਼ ਦੇ ਕਈ ਸੂਬਿਆਂ ਵਿਚ ਮਾਨਸੂਨ ਦਾ ਦੌਰ ਜਾਰੀ ਹੈ। ਬਿਹਾਰ ਅਤੇ ਉੱਤਰਾਖੰਡ ਸਮੇਤ ਭਾਰਤ ਦੇ ਕਈ ਹਿੱਸਿਆਂ ਵਿਚ ਪਿਛਲੇ 24 ਘੰਟਿਆਂ ਦੌਰਾਨ ਭਾਰੀ ਤੋਂ ਬਹੁਤ ਭਾਰੀ ਮੀਂਹ ਪਿਆ। ਭਾਰਤੀ ਮੌਸਮ ਵਿਭਾਗ ਅਨੁਸਾਰ ਅਗਲੇ ਪੰਜ ਦਿਨਾਂ ਦੌਰਾਨ ਉੱਤਰ-ਪੂਰਬੀ ਭਾਰਤ, ਬਿਹਾਰ ਅਤੇ ਉੱਤਰਾਖੰਡ ਵਿਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : ਮੋਗਾ ’ਚ ਵੱਡੀ ਵਾਰਦਾਤ, ਦੁਕਾਨਦਾਰ ਨੇ ਨਿਹੰਗ ਸਿੰਘ ’ਤੇ ਚਲਾਈ ਗਈ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਕਲਿੱਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8